ਹੁਸ਼ਿਆਰਪੁਰ, 26 ਸਤੰਬਰ : ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ:) ਹੁਸ਼ਿਆਰਪੁਰ ਸੁਖ਼ਵਿੰਦਰ ਕੌਰ ਦੀ ਅਗਵਾਈ ਹੇਠ ਸਰਵ ਸਿੱਖਿਆ ਅਭਿਆਨ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚੱਲ ਰਹੇ ਪ੍ਰਾਜੈਕਟ ਪੜ੍ਹੋ ਪੰਜਾਬ ਤਹਿਤ ਜਿਲ੍ਹੇ ਦੇ ਚੁਣੀਂਦਾ ਸਰਕਾਰੀ ਸਕੂਲਾਂ ਵਿੱਚ ਅਡੈਪਟਸ (ਅਡਵਾਂਸਮੈਂਟ ਆਫ਼ ਐਜੂਕੈਸ਼ਨਲ ਪਰਫ਼ਾਰਮੈਂਸ ਥਰੂ ਟੀਚਰ ਸਪੋਰਟ) ਤਹਿਤ ਸਵੈ-ਮੁਲਾਂਕਣ ਸੰਬੰਧੀ ਇੱਕ ਦਿਨਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਪ੍ਰਾਜੈਕਟ ਦੇ ਜ਼ਿਲ੍ਹਾ ਕੋ-ਆਰਡੀਨੇਟਰ ਦੀਪਕ ਕੇ. ਵਸ਼ਿਸ਼ਟ ਦੇ ਪ੍ਰਬੰਧਨਾਂ ਹੇਠ ਹੁਸ਼ਿਆਰਪੁਰ ਵਿਖੇ ਕੀਤਾ ਗਿਆ।
ਇਸ ਟ੍ਰੇਨਿੰਗ ਨੂੰ ਸੰਬੋਧਿਤ ਕਰਦਿਆਂ ਡੀਈਓ ਸੁਖ਼ਵਿੰਦਰ ਕੌਰ ਨੇ ਦੱਸਿਆ ਕਿ ‘ਅਡੈਪਟਸ’ADEPTS ਤੋਂ ਭਾਵ ਅਧਿਆਪਕ ਦੇ ਸਮਰਥਨ ਰਾਹੀਂ ਸਿੱਖਿਆ ਦਾ ਉੱਤਮ ਪ੍ਰਗਟਾਵਾ ਹੈ। ਪੜ੍ਹੋ ਪੰਜਾਬ ਤਹਿਤ ਰਾਜ ਦੇ ਸਮੂਹ ਜ਼ਿਲ੍ਹਿਆਂ ਦੇ ਲਗਭਗ 100 ਚੁਣੀਂਦਾ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਾਰਜ਼ਰਤ 500 ਅਧਿਆਪਕਾਂ ਵੱਲੋਂ ਅਡੈਪਟਸ ਤਹਿਤ ਸਵੈ-ਮੁਲਾਂਕਣ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਬਲਾਕਾਂ ਦੇ ਪੰਜ ਚੁਣੀਂਦਾ ਸਕੂਲਾਂ - ਸ. ਐ. ਸ. ਧੁੱਗਾ ਕਲਾਂ (ਭੂੰਗਾਂ-1), ਪਾਹਲੇਵਾਲ (ਗੜ੍ਹਸ਼ੰਕਰ-1), ਡਘਾਮ (ਗੜ੍ਹਸ਼ੰਕਰ-2), ਨਾਰੂ ਨੰਗਲ(ਹੁਸ਼ਿ.-2ਬੀ) ਅਤੇ ਜਾਜਾ(ਟਾਂਡਾ-2) ਵਿਚ ਕਾਰਜ਼ਰਤ ਲਗਭਗ 25 ਅਧਿਆਪਕਾਂ ਵੱਲੋਂ ਇਹ ਸਵੈ ਮੁਲਾਂਕਣ ਤਿੰਨ ਪੜਾਵਾਂ ਵਿੱਚ ਕੀਤਾ ਜਾਵੇਗਾ। ਇਸ ਸਵੈ-ਮੁਲਾਂਕਣ ਦੀ ਨਜ਼ਰ ਸਾਨੀ ਪੜ੍ਹੋ ਪੰਜਾਬ ਟੀਮ ਵੱਲੋਂ ਕੀਤੀ ਜਾਵੇਗੀ। ਇਸ ਮੌਕੇ-ਮੁਲਾਂਕਣ ਨੂੰ ਕਰਨ ਦੀ ਅਪੀਲ ਵੀ ਕੀਤੀ।
ਜ਼ਿਲ੍ਹਾ ਕੋ-ਆਰਡੀਨੇਟਰ ਦੀਪਕ ਕੇ. ਵਸ਼ਿਸ਼ਟ ਨੇ ਬਲਾਕ ਮਾਸਟਰ ਟ੍ਰੇਨਰਜ਼ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪ੍ਰਾਜੈਕਟ ਪੜ੍ਹੋ ਪੰਜਾਬ ਤਹਿਤ ਆਯੋਜਿਤ ਟ੍ਰੇਨਿੰਗ ਦਾ ਮੁੱਖ ਮੰਤਵ ਅਧਿਆਪਕ ਨੂੰ ਜਿੱਥੇ ਆਪਣੇ ਕਿੱਤੇ ਪ੍ਰਤੀ ਸੁਚੇਤ ਕਰਨਾ ਹੈ ਉਸਦੇ ਨਾਲ-ਨਾਲ ਅਧਿਆਪਨ ਖੇਤਰ ਵਿ¤ਚ ਨਿਰਧਾਰਿਤ ਮਾਪਦੰਡਾਂ ਤੋਂ ਜਾਣੂ ਵੀ ਕਰਵਾਉਣਾਂ ਹੈ। ਸ਼੍ਰੀ ਵਸ਼ਿਸ਼ਟ ਨੇ ਅਡੈਪਟਸ ਦੇ ਉਦੇਸ਼ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਤਹਿਤ ਅਧਿਆਪਕ ਜਿੱਥੇ ਆਪਣੇ ਅਧਿਆਪਨ ਦਾ ਸਵੈ-ਮੁਲਾਂਕਣ ਕਰੇਗਾ ਉੱਥੇ ਹੀ ਉਹ ਆਪਣੇ ਅੰਦਰ ਲੋੜੀਂਦੇ ਬਦਲਾਅ ਲਿਆ ਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵੱਲ ਪ੍ਰੇਰਿਤ ਵੀ ਹੋਵੇਗਾ। ਇਸ ਕਾਰਜ਼ ਲਈ ਪੜ੍ਹੋ ਪੰਜਾਬ ਦੀ ਟੀਮ ਜਿੱਥੇ ਨਜ਼ਰਸਾਨੀ ਕਰੇਗੀ ਉੱਥੇ ਹੀ ਅਧਿਆਪਕਾਂ ਨੂੰ ਲੋੜੀਂਦਾ ਸਹਿਯੋਗ ਵੀ ਕਰੇਗੀ। ਸ਼੍ਰੀ ਵਸ਼ਿਸ਼ਟ ਨੇ ਦੱਸਿਆ ਕਿ ਅਡੈਪਟਸ ਤਹਿਤ ਇ¤ਕ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਹੈ ਜਿਸ ਵਿ¤ਚ ਅਧਿਆਪਕ ਦੇ ਗਿਆਨਾਤਮਕ, ਸਮਾਜਿਕ, ਭਾਵਨਾਤਮਕ, ਭੌਤਿਕ ਅਤੇ ਸੰਸਥਾ ਸਬੰਧੀ ਮਾਪਦੰਡਾਂ ਦੇ ਸਵੈ ਮੁਲਾਂਕਣ ਹਿੱਤ 106 ਪ੍ਰਸ਼ਨ ਦਿੱਤੇ ਗਏ ਹਨ। ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਜਿੱਥੇ ਅਧਿਆਪਕ ਆਪਣੀਆਂ ਖ਼ੂਬੀਆਂ-ਕਮੀਆਂ ਤੋਂ ਜਾਣੂ ਹੁੰਦਾ ਹੋਇਆ ਆਪਣੇ ਵਿਚ ਲੋੜੀਂਦਾ ਬਦਲਾਅ ਕਰਨ ਲਈ ਉਤਸ਼ਾਹਿਤ ਹੋਵੇਗਾ ਉਥੇ ਹੀ ਇਸ ਮੁਲਾਂਕਣ ਤੋਂ ਪ੍ਰਾਪਤ ਸਿੱਟੇ ਭਵਿੱਖ ਵਿ¤ਚ ਸਿ¤ਖਿਆ ਸੁਧਾਰ ਪ੍ਰੋਗਰਾਮਾਂ ਲਈ ਬਣਨ ਵਾਲੀਆਂ ਯੋਜਨਾਵਾਂ ਦੇ ਆਧਾਰ ਦਾ ਕੰਮ ਵੀ ਕਰਨਗੇ।
ਇਸ ਮੌਕੇ ’ਤੇ ਵਿਸ਼ੇਸ਼ ਰੂਪ ਨਾਲ ਡੀ.ਪੀ.ਸੀ. ਮਦਨ ਲਾਲ, ਡੀ.ਆਰ.ਪੀ. ਰਜਨੀਸ਼ ਗੁਲਿਆਨੀ, ਸਹਾਇਕ ਵਿਜੇ ਕੁਮਾਰ, ਸਹਾਇਕ ਰਮਨ ਕੁਮਾਰ, ਰਿੰਪਲ ਕੁਮਾਰ, ਜਸਵੀਰ ਸਿੰਘ, ਰਾਜ ਕੁਮਾਰ, ਲਖ਼ਵਿੰਦਰ, ਸਿੰਘ, ਸਰਬਜੀਤ ਸਿੰਘ (ਸਾਰੇ ਬਲਾਕ ਮਾਸਟਰ ਟ੍ਰੇਨਰ) ਨੇ ਵੀ ਆਪਣੇ ਵਿਚਾਰ ਰੱਖੇ।

No comments:
Post a Comment