ਹੁਸ਼ਿਆਰਪੁਰ, 7 ਸਤੰਬਰ : ਸਿਹਤ ਵਿਭਾਗ ਹੁਸ਼ਿਆਰਪੁਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਂ ਸੇਵਾ ਸੁਸਾਇਟੀ ਵੱਲੋਂ ਅੱਜ ਕੌਮੀ ਖੁਰਾਕੀ ਹਫ਼ਤਾ ਦਾ ਸਮਾਪਤੀ ਸਮਾਰੋਹ ਅਤੇ ਮਾਂ ਦੀ ਮਹਤੱਤਾ ਸਬੰਧੀ ਚਿੱਤਰਕਾਰੀ ਪ੍ਰਤੀਯੋਗਿਤਾ ਡਾ. ਯਸ਼ ਮਿਤਰਾ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੀ ਪ੍ਰਧਾਨਗੀ ਹੇਠ ਮਲਟੀ ਪਰਪਸ ਹੈਲਥ ਵਰਕਰ ਟ੍ਰੇਨਿੰਗ ਸਕੂਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸੰਤ ਬਾਬਾ ਰਣਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਨਰਿੰਦਰ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਜੇ.ਐਸ. ਮੰਡਿਆਲ, ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸ. ਸਵਰਨ ਸਿੰਘ, ਕਰਨਲ ਤੇਜਿੰਦਰ ਸਿੰਘ ਸੈਕਟਰੀ ਰੈਡ ਕਰਾਸ ਸੁਸਾਇਟੀ, ਪ੍ਰਿੰ: ਸ਼੍ਰੀਮਤੀ ਸੁਰਜਨ ਨੈਨ ਕੌਰ, ਸ਼੍ਰੀ ਰਮੇਸ਼ ਕੁੰਦਰਾ, ਸ਼੍ਰੀਮਤੀ ਰਮਨਦੀਪ ਕੌਰ ਬੀ.ਸੀ.ਸੀ. ਫੈਸੀਲੀਟੇਟਰ ਅਤੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਸ਼ਾਮਿਲ ਹੋਏ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਯਸ਼ ਮਿਤਰਾ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਲਈ ਸੰਤੁਲਿਤ ਖੁਰਾਕ ਦਾ ਬਹੁਤ ਮਹੱਤਵ ਹੈ। ਮਾਂ ਜੇਕਰ ਗਰਭ ਦੌਰਾਨ ਪੋਸ਼ਟਿਕ ਖੁਰਾਕ ਲੈਦੀ ਹੈ ਤਾਂ ਬੱਚਾ ਤੰਦਰੁਸਤ ਪੈਦਾ ਹੁੰਦਾ ਹੈ। ਜਨਮ ਉਪਰੰਤ ਬੱਚੇ ਦੀ ਖੁਰਾਕ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਜਰੂਰੀ ਹੈ। ਬੱਚੇ ਨੂੰ ਛੇ ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਉਪਰੀਆਂ ਚੀਜ਼ਾਂ ਜਿਸ ਵਿੱਚ ਵੱਖ ਵੱਖ ਪੋਸ਼ਟਿਕ ਤੱਤ ਮੋਜੂਦ ਹੋਣ ਬੱਚੇ ਨੂੰ ਦੇਣੇ ਸ਼ੁਰੂ ਕਰਨੇ ਚਾਹੀਦੇ ਹਨ। ਮਾਂ ਅਤੇ ਬੱਚੇ ਦੇ ਪੋਸ਼ਣ ਅਤੇ ਸੰਤੁਲਿਕ ਖੁਰਾਕ ਵੱਲ ਧਿਆਨ ਦੇਣ ਨਾਲ ਮਾਂ ਤੇ ਬੱਚੇ ਦੀ ਮੌਤ ਦਰ ਨੂੰ ਵੀ ਘਟਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਰੂਰੀ ਨਹੀਂ ਕਿ ਮਹਿੰਗੀਆਂ ਚੀਜ਼ਾਂ ਤੋਂ ਹੀ ਪੋਸ਼ਟਿਕ ਤੱਤ ਮਿਲਦੇ ਹਨ ਬਲਕਿ ਤਾਜ਼ੀਆਂ ਅਤੇ ਮੌਸਮੀ ਫਲ ਅਤੇ ਸਬਜ਼ੀਆਂ ਦੀ ਵਰਤੋਂ ਨਾਲ ਭਰਭੂਰ ਪੋਸ਼ਣ ਮਿਲ ਸਕਦਾ ਹੈ। ਸ਼੍ਰੀਮਤੀ ਮਨਮੋਹਣ ਕੌਰ ਵੱਲੋਂ ਗਰਭ ਦੌਰਾਨ ਪੋਸ਼ਟਿਕ ਖੁਰਾਕ ਅਤੇ ਜਰੂਰੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਗਈ।
ਡਾ. ਜੇ.ਐਸ. ਮੰਡਿਆਲ ਵੱਲੋਂ ਕਰਵਾਏ ਗਏ ਮਾਂ ਦੀ ਮਹੱਤਤਾ ਸਬੰਧੀ ਚਿੱਤਰਕਾਰੀ ਪ੍ਰਤੀਯੋਗਿਤਾ ਵਿੱਚ ਵਿਦਿਆਰਥਣਾਂ ਨੇ ਵੱਖ ਵੱਖ ਸਲੋਗਨ ਸਹਿਤ ਖੂਬਸੂਰਤ ਚਿੱਤਰ ਬਣਾਏ। ਇਸ ਮੁਕਾਬਲੇ ਦੌਰਾਨ ਹਰਪ੍ਰੀਤ ਕੌਰ ਨੇ ਪਹਿਲਾ, ਦਵਿੰਦਰ ਕੌਰ ਨੇ ਦੂਜਾ ਅਤੇ ਰੀਟਾ ਨੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਵਿਦਿਆਰਥਾਂ ਨੂੰ ਡਾ. ਯਸ਼ ਮਿਤਰਾ ਅਤੇ ਸੰਤ ਬਾਬਾ ਰਣਜੀਤ ਸਿੰਘ ਜੀ ਵੱਲੋਂ ਭੇਟਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਤ ਬਾਬਾ ਰਣਜੀਤ ਸਿੰਘ ਨੇ ਕਿਹਾ ਕਿ ਮਾਂ ਦੀ ਮਮਤਾ ਦਾ ਮੁੱਲ ਕਦੇ ਨਹੀਂ ਚੁਕਾਇਆ ਜਾ ਸਕਦਾ। ਅਜੋਕੇ ਸਮੇਂ ਦੌਰਾਨ ਬੱਚੇ ਆਪਣੀਆਂ ਕਦਰਾਂ ਕੀਮਤਾ ਭੁੱਲਦੇ ਜਾ ਰਹੇ ਹਨ ਜੋ ਕਿ ਸਾਡੇ ਸਮਾਜ ਦੀ ਧਰੋਹਰ ਹਨ। ਉਹਨਾਂ ਕਿਹਾ ਕਿ ਸਮੇਂ ਦੇ ਨਾਲ ਬਦਲਣਾ ਜਰੂਰ ਚਾਹੀਦਾ ਹੈ ਪਰ ਆਪਣੀ ਹੋਂਦ ਨੂੰ ਕਾਇਮ ਕਰਨ ਲਈ ਆਪਣੀਆਂ ਜੜ੍ਹਾਂ ਜਿਨ੍ਹਾਂ ਸਾਨੂੰ ਪੈਦਾ ਕੀਤਾ ਹੈ ਉਸਦੀ ਸੰਭਾਲ ਵੀ ਜਰੂਰੀ ਹੈ। ਡਾ. ਜੇ.ਐਸ. ਮੰਡਿਆਲ ਨੇ ਕਿਹਾ ਕਿ ਮਾਂ ਦੀ ਠੰਡੀ ਛਾਂ ਸਾਡੀ ਸ਼ਖਸਿਅਤ ਨੂੰ ਬਣਾਉਣ ਅਤੇ ਉਭਾਰਣ ਵਿੱਚ ਵੱਡਾ ਯੋਗਦਾਨ ਦਿੰਦੀ ਹੈ। ਇਸੇ ਸੇਧ ਵਿੱਚ ਚੱਲਦੇ ਹੋਏ ਬੱਚਾ ਕਾਮਯਾਬੀਆਂ ਨੂੰ ਛੂੰਹਦਾ ਹੈ।
ਸ਼੍ਰੀ ਰਮੇਸ਼ ਕੁੰਦਰਾ ਵੱਲੋਂ ਭਰੂਣ ਹੱਤਿਆ ਬਾਰੇ ਕਵਿਤਾ ਦੇ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਇੱਕ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ।

No comments:
Post a Comment