ਹੁਸ਼ਿਆਰਪੁਰ, 27 ਸਤੰਬਰ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ (ਮਗਸੀਪਾ), ਜ਼ਿਲ ਸੈਂਟਰ ਹੁਸ਼ਿਆਰਪੁਰ ਵੱਲੋਂ ਦਫ਼ਤਰੀ ਕੰਮਕਾਰ ਦੀਆਂ ਕੋਮਲ ਕੁਸ਼ਲਤਾਵਾਂ ਵਿਧੀਆ ਜਿਵੇਂ ਕਿ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ, ਡਿਸੀਜਨ ਮੇਕਿੰਗ ਅਤੇ ਟੀਮ ਮੈਨੇਜਮੈਂਟ ਸਬੰਧੀ ਇੱਕ ਦਿਨ ਦੀ ਵਰਕਸ਼ਾਪ ਮਗਸੀਪਾ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵਿਖੇ ਲਗਾਈ ਗਈ। ਇਸ ਵਰਕਸ਼ਾਪ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਤੇ (ਐਲੀ:), ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ, ਪਸ਼ੂ ਪਾਲਣ ਵਿਭਾਗ ਦੇ ਵੈਟਰਨਜੀ ਡਾਕਟਰ,ਪੰਚਾਇਤ ਅਫਸਰ,ਖੇਤੀ ਵਿਭਾਗ ਤੋ ਖੇਤੀਬਾੜੀ ਅਫਸਰ,ਸਹਾਇਕ ਆਬਕਾਰੀ ਤੇ ਕਰ ਅਫਸਰ, ਕੰਢੀ ਕੈਨਾਲ ਤੋਂ ਐਸ ਡੀ ਓਜ਼, ਭੂਮੀ ਰੱਖਿਆ ਵਿਭਾਗ ਤੋ ਭੂਮੀ ਰੱਖਿਆ ਅਫਸਰ ਆਦਿ ਹਾਜ਼ਰ ਹੋਏ। ਅਧਿਕਾਰੀਆਂ ਨੂੰ ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ, ਡਿਸੀਜਨ ਮੇਕਿੰਗ ਅਤੇ ਟੀਮ ਮੈਨੇਜਮੈਂਟ ਤੇ ਮਗਸੀਪਾ ਜ਼ਿਲ੍ਹਾ ਸੈਂਟਰ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਗਵਰਨੈਂਸ ਵਿੱਚ ਸੁਧਾਰ ਲਿਆਉਣ ਲਈ ਸ਼ਲਾਘਾਯੋਗ ਕਦਕ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗਾਂ ਅਧਿਕਾਰੀਆਂ ਦੀਆਂ ਦਫ਼ਤਰੀ ਅਤੇ ਲੋਕ ਰਾਜੀ ਜ਼ਰੂਰਤਾਂ ਨੁੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੀ ਕੰਮਕਾਜ ਵਿੱਚ ਕਾਰਜਕੁਸ਼ਲਤਾ ਵਧਾਉਣ ਅਤੇ ਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਲਈ ਜ਼ਰੂਰੀ ਹਨ। ਉਨ੍ਹਾਂ ਨੇ ਆਪਣੇ ਸੰਖੇਪ ਵਿੱਚ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਵਿਵਸਥਾ ਅਤੇ ਮਨੁੱਖੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ, ਜਿਸ ਸਬੰਧੀ ਮੌਜੂਦਾ ਟਰੇਨਿੰਗ ਰਾਹੀਂ ਸਰਕਾਰ ਵੱਲੋਂ ਉਪਰਾਲੇ ਜਾਰੀ ਹਨ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਦਫ਼ਤਰੀ ਕੰਮਕਾਜ ਕਰਦੇ ਸਮੇਂ ਨੈਤਿਕ ਕਦਰਾਂ ਕੀਮਤਾਂ ਨੂੰ ਅਪਨਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮ ਕਾਜ ਕਰਦਿਆਂ ਜੋ ਫੈਸਲੇ ਅਧਿਕਾਰੀਆਂ ਵੱਲੋਂ ਲਏ ਜਾਂਦੇ ਹਨ, ਉਹ ਬਦਲਦੇ ਸਮੇਂ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨਿਯਮਾਂ ਮੁਤਾਬਕ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ, ਲਏ ਜਾਣ ਦੀ ਲੋੜ ਹੈ। ਸਮਾਜਿਕ ਸੁਸਾਇਟੀਆਂ ਵਿੱਚ ਆਈਆਂ ਨੈਤਿਕ ਕਦਰਾਂ ਦੀਆਂ ਘਾਟਾ ਪ੍ਰਤੀ ਉਨ੍ਹਾਂ ਨੇ ਅਫ਼ਸਰਾਂ ਨੂੰ ਸੁਧਾਰਕ ਪ੍ਰਵਿਰਤੀ ਅਪਨਾਉਣ ਲਈ ਪ੍ਰੇਰਿਆ ਕਿ ਹਰ ਸਰਕਾਰੀ ਅਫ਼ਸਰਾਂ ਨੂੰ ਨਸ਼ਿਆਂ, ਪਾਰਟੀਬਾਜ਼ੀ ਅਤੇ ਪੱਖਪਾਤ ਤੋਂ ਦੂਰ ਰਹਿ ਕੇ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ।
ਵਰਕਸ਼ਾਪ ਦੇ ਪਹਿਲੇ ਅਤੇ ਦੂਸਰੇ ਸੈਸ਼ਨ ਵਿੱਚ ਸ੍ਰੀ ਜਸਵੰਤ ਸਿੰਘ ਸੈਣੀ ਰਿਸੋਰਸ ਪਰਸਨ ਵੱਲੋਂ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ ਸਬੰਧੀ ਪ੍ਰੋਜੈਕਟਰ ਤੇ ਸਲਾਈਡਜ਼ ਦੀ ਸਹਾਇਤਾ ਨਾਲ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਇਸ ਦੌਰਾਨ ਹਾਜ਼ਰ ਆਏ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਉਦਾਹਰਨਾਂ ਦੇ ਕੇ ਬੜੇ ਹੀ ਰੌਚਕ ਤੇ ਤਸੱਲੀਬਖਸ਼ ਢੰਗ ਨਾਲ ਦਿੰਦੇ ਹੋਏ, ਉਨ੍ਹਾਂ ਦੇ ਸ਼ੱਕ ਸ਼ੁਬੇ ਦੂਰੇ ਕੀਤੇ ਗਏ।
ਵਰਕਸ਼ਾਪ ਦੇ ਤੀਸਰੇ ਅਤੇ ਚੌਥੇ ਸੈਸ਼ਨ ਵਿੱਚ ਸ੍ਰੀਮਤੀ ਸੰਗੀਤਾ ਸ਼ੋਨਿਕ ਰਿਸੋਰਸ ਪਰਸਨ ਵੱਲੋਂ ਡਸਿਜਨ ਮੇਕਿੰਗ ਅਤੇ ਟੀਮ ਮੈਨੇਜਮੈਂਟ ਸਬੰਧੀ ਪ੍ਰੋਜੈਕਟ ਤੇ ਸਿਲਾਈਡਜ਼ ਦੀ ਸਹਾਇਤਾ ਨਾਲ ਵਿਸਥਾਰਪੂਵਰਕ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਪ੍ਰੇਮ ਸਿੰਘ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਮਗਸੀਪਾ ਜ਼ਿਲ੍ਹਾਂ ਸੈਂਟਰ ਹੁਸ਼ਿਆਰਪੁਰ ਵੀ ਹਾਜ਼ਰ ਸਨ।

No comments:
Post a Comment