- ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਕੀਤਾ ਗਿਆ ਫੈਸਲਾ 1 ਸਤੰਬਰ 2017 ਤੋਂ ਲਾਗੂ
ਹੁਸ਼ਿਆਰਪੁਰ, 01 ਸਤੰਬਰ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਬਿਨੈਕਾਰਾਂ ਕੋਲੋਂ ਮਲਟੀ ਸਿਸਟਮ ਓਪ੍ਰੇਟਰ (ਐਮ.ਐਸ.ਓ) ਵਜੋਂ ਬਿਨੈ ਪੱਤਰ ਕੇਵਲ ਆਨਲਾਈਨ ਪੋਰਟਲ 'ਤੇ ਹੀ ਸਵੀਕਾਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਿਨੈਕਾਰ www.broadcastseva.gov.in 'ਤੇ ਆਨਲਾਈਨ ਬਿਨੈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੰਤਰਾਲੇ ਵਲੋਂ ਕੀਤੇ ਗਏ ਫੈਸਲੇ ਅਨੁਸਾਰ ਹੁਣ ਕੇਬਲ ਟੀ.ਵੀ ਨੈਟਵਰਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਐਮ.ਐਸ.ਓ ਦੀ ਰਜਿਸਟ੍ਰੇਸਨ ਕੇਵਲ ਆਨਲਾਈਨ ਹੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਵਲੋਂ 01 ਮਈ 2017 ਨੂੰ www.broadcastseva.gov.in ਪੋਰਟਲ ਜਾਰੀ ਕੀਤਾ ਗਿਆ ਸੀ ਅਤੇ ਇਸ ਪੋਰਟਲ ਉਪਰ ਐਮ.ਐਸ.ਓ.ਦੀ ਰਜਿਸਟਰੇਸ਼ਨ ਆਨ ਲਾਈਨ ਕਰਵਾਉਣ ਦੀ ਸੁਵਿਧਾ ਦਿੱਤੀ ਗਈ ਸੀ, ਪਰ ਇਸ ਨੂੰ ਲਾਜ਼ਮੀ ਨਹੀਂ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਰ ਹੁਣ ਕੇਵਲ ਆਨਲਾਈਨ ਪੋਰਟਲ 'ਤੇ ਭਰੀ ਜਾਣ ਵਾਲੀ ਅਰਜ਼ੀ ਹੀ ਵਿਚਾਰੀ ਜਾਵੇਗੀ ਅਤੇ ਮੈਨੂਅਲ ਅਰਜ਼ੀ ਨਹੀਂ ਪ੍ਰਾਪਤ ਕੀਤੀ ਜਾਵੇਗੀ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਫੈਸਲੇ ਅਨੁਸਾਰ 1 ਸਤੰਬਰ 2017 ਤੋਂ ਐਮ.ਐਸ.ਓ ਦੀ ਰਜਿਸਟ੍ਰੇਸ਼ਨ ਕੇਵਲ ਆਨ ਲਾਈਨ ਹੀ ਹੋਵੇਗੀ ਅਤੇ ਦਸਤੀ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੇਬਲ ਟੀ.ਵੀ ਨੈਟਵਰਕ ਸਰਵਿਸਜ਼ ਮੁਹੱਈਆ ਕਰਵਾਉਣ ਦੇ ਚਾਹਵਾਨ ਬਤੌਰ ਐਮ.ਐਸ.ਓ ਰਜਿਸਟ੍ਰੇਸ਼ਨ ਲਈ ਐਪਲੀਕੇਸ਼ਨ www.broadcastseva.gov.in ਅਤੇ www.digitalindiamib.com ਉੱਪਰ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਉਪਰੋਕਤ ਪੋਰਟਲਾਂ 'ਤੇ ਜਾ ਕੇ ਰਜਿਸਟ੍ਰੇਸ਼ਨ ਲਈ ਆਨ-ਲਾਈਨ ਪ੍ਰਕ੍ਰਿਆ ਮੁਕੰਮਲ ਕਰ ਸਕਦੇ ਹਨ।
No comments:
Post a Comment