- ਐਸ.ਡੀ.ਐਮ. ਨੇ ਪਹਿਲੇ ਬਿਨੈਕਾਰ ਈਸ਼ਾਨ ਅਰੋੜਾ ਨੂੰ ਸੌਂਪਿਆ 70,680 ਰੁਪਏ ਦਾ ਈ-ਸਟੈਂਪ ਪੇਪਰ
ਈ-ਸਟੈਂਪ ਪੇਪਰ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਵਾ ਕੇਂਦਰ ਵਿਚੋਂ ਈ-ਸਟੈਂਪ ਪੇਪਰ ਮਿਲਣ ਦੀ ਸ਼ੁਰੂਆਤ ਹੋਣ ਨਾਲ ਜਨਤਾ ਦੀਆਂ ਸਹੂਲਤਾਂ ਵਿਚ ਵਾਧਾ ਹੋਵੇਗਾ, ਕਿਉਂਕਿ ਹੁਣ ਬੈਂਕਾਂ ਦੇ ਨਾਲ-ਨਾਲ ਸੇਵਾ ਕੇਂਦਰ ਰਾਹੀਂ ਵੀ ਈ-ਸਟੈਂਪ ਪੇਪਰ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 20 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਰਾਸ਼ੀ ਦੀ ਫੀਸ ਲਈ ਈ-ਸਟੈਂਪ ਪੇਪਰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਈ‑ਸਟੈਂਪ ਪੇਪਰ ਦੀ ਖਰੀਦ ਲਈ ਨਗਦੀ ਤੋਂ ਇਲਾਵਾ ਆਨ ਲਾਈਨ ਤਰੀਕਿਆਂ ਨਾਲ ਆਪਣੇ ਕਰੈਡਿਟ, ਡੈਬਿਟ ਕਾਰਡ ਤੋਂ ਵੀ ਅਦਾਇਗੀ ਕੀਤੀ ਜਾ ਸਕਦੀ ਹੈ।
No comments:
Post a Comment