ਮਾਹਿਲਪੁਰ, 7 ਸਤੰਬਰ: ਦੇਸ਼ ਦੇ ਲੋਕਾਂ ਨੂੰ ਬੇਹਤਰੀਨ ਬੈਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਬੈਂਕ ਆਫ ਇੰਡੀਆ ਵਲੋਂ ਅੱਜ ਪੂਰੇ ਦੇਸ਼ ਅੰਦਰ 106 ਨਵੀਆਂ ਆਨ-ਲਾਈਨ ਬਰਾਂਚਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸ਼੍ਰੀ ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਅੱਜ ਬੈਂਕ ਆਫ ਇੰਡੀਆ ਦੇ ਸਥਾਪਨਾ ਦਿਵਸ ਮੌਕੇ ਮਾਹਿਲਪੁਰ ਵਿਖੇ ਨਵੀਂ ਬਰਾਂਚ ਦਾ ਉਦਘਾਟਨ ਕਰਨ ਉਪਰੰਤ ਦਿੱਤੀ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਬੈਂਕ ਆਫ ਇੰਡੀਆ ਵਲੋਂ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਨੂੰ ਵੀ ਬੈਕਿੰਗ ਸੈਵਾਵਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅੰਦਰ ਬੈਂਕ ਆਫ ਇੰਡੀਆਂ ਦੀਆਂ 3700 ਬਰਾਂਚਾਂ ਹਨ ਜੋ ਲੋਕਾਂ ਨੂੰ ਬੈਕਿੰਗ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਦਸਿਆ ਕਿ ਅੰਮ੍ਰਿਤਸਰ ਜੋਨ ਦੇ ਅਧੀਨ ਅੱਜ ਮਾਹਿਲਪੁਰ ਵਿਖੇ ਬੈਂਕ ਆਫ ਇੰਡੀਆ ਦੀ 53ਵੀਂ ਬਰਾਂਚ ਸ਼ੁਰੂ ਕੀਤੀ ਗਈ ਹੈ। ਇਸੇ ਤਰਾਂ ਜ਼ਿਲ੍ਹੇ ਦੀ ਸਬਡਵੀਜ਼ਨ ਗੜ੍ਹਸ਼ੰਕਰ ਵਿਖੇ ਵੀ ਇਕ ਨਵੀਂ ਬਰਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਬੈਂਕ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੈਂਕ ਵਲੋਂ ਜਿੰਨੀਆਂ ਸ਼ਾਨਦਾਰ ਸੇਵਾਵਾਂ ਲੋਕਾਂ ਨੂੰ ਦਿਤੀਆਂ ਜਾਣਗੀਆਂ, ਉੰਨੇ ਜ਼ਿਆਦਾ ਲੋਕ ਬੈਂਕ ਨਾਲ ਜੁੜਨਗੇ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਪੇਂਡੂ ਖੇਤਰਾਂ ਵਿਚ ਵਿਕਾਸ ਦੀਆਂ ਨਵੀਆ ਸੰਭਾਵਨਾਵਾਂ ਪੈਦਾ ਕਰਨੀਆਂ ਚਾਹੀਦੀਆ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਛੋਟੇ ਰੁਜ਼ਗਾਰ ਧੰਦਿਆਂ ਨੂੰ ਪ੍ਰੱਫੁਲਤ ਕਰਨ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਆਸਾਨ ਰੂਪ ਵਿਚ ਕਰਜ਼ੇ ਪ੍ਰਦਾਨ ਕਰਨੇ ਚਾਹੀਦੇ ਹਨ ਅਤੇ ਇਸ ਮੰਤਵ ਲਈ ਪ੍ਰਸ਼ਾਸ਼ਨ ਵਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਮਾਹਿਲਪੁਰ ਦੇ ਪੇਂਡੂ ਇਲਾਕੇ ਵਿਚ ਬੀ ਡੀ ਪੀ ਓਜ਼ ਨਾਲ ਰਾਬਤਾ ਕਾਇਮ ਕਰਕੇ ਕਰਜ਼ਾ ਦੇਣ ਸਬੰਧੀ ਕੈਂਪ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿਚ ਜਾਗ੍ਰਤੀ ਪੈਦਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਕਰਜ਼ੇ ਦੇਣ ਦੀ ਪ੍ਰਕ੍ਰਿਆ ਆਸਾਨ ਬਣਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿਚੋਂ ਕੱਢਿਆ ਜਾ ਸਕੇ। ਇਸ ਮੌਕੇ ਤੇ ਸ਼੍ਰੀ ਪੀ ਸੀ ਪਾਲ ਬਰਾਂਚ ਮੈਨੇਜਰ, ਆਈ ਐਮ ਮਲਿਕ ਜੌਨਲ ਮੈਨੇਜਰ, ਕੇ ਐਨ ਵਰਮਾ ਡਿਪਟੀ ਜਨਰਲ ਮੈਨੇਜਰ ਬੈਂਕ ਆਫ ਇੰਡੀਆ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ । ਇਸ ਮੌਕੇ ਤੇ ਆਰ ਕੇ ਸ਼੍ਰੀਵਾਸਤਵਾ ਅਸਿਸਟੈਂਟ ਜਨਰਲ ਮੈਨੇਜਰ , ਏ ਐਸ ਪੌਲ ਸੀਨੀਅਰ ਮੈਨੇਜਰ, ਮਧੁਕਰ ਐਰੀ, ਰਾਜੇਸ ਕੁਮਾਰ , ਅਜੇ ਸ਼ਰਮਾ ਅਤੇ ਹੋਰ ਇਲਾਕੇ ਦੇ ਪਤਵੰਤੇ ਹਾਜ਼ਰ ਸਨ।