ਹੁਸ਼ਿਆਰਪੁਰ, 16 ਸਤੰਬਰ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਪੀ ਬੀ 07 ਏ ਸੀ ਸੀਰੀਜ਼ ਦੇ ਬਾਕੀ ਰਹਿੰਦੇ ਫੈਂਸੀ ਨੰਬਰਾਂ ਦੀ ਬੋਲੀ ਵਿੱਚ ਟਰਾਂਸਪੋਰਟ ਵਿਭਾਗ ਨੂੰ 2 ਲੱਖ 36 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਬੋਲੀ ਦੇ ਮੌਕੇ ਤੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਰਜਿਸਟਰੇਸ਼ਨ ਸਹਾਇਕ ਹਰੀ ਓਮ ਅਤੇ ਹਰਮੇਸ਼ ਕੁਮਾਰ ਵੀ ਹਾਜ਼ਰ ਸਨ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਹੋਰ ਦੱਸਿਆ ਕਿ ਫੈਂਸੀ ਨੰਬਰਾਂ ਦੀ ਬੋਲੀ ਵਿੱਚ ਪੀ ਬੀ 07 ਏ ਸੀ ਸੀਰੀਜ਼ ਦਾ 0008 ਨੰਬਰ ਰਾਜੇਸ਼ ਓਹਰੀ ਨੇ 50 ਹਜ਼ਾਰ ਰੁਪਏ ਵਿੱਚ ਖਰੀਦ ਕੀਤਾ। ਇਸੇ ਤਰਾਂ 0011 ਨੰਬਰ ਦਿਓਲ ਫਾਰਮ ਨਸਰਾਲਾ ਹੁਸ਼ਿਆਰਪੁਰ ਨੇ 32000 ਰੁਪਏ ਵਿੱਚ ਅਤੇ 0030 ਨੰਬਰ ਸਚਦੇਵਾ ਫਰੂਟ ਕੰਪਨੀ ਹੁਸ਼ਿਆਰਪੁਰ ਨੇ 20500 ਰੁਪਏ ਵਿੱਚ ਖਰੀਦ ਕੀਤਾ।

No comments:
Post a Comment