ਪ੍ਰਵਾਨਿਤ ਪਹਿਚਾਣ ਪੱਤਰ ਦਿਖਾ ਕੇ ਕੀਤਾ ਜਾ ਸਕਦਾ ਹੈ ਮੱਤਦਾਨ

ਹੁਸ਼ਿਆਰਪੁਰ, 31 ਜਨਵਰੀ:  ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ 4 ਫਰਵਰੀ ਦਿਨ ਸ਼ਨੀਵਾਰ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ-2017 ਵਿੱਚ ਵੋਟਰ ਪ੍ਰਵਾਨਿਤ ਪਹਿਚਾਣ ਪੱਤਰ ਦਿਖਾ ਕੇ ਆਪਣਾ ਮਤਦਾਨ ਕਰ ਸਕਦੇ ਹਨ। ਪ੍ਰਵਾਨਿਤ ਪਹਿਚਾਣ ਪੱਤਰ ਤੋਂ ਬਿਨਾਂ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਦੀ ਇਜ਼ਾਜ਼ਤ ਨਹੀਂ ਹੋਵੇਗੀ।  ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਵਾਣਿਤ ਪਹਿਚਾਣ ਪੱਤਰਾਂ ਵਿੱਚ ਚੋਣ ਫੋਟੋ ਸ਼ਨਾਖਤੀ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ, ਪਬਲਿਕ ਲਿਮਟਡ ਕੰਪਨੀਆਂ ਦੁਆਰਾ ਜਾਰੀ ਕੀਤੇ ਸਰਵਿਸ ਸਬੰਧੀ ਫੋਟੋਗ੍ਰਾਫ਼ ਸਮੇਤ ਸ਼ਨਾਖਤੀ ਕਾਰਡ, ਬੈਂਕ/ਡਾਕਘਰ ਦੁਆਰਾ ਫੋਟੋ ਸਮੇਤ ਜਾਰੀ ਕੀਤੀ ਪਾਸਬੁੱਕ, ਪੈਨ ਕਾਰਡ, ਆਰ.ਜੀ.ਆਈ. ਦੁਆਰਾ ਐਨ.ਪੀ.ਆਰ. ਅਧੀਨ ਜਾਰੀ ਕੀਤੇ ਸਮਾਰਟ ਕਾਰਡ, ਮਗਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੁਆਰਾ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਸਮੇਤ ਪੈਨਸ਼ਨ ਡਾਕੂਮੈਂਟ, ਚੋਣ ਮਸ਼ੀਨਰੀ ਦੁਆਰਾ ਜਾਰੀ ਕੀਤੀ ਪ੍ਰਮਾਣਿਤ ਫੋਟੋ ਵੋਟਰ ਸਲਿਪ, ਆਧਾਰ ਕਾਰਡ, ਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਨੂੰ ਜਾਰੀ ਹੋਏ ਦਫ਼ਤਰੀ ਸ਼ਨਾਖਤੀ ਕਾਰਡ ਨੂੰ ਦਿਖਾ ਕੇ ਵੋਟਰ ਆਪਣੀ ਵੋਟ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਣਿਤ ਪਹਿਚਾਣ ਪੱਤਰਾਂ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੇ ਪਹਿਚਾਣ ਪੱਤਰ ਨਹੀਂ ਦਿਖਾਏ ਜਾ ਸਕਣਗੇ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 4 ਫਰਵਰੀ ਨੂੰ ਵੋਟਾਂ ਵਾਲੇ ਦਿਨ ਆਪਣੇ ਨਾਲ ਪ੍ਰਵਾਨਿਤ ਪਹਿਚਾਣ ਪੱਤਰ ਨਾਲ ਲੈ ਕੇ ਆਉਣ।

ਜ਼ਿਲ੍ਹਾ ਮੈਜਿਸਟਰੇਟ ਨੇ ਜਿਲ੍ਹੇ 'ਚ ਹੁੱਕਾ ਬਾਰ ਚਲਾਉਣ ਅਤੇ ਨਜਾਇਜ਼ ਬੋਰ ਕਰਨ 'ਤੇ ਲਗਾਈ ਪਾਬੰਦੀ

ਹੁਸ਼ਿਆਰਪੁਰ, 31 ਜਨਵਰੀ:   ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਫੌਜਦਾਰੀ ਸੰਘਤਾ 1973  ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ 'ਤੇ ਜਨਤਕ ਹਿੱਤ ਵਿੱਚ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। 
                  ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਸੰਘ 1973 (1974 ਦਾ ਐਕਟ ਨੰ: 2) ਧਾਰਾ 144 ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਪਿੰਡਾਂ ਵਿੱਚ ਗਲੀਆਂ/ਰਸਤਿਆਂ ਵਿੱਚ ਨਜਾਇਜ਼ ਬੋਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਕੀਤੇ ਹੁਕਮ ਵਿੱਚ ਉਨ੍ਹਾਂ ਦੱਸਿਆ ਕਿ ਪਿੰਡ ਜਲਾਲਪੁਰ ਬਲਾਕ ਟਾਂਡਾ ਵਿਖੇ ਕੁਝ ਪਿੰਡ ਵਾਸੀਆਂ ਵੱਲੋਂ ਗਲੀਆਂ/ਰਸਤਿਆਂ ਵਿੱਚ ਨਜਾਇਜ਼ ਤੌਰ 'ਤੇ ਬੋਰ ਕੀਤੇ ਜਾ ਰਹੇ ਹਨ ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਅਜਿਹਾ ਕਰਨ ਨਾਲ ਪੰਚਾਇਤ ਵੱਲੋਂ ਜੋ ਲੱਖਾਂ ਰੁਪਏ ਨਾਲ ਗਲੀਆਂ-ਨਾਲੀਆਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਨੁਕਸਾਨ ਹੰਦਾ ਹੈ ਜੋ ਕਿ ਜਨਤਕ ਹਿੱਤ ਦੇ ਵਿਰੁੱਧ ਹੈ। ਇਸ ਨਾਲ ਅਮਨ-ਸ਼ਾਂਤੀ ਭੰਗ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਵਿਅਕਤੀ ਆਪਣੀ ਹੀ ਮਾਲਕੀਅਤ ਵਾਲੀ ਭੂਮੀ ਵਿੱਚ ਬੋਰ ਕਰਵਾ ਸਕਦੇ ਹਨ। ਇਹ ਹੁਕਮ 1 ਅਪ੍ਰੈਲ 2017 ਤੱਕ ਲਾਗੂ ਰਹਿਣਗੇ।

ਵਿਧਾਨ ਸਭਾ ਚੋਣਾਂ ਸਬੰਧੀ 206 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

-ਬਿਨਾਂ ਕਿਸੇ ਡਰ ਅਤੇ ਲਾਲਚ ਦੇ ਵੋਟ ਪਾਉਣ ਲਈ ਕੀਤੀ ਅਪੀਲ
ਹੁਸ਼ਿਆਰਪੁਰ, 31 ਜਨਵਰੀ: ਪੰਜਾਬ ਵਿਧਾਨ ਸਭਾ ਚੋਣਾਂ 2017 ਸੰਬੰਧੀ ਜਿਲੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚੋਂ ਚੋਣਾਂ ਸਬੰਧੀ ਹੁਣ ਤੱਕ 214 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 206 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ 63 ਸ਼ਿਕਾਇਤਾਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 61 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱÎਸਿਆ ਕਿ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚੋਂ ਪ੍ਰਾਪਤ ਹੋਈਆਂ ਕੁਲ 107 ਸ਼ਿਕਾਇਤਾਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਸਨ, ਜ਼ਿਨ੍ਹਾਂ ਵਿੱਚੋਂ 106 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 107 ਸ਼ਿਕਾਇਤਾਂ ਬਾਕੀ ਵਿਸ਼ਿਆਂ ਨਾਲ ਸਬੰਧਤ ਸਨ, ਜਿਨ੍ਹਾਂ ਵਿੱਚੋਂ ਵੀ 100 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕੇ ਮੁਕੇਰੀਆਂ ਦੀਆਂ 14 ਸ਼ਿਕਾਇਤਾਂ ਵਿੱਚੋਂ 14, ਵਿਧਾਨ ਸਭਾ ਹਲਕੇ ਦਸੂਹਾ ਦੀਆਂ 7 ਸ਼ਿਕਾਇਤਾਂ ਵਿੱਚੋਂ 6, ਉੜਮੁੜ ਵਿਧਾਨ ਸਭਾ ਹਲਕੇ ਦੀਆਂ 57 ਸ਼ਿਕਾਇਤਾਂ ਵਿੱਚੋਂ 57, ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੀਆਂ 12 ਵਿੱਚੋਂ 12, ਵਿਧਾਨ ਸਭਾ ਹਲਕੇ ਚੱਬੇਵਾਲ ਦੀਆਂ 16 ਸ਼ਿਕਾਇਤਾਂ ਵਿੱਚੋਂ 13, ਵਿਧਾਨ ਸਭਾ ਹਲਕੇ ਗੜ੍ਹਸ਼ੰਕਰ ਦੀਆਂ 13 ਸ਼ਿਕਾਇਤਾਂ ਵਿੱਚੋਂ 11 ਸ਼ਿਕਾਇਤਾਂ, ਹੋਰ 7 ਸ਼ਿਕਾਇਤਾਂ ਵਿੱਚੋਂ 7, ਐਸ.ਐਸ.ਪੀ. ਕੰਟਰੋਲ ਸੈਲ ਨਾਲ ਸਬੰਧਤ 8 ਸ਼ਿਕਾਇਤਾਂ ਵਿੱਚੋਂ 8 ਅਤੇ ਬਾਕੀ ਵਿਭਾਗਾਂ ਨਾਲ ਸਬੰਧਤ 17 ਸ਼ਿਕਾਇਤਾਂ ਵਿੱਚੋਂ 17 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਤੱਕ ਕੁਲ 214 ਸ਼ਿਕਾਇਤਾਂ ਵਿੱਚੋਂ 206 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਵਿੱਚੋਂ ਮਿਲ ਰਹੀਆਂ ਸ਼ਿਕਾਇਤਾਂ ਦਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤੈਅ ਸਮੇਂ ਵਿੱਚ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 4 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਨੇ ਜਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਚੋਣਾਂ ਵਾਲੇ ਦਿਨ ਬਿਨ੍ਹਾਂ ਕਿਸੇ ਡਰ ਅਤੇ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਇਹ ਸਾਡਾ ਮੌਲਿਕ ਅਧਿਕਾਰ ਵੀ ਹੈ ਅਤੇ ਦੇਸ਼ ਪ੍ਰਤੀ ਇਕ ਅਹਿਮ ਫਰਜ਼ ਵੀ ਹੈ।

ਤੈਅ ਕੀਤੀ ਗਈ ਸਮੇਂ ਸੀਮਾ ਅੰਦਰ ਡਿਜੀਟਾਈਜੇਸ਼ਨ ਪ੍ਰਕ੍ਰਿਆ ਨੂੰ ਮੁਕੰਮਲ ਕਰਨ ਕੇਬਲ ਓਪਰੇਟਰ: ਏ.ਡੀ.ਸੀ. ਸੰਧੂ

ਹੁਸ਼ਿਆਰਪੁਰ, 30 ਜਨਵਰੀ:   ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਫੇਜ਼ ਤਿੰਨ ਦੀ ਡਿਜੀਟਾਈਜੇਸ਼ਨ ਪ੍ਰਕਿਰਿਆ ਦੇ ਰਹਿ ਗਏ ਇਲਾਕਿਆਂ ਦੇ ਸਿਗਨਲ ਐਨਾਲਾਗ ਤੋਂ ਡਿਜੀਟਲ ਕਰਨ ਵਾਸਤੇ ਨਿਰਧਾਰਤ ਕੀਤੀ ਗਈ ਆਖਰੀ ਤਾਰੀਖ ਅੱਜ 31 ਜਨਵਰੀ 2017 ਨੂੰ ਸਮਾਪਤ ਹੋ ਰਹੀ ਹੈ। ਇਸ ਦੇ ਤਹਿਤ ਫੇਜ਼ ਤਿੰਨ ਡਿਜੀਟਾਈਜੇਸ਼ਨ ਪ੍ਰਕ੍ਰਿਆ ਤਹਿਤ ਸਾਰੇ ਸ਼ਹਿਰੀ ਖੇਤਰਾਂ ਵਿੱਚ ਐਸ ਟੀ ਬੀ ਬਾਕਸ ਲੱਗ ਜਾਣੇ ਚਾਹੀਦੇ ਹਨ। ਇਸ ਸਮੇਂ ਸੀਮਾ ਤੋਂ ਬਾਅਦ ਇਸ ਪ੍ਰਕ੍ਰਿਆ ਨੂੰ ਸਿਰੇ ਚੜ੍ਹਾਉਣ ਲਈ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ।
                  ਇਹ ਜਾਣਕਾਰੀ ਦਿੰਦੇ ਹੋਏ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਜਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੇ ਨੋਡਲ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ 'ਦ ਕੇਬਲ ਟੈਲੀਵਿਜ਼ਨ ਨੈਟਵਰਕਸ (ਰੈਗੂਲੇਸ਼ਨ) ਸੋਧ ਐਕਟ ਨੂੰ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਕੇਂਦਰੀ ਸੂਚਨਾ ਤੇ ਪ੍ਰਸਾਰ ਮੰਤਰਾਲਾ ਵਲੋਂ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਪ੍ਰੋਗਰਾਮ ਅਧੀਨ ਐਨਾਲਾਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਨਿਰਧਾਰਿਤ ਮਿਆਦ (ਸਮਾਂ ਸੀਮਾ) ਵਿੱਚ ਵਾਧਾ ਕੀਤਾ ਗਿਆ ਸੀ। ਉਨ੍ਹਾਂ ਦੱÎਸਿਆ ਕਿ ਫੇਜ਼ ਤਿੰਨ ਦੀ ਡਿਜੀਟਾਈਜੇਸ਼ਨ ਪ੍ਰਕਿਰਿਆ ਦੇ ਰਹਿ ਗਏ ਇਲਾਕਿਆਂ ਦੇ ਸਿਗਨਲ ਐਨਾਲਾਗ ਤੋਂ ਡਿਜੀਟਲ ਕਰਨ ਵਾਸਤੇ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਸਬੰਧੀ ਨਿਸ਼ਚਿਤ ਕੀਤੇ ਗਏ ਟੀਚੇ ਮਿਥੇ ਸਮੇਂ ਅੰਦਰ ਪੂਰੇ ਕੀਤੇ ਜਾ ਰਹੇ ਹਨ।

                  ਉਨ੍ਹਾਂ ਦੱਸਿਆ ਕਿ ਚੌਥੇ ਫੇਜ਼ ਵਿੱਚ ਬਾਕੀ ਸਾਰੇ ਇਲਾਕਿਆਂ ਵਿੱਚ ਸਿਗਨਲ ਡਿਜੀਟਲ ਕਰਨ ਦੀ ਮਿਤੀ 31 ਦਸੰਬਰ 2016 ਦੀ ਮਿਆਦ ਨੂੰ ਵਧਾ ਕੇ 31 ਮਾਰਚ 2017 ਤੱਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕੇਬਲ ਅਪਰੇਟਰ ਮਿੱਥੀ ਸਮਾਂ ਸੀਮਾ ਤੱਕ ਜ਼ਿਲ੍ਹੇ ਵਿੱਚ ਚੱਲ ਰਹੇ ਐਨਾਲਾਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਇਸ ਨੂੰ ਅਮਲੀ ਰੂਪ ਦੇਣ ਲਈ ਜ਼ਿਲ੍ਹਾ ਪੱਧਰ 'ਤੇ ਕੇਬਲ ਡਿਜੀਟਾਈਜ਼ੇਸ਼ ਮੋਨੀਟਰਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਸਮੇਂ-ਸਮੇਂ ਬੈਠਕਾਂ ਕਰਕੇ ਕਮੇਟੀ ਮੈਂਬਰਾਂ ਤੋਂ ਕੇਬਲ ਟੀ.ਵੀ. ਡਿਜੀਟਾਈਜੇਸ਼ਨ ਸਬੰਧੀ ਸੁਝਾਅ ਵੀ ਲਏ ਜਾਂਦੇ ਹਨ। ਉਨ੍ਹਾਂ ਨੇ ਸਮੂਹ ਕੇਬਲ ਅਪਰੇਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਤੈਅ ਕੀਤੀ ਗਈ ਸਮੇਂ ਸੀਮਾ ਅੰਦਰ ਸਾਰੇ ਸੈਟਅਪ ਬਾਕਸ ਲਗਾਉਣ ਨੂੰ ਯਕੀਨੀ ਬਣਾਉਣ।  

ਸਰਕਾਰੀ ਕਾਲਜ ਤਲਵਾੜਾ ਨੇ ਐਨ.ਸੀ.ਸੀ. ਵਿੱਚ ਜਿੱਤਿਆ ਬੈਸਟ ਇੰਸਟੀਚੂਟ ਅਵਾਰਡ

ਤਲਵਾੜਾ 27 ਜਨਵਰੀ: ਪ੍ਰਿੰਸੀਪਲ ਰਾਮ ਤੀਰਥ ਸਿੰਘ ਨੇ ਦੱਸਿਆ ਕਿ ਇਹ ਅਵਾਰਡ ਸਾਲ 2016 17 ਦੀਆਂ ਐਨ.ਸੀ.ਸੀ. ਦੀਆਂ ਗਤੀਵਿਧੀਆਂ ਅਤੇ ਕਾਲਜ ਦੇ ਏ.ਐਨ.ਓ. ਲੈਫਟੀਨੈਂਟ ਗੁਰਜਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪਾਏ ਯੋਗਦਾਨ ਸਦਕਾ 12 ਪੰਜਾਬ ਐਨ.ਸੀ.ਸੀ. ਬਟਾਲੀਅਨ ਹੁਸ਼ਿਆਰਪੁਰ ਵਿਚੋਂ ਬੈਸਟ ਇੰਸਟੀਚੂਟ ਐਲਾਨਿਆ ਗਿਆ ਹੈ।
ਉਨਾ ਕਿਹਾ ਕਿ ਕਾਲਜ ਐਨ.ਸੀ.ਸੀ. ਨੇ 12 ਪੰਜਾਬ ਬਟਾਲੀਅਨ ਅਧੀਨ ਲਗਭਗ 31 ਵਿਦਿਅਕ ਸੰਸਥਾਵਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗਰੁੱਪ ਹੈੱਡਕਵਾਟਰ ਵੱਲੋਂ 'ਹੈਟਕ ਸਰੋਵਰ ਪੋਰਟੀਕੋ' ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਗਰੁੱਪ ਕਮਾਂਡਰ ਬ੍ਰਿਗੇਡੀਅਰ ਆਈ.ਐਮ.ਸੀ. ਪਰਮਾਰ ਵੱਲੋਂ ਵਿਸ਼ੇਸ਼ ਤੌਰ ਤੇ ਕਾਲਜ ਦੇ ਪ੍ਰਿੰਸੀਪਲ ਰਾਮਤੀਰਥ ਸਿੰਘ ਅਤੇ ਏ.ਐਨ.ਓ. ਲੈਫਟੀਨੈਂਟ ਗੁਰਜਿੰਦਰ ਸਿੰਘ ਨੂੰ ਬੁਲਾ ਕੇ ਟਰਾਫੀ ਦੇ ਕੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 12 ਪੰਜਾਬ ਬਟਾਲੀਅਨ ਦੇ ਕਮਾਡਿੰਗ ਅਫਸਰ ਕਰਨਲ ਏ.ਕੇ.ਯਾਦਵ ਸਮੂਹ ਏ.ਐਨ.ਓ. ਗਰੁੱਪ ਹੈੱਡਕਵਾਟਰ ਅਧੀਨ ਆਉਂਦੇ ਸਮੂਹ ਐਨ.ਸੀ.ਸੀ. ਅਫਸਰ, ਸਟਾਫ ਅਤੇ ਕੈਡਿਟਸ ਹਾਜਰ ਸਨ।

ਰੈੱਡ ਕਰਾਸ ਮੇਲੇ ਦੌਰਾਨ ਕੱਢਿਆ ਲੱਕੀ ਡਰਾਅ, ਕੂਪਨ ਨੰਬਰ-372 ਨੂੰ ਮਿਲੀ ਸਕੂਟੀ

-ਸਮਾਜ 'ਚ ਲੜਕੀਆਂ ਨੂੰ ਆਪਣੀ ਹੋਂਦ ਮਜ਼ਬੂਤ ਕਰਨ ਲਈ ਸਿੱਖਿਅਤ ਹੋਣਾ ਬਹੁਤ ਜ਼ਰੂਰੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 27 ਜਨਵਰੀ:     ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਵਿੱਤੀ ਅੰਸ਼ਦਾਨ ਲਈ ਲਗਾਏ ਗਏ ਰੈਡ ਕਰਾਸ ਮੇਲੇ ਵਿੱਚ ਲੱਕੀ ਡਰਾਅ ਕੱਢੇ ਗਏ ਸਨ। ਉਨ੍ਹਾਂ ਦੱਸਿਆ ਕਿ ਕੱਢੇ ਗਏ ਲੱਕੀ ਡਰਾਅ ਅਨੁਸਾਰ ਜੇਤੂਆਂ ਵਿੱਚ ਪਹਿਲਾ ਇਨਾਮ 1 ਸਕੂਟੀ ਲੱਕੀ ਕੂਪਨ ਨੰ: 372, ਦੂਜਾ ਇਨਾਮ ਲੈਪਟਾਪ-2 ਲੱਕੀ ਕੂਪਨ ਨੰ: 1309 ਅਤੇ 129437, ਤੀਜਾ ਇਨਾਮ ਮੋਬਾਇਲ-10  ਲੱਕੀ ਕੂਪਨ ਨੰ: 44714, 136871, 194123, 192513, 50056, 6128, 17523, 1736, 22288, 40235, ਚੌਥਾ ਇਨਾਮ ਟੈਬਸ-5 ਲੱਕੀ ਕੂਪਨ ਨੰ: 128501, 22079, 36035, 64243, 137399, ਪੰਜਵਾਂ ਇਨਾਮ ਸਾਇੰਟੀਫਿਕ ਕੈਲਕੂਲੇਟਰ-10 ਲੱਕੀ ਕੂਪਨ ਨੰ: 137172, 6986, 130711, 137526, 6998, 8035, 3427, 192005, 56785, 51658, ਛੇਵਾਂ ਇਨਾਮ ਹਾਟਕੇਸ-10 ਲੱਕੀ ਕੂਪਨ ਨੰ: 1345, 33197,133392, 121653, 130040, 50396, 6555, 185227, 18189, 28987 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਤੋਂ ਹੋਣ ਵਾਲੀ ਆਮਦਨ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਜਿਵੇਂ ਕਿਡਨੀ ਫੇਲ, ਗਰੀਬ ਮਰੀਜ਼ਾਂ ਦੇ ਮੁਫ਼ਤ ਡਾਇਲਸਿਸ, ਗਰੀਬ ਮਰੀਜਾਂ ਨੂੰ ਦਵਾਈਆਂ, ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈ ਸਾਈਕਲਾਂ/ਵੀਲ੍ਹ ਚੇਅਰਾਂ/ਬਨਾਵਟੀ ਅੰਗਾਂ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਆਦਿ ਲਈ ਵਰਤਿਆ ਜਾਵੇਗਾ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ ਰੈਡ ਕਰਾਸ ਮੇਲੇ ਵਿੱਚ ਜਨਤਾ ਦਾ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ।

                  ਉਧਰ ਦੂਜੇ ਪਾਸੇ ਕੌਮੀ ਬਾਲੜੀ ਦਿਵਸ ਵੀ ਰਿਆਤ ਬਾਹਰਾ ਕਾਲਜ ਵਿਖੇ ਮਨਾਇਆ ਗਿਆ ਸੀ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿੱਚ ਲੜਕੀਆਂ ਨੂੰ ਆਪਣੀ ਹੋਂਦ ਮਜਬੂਤ ਕਰਨ ਲਈ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ, ਤਾਂ ਹੀ ਲੜਕੀਆਂ ਭਾਰਤ ਗਣਰਾਜ ਅੰਦਰ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਵਧੀਆ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਇਕ ਐਸਾ ਮਾਧਿਅਮ ਹੈ, ਜਿਸ ਨਾਲ ਔਰਤ ਸਮਾਜ ਵਿੱਚ ਆਰਥਿਕ ਪੱਖੋਂ ਮਜਬੂਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੌਮੀ ਬਾਲੜੀ ਹਫ਼ਤੇ ਸਬੰਧੀ ਬਲਾਕ ਪੱਧਰ ਅਤੇ ਪਿੰਡ ਪੱਧਰ 'ਤੇ ਸਮਾਰੋਹ ਕਰਵਾਏ ਜਾ ਰਹੇ ਹਨ, ਤਾਂ ਜੋ ਲੋਕਾਂ ਵਿੱਚ ਆਪਣੀਆ ਬੇਟੀਆਂ ਪ੍ਰਤੀ ਸਨੇਹ ਹੋਰ ਵੱਧ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਲੜਕੀਆਂ ਦੇ ਹੱਕਾਂ ਅਤੇ ਕੇਸਾਂ ਪ੍ਰਤੀ ਵਿਸ਼ੇਸ਼ ਤੌਰ 'ਤੇ ਤਰਜ਼ੀਹ ਦੇ ਕੇ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
      ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਸ੍ਰੀ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਰਿਆਤ ਬਾਹਰਾ ਗਰੁੱਪ ਵਲੋਂ ਚਲਾਈਆਂ ਜਾ ਰਹੀਆ ਸੰਸਥਾਵਾਂ ਵਿੱਚ ਵਿੱਦਿਆ ਹਾਸਲ ਕਰ ਰਹੀਆਂ ਲੜਕੀਆਂ ਨੂੰ ਵਿਸ਼ੇਸ਼ ਵਿੱਤੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਤਾਂ ਕਿ ਲੜਕੀਆਂ ਆਪਣੀ ਮਰਜੀ ਅਨੁਸਾਰ ਉਚੇਰੀ ਵਿੱਦਿਅਕ ਯੋਗਤਾ ਹਾਸਲ ਕਰ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ: ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੀਆਂ ਵਿਦਿਆਰਥਣਾਂ ਵਲੋਂ ਦੇਸ਼ ਭਗਤੀ, ਸਭਿਆਚਾਰ, ਸਿੱਖਿਅਤ ਅਤੇ ਲੜਕੀਆਂ ਦੇ ਵਿਕਾਸ ਨਾਲ ਸਬੰਧਤ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਨੂੰ ਵੀ ਸਲਾਹਿਆ ਗਿਆ।

ਗਣਤੰਤਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ: ਕਰਨਲ ਦਲਵਿੰਦਰ ਸਿੰਘ

ਹੁਸ਼ਿਆਰਪੁਰ 27, ਜਨਵਰੀ:   ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਜੰਗੀ ਯਾਦਗਾਰ ਹੁਸ਼ਿਆਰਪੁਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਜ਼ਿਲ੍ਹੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਜ਼ਿਆਦਾ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ ਹੈ। ਇਸ ਜ਼ਿਲ੍ਹੇ ਵਿੱਚ ਸ਼ਹੀਦਾਂ ਅਤੇ ਪੁਰਸਕਾਰ ਵਿਜੇਤਾਵਾਂ ਦੀ ਗਿਣਤੀ ਵੀ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਣ ਅਤੇ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੇ ਹਨ। ਇਸ ਮੌਕੇ 'ਤੇ ਜ਼ਿਲ੍ਹਾ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਦਾ ਸਟਾਫ਼, ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰ, ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਅਤੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਦਾ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਹੋਏ।

2 ਫਰਵਰੀ ਤੋਂ 4 ਫਰਵਰੀ ਤੱਕ ਡਰਾਈ ਡੇ ਘੋਸ਼ਿਤ

ਹੁਸ਼ਿਆਰਪੁਰ, 27 ਜਨਵਰੀ:  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਸਦਕਾ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸੀਮਾਵਾਂ ਅੰਦਰ 2 ਫਰਵਰੀ ਨੂੰ ਸ਼ਾਮ 5 ਵਜੇ ਤੋਂ 4 ਫਰਵਰੀ ਸ਼ਾਮ 5 ਵਜੇ ਤੱਕ ਡਰਾਈ ਡੇ ਘੋਸ਼ਿਤ ਕੀਤਾ ਹੈ। ਇਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ 'ਤੇ ਪੂਰਨ ਤੌਰ 'ਤੇ ਰੋਕ ਲਗਾਈ ਗਈ ਹੈ। ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ, 'ਤੇ ਵੀ ਪੂਰਨ ਤੌਰ 'ਤੇ ਲਾਗੂ ਹੋਣਗੇ।
                  ਇਹ ਹੁਕਮ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਦੇ ਖਤਮ ਹੋਣ ਦੇ ਸਮੇਂ ਤੋਂ 48 ਘੰਟੇ ਪਹਿਲਾਂ ਭਾਵ 2 ਫਰਵਰੀ 2017 ਨੂੰ ਸ਼ਾਮ 5 ਵਜੇ ਤੋਂ 4 ਫਰਵਰੀ 2017 ਸ਼ਾਮ 5 ਵਜੇ ਤੱਕ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ।

ਹੁਸ਼ਿਆਰਪੁਰ 'ਚ ਡਿਪਟੀ ਕਮਿਸ਼ਨਰ ਨੇ ਲਹਿਰਾਇਆ ਤਿਰੰਗਾ

-ਜ਼ਿਲ੍ਹਾ ਵਾਸੀਆਂ ਨੂੰ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਦਿੱਤਾ ਸੰਦੇਸ਼
-ਕਿਹਾ, 4 ਫਰਵਰੀ ਨੂੰ ਵੋਟਰ ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਵੋਟ ਜ਼ਰੂਰ ਪਾਉਣ
-27 ਜਨਵਰੀ ਨੂੰ ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਕੀਤਾ ਐਲਾਨ

ਹੁਸ਼ਿਆਰਪੁਰ, 26 ਜਨਵਰੀ:  ਹੁਸ਼ਿਆਰਪੁਰ ਵਿੱਚ 68ਵਾਂ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਪੁਲਿਸ ਲਾਇਨਜ਼ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸ ਦੌਰਾਨ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅਦਾ ਕੀਤੀ। ਤਿਰੰਗਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਸ਼ਾਨਦਾਰ ਮਾਰਚ ਪਾਸਟ ਵੀ ਹੋਇਆ, ਜਿਸ ਦੌਰਾਨ ਮਾਰਚ ਪਾਸਟ ਵਲੋਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਐਸ.ਐਸ.ਪੀ. ਸ੍ਰੀ ਹਰਚਰਨ ਸਿੰਘ ਭੁੱਲਰ ਵੀ ਉਨ੍ਹਾਂ ਦੇ ਨਾਲ ਸਨ।

                  ਜ਼ਿਲ੍ਹਾ ਵਾਸੀਆਂ ਦੇ ਨਾਂ ਸੰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਪਰ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਹੀ ਸਹੀ ਮਾਅਨਿਆਂ ਵਿੱਚ ਗਣਰਾਜ ਬਣਿਆ। ਉਨ੍ਹਾਂ ਕਿਹਾ ਕਿ ਗਣਰਾਜ ਦੀ ਸਥਾਪਨਾ ਹੀ ਜਨਤਾ ਦੇ ਸੁਪਨੇ ਸਾਕਾਰ ਹੋਣ ਵੱਲ ਪਹਿਲਾ ਮੀਲ ਪੱਥਰ ਸਾਬਤ ਹੋਇਆ ਹੈ। ਉਨ੍ਹਾਂ ਗਣਤੰਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਲੋਕ ਜੋ ਹਮੇਸ਼ਾਂ ਹੀ ਵਿਕਾਸ ਅਤੇ ਵਧੀਆ ਜੀਵਨ ਲਈ ਹਰ ਸਮੇਂ ਮੋਹਰੀ ਰਹੇ ਹਨ, ਦੇਸ਼ ਦੇ ਬਾਕੀ ਸੂਬਿਆਂ ਲਈ ਰੋਲ ਮਾਡਲ ਵਜੋਂ ਉਭਰਨਗੇ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਇਤਿਹਾਸਕ ਮੌਕੇ 'ਤੇ ਪੰਜਾਬ ਅਤੇ ਦੇਸ਼ ਨੂੰ ਮਜ਼ਬੂਤ ਅਤੇ ਗਤੀਸ਼ੀਲ ਬਣਾਉਣ ਲਈ ਵਚਨਬੱਧਤਾ, ਆਤਮ ਸਮਰਪਣ ਅਤੇ ਪੂਰੇ ਭਰੋਸੇ ਨਾਲ ਕੰਮ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।
            ਸ੍ਰੀਮਤੀ ਮਿਤਰਾ ਨੇ ਕਿਹਾ ਕਿ 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈ ਰਹੀਆਂ ਹਨ ਅਤੇ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੋਟਰ ਜਾਗਰੂਕਤਾ ਲਈ ਕਾਫ਼ੀ ਉਪਰਾਲੇ ਕੀਤੇ ਗਏ ਹਨ ਅਤੇ ਇਹ ਉਪਰਾਲੇ ਤਾਂ ਹੀ ਸਾਰਥਕ ਸਾਬਤ ਹੋ ਸਕਦੇ ਹਨ, ਜੇਕਰ ਹਰੇਕ ਵੋਟਰ ਆਪਣੇ ਇਸ ਅਧਿਕਾਰ ਦੀ ਵਰਤੋਂ ਬਿਨ੍ਹਾਂ ਕਿਸੇ ਸਵਾਰਥ ਤੋਂ ਕਰੇ। ਉਨ੍ਹਾਂ ਸਮਾਜਿਕ ਬਰਾਬਰਤਾ ਲਿਆਉਣ ਲਈ ਵੀ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਮਹਾਨ ਸੂਰਬੀਰਾਂ ਨੂੰ ਹਮੇਸ਼ਾਂ ਆਪਣੇ ਚੇਤਿਆਂ ਵਿੱਚ ਰੱਖਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜ਼ਲੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਆਪਣਾ ਖੂਨ ਵਹਾਉਣ ਵਾਲੇ ਅਤੇ ਹੋਰ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਏ ਸਾਡੇ ਲਈ ਅਮੀਰ ਵਿਰਾਸਤ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਿਰਾਸਤ ਨੂੰ ਸੰਭਾਲਣ ਅਤੇ ਮਾਤ ਭੂਮੀ ਨਾਲ ਅਥਾਹ ਪਿਆਰ ਕਰਨ ਲਈ ਸਾਨੂੰ ਸਾਰਿਆਂ ਨੂੰ ਵਚਨਬੱਧ ਹੋਣਾ ਪਵੇਗਾ, ਤਾਂ ਹੀ ਦੇਸ਼ ਦੀ ਆਨ ਅਤੇ ਸ਼ਾਨ ਨੂੰ ਬਹਾਲ ਰੱਖਿਆ ਜਾ ਸਕਦਾ ਹੈ। ਸੰਦੇਸ਼ ਦੇਣ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਹਵਾ ਵਿੱਚ ਗੁਬਾਰੇ ਛੱਡ ਕੇ ਅਮਨ-ਸ਼ਾਂਤੀ ਦਾ ਸੰਦੇਸ਼ ਵੀ ਦਿੱਤਾ।
                  ਸਮਾਗਮ ਦੌਰਾਨ ਪਰੇਡ ਕਮਾਂਡਰ ਡੀ.ਐਸ.ਪੀ. ਸ੍ਰੀ ਸੁਖਅਮ੍ਰਿਤ ਸਿੰਘ ਦੀ ਅਗਵਾਈ ਵਿੱਚ 9 ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਲੋਂ 13 ਝਾਕੀਆਂ ਵੀ ਕੱਢੀਆਂ ਗਈਆਂ, ਉਪਰੰਤ ਸਕੂਲੀ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਪੂਰੀ ਦੇਸ਼ ਭਗਤੀ ਝਲਕ ਰਹੀ ਸੀ। ਸਭਿਆਚਾਰਕ ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਆਪੋ-ਆਪਣੀ ਵੰਨਗੀ ਰਾਹੀਂ ਪੂਰੀ ਪੁਲਿਸ ਲਾਇਨਜ਼ ਗਰਾਉਂਡ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਸਮਾਗਮ ਦੌਰਾਨ ਜਿਥੇ ਆਜ਼ਾਦੀ ਘੁਲਾਟੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ, ਉਥੇ ਵਿਲੱਖਣ ਪ੍ਰਾਪਤੀਆਂ ਵਾਲੀਆਂ 72 ਸ਼ਖਸ਼ੀਅਤਾਂ ਨੂੰ ਪ੍ਰਸ਼ੰਸਾ ਪੱਤਰ ਵੀ ਸੌਂਪੇ ਗਏ।  
              ਸ਼ਾਨਦਾਰ ਮਾਰਚ ਪਾਸਟ ਅਤੇ ਝਾਕੀਆ ਵਿਚੋਂ ਪਹਿਲੀ ਅਤੇ ਦੂਜੀ ਪੁਜੀਸ਼ਨ ਵੀ ਘੋਸ਼ਿਤ ਕੀਤੀ ਗਈ, ਜਿਸ ਵਿੱਚ ਪੰਜਾਬ ਪੁਲਿਸ ਦੀ ਪਹਿਲੀ ਟੁਕੜੀ ਜਿਸ ਦੀ ਅਗਵਾਈ ਪਲਾਟੂਨ ਕਮਾਂਡਰ ਐਸ.ਆਈ. ਬਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਸੀ, ਨੂੰ ਪਹਿਲਾ ਅਤੇ ਪੰਜਾਬ ਪੁਲਿਸ ਮਹਿਲਾ ਵਿੰਗ ਦੀ ਟੁਕੜੀ ਜਿਸ ਦੀ ਅਗਵਾਈ ਐਸ.ਆਈ. ਜਸਵੀਰ ਕੌਰ ਨੇ ਕੀਤੀ ਸੀ, ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਇਨ੍ਹਾਂ ਤੋਂ ਇਲਾਵਾ ਝਾਕੀਆਂ ਵਿੱਚੋਂ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਦੀਆਂ ਝਾਕੀਆਂ ਨੂੰ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਮਿਲਿਆ। ਮੁੱਖ ਮਹਿਮਾਨ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ 27 ਜਨਵਰੀ ਨੂੰ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਵੀ ਐਲਾਨ ਕੀਤਾ।
                  ਇਸ ਮੌਕੇ ਜਨਰਲ ਅਬਜ਼ਰਵਰ ਸ਼੍ਰੀ ਅਨਿਲ ਕੁਮਾਰ ਸਿੰਘ ਅਤੇ ਸ਼੍ਰੀ ਸ਼੍ਰੀਕਾਂਤ ਮਿਸ਼ਰਾ, ਖਰਚਾ ਅਬਜ਼ਰਵਰ ਸ਼੍ਰੀ ਅਸਲਮ ਹਸਨ, ਸ਼੍ਰੀ ਅਰੁਣ ਕਾਂਤੀ ਦੱਤਾ, ਸ਼੍ਰੀ ਮੁਹੰਮਦ ਮਨਜੂਰਲ ਹਸਨ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਐਸ.ਕੇ. ਅਰੋੜਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ, ਐਸ.ਪੀ. (ਐਚ) ਸ੍ਰੀ ਅਮਰੀਕ ਸਿੰਘ ਪੁਆਰ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਸਹਾਇਕ ਕਮਿਸ਼ਨਰ (ਜ) ਸ਼੍ਰੀਮਤੀ ਨਵਨੀਤ ਕੌਰ ਬੱਲ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਮਿਸ ਹਰਦੀਪ ਭੰਵਰਾ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਦਿਨੇਸ਼ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਤੋਂ ਇਲਾਵਾ ਨਿਆਂਇਕ, ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ, ਸਕੂਲਾਂ, ਕਾਲਜਾਂ ਦੇ ਅਧਿਆਪਕ, ਭਾਰੀ ਗਿਣਤੀ ਵਿੱਚ ਵਿਦਿਆਰਥੀ ਅਤੇ ਇਲਾਕਾ ਵਾਸੀ ਹਾਜ਼ਰ ਸਨ।

ਬੀ.ਬੀ.ਐਮ.ਬੀ. ਤਲਵਾੜਾ ਵੱਲੋਂ ਗਣਤੰਤਰ ਦਿਵਸ ਮਨਾਇਆ

ਤਲਵਾੜਾ 26 ਜਨਵਰੀ: ਤਲਵਾੜਾ ਦੇ ਕਮਿਊਨਿਟੀ ਹਾਲ ਵਿਖੇ ਸ਼੍ਰੀ ਸੁਰੇਸ਼ ਕੁਮਾਰ ਕਪੂਰੀਆ ਚੀਫ ਇੰਜੀਨਿਅਰ ਬਿਆਸ ਡੈਮ ਨੇ ਝੰਡਾ ਚੜਾ ਕੇ ਗਣਤੰਤਰ ਦਿਵਸ ਦੀ ਰਸਮ ਅਦਾ ਕੀਤੀ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਬੀ.ਬੀ.ਐਮ.ਬੀ. ਦੀ ਸੀਨੀਅਰ ਅਧਿਕਾਰੀ ਅਤੇ ਮੁਲਾਜਮ ਹਾਜਰ ਸਨ।

ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਪ੍ਰਭਾਤ ਫੇਰੀਆਂ ਸ਼ੁਰੂ

ਤਲਵਾੜਾ 26 ਜਨਵਰੀ: ਤਲਵਾੜਾ ਦੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਭਗਤ ਸ਼ੀ੍ਰ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਹਨ।
ਜਿਸ ਵਿਚ ਸੰਗਤਾਂ ਸਵੇਰੇ ਤੜਕੇ ਉੱਠ ਕੇ ਗੁਰੂ ਜਸ ਗਾਉਂਦੀਆਂ ਹਨ। ਇਹ ਪ੍ਰਭਾਤ ਫੇਰੀਆਂ 4 ਫਰਵਰੀ ਤੱਕ ਸਵੇਰੇ 4 ਵਜੇ ਆਰੰਭ ਹੋਣਗੀਆਂ। ਇਹ ਜਾਣਕਾਰੀ ਯੁੱਧਵੀਰ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੇ ਦਿੱਤੀ।

ਸਰਕਾਰੀ ਪਾਲੀਟੈਕਨਿਕ ਤਲਵਾੜਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਤਲਵਾੜਾ 26 ਜਨਵਰੀ: ਤਲਵਾੜਾ ਦੇ ਸਵ. ਅਮਰਜੀਤ ਸਿੰਘ ਸਾਹੀ ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ 'ਰਾਸ਼ਟਰੀ ਵੋਟਰ ਦਿਵਸ' ਮਨਾਇਆ। ਇਸ ਦੌਰਾਨ ਵਿਦਿਆਰਥੀਆਂ ਨੂੰ ਪ੍ਰੋ. ਮਨੀਸ਼ ਕਪਲਸ ਨੇ ਵੋਟਰ ਦਿਵਸ ਅਤੇ ਚੋਣਾਂ ਦੀ ਮਹਤੱਤਾ ਬਾਰੇ ਮਹਤੱਵਪੂਰਨ ਜਾਣਕਾਰੀ ਦਿੱਤੀ।
ਕਾਲਜ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵਿਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਨਾਂ ਵਿਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਅਸ਼ੋਕ ਕੁਮਾਰ, ਨੰਦ ਲਾਲ, ਪ੍ਰੋ. ਮਹਿਕ ਵੜੈਚ ਆਦਿ ਵੋਟਰ ਦਿਵਸ ਵਿਚ ਸ਼ਾਮਲ ਸਨ।

ਤਲਵਾੜਾ ਦੇ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਗਣਤੰਤਰ ਦਿਵਸ ਮਨਾਇਆ

ਤਲਵਾੜਾ 26 ਜਨਵਰੀ: ਤਲਵਾੜਾ ਦੇ ਸਵ. ਅਮਰਜੀਤ ਸਿੰਘ ਸਾਹੀ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ 68ਵੇਂ ਗਣਤੰਤਰ ਦਿਵਸ ਮੌਕੇ ਪ੍ਰਿੰਸੀਪਲ ਨਰਿੰਦਰ ਸਿੰਘ ਵੱਲੋਂ ਰਸਮੀ ਤੌਰ ਤੇ ਪਹਿਲੀ ਵਾਰ ਤਿਰੰਗਾ ਲਹਿਰਾਇਆ ਗਿਆ।
ਇਸ ਮੌਕੇ ਰਾਸ਼ਟਰੀ ਗੀਤ ਤੋਂ ਬਾਅਦ ਸਮੂਹ ਕਾਲਜ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਵਿੱਚ ਲੱਡੂ ਵੰਡ ਕੇ ਖੁਸ਼ੀ ਦੇ ਮੌਕੇ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਮਨੀਸ਼ ਕਪਲਸ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਟੀਨਾ ਕਾਠਪਾਲ ਆਦਿ ਹਾਜਰ ਸਨ।

ਡਿਪਟੀ ਕਮਿਸ਼ਨਰ ਨੇ ਚੋਣ ਨਿਗਰਾਨਾਂ ਦੀ ਹਾਜ਼ਰੀ 'ਚ ਕੀਤੀ ਵੋਟਰ ਕਾਰਨੀਵਾਲ-2017 ਦੀ ਸ਼ੁਰੂਆਤ


-3 ਰੋਜ਼ਾ ਮੈਗਾ ਵੋਟਰ ਫੈਸਟੀਵਲ 'ਵੋਟਰ ਕਾਰਨੀਵਾਲ 2017' ਦੇ ਨਾਲ ਰੈਡ ਕਰਾਸ ਮੇਲੇ ਦਾ ਵੀ ਕੀਤਾ ਉਦਘਾਟਨ
-ਵੋਟਰ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ
-ਇਕ ਹੀ ਗਰਾਊਂਡ 'ਚ ਵੋਟਰ ਕਾਰਨੀਵਾਲ ਅਤੇ ਰੈਡ ਕਰਾਸ ਮੇਲੇ ਨੇ ਦਰਸ਼ਕ ਕੀਲੇ
ਹੁਸ਼ਿਆਰਪੁਰ, 23 ਜਨਵਰੀ :  ਰਿਆਤ ਬਾਹਰਾ ਕਾਲਜ ਵਿਖੇ ਅੱਜ ਤਿੰਨ ਰੋਜ਼ਾ ਮੈਗਾ ਵੋਟਰ ਫੈਸਟੀਵਲ 'ਵੋਟਰ ਕਾਰਨੀਵਾਲ-2017' ਦੀ ਸ਼ੁਰੂਆਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਗੁਬਾਰੇ ਹਵਾ ਵਿਚ ਛੱਡ ਕੇ ਕਰ ਦਿੱਤੀ ਹੈ। ਇਸ ਮੌਕੇ ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
'ਵੋਟਰ ਕਾਰਨੀਵਾਲ-2017' ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਮੇਲੇ ਦਾ ਉਦਘਾਟਨ ਵੀ ਕੀਤਾ। ਇਕ ਹੀ ਗਰਾਊਂਡ ਵਿਚ 'ਵੋਟਰ ਕਾਰਨੀਵਾਲ-2017' ਅਤੇ ਰੈਡ ਕਰਾਸ ਮੇਲੇ ਨੇ ਦਰਸ਼ਕ ਕੀਲ ਦਿੱਤੇ। ਸਭ ਤੋਂ ਵੱਧ ਜੋਸ਼ ਨੌਜਵਾਨਾਂ ਵਿਚ ਸੀ, ਜੋ 4 ਫਰਵਰੀ ਨੂੰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸ ਮੌਕੇ ਜਨਰਲ ਅਬਜ਼ਰਵਰ ਸ਼੍ਰੀ ਸੰਜੀਵ ਭਟਨਾਗਰ, ਸ਼੍ਰੀ ਅਨਿਲ ਕੁਮਾਰ ਸਿੰਘ ਅਤੇ ਸ਼੍ਰੀ ਸ਼੍ਰੀਕਾਂਤ ਮਿਸ਼ਰਾ ਤੋਂ ਇਲਾਵਾ ਖਰਚਾ ਅਬਜ਼ਰਵਰ ਸ਼੍ਰੀ ਅਸਲਮ ਹਸਨ, ਸ਼੍ਰੀ ਮੁਹੰਮਦ ਮਨਜੂਰਲ ਹਸਨ, ਸ਼੍ਰੀ ਅਰੁਣ ਕਾਂਤੀ ਦੱਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਨੋਡਲ ਅਫ਼ਸਰ ਸਵੀਪ-ਕਮ-ਸਹਾਇਕ ਕਮਿਸ਼ਨਰ (ਜ) ਸ਼੍ਰੀਮਤੀ ਨਵਨੀਤ ਕੌਰ ਬੱਲ ਦੀ ਅਗਵਾਈ ਵਿਚ ਜਿੱਥੇ ਵੋਟਰ ਜਾਗਰੂਕਤਾ ਸਟਾਲ ਲੱਗੇ ਹੋਏ ਸਨ, ਉਥੇ ਵਿਦਿਆਰਥੀਆਂ ਵਲੋਂ ਵੋਟਾਂ ਸਬੰਧੀ ਕੀਤੀ ਪੇਂਟਿੰਗ ਖਿੱਚ ਦਾ ਕੇਂਦਰ ਰਹੀ।

             ਪ੍ਰੋਗਰਾਮ ਦੇ ਸ਼ੁਰੂਆਤ ਵਿਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਇਕ ਵੱਡਾ ਲੋਕਤੰਤਰ ਦੇਸ਼ ਹੈ ਅਤੇ ਲੋਕਤੰਤਰ ਦਾ ਹਿੱਸਾ ਬਣਨ ਲਈ ਹਰੇਕ ਵਿਅਕਤੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 18 ਤੋਂ 19 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਸਵੀਪ ਪ੍ਰੋਜੈਕਟ ਤਹਿਤ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੀਤੇ ਗਏ ਉਪਰਾਲੇ ਸਦਕਾ ਕਰੀਬ 26 ਹਜਾਰ ਨੌਜਵਾਨ ਇਸ ਵਾਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ 4 ਫਰਵਰੀ ਨੂੰ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਫ-ਸੁਥਰਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।
              ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਸ ਵੋਟਰ ਕਾਰਨੀਵਾਲ ਵਿਚ ਵੋਟਿੰਗ ਪ੍ਰਤੀਸ਼ਤਤਾ ਵਧਾਉਣ ਲਈ ਵੱਖ-ਵੱਖ ਸਟਾਲ ਲਗਾਏ ਗਏ ਹਨ। ਇਨ੍ਹਾਂ ਸਟਾਲਾਂ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕਾਊਂਟਰ, ਸੈਲਫੀ ਕਾਊਂਟਰ ਤੋਂ ਇਲਾਵਾ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਖੇ ਪਹਿਲੀ ਵਾਰ ਵੀਵੀਪੈਟ ਰਾਹੀਂ ਹੋਣ ਵਾਲੀ ਵੋਟਿੰਗ ਮਸ਼ੀਨ ਦੀ ਜਾਣਕਾਰੀ ਦੇਣ ਤੋਂ ਇਲਾਵਾ ਈ.ਵੀ.ਐਮ ਮਸ਼ੀਨ ਦੇ ਪ੍ਰਯੋਗ ਸਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੋਜਵਾਨਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਮੈਸਕੋਟਸ ਦੇ ਸਲੋਗਨਾਂ ਰਾਹੀਂ ਵੋਟ ਪਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਰਨੀਵਾਲ ਵਿਚ ਵੋਟਾਂ ਪਾਉਣ ਸਬੰਧੀ ਵਿਸ਼ੇਸ਼ ਤੌਰ 'ਤੇ ਟੈਟੂ ਸੈਕਸ਼ਨ ਵੀ ਬਣਾਏ ਗਏ ਹਨ, ਜਿਸ ਵਿਚ ਯੁਵਾ ਨੌਜਵਾਨ ਵੋਟਰ ਆਪਣੀਆਂ ਬਾਹਾਂ 'ਤੇ ਵੋਟ ਪਾਉਣ ਸਬੰਧੀ ਸੰਦੇਸ਼ ਲਿਖਕੇ ਸਾਰਿਆਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 24 ਜਨਵਰੀ ਨੂੰ ਦਿਵਯਾਂਗ ਵੋਟਰਾਂ ਵਲੋਂ ਵੋਟਰ ਜਾਗਰੂਕਤਰਾ ਸਬੰਧੀ ਵਿਸ਼ੇਸ਼ ਰੈਲੀ ਕੱਢੀ ਜਾ ਰਹੀ ਹੈ, ਜਦਕਿ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ 'ਤੇ ਵੋਟਰ ਜਾਗਰੂਕਤਾ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਬੀ.ਐਲ.ਓਜ਼, ਈ.ਆਰ.ਓਜ਼ ਆਦਿ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
             ਉਧਰ ਦੂਜੇ ਪਾਸੇ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਰਿਆਤ ਬਾਹਰਾ ਕਾਲਜ ਵਿਖੇ ਹੀ ਲਗਾਏ ਗਏ ਇਕ ਰੋਜ਼ਾ ਜ਼ਿਲ੍ਹਾ ਰੈਡ ਕਰਾਸ ਮੇਲੇ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ  ਮੇਲੇ ਵਿੱਚ ਵੱਖ-ਵੱਖ ਸਟਾਲਾਂ ਤੋਂ ਇਲਾਵਾ ਲੱਕੀ ਡਰਾਅ ਕੱਢੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਤੋਂ ਹੋਣ ਵਾਲੀ ਆਮਦਨ ਨੂੰ ਆਉਣ ਵਾਲੇ ਸਮੇਂ ਵਿੱਚ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਜਿਵੇਂ ਕਿਡਨੀ ਫੇਲ ਗਰੀਬ ਮਰੀਜ਼ਾਂ ਦੇ ਮੁਫ਼ਤ ਡਾਇਲਸਿਸ, ਗਰੀਬ ਮਰੀਜਾਂ ਨੂੰ ਦਵਾਈਆਂ, ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਲ੍ਹਚੇਅਰਜ, ਬਨਾਉਟੀ ਅੰਗਾਂ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤਿਆ ਜਾਵੇਗਾ। ਜ਼ਿਲ੍ਹਾ ਰੈਡ ਕਰਾਸ ਅਤੇ ਹਸਪਤਾਲ ਭਲਾਈ ਸੈਕਸ਼ਨ ਦੇ ਸਮੂਹ ਮੈਂਬਰਾਂ ਵਲੋਂ ਖਾਣ-ਪੀਣ ਵਾਲੀਆਂ ਆਈਟਮਾਂ ਦੇ ਸਟਾਲ, ਛੋਟੀਆਂ ਖੇਡਾਂ ਤੇ ਪੇਟਿੰਗ, ਫਲਾਵਰ ਅਰੇਂਜਮੈਂਟਸ, ਫੈਂਸੀ ਡਰੈਸ ਅਤੇ ਮਹਿੰਦੀ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਕੈਂਪਸ ਡਾਇਰੈਕਟਰ ਰਿਆਤ ਬਾਹਰਾ ਕਾਲਜ ਡਾ. ਦਲਜੀਤ ਸਿੰਘ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ 18 ਤੋਂ 19 ਸਾਲ ਦੇ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੋਟ ਵੀ ਵਰਤੋਂ ਕਰਨੀ ਇਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਹੈ। ਉਨ੍ਹਾਂ ਪ੍ਰਸ਼ਾਸ਼ਨ ਵਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।
      ਕਾਰਨੀਵਾਲ ਵਿਚ ਜਿੱਥੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਨੇ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ, ਉਥੇ ਯੂ.ਪੀ ਦੇ ਪ੍ਰਸਿੱਧ ਨਾਚ ਮਾਯੂਰ ਡਾਂਸ ਅਤੇ ਪੱਛਮੀ ਬੰਗਾਲ ਦੇ ਮਹੀਸ਼ਾਸੁਰ ਵੱਧ ਡਾਂਸ ਨੇ ਦਰਸ਼ਕ ਕੀਲ ਦਿੱਤੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਅਬਜ਼ਰਵਰ ਸਾਹਿਬਾਨ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇਕੇ ਵੀ ਨਿਵਾਜ਼ਿਆ ਗਿਆ। ਇਸ ਮੌਕੇ ਸਵੀਪ ਤਹਿਤ ਤਿਆਰ ਕੀਤੀ ਵਿਸ਼ੇਸ਼ ਕਿੱਟ ਵੀ ਵੰਡੀ ਗਈ। ਅਬਜ਼ਰਵਰ ਸਾਹਿਬਾਨ ਅਤੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਵੀ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਜਸਵੀਰ ਸਿੰਘ, ਐਸ.ਡੀ.ਐਮ ਸ਼੍ਰੀ ਜਿਤੇਂਦਰ ਜੋਰਵਰ, ਜ਼ਿਲ੍ਹਾ ਟਰਾਂਸਰਪੋਰਟ ਅਫ਼ਸਰ ਸ਼੍ਰੀਮਤੀ ਜੀਵਨ ਜਗਜੋਤ ਕੌਰ, ਆਈ.ਏ.ਐਸ. ਅੰਡਰ ਟ੍ਰੇਨਿੰਗ ਸ਼੍ਰੀ ਪਰਮਵੀਰ ਸਿੰਘ, ਚੇਅਰਮੈਨ ਰਿਆਤ ਬਾਹਰਾ ਗਰੁੱਪ ਸ਼੍ਰੀ ਗੁਰਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਸਿਸ਼ਟ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਅਮਰਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਅਮਨਪਾਲ ਸਿੰਘ, ਜੁਆਇੰਟ ਡਾਇਰੈਕਟਰ ਸ਼੍ਰੀ ਚੰਦਨ ਮੋਹਨ, ਸ਼੍ਰੀ ਸੁਮਿਤ ਬਹਿਲ, ਸ਼੍ਰੀ ਸੰਜੀਵ ਤੇਜਪਾਲ, ਸ਼੍ਰੀ ਲਵਲੀਨ ਗਰੋਵਰ, ਸ਼੍ਰੀ ਮੈਡੀ ਸਿੱਧੂ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।

ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਿਆ

ਹੁਸ਼ਿਆਰਪੁਰ, 21 ਜਨਵਰੀ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਤੇ ਆਂਗਣਵਾੜੀ ਸੈਂਟਰਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਸਰਦ ਰੁੱਤ ਕਾਰਨ ਪੈ ਰਹੀ ਸੰਘਣੀ ਧੁੰਦ ਪੈਣ 'ਤੇ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਬੱਚਿਆਂ ਦੀ ਸਿਹਤ ਖਰਾਬ ਹੋਣ ਦਾ ਵੀ ਡਰ ਰਹਿੰਦਾ ਹੈ। ਇਸ ਦੇ ਮੱਦਨਜ਼ਰ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 23 ਜਨਵਰੀ ਤੋਂ 31 ਜਨਵਰੀ 2017 ਤੱਕ ਲਾਗੂ ਰਹਿਣਗੇ।

ਪਾਰਦਰਸ਼ੀ ਤੇ ਨਿਰਪੱਖ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ : ਜਨਰਲ ਅਬਜ਼ਰਵਰ


-ਬਿਜਲਈ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਈਜੇਸ਼ਨ ਹੋਈ
- ਕਿਹਾ, ਵੀਵੀਪੈਟ ਰਾਹੀਂ ਵੋਟਰ ਨੂੰ 7 ਸੈਕੰਡ ਲਈ ਦਿਸੇਗੀ ਸਲਿਪ, ਫ਼ਿਰ ਆਪਣੇ ਆਪ ਬਾਕਸ ਵਿੱਚ ਡਿੱਗ ਪਵੇਗੀ
ਹੁਸ਼ਿਆਰਪੁਰ, 22 ਜਨਵਰੀ:       ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਹਰ ਇਕ ਪਾਰਟੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਐਸਾ ਕੋਈ ਕੰਮ ਨਾ ਕੀਤਾ ਜਾਵੇ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੱਖ ਹੋਵੇ। ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਸੰਜੀਵ ਭਟਨਾਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨਾਲ ਬੈਠਕ ਦੌਰਾਨ ਇਹ ਗੱਲ ਕਹੀ।  ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਐਸਾ ਕੋਈ ਕੰਮ ਨਾ ਕੀਤਾ ਜਾਵੇ, ਜਿਸ ਤੋਂ ਇਲੈਕਸ਼ਨ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਪਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਹਰੇਕ ਪਾਰਟੀ ਲਈ ਪ੍ਰਚਾਰ ਅਤੇ ਹੋਰ ਕੰਮਾਂ ਲਈ 28 ਲੱਖ ਰੁਪਏ ਦੀ ਲਿਮਟ ਰੱਖੀ ਗਈ ਹੈ।
                  ਸ੍ਰੀ ਭਟਨਾਗਰ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਜਾਂ ਪ੍ਰਾਪਰਟੀ 'ਤੇ ਕਿਸੇ ਵੀ ਤਰ੍ਹਾਂ ਦਾ ਪੋਸਟਰ ਜਾਂ ਪ੍ਰਚਾਰ ਸਮੱਗਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਜੇ ਕਿਸੇ ਪਾਰਟੀ ਨੇ ਪ੍ਰਾਈਵੇਟ ਪ੍ਰਾਪਰਟੀ 'ਤੇ ਪ੍ਰਚਾਰ ਸਮੱਗਰੀ ਲਗਾਉਣੀ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਉਸ ਪ੍ਰਾਪਰਟੀ ਦੇ ਮਕਾਨ ਮਾਲਕ ਤੋਂ ਲਿਖਤੀ ਪ੍ਰਵਾਨਗੀ ਲੈਣੀ ਹੋਵੇਗੀ ਅਤੇ ਇਸ ਸਬੰਧੀ ਸਬੰਧਤ ਆਰ.ਓ. ਨੂੰ ਵੀ ਸੂਚਨਾ ਦੇਣੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਜਾਤੀ ਜਾਂ ਧਰਮ ਦੇ ਨਾਂ 'ਤੇ ਵੋਟ ਮੰਗਣਾ ਵੀ ਗੈਰ ਕਾਨੂੰਨੀ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦਾ ਕੋਈ ਵੀ ਪ੍ਰਚਾਰ ਨਾ ਕੀਤਾ ਜਾਵੇ, ਜਿਸ ਨਾਲ ਕਿਸੇ ਧਰਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਦੀ ਹੋਵੇ।
                   ਜਨਰਲ ਅਬਜ਼ਰਵਰ ਨੇ ਵੀਵੀਪੈਟ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਚੱਬੇਵਾਲ ਅਤੇ ਹੁਸ਼ਿਆਰਪੁਰ ਵਿੱਚ ਪਹਿਲੀ ਵਾਰ ਇਸ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵੀਵੀਪੈਟ ਰਾਹੀਂ ਵੋਟਰ 7 ਸੈਕੰਡ ਲਈ ਉਸੇ ਵੇਲੇ ਦੇਖ ਸਕੇਗਾ ਕਿ ਉਸ ਨੇ ਕਿਸ ਨੂੰ ਵੋਟ ਪਾਈ ਹੈ ਅਤੇ ਉਸੇ ਸਮੇਂ ਇਹ ਸਲਿਪ ਆਪਣੇ ਆਪ ਬਾਕਸ ਵਿੱਚ ਡਿੱਗ ਪਵੇਗੀ। ਉਨ੍ਹਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਵੀਵੀਪੈਟ ਰਾਹੀਂ ਵੋਟ ਪਾਉਣ ਤੋਂ ਬਾਅਦ ਕੋਈ ਵੀ ਸਲਿਪ ਨਾ ਤਾਂ ਕਿਸੇ ਨੂੰ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਸਲਿਪ ਵੋਟਰ ਆਪਣੇ ਲਿਜਾ ਸਕੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ 236 ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ 245 ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 20 ਹਜ਼ਾਰ ਤੋਂ ਵੱਧ ਦੀ ਰਾਸ਼ੀ ਲਈ ਚੈਕ ਦਾ ਪ੍ਰਯੋਗ ਕੀਤਾ ਜਾਵੇ ਅਤੇ ਇਸ ਦੀ ਰਿਪੋਰਟ ਖਰਚਾ ਕਮੇਟੀ ਨੂੰ ਨਾਲ ਦੀ ਨਾਲ ਭੇਜੀ ਜਾਵੇ। ਉਨ੍ਹਾਂ ਨੇ ਸਾਰੇ ਪਾਰਟੀ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਸਾਰੇ ਉਮੀਦਵਾਰ ਅਧਿਕਾਰੀਆਂ ਦਾ ਸਹਿਯੋਗ ਕਰਨ।

                  ਇਸ ਤੋਂ ਪਹਿਲਾਂ ਜਨਰਲ ਅਬਜ਼ਰਵਰ ਸ੍ਰੀ ਸੰਜੀਵ ਭਟਨਾਗਰ ਦੀ ਦੇਖ ਰੇਖ ਅਧੀਨ ਅੱਜ ਇਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਨ ਸਭਾ ਚੋਣਾਂ-2017 ਦੌਰਾਨ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਈਜ਼ ਦੂਜੀ  ਰੈਂਡੇਮਾਈਜ਼ੇਸ਼ਨ ਕੀਤੀ ਗਈ। ਇਸ ਦੂਜੀ ਰੈਂਡੇਮਾਈਜ਼ੇਸ਼ਨ ਸਬੰਧੀ ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਵਿਧਾਨ ਸਭਾ ਦੌਰਾਨ ਵਰਤੀਆਂ ਜਾਣ ਵਾਲੀਆਂ ਕੁੱਲ 1510 ਬਿਜਲਈ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ ਗਈ ਹੈ। ਇਸ ਦੂਜੀ ਰੈਂਡੇਮਾਈਜ਼ੇਸ਼ਨ ਉਪਰੰਤ ਇਹ ਸਪਸ਼ਟ ਹੋ ਗਿਆ ਹੈ ਕਿਸ ਪੋਲਿੰਗ ਬੂਥ 'ਤੇ ਕਿਹੜੀ ਮਸ਼ੀਨ (ਕੰਟਰੋਲ ਯੂਨਿਟ  ਤੇ ਬੈਲਟ ਯੂਨਿਟ) ਇਸਤੇਮਾਲ ਕੀਤੀ ਜਾਵੇਗੀ। ਹਲਕਾ ਵਾਈਜ਼ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ 240 ਮੁਕੇਰੀਆਂ, ਗੜ੍ਹਸ਼ੰਕਰ 227, ਹੁਸ਼ਿਆਰਪੁਰ 200, ਚੱਬੇਵਾਲ 203, ਦਸੂਹਾ 213, ਉੜਮੁੜ 214 ਅਤੇ 213 ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਬੂਥਾਂ ਲਈ ਬਿਜਲਈ ਵੋਟਿੰਗ ਮਸ਼ੀਨਾਂ ਦਾ ਇਸਤੇਮਾਲ ਹੋਵੇਗਾ।
                  ਇਸ ਮੌਕੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਰਿਟਰਨਿੰਗ ਅਫ਼ਸਰ ਉੜਮੁੜ-ਕਮ-ਜਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ, ਰਿਟਰਨਿੰਗ ਅਫ਼ਸਰ ਸ਼ਾਮਚੁਰਾਸੀ-ਕਮ-ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਕੁਮਾਰ ਵਸ਼ਿਸ਼ਟ, ਤਹਿਸੀਲਦਾਰ ਚੋਣਾਂ ਸ੍ਰੀ ਕਰਨੈਲ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।

3 ਰੋਜ਼ਾ ਮੈਗਾ ਵੋਟਰ ਫੈਸਟੀਵਲ 'ਵੋਟਰ ਕਾਰਨੀਵਾਲ-2017' ਰਿਆਤ ਬਾਹਰਾ ਕਾਲਜ 'ਚ 23 ਤੋਂ

-ਮਾਡਲ ਪੋਲਿੰਗ ਸਟੇਸ਼ਨ ਤਿਆਰ ਕਰਕੇ ਈ.ਵੀ.ਐਮ. ਅਤੇ ਵੀਵੀਪੈਟ ਮਸ਼ੀਨਾਂ ਬਾਰੇ ਦਿੱਤੀ ਜਾਵੇਗੀ ਜਾਣਕਾਰੀ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 21 ਜਨਵਰੀ:   ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ 3 ਰੋਜ਼ਾ ਮੈਗਾ ਵੋਟਰ ਫੈਸਟੀਵਲ 'ਵੋਟਰ ਕਾਰਨੀਵਾਲ-2017' 23 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 11 ਵਜੇ ਰਿਆਤ ਬਾਹਰਾ ਕਾਲਜ, ਚੰਡੀਗੜ੍ਹ ਰੋਡ, ਹੁਸ਼ਿਆਰਪੁਰ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਜਾਗਰੂਕਤਾ ਸਬੰਧੀ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ ਨੈਸ਼ਨਲ ਵੋਟਰ ਦਿਵਸ 25 ਜਨਵਰੀ ਤੱਕ ਚੱਲੇਗਾ ਅਤੇ ਇਸ ਦੌਰਾਨ ਚੋਣਾਂ ਸਬੰਧੀ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਮਾਗਮ ਵਿੱਚ ਇਕ ਮਾਡਲ ਪੋਲਿੰਗ ਸਟੇਸ਼ਨ ਤਿਆਰ ਕਰਕੇ ਈ.ਵੀ.ਐਮ. ਅਤੇ ਵੀਵੀਪੈਟ ਮਸ਼ੀਨਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਰੋਜ਼ਾਨਾ ਸਵੇਰੇ 10 ਵਜੇ ਤੋਂ ਸਾਢੇ 4 ਵਜੇ ਤੱਕ ਚੱਲਣਗੇ ਅਤੇ ਇਸ ਦੌਰਾਨ ਜਿਥੇ ਪੇਟਿੰਗ, ਰੰਗੋਲੀ ਆਦਿ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ, ਉਥੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਰਾਜਾਂ ਦੀਆਂ ਪ੍ਰਸਿੱਧ ਸਭਿਆਚਾਰਕ ਵੰਨਗੀਆਂ ਵੀ ਪੇਸ਼ ਹੋਣਗੀਆਂ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਇਸ ਮੈਗਾ ਵੋਟਰ ਫੈਸਟੀਵਲ ਦਾ ਹਿੱਸਾ ਬਣਨ।
         ਸ੍ਰੀਮਤੀ ਮਿਤਰਾ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸਮਾਗਮ ਵਿੱਚ ਦਿਵਯਾਂਗ ਵਿਅਕਤੀਆਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੱÎਸਿਆ ਕਿ ਸਮਾਗਮ ਦੇ ਆਖਰੀ ਦਿਨ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ 'ਤੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ।
      ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਉਕਤ ਸਮਾਗਮ ਤੋਂ ਇਲਾਵਾ ਰਿਆਤ ਬਾਹਰਾ ਕਾਲਜ ਵਿਖੇ ਹੀ ਜਿਲ੍ਹਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੀ ਸਹਾਇਤਾ ਲਈ ਇਕ ਰੈਡ ਕਰਾਸ ਮੇਲਾ 23 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਸਟਾਲਾਂ ਤੋਂ ਇਲਾਵਾ ਲੱਕੀ ਡਰਾਅ ਵੀ ਕੱਢੇ ਜਾਣਗੇ ਅਤੇ ਇਸ ਮੇਲੇ ਤੋਂ ਹੋਣ ਵਾਲੀ ਆਮਦਨ ਨੂੰ ਆਉਣ ਵਾਲੇ ਸਮੇਂ ਵਿੱਚ ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵਰਤਿਆ ਜਾਵੇਗਾ।

7 ਵਿਧਾਨ ਸਭਾ ਹਲਕਿਆਂ 'ਚ 72 ਉਮੀਦਵਾਰ ਚੋਣ ਮੈਦਾਨ 'ਚ

6 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ: ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 21 ਜਨਵਰੀ:   ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ 7 ਵਿਧਾਨ ਸਭਾ ਹਲਕਿਆਂ ਵਿੱਚ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਤੱਕ  6  ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ਅਤੇ ਹੁਣ ਕੁਲ 72 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 039-ਮੁਕੇਰੀਆਂ ਵਿੱਚ ਦੋ ਆਜ਼ਾਦ ਉਮੀਦਵਾਰ ਜੋਧ ਸਿੰਘ ਅਤੇ ਸ਼ੁਕਲਾ ਮਹਾਜਨ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਹੁਣ ਚੋਣ ਮੈਦਾਨ ਵਿੱਚ 11 ਉਮੀਦਵਾਰ ਰਹਿ ਗਏ ਹਨ, ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਅਰੁਨੇਸ਼ ਸ਼ਾਕਰ, ਆਮ ਆਦਮੀ ਪਾਰਟੀ ਦੇ ਸ੍ਰੀ ਸੁਲੱਖਣ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਕਰਮਜੀਤ ਸਿੰਘ, ਕਾਂਗਰਸ ਪਾਰਟੀ ਦੇ ਸ੍ਰੀ ਰਜਨੀਸ਼ ਕੁਮਾਰ ਬੱਬੀ, ਸ਼ਿਵ ਸੈਨਾ ਦੇ ਸੁਮਿਤਰੀ ਦੇਵੀ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ੍ਰੀ ਕੁਲਦੀਪ ਕੁਮਾਰ, ਸ਼੍ਰੋਮਣੀ ਅਕਾਲੀ ਦਲ (ਅ) ਗੁਰਬਤਨ ਸਿੰਘ, ਰੈਵਲੂਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ ਸ੍ਰੀ ਧਰਮਿੰਦਰ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਭਜਨ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਰਾਜ ਮੱਲ ਤੋਂ ਇਲਾਵਾ ਆਜ਼ਾਦ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ ਸ਼ਾਮਲ ਹਨ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 040-ਦਸੂਹਾ ਵਿਧਾਨ ਸਭਾ ਹਲਕੇ ਵਿੱਚ 2 ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਅਤੇ ਰਘੂਨਾਥ ਸਿੰਘ ਰਾਣਾ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਇਸ ਤਰ੍ਹਾਂ ਹੁਣ ਚੋਣ ਮੈਦਾਨ ਵਿੱਚ 14 ਉਮੀਦਵਾਰ ਰਹਿ ਗਏ ਹਨ, ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀ ਅਰੁਣ ਡੋਗਰਾ, ਬਹੁਜਨ ਸਮਾਜ ਪਾਰਟੀ ਸ੍ਰੀ ਜਗਪ੍ਰੀਤ ਸਿੰਘ ਸਾਹੀ, ਭਾਰਤੀ ਜਨਤਾ ਪਾਰਟੀ ਸ੍ਰੀਮਤੀ ਸੁਖਜੀਤ ਕੌਰ, ਕਮਿਊਨਿਸਟੀ ਪਾਰਟੀ ਆਫ਼ ਇੰਡੀਆ ਸ੍ਰੀ ਸੁੱਖਾ ਸਿੰਘ, ਆਮ ਆਦਮੀ ਪਾਰਟੀ ਬਲਬੀਰ ਕੌਰ, ਹਿੰਦੁਸਤਾਨ ਸ਼ਕਤੀ ਸੈਨਾ ਸਰਬਜੀਤ ਸਿੰਘ, ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਸ੍ਰੀ ਚਰਨਜੀਤ ਸਿੰਘ, ਸਾਡਾ ਪੰਜਾਬ ਪਾਰਟੀ ਸ੍ਰੀ ਮਨਜੀਤ ਸਿੰਘ, ਆਪਣਾ ਪੰਜਾਬ ਪਾਰਟੀ ਲਾਰੈਂਸ ਚੌਧਰੀ, ਆਜ਼ਾਦ ਉਮੀਦਵਾਰ ਸਲੀਮ ਮਸੀਹ, ਸ੍ਰੀ ਕਰਮਵੀਰ ਸਿੰਘ, ਸ੍ਰੀ ਪਰਮਜੀਤ, ਸ੍ਰੀ ਬਲਦੇਵ ਸਿੰਘ, ਰਾਮਨਾ ਦੇਵੀ ਸ਼ਾਮਲ ਹਨ।
                  ਸ੍ਰੀਮਤੀ ਮਿਤਰਾ ਨੇ ਦੱਸਿਆ ਕਿ 041-ਉੜਮੜ ਵਿਧਾਨ ਸਭਾ ਹਲਕੇ ਵਿੱਚ ਇਕ ਆਜ਼ਾਦ ਉਮੀਦਵਾਰ ਸ੍ਰੀ ਮੋਹਨ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਇਸ ਤਰ੍ਹਾਂ ਹੁਣ ਚੋਣ ਮੈਦਾਨ ਵਿੱਚ 9 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਅਰਵਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀ ਸੰਗਤ ਸਿੰਘ, ਬਹੁਜਨ ਸਮਾਜ ਪਾਰਟੀ ਸ੍ਰੀ ਗੁਰਬਖਸ਼ ਸਿੰਘ, ਆਮ ਆਦਮੀ ਪਾਰਟੀ ਸ੍ਰੀ ਜਸਬੀਰ ਸਿੰਘ ਗਿੱਲ, ਲੋਕਤੰਤਰ ਪਾਰਟੀ ਆਫ਼ ਇੰਡੀਆ (ਅੰਬੇਦਕਰ) ਸ੍ਰੀ ਸੁਗਰੀਵ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਸ੍ਰੀ ਕੁਲਦੀਪ ਸਿੰਘ, ਭਾਰਤ ਰਾਸ਼ਟਰ ਲੋਕਤੰਤਰ ਪਾਰਟੀ ਸ੍ਰੀ ਗੁਰਦਿਆਲ ਸਿੰਘ, ਆਪਣਾ ਪੰਜਾਬ ਪਾਰਟੀ ਸ੍ਰੀ ਵਰਿੰਦਰ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਸ੍ਰੀ ਵਿਕਾਸ ਜਸਰਾ ਰਹਿ ਗਏ ਹਨ।
          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 042-ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਵਿੱਚ ਇਕ ਉਮੀਦਵਾਰ ਸ੍ਰੀ ਨਰਿੰਦਰ ਲਾਂਬਾ ਦਾ ਨਾਮਜ਼ਦਗੀ ਪੱਤਰ ਵਾਪਸ ਹੋਇਆ ਹੈ। ਇਸ ਤਰ੍ਹਾਂ ਹੁਣ 6 ਉਮੀਦਵਾਰ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਭਗਵਾਨ ਦਾਸ, ਕਾਂਗਰਸ ਪਾਰਟੀ ਦੇ ਸ੍ਰੀ ਪਵਨ ਕੁਮਾਰ ਆਦੀਆ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਮਹਿੰਦਰ ਕੌਰ, ਆਮ ਆਦਮੀ ਪਾਰਟੀ ਦੇ ਸ੍ਰੀ ਰਵਜੋਤ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਸਤੀਸ਼ ਲਾਂਬਾ ਤੋਂ ਇਲਾਵਾ ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਕੇਵਲ ਲਾਲ ਚੋਣ ਮੈਦਾਨ ਵਿੱਚ ਰਹਿ ਗਏ ਹਨ।
          ਸ੍ਰੀਮਤੀ ਮਿਤਰਾ ਨੇ ਦੱਸਿਆ ਕਿ 043-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਕੋਈ ਨਾਮਜ਼ਦਗੀ ਪੱਤਰ ਵਾਪਸ ਨਹੀਂ ਹੋਇਆ ਹੈ ਅਤੇ ਸਾਰੇ 11 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸ੍ਰੀ ਪਰਮਜੀਤ ਸਿੰਘ ਸਚਦੇਵਾ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਤੀਕਸ਼ਨ ਸੂਦ, ਕਾਂਗਰਸ ਪਾਰਟੀ ਦੇ ਸ੍ਰੀ ਸੁੰਦਰ ਸ਼ਾਮ ਅਰੋੜਾ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਸੁਰਿੰਦਰ ਸਿੰਘ, ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਦੇ ਜਸਪ੍ਰੀਤ ਕੌਰ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਅਜੀਤ ਰਾਮ, ਡੈਮੋਕਰੇਟਿਕ ਸਵਰਾਜ ਪਾਰਟੀ ਦੇ ਸ੍ਰੀ ਮਨਿੰਦਰ ਪਾਲ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਮਹਿੰਦਰ ਸਿੰਘ, ਹਿੰਦੁਸਤਾਨ ਨਿਰਮਾਣ ਦਲ ਦੇ ਸ੍ਰੀ ਪਰਮਜੀਤ ਸਿੰਘ, ਜਦ ਕਿ ਆਜ਼ਾਦ ਉਮੀਦਵਾਰ ਸ੍ਰੀ ਓਮ ਪ੍ਰਕਾਸ਼ ਜੱਖੂ ਅਤੇ ਸ੍ਰੀ ਸੰਤੋਖ ਸਿੰਘ ਸ਼ਾਮਲ ਹਨ।
             ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸੇ ਤਰ੍ਹਾਂ 044-ਚੱਬੇਵਾਲ ਹਲਕੇ ਵਿੱਚ ਵੀ ਕਿਸੇ ਵੀ ਉਮੀਦਵਾਰ ਨੇ ਆਪਦੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿਆ ਹੈ ਅਤੇ ਸਾਰੇ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸ੍ਰੀ ਸੋਹਣ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਗੁਰਲਾਲ, ਆਮ ਆਦਮੀ ਪਾਰਟੀ ਦੇ ਸ੍ਰੀ ਰਮਨ ਕੁਮਾਰ, ਕਾਂਗਰਸ ਪਾਰਟੀ ਦੇ ਸ੍ਰੀ ਰਾਜ ਕੁਮਾਰ, ਇਨਕਲਾਬ ਵਿਕਾਸ ਦਲ ਦੇ ਸ੍ਰੀ ਸੁਰਿੰਦਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਗੁਰਜੀਤ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਗੁਰਨਾਮ ਸਿੰਘ, ਸ੍ਰੋਮਣੀ ਅਕਾਲੀ ਦਲ (ਅ) ਦੇ ਸ੍ਰੀ ਜਗਦੀਸ਼ ਸਿੰਘ ਅਤੇ ਆਜ਼ਾਦ ਉਮੀਦਵਾਰ ਸ੍ਰੀ ਬਲਵਿੰਦਰ ਸਿੰਘ ਭਟੋਆ ਸ਼ਾਮਲ ਹਨ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 045-ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਵਾਪਸ ਨਹੀਂ ਹੋਏ ਹਨ ਅਤੇ ਹੁਣ ਚੋਣ ਮੈਦਾਨ ਵਿੱਚ ਸਾਰੇ 12 ਉਮੀਦਵਾਰ  ਸੀ.ਪੀ.ਆਈ. (ਐਮ) ਦੇ ਸ੍ਰੀ ਹਰਭਜਨ ਸਿੰਘ, ਆਮ ਆਦਮੀ ਪਾਰਟੀ ਦੇ ਸ੍ਰੀ ਜੈ ਕਿਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸੁਰਿੰਦਰ ਸਿੰਘ ਹੀਰ, ਕਾਂਗਰਸ ਪਾਰਟੀ ਦੇ ਸ੍ਰੀ ਲਵ ਕੁਮਾਰ ਗੋਲਡੀ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਬਖਸ਼ੀਸ਼ ਸਿੰਘ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸ੍ਰੀ ਮਨਜੀਤ ਸਿੰਘ, ਸ੍ਰੋਮਣੀ ਅਕਾਲੀ ਦਲ (ਅ) ਦੇ ਸ੍ਰੀ ਪਿਛੋਰਾ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਬਿਸ਼ਨ ਦਾਸ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਸੁਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਆਜ਼ਾਦ ਉਮੀਦਵਾਰ ਸ੍ਰੀ ਜੈ ਗੋਪਾਲ ਧੀਮਾਨ, ਨਿਮਿਸ਼ਾ ਮਹਿਤਾ ਅਤੇ ਸ੍ਰੀ ਸੁਭਾਸ਼ ਚੰਦਰ ਧੀਰ ਸ਼ਾਮਲ ਹਨ।

ਜ਼ਿਲ੍ਹਾ ਪ੍ਰਸ਼ਾਸ਼ਨ ਨੇ ਗੈਸ ਸਲੰਡਰਾਂ 'ਤੇ ਸਟਿਕਰ ਲਗਾ ਕੇ ਵੋਟਰਾਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ, 20 ਜਨਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਜਿਥੇ ਬਬਲੀ ਅੰਟੀ ਦੇ ਵੀਡੀਓ ਕਲਿੱਪ ਰਾਹੀਂ ਸਵੀਪ ਪ੍ਰੋਗਰਾਮ ਤਹਿਤ ਜਾਗਰੂਕਤਾ ਲਿਆਂਦੀ ਗਈ ਹੈ, ਉਥੇ ਹੁਸ਼ਿਆਰ ਸਿੰਘ ਦੇ ਜਾਰੀ ਕੀਤੇ ਗਏ ਮਾਸਕੋਟਸ ਵੋਟਰਾਂ ਅਤੇ ਨੌਜਵਾਨਾਂ ਦੇ ਲਈ ਵਿਸੇਸ਼ ਖਿੱਚ ਦਾ ਕੇਂਦਰ ਰਹੇ ਹਨ। ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਕ ਹੋਰ ਮੁੱਖ ਉਪਰਾਲਾ ਕਰਦੇ ਹੋਏ ਜ਼ਿਲ੍ਹੇ ਦੀਆਂ 34 ਦੇ ਕਰੀਬ ਗੈਸ ਏਜੰਸੀਆਂ ਵਲੋਂ ਦਿੱਤੇ ਜਾਣ ਵਾਲੇ ਗੈਸ ਸਲੰਡਰਾਂ ਦੇ ਉਪਰ ਵਿਸ਼ੇਸ਼ ਵੋਟਰ ਜਾਗਰੂਕਤਾ ਸਟਿਕਰ ਲਗਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੈਸ ਸਲੰਡਰਾਂ 'ਤੇ ਵੋਟਰ ਜਾਗਰੂਕਤਾ ਸਬੰਧੀ ਸਟਿਕਰ ਲਗਾ ਕੇ ਰਸਮੀ ਤੌਰ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਹਨ। ਸਵੀਪ ਪ੍ਰੋਗਰਾਮ ਤਹਿਤ ਜਿਥੇ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ 'ਤੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ ਹੈ, ਉਥੇ ਅੱਜ ਸਲੰਡਰਾਂ 'ਤੇ ਵਿਸ਼ੇਸ਼ ਸਟਿਕਰ ਲਗਾ ਕੇ 'ਤੁਹਾਡੀ ਵੋਟ, ਤੁਹਾਡੀ ਤਾਕਤ' ਅਤੇ 4 ਫਰਵਰੀ ਨੂੰ ਆਪਣਾ ਕੀਮਤੀ ਵੋਟ ਜ਼ਰੂਰ ਪਾਓ ਦੇ ਸਲੋਗਨ ਤਹਿਤ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਵਿਸ਼ੇਸ਼ ਕੈਲੰਡਰ ਜਾਰੀ ਕਰਕੇ 'ਵੋਟ ਉਮਰ ਨਾਲ ਨਹੀਂ, ਜ਼ਜਬੇ ਨਾਲ ਪਾਈ ਜਾਂਦੀ ਹੈ', 'ਆਪਣਾ ਮਨ ਸੋਚ ਸਮਝ ਕੇ ਬਣਾਓ', ਜੇਕਰ ਕੋਈ ਉਮੀਦਵਾਰ ਨਹੀਂ ਪਸੰਦ ਤਾਂ ਨੋਟਾ ਨੂੰ ਦਬਾਓ', ਆਪਣੇ ਵੋਟ ਐਵੇਂ ਨਾ ਗਵਾਓ, 'ਉਮੀਦਵਾਰ ਨੂੰ ਜਾਣ-ਪਹਿਚਾਣ ਕੇ ਹੀ ਵੋਟ ਪਾਓ', ਇਸ ਵਾਰ ਪਾਰਦਰਸ਼ਤਾ ਨੂੰ ਹੋਰ ਵਧਾਵਾਂਗੇ, 'ਤੁਹਾਡਾ ਵੋਟ ਕਿਸ ਨੂੰ ਪਿਆ ਵੀਵੀਪੈਟ 'ਤੇ ਤੁਹਾਨੂੰ ਦਿਖਾਵਾਂਗੇ', 'ਮੈਂ ਆਪਣਾ ਫਰਜ਼ ਨਿਭਾਵਾਂਗਾ, ਦੇਸ਼ ਦੀ ਤਰੱਕੀ ਲਈ ਆਪਣਾ ਵੋਟ ਜ਼ਰੂਰ ਪਾਵਾਂਗਾ' ਦੇ ਸਲੋਗਨਾਂ ਦੇ ਨਾਲ ਵੋਟ ਦਾ ਇਸਤੇਮਾਲ ਕਰਨ ਦੇ ਲਈ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਸੀ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ-2017 ਲਈ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕੀਤਾ ਜਾਵੇ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਸੁਰਜੀਤ ਗੈਸ ਏਜੰਸੀ ਦੇ ਮਾਲਕ ਅਤੇ ਪ੍ਰਧਾਨ ਜ਼ਿਲ੍ਹਾ ਗੈਸ ਏਜੰਸੀ ਐਸੋਸੀਏਸ਼ਨ ਮੈਡਮ ਡੋਲੀ, ਇੰਸਪੈਕਟਰ ਸ੍ਰੀ ਮਨੀਸ਼ ਬਸੀ ਵੀ ਮੌਜੂਦ ਸਨ।

7 ਵਿਧਾਨ ਸਭਾ ਹਲਕਿਆਂ 'ਚ ਪੜਤਾਲ ਦੌਰਾਨ 78 ਉਮੀਦਵਾਰ ਯੋਗ ਪਾਏ ਗਏ


-ਮੁਕੇਰੀਆਂ 'ਚ 13, ਦਸੂਹਾ 16, ਉੜਮੜ 10, ਸ਼ਾਮਚੁਰਾਸੀ 7, ਹੁਸ਼ਿਆਰਪੁਰ 11, ਚੱਬੇਵਾਲ 9, ਗੜ੍ਹਸ਼ੰਕਰ 'ਚ 12 ਉਮੀਦਵਾਰ ਯੋਗ ਪਾਏ ਗਏ
ਹੁਸ਼ਿਆਰਪੁਰ, 19 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ 7 ਵਿਧਾਨ ਸਭਾ ਹਲਕਿਆਂ ਵਿੱਚ ਪੜਤਾਲ ਦੌਰਾਨ 78 ਉਮੀਦਵਾਰ ਯੋਗ ਪਾਏ ਗਏ ਹਨ। ਇਨ੍ਹਾਂ ਵਿੱਚ ਵਿਧਾਨ ਸਭਾ ਹਲਕਾ 039-ਮੁਕੇਰੀਆਂ ਵਿੱਚ ਯੋਗ ਤੌਰ 'ਤੇ ਨਾਮਜ਼ਦ ਕੀਤੇ 13 ਉਮੀਦਵਾਰਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਅਰੁਨੇਸ਼ ਸ਼ਾਕਰ, ਆਮ ਆਦਮੀ ਪਾਰਟੀ ਦੇ ਸ੍ਰੀ ਸੁਲੱਖਣ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਕਰਮਜੀਤ ਸਿੰਘ, ਕਾਂਗਰਸ ਪਾਰਟੀ ਦੇ ਸ੍ਰੀ ਰਜਨੀਸ਼ ਕੁਮਾਰ ਬੱਬੀ, ਸ਼ਿਵ ਸੈਨਾ ਦੇ ਸੁਮਿਤਰੀ ਦੇਵੀ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ੍ਰੀ ਕੁਲਦੀਪ ਕੁਮਾਰ, ਸ਼੍ਰੋਮਣੀ ਅਕਾਲੀ ਦਲ (ਅ) ਸ੍ਰੀ ਧਰਮਮਿੰਦਰ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਭਜਨ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਰਾਜ ਮੱਲ ਤੋਂ ਇਲਾਵਾ ਆਜ਼ਾਦ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ, ਸ੍ਰੀ ਜੋਧ ਸਿੰਘ ਅਤੇ ਸ਼ੁਕਲਾ ਮਹਾਜਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ ਤੋਂ ਇਲਾਵਾ ਬੀ.ਜੇ.ਪੀ., ਕਾਂਗਰਸ, ਬੀ.ਐਸ.ਪੀ. ਅਤੇ ਆਮ ਆਦਮੀ ਪਾਰਟੀ ਦੇ ਇਕ-ਇਕ (ਕੁੱਲ 4) ਸਬਸਟੀਚਿਊਟ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 040-ਦਸੂਹਾ ਵਿਧਾਨ ਸਭਾ ਹਲਕੇ ਵਿੱਚ 16 ਯੋਗ ਪਾਏ ਗਏ ਉਮੀਦਵਾਰਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀ ਅਰੁਣ ਡੋਗਰਾ, ਬਹੁਜਨ ਸਮਾਜ ਪਾਰਟੀ ਸ੍ਰੀ ਜਗਪ੍ਰੀਤ ਸਿੰਘ ਸਾਹੀ, ਭਾਰਤੀ ਜਨਤਾ ਪਾਰਟੀ ਸ੍ਰੀਮਤੀ ਸੁਖਜੀਤ ਕੌਰ, ਕਮਿਊਨਿਸਟੀ ਪਾਰਟੀ ਆਫ਼ ਇੰਡੀਆ ਸ੍ਰੀ ਸੁੱਖਾ ਸਿੰਘ, ਆਮ ਆਦਮੀ ਪਾਰਟੀ ਬਲਬੀਰ ਕੌਰ, ਹਿੰਦੁਸਤਾਨ ਸ਼ਕਤੀ ਸੈਨਾ ਸਰਬਜੀਤ ਸਿੰਘ, ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਸ੍ਰੀ ਚਰਨਜੀਤ ਸਿੰਘ, ਸਾਡਾ ਪੰਜਾਬ ਪਾਰਟੀ ਸ੍ਰੀ ਮਨਜੀਤ ਸਿੰਘ, ਆਪਣਾ ਪੰਜਾਬ ਪਾਰਟੀ ਲਾਰੈਂਸ ਚੌਧਰੀ, ਆਜ਼ਾਦ ਉਮੀਦਵਾਰ ਸਲੀਮ ਮਸੀਹ, ਸ੍ਰੀ ਕਰਮਵੀਰ ਸਿੰਘ, ਸ੍ਰੀ ਪਰਮਜੀਤ, ਸ੍ਰੀ ਬਲਦੇਵ ਸਿੰਘ, ਭੁਪਿੰਦਰ ਸਿੰਘ, ਸ੍ਰੀ ਰਘੂਨਾਥ ਸਿੰਘ ਰਾਣਾ, ਰਾਮਨਾ ਦੇਵੀ ਯੋਗ ਪਾਏ ਗਏ ਹਨ, ਜਦਕਿ ਆਜਾਦ ਉਮੀਦਵਾਰ ਨੂੰ ਪੈਂਡਿੰਗ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 5 ਸਬਸਟੀਚਿਊਟ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
                  ਸ੍ਰੀਮਤੀ ਮਿਤਰਾ ਨੇ ਦੱਸਿਆ ਕਿ 041-ਉੜਮੜ ਵਿਧਾਨ ਸਭਾ ਹਲਕੇ ਵਿੱਚ 10 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਅਰਵਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀ ਸੰਗਤ ਸਿੰਘ, ਬਹੁਜਨ ਸਮਾਜ ਪਾਰਟੀ ਸ੍ਰੀ ਗੁਰਬਖਸ਼ ਸਿੰਘ, ਆਮ ਆਦਮੀ ਪਾਰਟੀ ਸ੍ਰੀ ਜਸਬੀਰ ਸਿੰਘ ਗਿੱਲ, ਲੋਕਤੰਤਰ ਪਾਰਟੀ ਆਫ਼ ਇੰਡੀਆ (ਅੰਬੇਦਕਰ) ਸ੍ਰੀ ਸੁਗਰੀਵ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਸ੍ਰੀ ਕੁਲਦੀਪ ਸਿੰਘ, ਭਾਰਤ ਰਾਸ਼ਟਰ ਲੋਕਤੰਤਰ ਪਾਰਟੀ ਸ੍ਰੀ ਗੁਰਦਿਆਲ ਸਿੰਘ, ਆਜ਼ਾਦ ਉਮੀਦਵਾਰ ਸ੍ਰੀ ਮੋਹਨ ਸਿੰਘ, ਆਪਣਾ ਪੰਜਾਬ ਪਾਰਟੀ ਸ੍ਰੀ ਵਰਿੰਦਰ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਸ੍ਰੀ ਵਿਕਾਸ ਜਸਰਾ ਯੋਗ ਪਾਏ ਗਏ ਹਨ ਅਤੇ 4 ਸਬਸਟੀਚਿਊਟ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 042-ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਵਿੱਚ ਯੋਗ ਤੌਰ 'ਤੇ ਨਾਮਜ਼ਦ 7 ਉਮੀਦਵਾਰਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਭਗਵਾਨ ਦਾਸ, ਕਾਂਗਰਸ ਪਾਰਟੀ ਦੇ ਸ੍ਰੀ ਪਵਨ ਕੁਮਾਰ ਆਦੀਆ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਮਹਿੰਦਰ ਕੌਰ, ਆਮ ਆਦਮੀ ਪਾਰਟੀ ਦੇ ਸ੍ਰੀ ਰਵਜੋਤ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਸਤੀਸ਼ ਲਾਂਬਾ ਤੇ ਸ੍ਰੀ ਨਰਿੰਦਰ ਲਾਂਬਾ ਤੋਂ ਇਲਾਵਾ ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਕੇਵਲ ਲਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤਿੰਨ ਸਬਸਟੀਚਿਊਟ ਉਮੀਦਵਾਰਾਂ ਅਤੇ ਇਕ ਆਜ਼ਾਦ ਉਮੀਦਵਾਰ ਸ੍ਰੀ ਗੁਰਿੰਦਰਜੀਤ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
          ਸ੍ਰੀਮਤੀ ਮਿਤਰਾ ਨੇ ਦੱਸਿਆ ਕਿ 043-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਜਿਹੜੇ 11 ਯੋਗ ਤੌਰ 'ਤੇ ਨਾਮਜ਼ਦ ਉਮੀਦਵਾਰ ਹਨ, ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸ੍ਰੀ ਪਰਮਜੀਤ ਸਿੰਘ ਸਚਦੇਵਾ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਤੀਕਸ਼ਨ ਸੂਦ, ਕਾਂਗਰਸ ਪਾਰਟੀ ਦੇ ਸ੍ਰੀ ਸੁੰਦਰ ਸ਼ਾਮ ਅਰੋੜਾ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਸੁਰਿੰਦਰ ਸਿੰਘ, ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਦੇ ਜਸਪ੍ਰੀਤ ਕੌਰ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਅਜੀਤ ਰਾਮ, ਡੈਮੋਕਰੇਟਿਕ ਸਵਰਾਜ ਪਾਰਟੀ ਦੇ ਸ੍ਰੀ ਮਨਿੰਦਰ ਪਾਲ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਮਹਿੰਦਰ ਸਿੰਘ, ਹਿੰਦੁਸਤਾਨ ਨਿਰਮਾਣ ਦਲ ਦੇ ਸ੍ਰੀ ਪਰਮਜੀਤ ਸਿੰਘ, ਜਦ ਕਿ ਆਜ਼ਾਦ ਉਮੀਦਵਾਰ ਸ੍ਰੀ ਓਮ ਪ੍ਰਕਾਸ਼ ਜੱਖੂ ਅਤੇ ਸ੍ਰੀ ਸੰਤੋਖ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ 5 ਸਬਸਟੀਚਿਊਟ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
             ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸੇ ਤਰ੍ਹਾਂ 044-ਚੱਬੇਵਾਲ ਹਲਕੇ ਵਿੱਚ ਪੜਤਾਲ ਦੌਰਾਨ 9 ਉਮੀਦਵਾਰ ਯੋਗ ਤੌਰ 'ਤੇ ਨਾਮਜ਼ਦ ਕੀਤੇ ਗਏ ਹਨ, ਜਦਕਿ 4 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 2 ਸਬਸਟੀਚਿਊਟ ਉਮੀਦਵਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚ ਹਿੰਦੁਸਤਾਨ ਨਿਰਮਾਣ ਦਲ ਦੇ ਸ੍ਰੀ ਜਰਨੈਲ ਸਿੰਘ ਅਤੇ ਸ੍ਰੀ ਗੁਰਵਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਹੜੇ 9 ਉਮੀਦਵਾਰ ਯੋਗ ਤੌਰ 'ਤੇ ਨਾਮਜ਼ਦ ਕੀਤੇ ਗਏ, ਉਨ੍ਹਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸ੍ਰੀ ਸੋਹਣ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਗੁਰਲਾਲ, ਆਮ ਆਦਮੀ ਪਾਰਟੀ ਦੇ ਸ੍ਰੀ ਰਮਨ ਕੁਮਾਰ, ਕਾਂਗਰਸ ਪਾਰਟੀ ਦੇ ਸ੍ਰੀ ਰਾਜ ਕੁਮਾਰ, ਇਨਕਲਾਬ ਵਿਕਾਸ ਦਲ ਦੇ ਸ੍ਰੀ ਸੁਰਿੰਦਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਗੁਰਜੀਤ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਗੁਰਨਾਮ ਸਿੰਘ, ਸ੍ਰੋਮਣੀ ਅਕਾਲੀ ਦਲ (ਅ) ਦੇ ਸ੍ਰੀ ਜਗਦੀਸ਼ ਸਿੰਘ ਅਤੇ ਆਜ਼ਾਦ ਉਮੀਦਵਾਰ ਸ੍ਰੀ ਬਲਵਿੰਦਰ ਸਿੰਘ ਭਟੋਆ ਸ਼ਾਮਲ ਹਨ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 045-ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਯੋਗ ਪਾਏ ਗਏ 12 ਉਮੀਦਵਾਰਾਂ ਵਿੱਚ ਸੀ.ਪੀ.ਆਈ. (ਐਮ) ਦੇ ਸ੍ਰੀ ਹਰਭਜਨ ਸਿੰਘ, ਆਮ ਆਦਮੀ ਪਾਰਟੀ ਦੇ ਸ੍ਰੀ ਜੈ ਕਿਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸੁਰਿੰਦਰ ਸਿੰਘ ਹੀਰ, ਕਾਂਗਰਸ ਪਾਰਟੀ ਦੇ ਸ੍ਰੀ ਲਵ ਕੁਮਾਰ ਗੋਲਡੀ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਬਖਸ਼ੀਸ਼ ਸਿੰਘ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸ੍ਰੀ ਮਨਜੀਤ ਸਿੰਘ, ਸ੍ਰੋਮਣੀ ਅਕਾਲੀ ਦਲ (ਅ) ਦੇ ਸ੍ਰੀ ਪਿਛੋਰਾ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਬਿਸ਼ਨ ਦਾਸ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਸੁਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਆਜ਼ਾਦ ਉਮੀਦਵਾਰ ਸ੍ਰੀ ਜੈ ਗੋਪਾਲ ਧੀਮਾਨ, ਨਿਮਿਸ਼ਾ ਮਹਿਤਾ ਅਤੇ ਸ੍ਰੀ ਸੁਭਾਸ਼ ਚੰਦਰ ਧੀਰ ਸ਼ਾਮਲ ਹਨ।

ਤਿੰਨ ਜਨਰਲ ਅਬਜ਼ਰਵਰ ਅਤੇ ਇਕ ਪੁਲੀਸ ਅਬਜ਼ਰਵਰ ਹੁਸ਼ਿਆਰਪੁਰ ਪੁੱਜੇ

-ਰਿਟਰਨਿੰਗ ਅਫ਼ਸਰਾਂ ਅਤੇ ਵੱਖ-ਵੱਖ ਕਮੇਟੀ ਦੇ ਨੋਡਲ ਅਫ਼ਸਰਾਂ ਨੂੰ ਦਿੱਤੇ ਜ਼ਰੂਰੀ ਦਿਸ਼ਾ-ਨਿਰਦੇਸ਼

- ਨਿਰਪੱਖ ਅਤੇ ਪਾਰਦਰਸ਼ੀ ਕਰਵਾਈਆਂ ਜਾਣਗੀਆਂ ਵਿਧਾਨ ਸਭਾ ਚੋਣਾਂ: ਜਨਰਲ ਅਬਜ਼ਰਵਰ

-ਆਮ ਜਨਤਾ ਦੇ ਮਿਲਣ ਲਈ ਕੀਤਾ ਸਮਾਂ ਨਿਰਧਾਰਤ
ਹੁਸ਼ਿਆਰਪੁਰ, 18 ਜਨਵਰੀ: ਹੁਸ਼ਿਆਰਪੁਰ ਵਿੱਚ ਵਿਧਾਨ ਸਭਾ ਚੋਣਾਂ-2017 ਸਬੰਧੀ ਭਾਰਤੀ ਚੋਣ ਕਮਿਸ਼ਨ ਵਲੋਂ ਜਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਲਈ ਤਿੰਨ ਜਨਰਲ ਅਬਜ਼ਰਵਰ ਅਤੇ ਇਕ ਪੁਲੀਸ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਹ ਅਬਜ਼ਰਵਰ ਸਾਹਿਬਾਨ ਹੁਸ਼ਿਆਰਪੁਰ ਵਿੱਚ ਪਹੁੰਚ ਗਏ ਹਨ ਅਤੇ ਅੱਜ ਉਨ੍ਹਾਂ ਨੇ ਰਿਟਰਨਿੰਗ ਅਫ਼ਸਰਾਂ ਤੇ ਗਠਿਤ ਕੀਤੀਆਂ ਵੱਖ-ਵੱਖ ਕਮੇਟੀਆਂ ਨਾਲ ਮੀਟਿੰਗ ਕੀਤੀ।


                  ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹੇ ਵਿੱਚ ਚੋਣ ਪ੍ਰਕ੍ਰਿਆ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਿਆ, ਉਪਰੰਤ ਐਸ.ਐਸ.ਪੀ. ਸ੍ਰੀ ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹਾ ਪੁਲੀਸ ਵਲੋਂ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਗਠਿਤ ਕੀਤੀਆਂ ਗਈਆਂ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫ਼ਸਰਾਂ ਨੇ ਆਪੋ-ਆਪਣੀ ਕਮੇਟੀ ਬਾਰੇ ਅਬਜ਼ਰਵਰ ਸਾਹਿਬਾਨ ਨੂੰ ਜਾਣੂ ਕਰਵਾਇਆ। ਸ੍ਰੀਮਤੀ ਮਿਤਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਧਾਨ ਸਭਾ ਚੋਣਾਂ-2017 ਨੂੰ ਸਫ਼ਲਤਾਪੂਰਵਕ ਸਿਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਥੇ ਚੋਣਾਂ ਨਾਲ ਜੁੜੇ ਬਾਕੀ ਪੁਖਤਾ ਪ੍ਰਬੰਧ ਕੀਤੇ ਗਏ ਹਨ, ਉਥੇ ਫ਼ਲਾਇੰਗ ਸਕੂਐਡ ਨਾਲ 24 ਘੰਟੇ ਚੱਲਣ ਵਾਲੀਆਂ ਗੱਡੀਆਂ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜੀ.ਪੀ.ਐਸ. ਸਿਸਟਮ ਫ਼ਿੱਟ ਕੀਤਾ ਗਿਆ ਹੈ, ਜਿਸ ਨਾਲ ਇਨ੍ਹਾਂ ਟੀਮਾਂ ਦੀ ਕਾਰਗੁਜ਼ਾਰੀ 'ਤੇ 24 ਘੰਟੇ ਨਜ਼ਰ ਰੱਖੀ ਜਾ ਸਕੇਗੀ।  

                 ਇਸ ਮੌਕੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਤਿੰਨੋਂ ਜਨਰਲ ਅਬਜ਼ਰਵਰ ਸਾਹਿਬਾਨ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਜੋ ਪ੍ਰਬੰਧ ਕੀਤੇ ਗਏ ਹਨ, ਉਹ ਬਹੁਤ ਹੀ ਵਧੀਆ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਗੰਭੀਰਤਾ ਨਾਲ ਕੰਮ ਕੀਤਾ ਜਾਵੇ, ਤਾਂ ਜੋ ਚੋਣਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਅਬਜ਼ਰਵਰ ਸਾਹਿਬਾਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਨਾਕਿਆਂ ਦੌਰਾਨ ਵਾਹਨਾਂ ਦੀ ਚੈਕਿੰਗ ਸਮੇਂ ਟਰੈਫਿਕ ਵਿਵਸਥਾ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਪੁਲੀਸ ਅਬਜ਼ਰਵਰ ਨੇ ਜ਼ਿਲ੍ਹਾ ਪੁਲੀਸ ਨੂੰ ਸ਼ਾਂਤੀਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਪੂਰੀ ਗੰਭੀਰਤਾ ਤੇ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ।

                            ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਅਬਜ਼ਰਵਰ ਸਾਹਿਬਾਨ ਨੇ ਜਿਥੇ ਆਪਣੇ ਮੋਬਾਇਲ ਨੰਬਰ ਜਨਤਕ ਕੀਤੇ ਹਨ, ਉਥੇ ਆਮ ਜਨਤਾ ਦੇ ਮਿਲਣ ਲਈ ਸਮਾਂ ਵੀ ਨਿਰਧਾਰਤ ਕੀਤਾ ਹੈ। ਉਨ੍ਹਾਂ ਕਿਹਾ ਕਿ 39-ਮੁਕੇਰੀਆਂ ਅਤੇ 40 ਦਸੂਹਾ ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਡਾ. ਅਨਿਲ ਕੁਮਾਰ ਸਿੰਘ ਆਈ.ਏ.ਐਸ. ਨਾਲ (78884-95003), ਵਿਧਾਨ ਸਭਾ ਹਲਕਿਆਂ 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਸ੍ਰੀ ਸੰਜੀਵ ਭਟਨਾਗਰ ਆਈ.ਏ.ਐਸ. ਨਾਲ (78884-95001), 44-ਚੱਬੇਵਾਲ,45-ਗੜ੍ਹਸ਼ੰਕਰ ਹਲਕਿਆਂ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਸ੍ਰੀ ਸ੍ਰੀਕਾਂਤ ਮਿਸ਼ਰਾ ਆਈ.ਏ.ਐਸ. ਨਾਲ (78884-95003), ਜਦਕਿ ਸਾਰੇ ਵਿਧਾਨ ਸਭਾ ਹਲਕਿਆਂ ਲਈ ਨਿਯੁਕਤ ਪੁਲੀਸ ਅਬਜ਼ਰਵਰ ਸ੍ਰੀ ਸੁਰੇਂਦਰ ਯਾਦਵ ਆਈ.ਪੀ.ਐਸ. (78884-95007) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

                  ਸ੍ਰੀਮਤੀ ਮਿਤਰਾ ਨੇ ਦੱਸਿਆ ਕਿ 39-ਮੁਕੇਰੀਆਂ ਅਤੇ 40 ਦਸੂਹਾ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਆਈ.ਏ.ਐਸ. ਡਾ. ਅਨਿਲ ਕੁਮਾਰ ਸਿੰਘ ਵਲੋਂ ਸਵੇਰੇ 9 ਵਜੇ ਤੋਂ 11 ਵਜੇ ਤੱਕ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਸ੍ਰੀ ਸੰਜੀਵ ਭਟਨਾਗਰ ਆਈ.ਏ.ਐਸ. ਨਾਲ ਸ਼ਾਮ 5 ਵਜੇ ਤੋਂ 6 ਵਜੇ ਤੱਕ, 44-ਚੱਬੇਵਾਲ, 45-ਗੜ੍ਹਸ਼ੰਕਰ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਆਈ.ਏ.ਐਸ.ਸ੍ਰੀ ਸ੍ਰੀਕਾਂਤ ਮਿਸ਼ਰਾ ਨਾਲ ਸ਼ਾਮ 5 ਵਜੇ ਤੋਂ 7 ਵਜੇ ਤੱਕ, ਜਦਕਿ ਪੁਲੀਸ ਅਬਜ਼ਰਵਰ ਸ੍ਰੀ ਸੁਰੇਂਦਰ ਯਾਦਵ ਆਈ.ਪੀ.ਐਸ. ਨਾਲ ਸ਼ਾਮ 5 ਵਜੇ ਤੋਂ 6 ਵਜੇ ਤੱਕ ਪੀ.ਡਬਲਯੂ.ਡੀ. ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਆਮ ਪਬਲਿਕ ਦੇ ਮਿਲਣ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ।

                  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਇਕਬਾਲ ਸਿੰਘ ਸੰਧੂ, ਐਸ.ਪੀ. (ਐਚ) ਸ੍ਰੀ ਅਮਰੀਕ ਸਿੰਘ ਪੁਆਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਰਿਟਰਨਿੰਗ ਅਫ਼ਸਰ ਚੱਬੇਵਾਲ ਸ੍ਰੀ ਜਸਵੀਰ ਸਿੰਘ, ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ ਮੁਕੇਰੀਆਂ ਸ੍ਰੀ ਅਮਿਤ ਮਹਾਜਨ, ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਜਿਲ੍ਹਾ ਟਰਾਂਸਪੋਰਟ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਉੜਮੁੜ ਸ੍ਰੀਮਤੀ ਜੀਵਨਜਗਜੋਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਸ਼ਾਮਚੁਰਾਸੀ ਸ੍ਰੀ ਦਿਨੇਸ਼ ਵਸ਼ਿਸ਼ਟ, ਸਾਰੇ ਡੀ.ਐਸ.ਪੀ. ਅਤੇ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫ਼ਸਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਨਾਮਜ਼ਦਗੀਆਂ ਦੇ ਆਖਰੀ ਦਿਨ 64 ਨਾਮਜ਼ਦਗੀ ਪੱਤਰ ਭਰੇ

-ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਲਈ ਕੁੱਲ 119 ਨਾਮਜ਼ਦਗੀਆਂ
            
ਹੁਸ਼ਿਆਰਪੁਰ, 18 ਜਨਵਰੀ:  ਵਿਧਾਨ ਸਭਾ ਚੋਣਾਂ-2017 ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਅੱਜ ਆਖਰੀ ਦਿਨ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 64 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਜਿਸ ਨਾਲ ਹੁਣ ਤੱਕ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 119 ਨਾਮਜ਼ਦਗੀ ਪੱਤਰ ਭਰੇ ਗਏ ਹਨ। ਇਨ੍ਹਾਂ ਵਿੱਚ ਮੁਕੇਰੀਆਂ 'ਚ 6 (ਕੁੱਲ 17), ਦਸੂਹਾ 13 (23), ਉੜਮੁੜ 10 (16), ਸ਼ਾਮਚੁਰਾਸੀ 7 (17), ਗੜ੍ਹਸ਼ੰਕਰ ਵਿਖੇ 13 (17), ਹੁਸ਼ਿਆਰਪੁਰ 7 (16), ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ 8 (13)  ਨਾਮਜ਼ਦਗੀਆਂ ਸ਼ਾਮਲ ਹਨ।

         ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਮੁਕੇਰੀਆਂ-ਕਮ-ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ ਕੋਲ ਭਾਰਤ ਰਾਸ਼ਟਰੀ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਭਜਨ ਸਿੰਘ, ਆਜ਼ਾਦ ਉਮੀਦਵਾਰ ਵਜੋਂ ਸ੍ਰੀ ਜੰਗੀ ਲਾਲ ਮਹਾਜਨ ਅਤੇ ਸ੍ਰੀਮਤੀ ਸ਼ੁਕਲਾ ਮਹਾਜਨ ਨੇ ਕਾਗਜ਼ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ਼ਿਵ ਸੈਨਾ ਵਲੋਂ ਸ੍ਰੀਮਤੀ ਸੁਮਿਤਰੀ ਦੇਵੀ, ਬੀ.ਐਸ.ਪੀ. ਤੋਂ ਸ੍ਰੀ ਰਣਜੀਤ ਰਾਮ, ਹਿੰਦੁਸਤਾਨ ਸ਼ਕਤੀ ਸੈਨਾ ਵਲੋਂ ਸ੍ਰੀ ਕੁਲਦੀਪ ਕੁਮਾਰ ਨੇ ਨਾਮਜ਼ਦਗੀ ਪੱਤਰ ਭਰੇ।

         ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਦਸੂਹਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸ੍ਰੀ ਹਿਮਾਂਸ਼ੂ ਅਗਰਵਾਲ ਕੋਲ ਆਮ ਆਦਮੀ ਪਾਰਟੀ ਦੇ ਸ੍ਰੀਮਤੀ ਬਲਬੀਰ ਕੌਰ ਅਤੇ ਸ੍ਰੀ ਯਾਦਵਿੰਦਰ ਸਿੰਘ, ਆਜ਼ਾਦ ਉਮੀਦਵਾਰ ਵਜੋਂ ਸ੍ਰੀ ਜਗਮੋਹਨ ਸਿੰਘ, ਸ੍ਰੀ ਬਲਦੇਵ ਸਿੰਘ, ਸ੍ਰੀ ਕਰਮਵੀਰ ਸਿੰਘ ਅਤੇ ਸ੍ਰੀ ਭੁਪਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ ਵਲੋਂ ਸ੍ਰੀ ਚਰਨਜੀਤ ਸਿੰਘ, ਕਮਿਊਨਿਸਟੀ ਪਾਰਟੀ ਆਫ਼ ਇੰਡੀਆ ਵਲੋਂ ਸ੍ਰੀ ਸੁੱਖਾ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਵਲੋਂ ਸ੍ਰੀ ਸਰਬਜੀਤ ਸਿੰਘ ਨੇ ਕਾਗਜ਼ ਦਾਖਲ ਕੀਤੇ।

         ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉੜਮੁੜ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਜਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਕੋਲ ਆਮ ਆਦਮੀ ਪਾਰਟੀ ਦੇ ਸ੍ਰੀ ਗੁਰਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਅਰਵਿੰਦਰ ਸਿੰਘ ਅਤੇ ਸ੍ਰੀ ਕਮਲਜੀਤ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਵਲੋਂ ਸ੍ਰੀ ਗੁਰਬਖਸ਼ ਸਿੰਘ ਅਤੇ ਸ੍ਰੀਮਤੀ ਹਰਜਿੰਦਰ ਕੌਰ ਨੇ ਕਾਗਜ਼ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਿੰਦੁਸਤਾਨ ਸ਼ਕਤੀ ਸੈਨਾ ਵਲੋਂ ਸ੍ਰੀ ਵਿਕਾਸ ਜਸਰਾ, ਆਪਣਾ ਪੰਜਾਬ ਪਾਰਟੀ ਤੋਂ ਸ੍ਰੀ ਵਰਿੰਦਰ ਕੁਮਾਰ ਅਤੇ ਸ੍ਰੀ ਮੋਹਨ ਸਿੰਘ, ਭਾਰਤ ਰਾਸ਼ਟਰੀ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਗੁਰਦਿਆਲ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ।

              ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ ਕੋਲ ਆਪਣਾ ਪੰਜਾਬ ਪਾਰਟੀ ਦੇ ਸ੍ਰੀ ਸਤੀਸ਼ ਲਾਂਬਾ ਅਤੇ ਸ੍ਰੀ ਨਰਿੰਦਰ ਲਾਂਬਾ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਭਗਵਾਨ ਦਾਸ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਪਵਨ ਕੁਮਾਰ ਆਦੀਆ ਅਤੇ ਕੁਸਮ ਆਦੀਆ, ਆਜ਼ਾਦ ਉਮੀਦਵਾਰ ਵਜੋਂ ਸ੍ਰੀ ਗੁਰਿੰਦਰਜੀਤ ਸਿੰਘ, ਭਾਰਤ ਰਾਸ਼ਟਰੀ ਡੈਮੋਕਰੇਟਿਕ ਪਾਰਟੀ ਤੋਂ ਸ੍ਰੀ ਕੇਵਲ ਲਾਲ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।

             ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸ੍ਰੀ ਹਰਦੀਪ ਸਿੰਘ ਧਾਲੀਵਾਲ ਕੋਲ ਸ਼੍ਰੋਮਣੀ ਅਕਾਲੀ ਦਲ ਤੋਂ ਸ੍ਰੀ ਸੁਰਿੰਦਰ ਸਿੰਘ ਹੀਰ ਅਤੇ ਸ੍ਰੀ ਅਜਾਇਬ ਸਿੰਘ, ਆਜ਼ਾਦ ਉਮੀਦਵਾਰ ਵਜੋਂ ਸ੍ਰੀ ਜੈ ਗੋਪਾਲ ਧੀਮਾਨ, ਨਮੀਸ਼ਾ ਮਹਿਤਾ ਅਤੇ ਸੁਭਾਸ਼ ਚੰਦਰ ਧੀਰ, ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਸ੍ਰੀ ਲਵ ਕੁਮਾਰ ਗੋਲਡੀ ਅਤੇ ਰੀਨਾ ਸ਼ਰਮਾ, ਭਾਰਤ ਰਾਸ਼ਟਰੀ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਬਿਸ਼ਨ ਦਾਸ, ਬੀ.ਐਸ.ਪੀ. ਤੋਂ ਸ੍ਰੀ ਬਖਸ਼ੀਸ਼ ਸਿੰਘ ਅਤੇ ਸ੍ਰੀ ਜਸਵੰਤ ਸਿੰਘ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਤੋਂ ਸ੍ਰੀ ਮਨਜੀਤ ਸਿੰਘ ਅਤੇ ਸ੍ਰੀ ਗੁਰਮੇਲ ਸਿੰਘ, ਆਪਣਾ ਪੰਜਾਬ ਪਾਰਟੀ ਤੋਂ ਸ੍ਰੀ ਸੁਰਜੀਤ ਸਿੰਘ ਰੰਧਾਵਾ ਨੇ ਨਾਮਜ਼ਦਗੀ ਪੱਤਰ ਭਰੇ।

                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ-ਕਮ-ਐਸ.ਡੀ.ਐਮ. ਸ੍ਰੀ ਜਿਤੇਂਦਰ ਜੋਰਵਰ ਕੋਲ ਬਹੁਜਨ ਸਮਾਜ ਪਾਰਟੀ ਤੋਂ ਸ੍ਰੀ ਰਤਨ ਚੰਦ, ਭਾਰਤ ਰਾਸ਼ਟਰੀ ਡੈਮੋਕਰੇਟਿਕ ਪਾਰਟੀ ਤੋਂ ਸ੍ਰੀ ਅਜੀਤ ਰਾਮ, ਡੈਮੋਕਰੇਟਿਕ ਸਵਰਾਜ ਪਾਰਟੀ ਤੋਂ ਸ੍ਰੀ ਮਨਿੰਦਰ ਪਾਲ, ਆਪਣਾ ਪੰਜਾਬ ਪਾਰਟੀ ਤੋਂ ਸ੍ਰੀ ਮਹਿੰਦਰ ਸਿੰਘ ਅਤੇ ਫਕੀਰ ਪ੍ਰਸ਼ਾਦ ਡੋਗਰਾ, ਆਜ਼ਾਦ ਉਮੀਦਵਾਰ ਵਜੋਂ ਸ੍ਰੀ ਸੰਤੋਖ ਸਿੰਘ, ਹਿੰਦੁਸਤਾਨ ਨਿਰਮਾਣ ਦਲ ਤੋਂ ਸ੍ਰੀ ਪਰਮਜੀਤ ਸਿੰਘ ਨੇ ਨਾਮਜਦਗੀ ਪੱਤਰ ਭਰੇ। ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫ਼ਸਰ ਚੱਬੇਵਾਲ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ ਕੋਲ ਆਪਣਾ ਪੰਜਾਬ ਪਾਰਟੀ ਤੋਂ ਸ੍ਰੀ ਗੁਰਜੀਤ ਸਿੰਘ, ਭਾਰਤ ਰਾਸ਼ਟਰੀ ਡੈਮੋਕਰੇਟਿਕ ਪਾਰਟੀ ਤੋਂ ਸ੍ਰੀ ਗੁਰਨਾਮ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸੋਨੀਆ, ਆਜ਼ਾਦ ਉਮੀਦਵਾਰ ਵਜੋਂ ਸ੍ਰੀ ਬਲਵਿੰਦਰ ਸਿੰਘ, ਇਨਕਲਾਬ ਵਿਕਾਸ ਦਲ ਤੋਂ ਸ੍ਰੀ ਸੁਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਜਗਦੀਸ਼ ਸਿੰਘ, ਹਿੰਦੁਸਤਾਨ ਨਿਰਮਾਣ ਦਲ ਤੋਂ ਸ੍ਰੀ ਜਰਨੈਲ ਸਿੰਘ ਅਤੇ ਗੋਵਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ।

                  ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਜਨਵਰੀ ਨੂੰ ਅਤੇ ਵਾਪਸੀ 21 ਜਨਵਰੀ ਤੱਕ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਮਤਦਾਨ 4 ਫ਼ਰਵਰੀ ਦਿਨ ਸ਼ਨੀਵਾਰ ਨੂੰ ਹੋਵੇਗਾ ਅਤੇ ਗਿਣਤੀ 11 ਮਾਰਚ 2017 ਨੂੰ ਹੋਵੇਗੀ।

ਹੁਸ਼ਿਆਰਪੁਰ ਜ਼ਿਲ੍ਹੇ 'ਚ ਹੋਈਆਂ 31 ਨਾਮਜ਼ਦਗੀਆਂ : ਜ਼ਿਲ੍ਹਾ ਚੋਣ ਅਫ਼ਸਰ

-ਮੁਕੇਰੀਆਂ 'ਚ 5, ਦਸੂਹਾ 9, ਉੜਮੁੜ 4, ਸ਼ਾਮਚੁਰਾਸੀ 1, ਹੁਸ਼ਿਆਰਪੁਰ 5, ਚੱਬੇਵਾਲ 4 ਅਤੇ ਗੜ੍ਹਸ਼ੰਕਰ ਵਿਖੇ 3 ਨਾਮਜ਼ਦਗੀ

ਹੁਸ਼ਿਆਰਪੁਰ, 17 ਜਨਵਰੀ: ਵਿਧਾਨ ਸਭਾ ਚੋਣਾਂ-2017 ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਪੰਜਵਂੇ ਦਿਨ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 31 ਨਾਮਜ਼ਦਗੀ ਪੱਤਰ 29 ਉਮੀਦਵਾਰਾਂ ਵਲੋਂ ਦਾਖਲ ਕੀਤੇ ਗਏ। ਇਨ੍ਹਾਂ ਵਿੱਚ ਮੁਕੇਰੀਆਂ 'ਚ 5, ਦਸੂਹਾ 9, ਉੜਮੁੜ 4, ਸ਼ਾਮਚੁਰਾਸੀ 1, ਹੁਸ਼ਿਆਰਪੁਰ 5, ਚੱਬੇਵਾਲ 4 ਅਤੇ ਗੜ੍ਹਸ਼ੰਕਰ ਵਿਖੇ 3  ਨਾਮਜ਼ਦਗੀਆਂ ਸ਼ਾਮਲ ਹਨ।

                  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਮੁਕੇਰੀਆਂ-ਕਮ-ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ ਕੋਲ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ੍ਰੀ ਰਜਨੀਸ਼ ਕੁਮਾਰ ਬੱਬੀ ਅਤੇ ਇੰਦੂ ਬਾਲਾ, ਭਾਜਪਾ ਤੋਂ ਅਰੁਨੇਸ਼ ਕੁਮਾਰ ਅਤੇ ਰਘੁਨਾਥ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਕਰਮਜੀਤ ਸਿੰਘ ਨੇ ਕਾਗਜ਼ ਦਾਖਲ ਕੀਤੇ।

                  ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਦਸੂਹਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸ੍ਰੀ ਹਿਮਾਂਸ਼ੂ ਅਗਰਵਾਲ ਕੋਲ ਬਹੁਜਨ ਸਮਾਜ ਪਾਰਟੀ ਤੋਂ ਜਗਪ੍ਰੀਤ ਸਿੰਘ ਸਾਹੀ ਤੇ ਕੁਲਬੀਰ ਕੌਰ ਸਾਹੀ, ਆਜ਼ਾਦ ਉਮੀਦਵਾਰ ਦੇ ਤੌਰ 'ਤੇ ਪਰਮਜੀਤ, ਭਾਰਤੀ ਜਨਤਾ ਪਾਰਟੀ ਤੋਂ ਸੁਖਜੀਤ ਕੌਰ, ਆਪਣਾ ਪੰਜਾਬ ਪਾਰਟੀ ਤੋਂ ਲਾਰੈਂਸ ਚੌਧਰੀ ਤੇ ਸਲੀਮ ਮਸੀਹ, ਭਾਰਤੀ ਰਾਸ਼ਟਰੀ ਕਾਂਗਰਸ ਤੋਂ ਅਰੁਣ ਡੋਗਰਾ, ਅਵਿਨਾਸ਼ ਡੋਗਰਾ ਅਤੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਰਘੂਨਾਥ ਸਿੰਘ ਰਾਣਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ  ਉੜਮੁੜ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਜਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਕੋਲ ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ ਦੇ ਸੁਗਰੀਵ ਸਿੰਘ ਨੇ, ਭਾਰਤੀ ਰਾਸ਼ਟਰੀ ਕਾਂਗਰਸ ਤੋਂ ਸੰਗਤ ਸਿੰਘ ਅਤੇ ਜੋਗਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਕੁਲਦੀਪ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ ਕੋਲ ਸ਼੍ਰੋਮਣੀ ਅਕਾਲੀ ਦਲ ਤੋਂ ਮਹਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ।

                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਲੋਕ ਜਨ ਸ਼ਕਤੀ ਪਾਰਟੀ ਤੋਂ ਓਮ ਪ੍ਰਕਾਸ਼ ਜੱਖੂ ਨੇ, ਭਾਰਤੀ ਰਾਸ਼ਟਰੀ ਕਾਂਗਰਸ ਤੋਂ ਸੁੰਦਰ ਸ਼ਾਮ ਅਰੋੜਾ ਤੇ ਸਿੰਪਲ ਅਰੋੜਾ, ਬਹੁਜਨ ਸਮਾਜ ਪਾਰਟੀ ਤੋਂ ਸੁਰਿੰਦਰ ਕੁਮਾਰ ਅਤੇ ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ ਤੋਂ ਜਸਪ੍ਰੀਤ ਕੌਰ ਨੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ ਕੋਲ ਕਾਗਜ਼ ਭਰੇ। ਚੱਬੇਵਾਲ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸੋਹਣ ਸਿੰਘ, ਭਾਰਤੀ ਰਾਸ਼ਟਰੀ ਕਾਂਗਰਸ ਤੋਂ ਰਾਜ ਕੁਮਾਰ, ਬਹੁਜਨ ਸਮਾਜ ਪਾਰਟੀ ਤੋਂ ਗੁਰਲਾਲ, ਆਮ ਆਦਮੀ ਪਾਰਟੀ ਤੋਂ ਜਸਵਿਦਰ ਕੁਮਾਰੀ ਨੇ ਰਿਟਰਨਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ ਕੋਲ ਕਾਗਜ਼ ਦਾਖਲ ਕਰਵਾਏ। ਗੜ੍ਹਸ਼ੰਕਰ ਹਲਕੇ ਵਿੱਚ ਆਮ ਆਦਮੀ ਪਾਰਟੀ ਤੋਂ ਜੈ ਕ੍ਰਿਸ਼ਨ ਤੇ ਨੀਲਮ ਰਾਣੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਪਿਛੋਰਾ ਸਿੰਘ ਨੇ ਐਸ.ਡੀ.ਐਮ. ਗੜ੍ਹਸ਼ੰਕਰ-ਕਮ-ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਧਾਲੀਵਾਲ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਵਾਏ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਮਜ਼ਦਗੀ ਪੱਤਰ ਅੱਜ ਆਖਰੀ ਦਿਨ 18 ਜਨਵਰੀ ਤੱਕ ਸਵੇਰੇ 11 ਵਜੇ ਤੋਂ 3 ਵਜੇ ਤੱਕ ਹੀ ਦਾਖਲ ਕੀਤੇ ਜਾ ਸਕਦੇ ਹਨ।

ਆਬਕਾਰੀ ਤੇ ਕਰ ਵਿਭਾਗ ਨੇ ਅਚਨਚੇਤ ਚੈਕਿੰਗ ਕਰਕੇ ਵਾਧੂ ਲੇਬਲਾਂ ਨੂੰ ਕੀਤਾ ਨਸ਼ਟ

-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਕਾਰਵਾਈ
ਹੁਸ਼ਿਆਰਪੁਰ, 17 ਜਨਵਰੀ: ਆਬਕਾਰੀ ਤੇ ਕਰ ਕਮਿਸ਼ਨਰ ਵਿਭਾਗ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਏ.ਬੀ. ਸ਼ੂਗਰ (ਲਿਮ:) ਦਸੂਹਾ ਦੀ ਅਚਨਚੇਤ ਚੈਕਿੰਗ ਕਰਕੇ ਸਾਲ  2011-12 ਤੋਂ 2014-2015 ਦੇ ਸਮੇਂ ਦੌਰਾਨ ਬਣੇ ਵਾਧੂ ਲੇਬਲਾਂ ਨੂੰ ਨਸ਼ਟ ਕੀਤਾ ਗਿਆ, ਤਾਂ ਜੋ ਸ਼ਰਾਬ ਦੀ ਤਸਕਰੀ ਬਿਨਾਂ ਕਿਸੇ ਰਿਕਾਰਡ ਤੋਂ ਨਾ ਹੋ ਸਕੇ ਅਤੇ ਹੋਰ ਕਿਸੇ ਰਾਜ ਵਿੱਚ ਵੀ ਇਨ੍ਹਾਂ ਲੇਬਲਾਂ ਦਾ ਪ੍ਰਯੋਗ ਨਾ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹਰਦੀਪ ਭਾਂਵਰਾ ਨੇ ਦੱਸਿਆ ਕਿ ਮਾਡਲ ਕੋਡਲ ਆਫ਼ ਕਨਡਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਠਿਤ ਕੀਤੀ ਗਈ ਕਮੇਟੀ ਵਲੋਂ ਇਹ ਕਾਰਵਾਈ ਕਰਦੇ ਹੋਏ ਏ.ਬੀ. ਸ਼ੂਗਰ (ਲਿਮ:) ਦਸੂਹਾ ਦੇ ਹੋਲੋਗਰਾਮ/ਐਕਸਾਈਜ਼ ਐਡਹੈਸੀਵ ਲੇਬਲਾਂ ਨੂੰ ਮੁੱਖ ਦਫ਼ਤਰ ਦੀ ਪ੍ਰਵਾਨਗੀ ਲੈਣ ਉਪਰੰਤ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ-ਨਾਲ ਡਿਸਟਿਲਰੀ ਵਿੱਚ ਲੱਗੇ ਕੈਮਰਿਆਂ ਦਾ ਵੀ ਮੁਆਇਨਾ ਕੀਤਾ ਗਿਆ ਅਤੇ ਐਲ-1 ਮੈਸ ਗੌਰਵ ਵਾਈਨਜ਼ ਅਤੇ ਐਲ-13 ਮੈਸ ਮਾਲਬਰੋਜ ਇੰਟਰਨੈਸ਼ਨਲ ਦੀ ਚੈਕਿੰਗ ਕਰਕੇ ਫਿਜੀਕਲ  ਵੈਰੀਫਿਕੇਸ਼ਨ ਵੀ ਕੀਤੀ ਗਈ। ਚੈਕਿੰਗ ਦੌਰਾਨ ਇਨ੍ਹਾਂ ਥਾਵਾਂ ਦੇ ਸਾਹਮਣੇ ਲਗਾਏ ਸੀ.ਸੀ. ਟੀ.ਵੀ. ਕੈਮਰਿਆਂ ਨੂੰ ਵੀ ਚੈਕ ਕੀਤਾ ਗਿਆ ਅਤੇ ਬਿਜਲੀ ਜਾਣ ਦੀ ਸੂਰਤ ਵਿੱਚ ਇਨ੍ਹਾਂ ਕੈਮਰਿਆਂ ਨੂੰ ਚਾਲੂ ਰੱਖਣ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ 'ਤੇ ਆਬਕਾਰੀ ਤੇ ਕਰ ਅਫ਼ਸਰ-ਕਮ-ਇੰਚਾਰਜ ਮੈਸ ਏ.ਬੀ. ਸ਼ੂਗਰ (ਲਿਮ:) ਮਨਮੋਹਨ ਕੁਮਾਰ, ਮੈਨੇਜਰ ਐਸ.ਕੇ. ਗੁਪਤਾ, ਆਬਕਾਰੀ ਤੇ ਕਰ ਅਫ਼ਸਰ ਪਰਮਜੀਤ ਸਿੰਘ ਅਤੇ ਰਾਜੇਸ਼ ਸ਼ਰਮਾ ਸਮੇਤ ਸਟਾਫ਼ ਮੈਂਬਰ ਮੌਜੂਦ ਸਨ।

7 ਵਿਧਾਨ ਸਭਾ ਹਲਕਿਆਂ ਲਈ 1508 ਪੋਲਿੰਗ ਸਟੇਸ਼ਨਾਂ 'ਤੇ 4 ਫਰਵਰੀ ਨੂੰ ਪੈਣਗੀਆਂ ਵੋਟਾਂ


-ਕਰੀਬ 237 ਬੂਥ ਹੋਣਗੇ ਮਾਡਲ ਬੂਥ
-ਨਿਰਪੱਖ ਚੋਣਾਂ ਲਈ 6032 ਚੋਣ ਅਮਲਾ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹੇਗਾ
ਹੁਸ਼ਿਆਰਪੁਰ, 16 ਜਨਵਰੀ:  ਵਿਧਾਨ ਸਭਾ ਚੋਣਾਂ-2017 ਲਈ 4 ਫਰਵਰੀ ਨੂੰ 7 ਵਿਧਾਨ ਸਭਾ ਹਲਕਿਆਂ ਵਿੱਚ ਪੈਣ ਵਾਲੀਆਂ ਵੋਟਾਂ ਲਈ 1508 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ 7 ਵਿਧਾਨ ਸਭਾ ਹਲਕਿਆਂ ਵਿੱਚ 275 ਪੋਲਿੰਗ ਸਟੇਸ਼ਨਾਂ ਨੂੰ ਵਲਨਰੇਬਲ ਕਰਾਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 275 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ, ਜਿਨ੍ਹਾਂ ਵਿੱਚ ਵੋਟ ਪਾਉਣ ਵਾਲਿਆਂ ਨੂੰ ਵਾਧੂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ 155 ਪੋਲਿੰਗ ਸਟੇਸ਼ਨਾਂ ਦੀ ਚੋਣਾਂ ਵਾਲੇ ਦਿਨ ਵੈਬਕਾਸਟਿੰਗ ਵੀ ਕਰਵਾਈ ਜਾਵੇਗੀ।
                  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸ਼ਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ 1508 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ 6032 ਚੋਣ ਅਮਲਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ-39 ਲਈ 240 ਪੋਲਿੰਗ ਸਟੇਸ਼ਨ, ਹਲਕਾ ਦਸੂਹਾ-40 ਲਈ 212, ਹਲਕਾ ਉੜਮੁੜ-41 ਲਈ 214, ਹਲਕਾ ਸ਼ਾਮਚੁਰਾਸੀ-42 ਲਈ 213, ਹਲਕਾ ਹੁਸ਼ਿਆਰਪੁਰ-43 ਲਈ 199, ਹਲਕਾ ਚੱਬੇਵਾਲ-44 ਲਈ 203, ਹਲਕਾ ਗੜ੍ਰਸ਼ੰਕਰ-45 ਲਈ 227 ਸਮੇਤ 7 ਵਿਧਾਨ ਸਭਾ ਹਲਕਿਆਂ ਲਈ 1508 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 275 ਪੋਲਿੰਗ ਸਟੇਸ਼ਨਾਂ ਨੂੰ ਵਲਨਰੇਬਲ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 12, ਹਲਕਾ ਦਸੂਹਾ ਵਿੱਚ 71, ਹਲਕਾ ਉੜਮੁੜ ਵਿੱਚ 25, ਹਲਕਾ ਸ਼ਾਮਚੁਰਾਸੀ ਵਿੱਚ 72, ਹਲਕਾ ਹੁਸ਼ਿਆਰਪੁਰ ਵਿੱਚ 66, ਹਲਕਾ ਚੱਬੇਵਾਲ ਵਿੱਚ 25 ਅਤੇ ਹਲਕਾ ਗੜ੍ਹਸ਼ੰਕਰ ਵਿੱਚ 4 ਪੋਲਿੰਗ ਸਟੇਸ਼ਨ ਹਨ।
                  ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਇਸੇ ਤਰ੍ਹਾਂ 237 ਪੋਲਿੰਗ ਸਟੇਸ਼ਨਾਂ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ। ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 47, ਹਲਕਾ ਦਸੂਹਾ ਵਿੱਚ 33, ਹਲਕਾ ਉੜਮੁੜ ਵਿੱਚ 32, ਹਲਕਾ ਸ਼ਾਮਚੁਰਾਸੀ  ਵਿੱਚ 32, ਹਲਕਾ ਹੁਸ਼ਿਆਰਪੁਰ ਵਿੱਚ 30, ਹਲਕਾ ਚੱਬੇਵਾਲ ਵਿੱਚ 28, ਹਲਕਾ ਗੜ੍ਹਸ਼ੰਕਰ ਵਿੱਚ 35 ਮਾਡਲ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਵਾਲੇ ਵੋਟਰਾਂ ਨੂੰ ਵਾਧੂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਸਫ਼ਲਤਾਪੂਰਕ ਨੇਪਰੇ ਚਾੜ੍ਹਨ ਲਈ 1508 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 240, ਹਲਕਾ ਦਸੂਹਾ ਵਿੱਚ 212, ਹਲਕਾ ਉੜਮੁੜ ਵਿੱਚ 214, ਹਲਕਾ ਸ਼ਾਮਚੁਰਾਸੀ ਵਿੱਚ 213, ਹਲਕਾ ਹੁਸ਼ਿਆਰਪੁਰ ਵਿੱਚ 199, ਹਲਕਾ ਚੱਬੇਵਾਲ ਵਿੱਚ 203 ਅਤੇ ਹਲਕਾ ਗੜ੍ਹਸ਼ੰਕਰ ਵਿੱਚ 227 ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਹਨ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 6032 ਪੋਲਿੰਗ ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 960, ਹਲਕਾ ਦਸੂਹਾ ਵਿੱਚ 848, ਹਲਕਾ ਉੜਮੁੜ ਵਿੱਚ 856, ਹਲਕਾ ਸ਼ਾਮਚੁਰਾਸੀ ਵਿੱਚ 852, ਹਲਕਾ ਹੁਸ਼ਿਆਰਪੁਰ ਵਿੱਚ 995, ਹਲਕਾ ਚੱਬੇਵਾਲ ਵਿੱਚ 1015 ਅਤੇ ਹਲਕਾ ਗੜ੍ਹਸ਼ੰਕਰ ਵਿੱਚ 908 ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਪੋਲਿੰਗ ਸਟੇਸ਼ਨਾ 'ਤੇ ਇਕ ਪੋਲਿੰਗ ਰਿਟਰਨਿੰਗ ਅਫ਼ਸਰ, ਇਕ ਸਹਾਇਕ ਪੋਲਿੰਗ ਰਿਟਰਨਿੰਗ ਅਫ਼ਸਰ ਅਤੇ 2 ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ, ਜਦਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਖੇ ਵੀਵੀਪੈਟ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ, ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਇਕ ਵਾਧੂ ਪੋਲਿੰਗ ਅਫ਼ਸਰ ਦੀ ਨਿਯੁਕਤੀ ਵੀ ਕੀਤੀ ਗਈ ਹੈ। ਉਨ੍ਹਾਂ ਨੇ ਵੀਵੀਪੈਟ ਦੀ ਸੁਵਿਧਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦੋ ਹਲਕਿਆਂ ਵਿੱਚ ਵੀਵੀਪੈਟ ਦੀ ਸੁਵਿਧਾ ਰਾਹੀਂ ਵੋਟਰ ਮੌਕੇ 'ਤੇ ਹੀ ਦੇਖ ਸਕਦੇ ਹਨ, ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਈ ਹੈ। ਉਨ੍ਹਾਂ ਨੇ ਜਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨ। ਸਫ਼ਲ ਲੋਕਤੰਤਰ ਸਥਾਪਤ ਕਰਨ ਵਿੱਚ ਇਕ-ਇਕ ਵੋਟ ਦੀ ਅਹਿਮ ਕੀਮਤ ਹੁੰਦੀ ਹੈ। ਸੰਵਿਧਾਨ ਨੇ ਵੀ ਸਾਨੂੰ ਇਹ ਅਧਿਕਾਰ ਦਿੱਤਾ ਹੈ, ਕਿ ਅਸੀਂ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੀਏ।

Day-4 : ਹੁਸ਼ਿਆਰਪੁਰ ਜ਼ਿਲ੍ਹੇ 'ਚ ਹੋਈਆਂ 23 ਨਾਮਜ਼ਦਗੀਆਂ : ਜ਼ਿਲ੍ਹਾ ਚੋਣ ਅਫ਼ਸਰ

-ਮੁਕੇਰੀਆਂ 'ਚ 6, ਦਸੂਹਾ 1, ਉੜਮੁੜ 2, ਸ਼ਾਮਚੁਰਾਸੀ 9, ਹੁਸ਼ਿਆਰਪੁਰ 4 ਅਤੇ ਚੱਬੇਵਾਲ ਵਿਖੇ ਇਕ ਨਾਮਜ਼ਦਗੀ
ਹੁਸ਼ਿਆਰਪੁਰ, 16 ਜਨਵਰੀ:  ਵਿਧਾਨ ਸਭਾ ਚੋਣਾਂ-2017 ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਚੌਥੇ ਦਿਨ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 23 ਨਾਮਜ਼ਦਗੀ ਪੱਤਰ 17 ਉਮੀਦਵਾਰਾਂ ਵਲੋਂ ਦਾਖਲ ਕੀਤੇ ਗਏ। ਇਨ੍ਹਾਂ ਵਿੱਚ ਮੁਕੇਰੀਆਂ 'ਚ 6, ਦਸੂਹਾ 1, ਉੜਮੁੜ 2, ਸ਼ਾਮਚੁਰਾਸੀ 9, ਹੁਸ਼ਿਆਰਪੁਰ 4, ਚੱਬੇਵਾਲ 1  ਨਾਮਜ਼ਦਗੀ ਸ਼ਾਮਲ ਹੈ।

                  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਮੁਕੇਰੀਆਂ-ਕਮ-ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ ਕੋਲ ਰੈਵੋਲੂਸ਼ਨਰੀ ਪਾਰਟੀ ਆਫ਼ ਇੰਡੀਆ ਤੋਂ ਸ੍ਰੀ ਧਰਮਿੰਦਰ ਸਿੰਘ ਤੇ ਸ੍ਰੀ ਯੋਧ ਸਿੰਘ, ਆਮ ਆਦਮੀ ਪਾਰਟੀ ਦੇ ਸ੍ਰੀ ਸੁਲੱਖਣ ਸਿੰਘ ਅਤੇ ਸ੍ਰੀਮਤੀ ਰਿਤੂ ਠਾਕਰ, ਆਪਣਾ ਪੰਜਾਬ ਪਾਰਟੀ ਤੋਂ ਸ੍ਰੀ ਰਾਜ ਮੱਲ ਅਤੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਸ੍ਰੀ ਗੁਰਵਤਨ ਸਿੰਘ ਨੇ ਕਾਗਜ਼ ਦਾਖਲ ਕੀਤੇ। ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਦਸੂਹਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸ੍ਰੀ ਹਿਮਾਂਸ਼ੂ ਅਗਰਵਾਲ ਕੋਲ ਆਮ ਆਦਮੀ ਪਾਰਟੀ ਦੇ ਸ੍ਰੀਮਤੀ ਬਲਬੀਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ, ਜਦ ਕਿ ਉੜਮੁੜ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਜਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਕੋਲ ਆਮ ਆਦਮੀ ਪਾਰਟੀ ਦੇ ਸ੍ਰੀ ਜਸਬੀਰ ਸਿੰਘ ਗਿੱਲ ਨੇ ਦੋ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ ਕੋਲ ਬੀ.ਐਸ.ਪੀ. ਦੇ ਸ੍ਰੀ ਭਗਵਾਨ ਦਾਸ ਨੇ ਤਿੰਨ ਨਾਮਜ਼ਦਗੀ, ਸ੍ਰੀਮਤੀ ਵੀਨਾ ਰਾਣੀ ਨੇ ਦੋ, ਆਮ ਆਦਮੀ ਪਾਰਟੀ ਦੇ ਸ੍ਰੀ ਰਵਜੋਤ ਸਿੰਘ ਅਤੇ ਸ੍ਰੀ ਗੁਰਨਾਮ ਸਿੰਘ ਨੇ ਦੋ-ਦੋ ਨਾਮਜ਼ਦਗੀ ਪੱਤਰ ਭਰੇ।

                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸ੍ਰੀ ਪਰਮਜੀਤ ਸਿੰਘ ਤੇ ਰਣਬੀਰ ਸਿੰਘ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਤੀਕਸ਼ਨ ਸੂਦ ਤੇ ਸ੍ਰੀਮਤੀ ਰਾਕੇਸ਼ ਸੂਦ ਨੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ ਕੋਲ ਕਾਗਜ਼ ਭਰੇ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਵਿੱਚ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖਲ ਨਹੀਂ ਕੀਤੇ, ਜਦਕਿ ਚੱਬੇਵਾਲ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਸ੍ਰੀ ਰਮਨ ਕੁਮਾਰ ਨੇ ਰਿਟਰਨਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ ਕੋਲ ਕਾਗਜ਼ ਦਾਖਲ ਕਰਵਾਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਮਜ਼ਦਗੀ ਪੱਤਰ 18 ਜਨਵਰੀ ਤੱਕ ਸਵੇਰੇ 11 ਵਜੇ ਤੋਂ 3 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ।

ਤੀਜੇ ਦਿਨ ਕਿਸੇ ਵੀ ਉਮੀਦਵਾਰ ਨੇ ਨਹੀਂ ਭਰਿਆ ਨਾਮਜਦਗੀ ਪੱਤਰ

ਹੁਸ਼ਿਆਰਪੁਰ, 13 ਜਨਵਰੀ:   ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਜੇ ਦਿਨ 7 ਵਿਧਾਨ ਸਭਾ ਹਲਕਿਆਂ ਵਿੱਚੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 18 ਜਨਵਰੀ ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ 14 ਅਤੇ 15 ਜਨਵਰੀ ਨੂੰ ਛੁੱਟੀਆਂ ਵਾਲੇ ਦਿਨ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ।

ਦੂਜੇ ਦਿਨ ਹਲਕਾ ਗੜ੍ਹਸ਼ੰਕਰ ਤੋਂ ਇਕ ਉਮੀਦਵਾਰ ਨੇ ਭਰਿਆ ਨਾਮਜਦਗੀ ਪੱਤਰ

ਹੁਸ਼ਿਆਰਪੁਰ, 12 ਜਨਵਰੀ:  ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ 7 ਵਿਧਾਨ ਸਭਾ ਹਲਕਿਆਂ ਵਿੱਚੋਂ ਅੱਜ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਇਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਭਰਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਸੀ.ਪੀ.ਆਈ. (ਐਮ) ਵਲੋਂ ਸ੍ਰੀ ਹਰਭਜਨ ਸਿੰਘ ਨਿਵਾਸੀ ਪਿੰਡ ਘੱਗੋਂ ਰੋਰਾਂ, ਗੜ੍ਹਸ਼ੰਕਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 18 ਜਨਵਰੀ ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ ਅਤੇ ਇਨ੍ਹਾਂ ਦਿਨਾਂ ਵਿੱਚ 14 ਅਤੇ 15 ਜਨਵਰੀ ਨੂੰ ਛੁੱਟੀਆਂ ਵਾਲੇ ਦਿਨ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਰਿਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਕੇਵਲ 5 ਸਾਥੀ ਹੀ ਦਾਖਲ ਹੋਣ।

ਪਹਿਲੇ ਦਿਨ ਕਿਸੇ ਉਮੀਦਵਾਰ ਨੇ ਨਹੀਂ ਦਾਖਲ ਕੀਤਾ ਨਾਮਜਦਗੀ ਪੱਤਰ

ਹੁਸ਼ਿਆਰਪੁਰ, 11 ਜਨਵਰੀ:   ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ 7 ਵਿਧਾਨ ਸਭਾ ਹਲਕਿਆਂ ਵਿੱਚੋਂ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 11 ਤੋਂ 18 ਜਨਵਰੀ ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ ਅਤੇ ਇਨ੍ਹਾਂ ਦਿਨਾਂ ਵਿੱਚ 14 ਅਤੇ 15 ਜਨਵਰੀ ਨੂੰ ਛੁੱਟੀਆਂ ਵਾਲੇ ਦਿਨ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਰਿਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਕੇਵਲ 5 ਸਾਥੀ ਹੀ ਦਾਖਲ ਹੋਣ।

ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇ ਗਿਆ ਯਾਦਗਾਰੀ ਕਵੀ ਦਰਬਾਰ

ਤਲਵਾੜਾ, 1 ਜਨਵਰੀ : ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਵਿਸ਼ੇਸ਼ ਕਵੀ ਦਰਬਾਰ ਡਾ. ਸੁਰਿੰਦਰ ਮੰਡ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦਾ ਸਿੱਧਾ ਪ੍ਰਸਾਰਣ ਹਰਬੰਸ ਹਿਉਂ ਅਤੇ ਹਰਿੰਦਰ ਸਿੰਘ ਬੀਸਲਾ ਵੱਲੋਂ ਰੇਡੀਓ ਚੜ੍ਹਦੀਕਲਾ ਅਮਰੀਕਾ ਤੋਂ ਕੀਤਾ ਗਿਆ।
ਇਸ ਕਵੀ ਦਰਬਾਰ ਵਿਚ ਡਾ. ਮੰਡ ਵੱਲੋਂ ਤਲਵਾੜਾ ਦੇ ਇਤਿਹਾਸਿਕ, ਭੂਗੋਲਿਕ ਤੇ ਸੈਲਾਨੀਆਂ ਦੀ ਖਿੱਚ ਦੇ ਕੇਂਦਰਾਂ ਉੱਤੇ ਰੌਸ਼ਨੀ ਪਾਈ ਗਈ। ਕਵਿਤਾਵਾਂ ਦੇ ਦੌਰ ਵਿਚ ਜਨਾਬ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਰਾਜਿੰਦਰ ਮਹਿਤਾ, ਅਨੁਰਾਧਾ ਕਾਫਿਰ, ਜਸਵੀਰ ਕੌਰ ਜੱਸ, ਹੈਰੀ ਰੰਧਾਵਾ, ਧਿਆਨ ਸਿੰਘ ਚੰਦਨ, ਹਰਸ਼ਵਿੰਦਰ ਕੌਰ, ਸੁਰਿੰਦਰ ਸਿੰਘ ਤਲਵਾੜਾ, ਪਰਮਜੀਤ ਸਿੰਘ ਪੰਮਾ, ਮਦਨ ਲਾਲ ਆਦਿ ਨੇ ਦੇਸ਼ ਪਿਆਰ, ਸਮਾਜਿਕ ਸਰੋਕਾਰਾਂ, ਮਾਨਵੀ ਸੰਵੇਦਨਾਵਾਂ ਆਦਿ ਵਿਸ਼ਿਆਂ ਉੱਤੇ ਆਪੋ ਆਪਣੇ ਦਿਲਕਸ਼ ਅੰਦਾਜ਼ ਵਿਚ ਰੇਡੀਓ ਤੇ ਰਚਨਾਵਾਂ ਪੜ੍ਹੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਵਰਨ ਸ਼ਰਮਾ, ਰਾਜਿੰਦਰ ਸਿੰਘ, ਵਿਪਨ ਸਲਗੋਤਰਾ, ਪ੍ਰਭਾਤ ਸਿੰਘ, ਯੋਗੇਸ਼ਵਰ ਸਲਾਰੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)