ਤਲਵਾੜਾ, 18 ਸਤੰਬਰ: ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣ ਪ੍ਰਕਿਰਿਆ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਇਕੱਤਰ ਜਾਣਕਾਰੀ ਅਨੁਸਾਰ ਪੋਲਿੰਗ ਸਟੇਸ਼ਨ ਤਲਵਾੜਾ ਤੇ ਕੁੱਲ 595 ਵੋਟਾਂ ਵਿਚੋਂ 424 ਵੋਟਾਂ ਪੋਲ ਹੋਈਆਂ। ਲੋਕ ਸਵੇਰ 8 ਵਜੇ ਤੋਂ ਹੀ ਲਗਾਤਾਰ ਸਰਕਾਰੀ ਸੀਨੀਅਰ ਸੈਕੰਡਰੀ ਸੈਕਟਰ 1 ਵਿਖੇ ਆਪਣੇ ਮਨਚਾਹੇ ਉਮੀਦਵਾਰਾਂ ਲਈ ਵੋਟਿੰਗ ਕਰਨ ਲਈ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਸ਼ਾਮ 4 ਵਜੇ ਤੱਕ ਇਹ ਅਮਲ ਨਿਰਵਿਘਨ ਜਾਰੀ ਰਿਹਾ। ਇਸ ਪੋਲਿੰਗ ਸਟੇਸ਼ਨ ਤੇ ਤਲਵਾੜਾ ਤੋਂ ਇਲਾਵਾ ਲਾਗਲੇ ਪਿੰਡ ਧਾਰ, ਚੰਗੜਵਾਂ, ਭੰਬੋਤਾੜ, ਡੌਹਰ, ਕਮਾਹੀ ਦੇਵੀ ਆਦਿ ਥਾਵਾਂ ਤੋਂ ਵੋਟਰ ਸ਼ਾਮਿਲ ਹਨ।
ਜਿਕਰਯੋਗ ਹੈ ਭਰੋਸੇਯੋਗ ਸੂਤਰਾਂ ਅਨੁਸਾਰ ਸ਼ਾਮ ਨੂੰ ਹੋਈ ਗਿਣਤੀ ਮੁਤਾਬਕ ਚੋਣ ਨਿਸ਼ਾਨ ਟਰੈਕਟਰ ਨੂੰ 278, ਘੜੀ ਨੂੰ 133 ਅਤੇ ਘੋੜੇ ਨੂੰ ਕੇਵਲ 13 ਵੋਟਾਂ ਪਈਆਂ।
ਜਿਕਰਯੋਗ ਹੈ ਭਰੋਸੇਯੋਗ ਸੂਤਰਾਂ ਅਨੁਸਾਰ ਸ਼ਾਮ ਨੂੰ ਹੋਈ ਗਿਣਤੀ ਮੁਤਾਬਕ ਚੋਣ ਨਿਸ਼ਾਨ ਟਰੈਕਟਰ ਨੂੰ 278, ਘੜੀ ਨੂੰ 133 ਅਤੇ ਘੋੜੇ ਨੂੰ ਕੇਵਲ 13 ਵੋਟਾਂ ਪਈਆਂ।
No comments:
Post a Comment