ਪੌਸ਼ਟਿਕ ਭੋਜਨ ਦੀ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਤਾ : ਰਵੀ ਗੁਲਾਟੀ
- -ਪਬਲਿਕ ਡਿਗਰੀ ਕਾਲਜ ਫਾਰ ਵੋਮੈਨ ਕੰਧਾਲਾ ਜੱਟਾਂ ਵਿਖੇ ਕਰਵਾਇਆ ਵਿਸ਼ੇਸ਼ ਸੈਮੀਨਾਰ
ਹੁਸ਼ਿਆਰਪੁਰ, 20 ਸਤੰਬਰ: ਪੌਸ਼ਟਿਕ ਭੋਜਨ ਦੀ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਭੋਜਨ ਵਿੱਚ ਸਾਰੇ ਪੌਸ਼ਟਿਕ ਤੱਤ ਬਣਦੀ ਮਿਕਦਾਰ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ। ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ ਨੇ ਪਬਲਿਕ ਡਿਗਰੀ ਕਾਲਜ ਫਾਰ ਵੋਮੈਨ ਕੰਧਾਲਾ ਜੱਟਾਂ ਵਿਖੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਅਧੀਨ ਕਰਵਾਏ ਗਏ ਪੌਸ਼ਟਿਕਤਾ ਦੀ ਮਹੱਤਤਾ ਸਬੰਧੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਸਿਹਤ ਦੀ ਸੰਭਾਲ ਲਈ ਗੁਣਵੱਤਾ ਅਤੇ ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ। ਮਨੁੱਖ ਤਾਂ ਹੀ ਨਿਰੋਗ ਰਹਿ ਸਕਦਾ ਹੈ, ਜੇ ਉਹ ਸਾਫ਼ ਸੁਥਰਾ ਭੋਜਨ ਦਾ ਸੇਵਨ ਕਰੇ।
ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ.ਕੁਲਦੀਪ ਸਿੰਘ ਨੇ ਕਿਹਾ ਕਿ ਲੜਕੀਆਂ ਨੂੰ ਕਿਸ਼ੋਰ ਅਵਸਥਾ ਵਿੱਚ ਪੌਸ਼ਟਿਕ ਭੋਜਨ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਪੌਸ਼ਟਿਕ ਭੋਜਨ ਦੇ ਨਾਲ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਨਿਰੋਗ ਰੱਖਿਆ ਜਾ ਸਕਦਾ ਹੈ। ਬਾਲ ਸੁਰੱਖਿਆ ਅਫ਼ਸਰ ਕੁਮਾਰੀ ਅੰਕਿਤਾ ਨੇ ਵੀ ਪੌਸ਼ਟਿਕਤਾ ਦੀ ਘਾਟ ਕਾਰਨ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸ੍ਰੀ ਸੁਖਜਿੰਦਰ ਸਿੰਘ, ਕੌਂਸਲਰ ਲਖਵੀਰ ਕੌਰ, ਪ੍ਰਿੰਸੀਪਲ ਸੀਮਾ ਸ਼ਰਮਾ, ਸਤਿੰਦਰ ਕੌਰ, ਡਾ. ਕੇਵਲ ਸਿੰਘ, ਡਿਗਰੀ ਕਾਲਜ ਦੀ ਪ੍ਰਿੰਸੀਪਲ ਦਵਿੰਦਰ ਕੌਰ ਅਤੇ ਰਵਿੰਦਰ ਕੌਰ ਤੋਂ ਇਲਾਵਾ ਬਾਕੀ ਸਖਸ਼ੀਅਤਾਂ ਵੀ ਮੌਜੂਦ ਸਨ।
No comments:
Post a Comment