ਹੁਸ਼ਿਆਰਪੁਰ, 16 ਸਤੰਬਰ: ਸ੍ਰ: ਦੀਪਇੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਵੱਲੋਂ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਕੋਈ ਵੀ ਵਿਅਕਤੀ ਕਿਸੇ ਪਬਲਿਕ ਥਾਂ ਤੇ ਕੋਈ ਵੀ ਹਥਿਆਰ ਜਿਨ੍ਹਾਂ ਵਿੱਚ ਲਾਇਸੰਸੀ ਹਥਿਆਰ / ਅਸਲਾ, ਗੋਲੀ ਸਿੱਕਾ, ਗੰਡਾਸਾ, ਚਾਕੂ-ਟਕੂਏ, ਬਰਸ਼ੇ, ਲੋਹੇ ਦੀਆਂ ਸਲਾਖਾਂ, ਲਾਠੀਆਂ, ਛਵੀਆ ਅਤੇ ਧਮਾਕਾ ਖੋਜ ਪਦਾਰਥ, ਅਗਨੀਸ਼ੀਲ ਪਦਾਰਥ ਜਾਂ ਕੋਈ ਵੀ ਐਸੀ ਚੀਜ ਜੋ ਜੁਰਮ ਕਰਨ ਲਈ ਹਥਿਆਰ ਵਜੋਂ ਵਰਤੀ ਜਾ ਸਕਦੀ ਹੋਵੇ, ਨੂੰ ਲੈ ਕੇ ਨਹੀਂ ਚਲੇਗਾ। ਇਹ ਹੁਕਮ ਪੁਲਿਸ, ਮਿਲਟਰੀ ਜਾਂ ਪੈਰਾ ਮਿਲਟਰੀ, ਬੀ ਐਸ ਐਫ ਅਤੇ ਹੋਮ ਗਾਰਡ ਦੇ ਜਵਾਨਾਂ ਦੇ ਵਰਦੀਆਂ ਵਿੱਚ ਡਿਊਟੀ ਸਮੇਂ ਦੌਰਾਨ ਲਾਗੂ ਨਹੀਂ ਹੋਵਗਾ। ਇਹ ਹੁਕਮ ਕਾਰਜਕਾਰੀ ਮੈਜਿਸਟਰੇਟਾਂ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਤੇ ਵੀ ਲਾਗੂ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਸੁਰੱਖਿਆ ਗਾਰਡਾਂ ਤੇ ਲਾਗੂ ਮੰਨਿਆ ਜਾਵੇਗਾ ਜੋ ਸੁਰੱਖਿਆ ਲਈ ਵਿਸ਼ੇਸ਼ ਵਿਅਕਤੀ ਅਤੇ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਮਿਲੇ ਹਨ। ਇਹ ਹੁਕਮ ਉਨ੍ਹਾਂ ਅਸਲਾਧਾਰੀ ਵਿਅਕਤੀਆਂ ਤੇ ਵੀ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਪਾਸ ਜ਼ਿਲ੍ਹਾ ਮੈਜਿਸਟਰੇਟ, ਵਧੀਕ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਅਤੇ ਮੁਤਲਕਾ ਉਪ ਮੰਡਲ ਮੈਜਿਸਟਰੇਟਾਂ ਵੱਲੋਂ ਜਾਰੀ ਮਨਜ਼ੂਰੀ ਹੋਵੇ।
ਇਹ ਹੁਕਮ 17 ਸਤੰਬਰ 2011 ਤੋਂ ਲੈ ਕੇ 25 ਸਤੰਬਰ 2011 ਤੱਕ ਲਾਗੂ ਰਹੇਗਾ।
ਇਹ ਹੁਕਮ 17 ਸਤੰਬਰ 2011 ਤੋਂ ਲੈ ਕੇ 25 ਸਤੰਬਰ 2011 ਤੱਕ ਲਾਗੂ ਰਹੇਗਾ।
No comments:
Post a Comment