ਹੁਸ਼ਿਆਰਪੁਰ, 14 ਸਤੰਬਰ: ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾਈਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਇੰਟਰਨੈਟ ਆਦਿ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹੈਂਡ-ਰਾਈਟਿੰਗ ਵਿੱਚ ਨਾਮ ਪਤਾ , ਟੈਲੀਫੋਨ ਨੰਬਰ ਅਤੇ ਸ਼ਨਾਖਤੀ ਸਬੂਤ ਸਬੰਧੀ ਅੰਦਰਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹਸਤਾਖਰ ਵੀ ਕਰਵਾਏ ਜਾਣ। ਅਜਿਹੇ ਵਿਅਕਤੀਆਂ ਦੀ ਸ਼ਨਾਖਤ , ਸ਼ਨਾਖਤੀ ਕਾਰਡ ਜਾਂ ਹੋਰ ਕਿਸੇ ਕਾਰਡ , ਰਾਸ਼ਨ ਕਾਰਡ, ਡਰਾਈਵਿੰਗ ਲਾਇੰਸੰਸ, ਪਾਸ ਪੋਰਟ ਜਾਂ ਫੋਟੋ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ਮੇਲ ਸਰਵਰ ਵਿੱਚ ਐਕਟੀਵਿਟੀ ਸਰਵਰ ਲੋਕ ਨੂੰ ਘੱਟੋ-ਘੱਟ 6 ਮਹੀਨੇ ਕਾਇਮ ਰੱਖਿਆ ਜਾਵੇ।
ਇਹ ਹੁਕਮ 11 ਨਵੰਬਰ 2011 ਤੱਕ ਲਾਗੂ ਰਹੇਗਾ।
ਇਹ ਹੁਕਮ 11 ਨਵੰਬਰ 2011 ਤੱਕ ਲਾਗੂ ਰਹੇਗਾ।