ਡਿਪਟੀ ਕਮਿਸ਼ਨਰ ਨੇ ਕੀਤਾ 60 ਲੱਖ ਦੀ ਲਾਗਤ ਨਾਲ ਬਣੇ ਨਵੇਂ ਜੂਡੋ ਹਾਲ ਦਾ ਉਦਘਾਟਨ

ਇੰਨਡੋਰ ਸਟੇਡੀਅਮ ਵਿਖੇ ਹੋਈ 28ਵੀਂ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਸ਼ੁਰੂਆਤ
ਹੁਸ਼ਿਆਰਪੁਰ, 31 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਇਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ 28ਵੀਂ ਡਿਸਟਿਕ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਟੇਡੀਅਮ ਵਿੱਚ ਹੀ 60 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਜੂਡੋ ਹਾਲ ਦਾ ਵੀ ਉਦਘਾਟਨ ਕੀਤਾ। ਸਟੇਡੀਅਮ ਵਿਖੇ ਪਹੁੰਚਣ ਤੇ ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ, ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਅਮਿਤ ਗੋਇਲ, ਕੋਚ ਸੁਰਿੰਦਰ ਸਿੰਘ ਸੋਢੀ, ਹਰਕਿਰਤ ਸਿੰਘ, ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ  ਡਾ. ਪ੍ਰੇਮ ਭਾਰਤੀ, ਜਨਰਲ ਸਕੱਤਰ ਗੁਰਸ਼ਰਨ ਪ੍ਰਸਾਦ, ਵਿੱਤ ਸਕੱਤਰ ਪਵਨ ਸ਼ਰਮਾ, ਐਸ ਪੀ ਨਰੇਸ਼ ਡੋਗਰਾ ਅਤੇ ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਮੁੱਖ ਮਹਿਮਾਨ ਦਾ ਬੁਕੇ ਦੇ ਕੇ ਸਵਾਗਤ ਕੀਤਾ।

                   ਇਸ ਦੌਰਾਨ ਆਯੋਜਿਤ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਟੇਡੀਅਮ ਵਿਖੇ ਬਣੇ ਨਵੇਂ ਜੂਡੋ ਹਾਲ ਦਾ ਹੁਸ਼ਿਆਰਪੁਰ ਦੇ ਜੂਡੋ ਖਿਡਾਰੀਆਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਵਿੱਚੋਂ ਕਈ ਅੰਤਰ ਰਾਸ਼ਟਰੀ, ਰਾਜ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਖਿਡਾਰੀਆਂ ਨੇ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਕੇ ਜਿਲ੍ਹਾ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ 'ਤੇ ਉਪਰਾਲੇ ਕੀਤੇ ਜਾਂਦੇ ਰਹੇ ਹਨ ਅਤੇ ਅੱਗੇ ਵੀ ਕੀਤੇ ਜਾਂਦੇ ਰਹਿਣਗੇ। ਉਨ੍ਹਾਂ ਨੇ ਸਟੇਡੀਅਮ ਦੀ ਬੇਹਤਰੀ ਲਈ ਵੀ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਖੇਡ ਐਸੋਸੀਏਸ਼ਨਾਂ ਦੀ ਇੱਕ ਬੈਠਕ ਬੁਲਾ ਕੇ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਅਤੇ  ਜ਼ਰੂਰਤਾਂ ਅਨੁਸਾਰ ਲੋੜੀਂਦਾ ਸਮਾਨ ਖਿਡਾਰੀਆਂ ਨੂੰ ਮਹੱਈਆ ਕਰਾਉਣ ਦਾ ਭਰੋਸਾ ਦਿੱਤਾ।
                  ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ ਜੂਡੋ ਦੇ ਕੋਚ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਸਟੇਡੀਅਮ ਵਿੱਚ ਨਵੇਂ ਜੂਡੇ ਹਾਲ 'ਤੇ 60 ਲੱਖ ਰੁਪਏ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਖਰਚ ਕਰਕੇ ਆਧੁਨਿਕ ਕਿਸਮ ਦਾ ਹਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬੈਡਮਿੰਟਨ ਹਾਲ ਵਿੱਚ ਹੀ ਇੱਕ ਪਾਸੇ ਹੀ ਖਿਡਾਰੀਆਂ ਨੂੰ ਜੂਡੋ ਦਾ ਅਭਿਆਸ ਕਰਾਉਂਦੇ ਸਨ ਜਿਸ ਵਿੱਚ ਖਿਡਾਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਨਵੇਂ ਹਾਲ ਦੇ ਬਣਨ ਨਾਲ ਜੂਡੋਂ ਦਾ ਅਭਿਆਸ ਕਰਨ ਵਾਲੇ ਕਰੀਬ 150 ਖਿਡਾਰੀਆਂ ਨੂੰ ਬਹੁਤ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਵਿੱਚੋਂ ਹੀ ਨਵਜੋਤ ਚਾਨਾ, ਐਸ ਪੀ ਨਰੇਸ਼ ਡੋਗਰਾ, ਰਸ਼ਮ ਚਾਨਾ, ਜਤਿੰਦਰ ਹਾਂਡਾ ਤੇ ਸੰਜੀਵ ਗੋਰਾ ਵਰਗੇ ਜੂਡੋ ਖਿਡਾਰੀਆਂ ਨੇ ਅੰਤਰ ਰਾਸ਼ਟਰੀ, ਰਾਜ ਪੱਧਰੀ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰ ਕੇ ਜ਼ਿਲ੍ਹੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
                  ਇਸ ਦੌਰਾਨ ਬੈਡਮਿੰਨਟ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਡਾ. ਪ੍ਰੇਮ ਭਾਰਤੀ ਨੇ ਕਿਹਾ ਕਿ ਸ਼ੁਰੂ ਹੋਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੰਡਰ 10,13, 15, 17 ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਤੋਂ ਇਲਾਵਾ ਓਪਨ ਪੁਰਸ਼ ਤੇ ਮਹਿਲਾਵਾਂ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਓਪਨ ਵਰਗ ਦੇ ਮੈਚਾਂ ਦਾ ਸ਼ੁਭ ਅਰੰਭ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਕਰਨਗੇ ਅਤੇ ਸਮਾਰੋਹ ਵਿੱਚ ਮੇਅਰ ਨਗਰ ਨਿਗਮ ਸ਼ਿਵ ਸੂਦ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ ਅਤੇ 2 ਅਗਸਤ ਨੂੰ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਜੇਤੂਆਂ ਨੂੰ ਇਨਾਮ ਵੰਡਣਗੇ।
                  ਅੰਤ ਵਿੱਚ ਜੂਡੇ ਐਸੋਸੀਏਸ਼ਨ ਅਤੇ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੂੰ ਮੂਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਜਗਮੋਹਨ ਕੈਂਥ, ਸ਼ਿਵ ਪਾਲ, ਸੰਜੀਵ ਕੁਮਾਰ, ਪਾਲ ਚਾਨਾ, ਕੁਲਦੀਪ ਸੈਣੀ, ਰਜਿੰਦਰ ਪ੍ਰਸ਼ਾਦ, ਨਰਿੰਦਰ ਸੈਣੀ, ਸੁਰਿੰਦਰ ਸੈਣੀ, ਰਜਿੰਦਰ ਸਿੰਘ, ਬਲਵੰਤ ਸਿੰਘ, ਸੰਦੀਪ ਕੁਮਾਰ, ਜਗਮੋਹਨ ਠਾਕੁਰ, ਰਾਕੇਸ਼ ਸਾਗਰ, ਸਤੀਸ਼ ਸ਼ਰਮਾ, ਯਸ਼ਪਾਲ, ਅਰੁਣ ਅਬਰੋਲ, ਅਸ਼ਿਸ਼ ਅਗਰਵਾਲ, ਵਿਪਲ ਜੈਰਥ, ਧਰੱਵ ਮਹਿੰਦਰੂ, ਪੁਨੀਤ ਇੰਦਰ ਸਿੰਘ ਕੰਗ, ਸਟੇਜ ਸਕੱਤਰ ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀ: ਜ਼ਿਲ੍ਹਾ ਮੈਜਿਸਟਰੇਟ

ਹੁਸ਼ਿਆਰਪੁਰ, 31 ਜੁਲਾਈ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰ੍ਹਾਂ ਗੱਡੀਆਂ ਆਦਿ ਵਿੱਚ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।
                  ਜ਼ਿਲ੍ਹਾ ਮੈਜਿਸਟਰੇਟ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ  ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰ੍ਹਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ / ਡੀ ਜੇ / ਸੰਗੀਤਕ ਯੰਤਰ / ਐਡਰੈਸ ਸਿਸਟਮ ਆਦਿ ਦੀ ਆਵਾਜ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਨਿਸ਼ਚਿਤ ਕੀਤੀ ਗਈ ਹੈ ਜਿਸ ਤਹਿਤ ਉਦਯੋਗਿਕ ਅਦਾਰਿਆ ਵਿੱਚ ਦਿਨ ਵੇਲੇ 75 ਡੀ ਬੀ (ਏ) ਅਤੇ ਰਾਤ ਸਮੇਂ 70 ਡੀ ਬੀ (ਏ), ਕਮਰਸ਼ੀਅਲ ਏਰੀਏ ਵਿੱਚ ਦਿਨ ਵੇਲੇ 65 ਅਤੇ ਰਾਤ ਸਮੇਂ 55, ਰਿਹਾਇਸ਼ੀ ਏਰੀਏ ਵਿੱਚ ਦਿਨ ਵੇਲੇ 55 ਅਤੇ ਰਾਤ ਸਮੇਂ 45 ਅਤੇ ਸਾਈਲੈਂਸ ਜ਼ੋਨ ਵਿੱਚ ਦਿਨ ਵੇਲੇ 50 ਡੀ ਬੀ (ਏ) ਅਤੇ ਰਾਤ ਸਮੇਂ 40 ਡੀ ਬੀ (ਏ) ਤੋਂ ਵੱਧ ਨਹੀਂ ਹੋਵੇਗੀ। ਇਸ ਪਾਬੰਦੀ ਦਾ ਦਿਨ ਵੇਲੇ ਦਾ ਸਮਾਂ ਸਵੇਰੇ 6 ਤੋਂ  ਰਾਤ ਦਾ ਸਮਾਂ ਰਾਤ 10 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।                       
                  ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ  ਜ਼ਿਲ੍ਹਾ ਹੁਸ਼ਿਆਰਪੁਰ ਦੇ ਪੋਲਟਰੀ ਫਾਰਮਾਂ / ਰਾਇਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਦੇ ਨਾਲ-ਨਾਲ ਘਰੇਲੂ ਨੌਕਰ ਰੱਖਣ ਵਾਲਿਆਂ ਦੇ ਨਾਮ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ, ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈਸ ਲਿਖ ਕੇ ਰੱਖਣ। ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਵੀ ਤੁਰੰਤ ਦਰਜ ਕਰਾਉਣ ਲਈ ਕਿਹਾ ਹੈ। 
                       ਜ਼ਿਲ੍ਹਾ ਮੈਜਿਸਟਰੇਟ  ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਮੂਹ ਸਿਵਲ ਹਸਪਤਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨੇ ਅਤੇ ਰੈਲੀਆਂ ਕਰਨ ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਿਵਲ ਹਸਪਤਾਲਾਂ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਕੀਤੇ ਜਾਂਦੇ ਧਰਨੇ ਅਤੇ ਰੈਲੀਆਂ ਨਾਲ ਮਰੀਜਾਂ ਦੀ ਤਕਲੀਫ਼ ਅਤੇ ਪ੍ਰੇਸ਼ਾਨੀ ਵਿੱਚ ਹੁੰਦੇ ਵਾਧੇ ਨੂੰ ਰੋਕਣ ਅਤੇ ਸਰਕਾਰੀ ਡਾਕਟਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਆਉਂਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਉਕਤ ਹੁਕਮ ਜਾਰੀ ਕੀਤੇ ਹਨ।
                  ਇਹ ਹੁਕਮ 27 ਅਕਤੂਬਰ 2015 ਤੱਕ ਲਾਗੂ ਰਹਿਣਗੇ।

ਤਲਵਾੜਾ ਸ਼ਾਹ ਨਹਿਰ ਵਿਚ ਸੈਂਟਰੋ ਕਾਰ ਡਿਗਣ ਨਾਲ ਨਣਾਨ, ਭਾਬੀ ਤੇ ਤਿੰਨ ਬੱਚਿਆਂ ਦੀ ਮੌਤ


  • ਕਾਰ ਚਾਲਕ ਹਰੀਸ਼ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ
ਤਲਵਾੜਾ, 30 ਜੁਲਾਈ :  ਤਲਵਾੜਾ ਸ਼ਹਿਰ ਦੇ ਨਜਦੀਕ ਨਿਕਲਦੀ ਸ਼ਾਹ ਨਹਿਰ ਵਿਚ ਇਕ ਸੈਟਰੋ ਕਾਰ ਡਿਗਣ ਕਾਰਨ ਤਿੰਨ ਬੱਚਿਆਂ ਤੇ ਦੋ ਔਰਤਾਂ ਦੀ ਦਰਦਨਾਕ ਮੌਤ ਦੀ ਖ਼ਬਰ ਨਾਲ ਹਾਹਾਕਾਰ ਮੱਚ ਗਈ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਕਾਰ ਵਿਚ 6 ਵਿਅਕਤੀ ਸਵਾਰ ਸਨ। ਇਸ ਮੰਦਭਾਗੀ ਸੈਂਟਰੋ ਕਾਰ ਪੀ ਬੀ 65 ਐੱਚ 2399 ਨੂੰ ਹਰੀਸ਼ ਕੁਮਾਰ ਪੁੱਤਰ ਸ਼੍ਰੀ ਬਲਬੀਰ ਸਿੰਘ ਵਾਸੀ ਰਾਮਨੰਗਲ ਚਲਾ ਰਿਹਾ ਸੀ, ਜੋ ਕਿ ਆਪਣੀ ਭੈਣ ਸੁਮਨ ਪਤਨੀ ਸਵ. ਸੰਦੀਪ ਠਾਕੁਰ ਨੂੰ ਆਪਣੇ ਪੇਕੇ ਘਰ ਰਾਮਨੰਗਲ ਤੋਂ ਉਸਦੇ ਸਹੁਰੇ ਘਰ ਪਿੰਡ ਚਾਟਾ (ਧਮੇਟਾ) ਹਿਮਾਚਲ ਵਿਖੇ ਛੱਡਣ ਜਾ ਰਹੇ ਸਨ। ਸੁਮਨ ਕਰੀਬ ਤਿੰਨ ਦਿਨ ਪਹਿਲਾਂ ਆਪਣੇ ਬੱਚਿਆਂ ਨਾਲ ਪੇਕੇ ਘਰ ਆਈ ਸੀ। ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਵਾਪਸ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਪਰਤ ਸਕੇਗੀ।
ਜਿਕਰਯੋਗ ਹੈ ਕਿ ਸੁਮਨ ਦੇ ਪਤੀ ਦੀ ਵੀ ਲਗਭਗ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਜੇ ਪਰਿਵਾਰ ਦੇ ਹੰਝੂ ਸੁੱਕੇ ਵੀ ਨਹੀਂ ਸਨ ਕਿ ਇਹ ਭਾਣਾ ਵਰਤ ਗਿਆ। ਇਸ ਕਾਰ ਵਿਚ ਹਰੀਸ਼ ਦੀ ਭਰਜਾਈ ਅਰੁਨਾ 32 ਸਾਲ ਪਤਨੀ ਸਤੀਸ਼ ਕੁਮਾਰ, ਭੈਣ ਸੁਮਨ 38 ਸਾਲ, ਸੁਮਨ ਦੇ ਤਿੰਨ ਬੱਚੇ ਜਿਨਾਂ ਵਿਚ 2 ਲੜਕੀਆਂ ਸ਼ਿਵਾਨੀ 12 ਸਾਲ, ਤਨੁ 9 ਸਾਲ ਅਤੇ ਪੁੱਤਰ ਨੰਨੂ 9 ਸਾਲ ਸਵਾਰ ਸਨ। ਸੂਤਰਾਂ ਅਨੁਸਾਰ ਜਿਉਂ ਹੀ ਇਹ ਕਾਰ ਨਗਰ ਪੰਚਾਇਤ ਤਲਵਾੜਾ ਦੇ ਸ਼ਾਹ ਨਹਿਰ ਰੋਡ ਦੇ ਨਜ਼ਦੀਕ ਬਣੇ ਵਾਟਰ ਵਰਕਸ ਦੇ ਕੋਲ ਪਹੁੰਚੀ ਤਾਂ ਕਾਰ ਚਾਲਕ ਹਰੀਸ਼ ਲੰਬੇ ਸਮੇਂ ਤੋਂ ਟੁੱਟੀ ਹੋਈ ਸੜਕ ਤੇ ਪਏ ਡੂੰਘੇ ਖੱਡਿਆਂ ਕਾਰਨ ਗੱਡੀ ਦਾ ਵਿਗੜ ਗਿਆ ਅਤੇ ਕਾਰ ਨਹਿਰ ਵਿਚ ਜਾ ਗਿਰੀ। ਨਹਿਰ ਵਿਚ ਕਾਰ ਡਿੱਗਣ ਨਾਲ ਹੀ ਡਰਾਇਵਰ ਸਾਈਡ ਵਾਲਾ ਦਰਵਾਜਾ ਖੁਲ ਗਿਆ ਅਤੇ ਕਾਰ ਚਾਲਕ ਹਰੀਸ਼ ਨਹਿਰ ਵਿਚ ਡਿਗ ਪਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਅਤੇ ਤੁੰਰਤ ਬੀ.ਬੀ.ਐਮ.ਬੀ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜੋ ਕਿ ਜੇਰੇ ਇਲਾਜ ਹੈ। 

ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਣ ਲਈ ਡੀ. ਐੱਸ. ਗਿੱਲ ਐੱਸ. ਪੀ. ਹੈੱਡਕੁਆਟਰ, ਧਰੁਵ ਦਾਹੀਆ ਏ. ਐੱਸ. ਪੀ. ਦਸੂਹਾ, ਡਾ. ਨਾਨਕ ਸਿੰਘ ਏ.ਐਸ.ਪੀ. ਮੁਕੇਰੀਆਂ, ਜਲ ਖੇਡ ਕੇਂਦਰ ਪੌਂਗ ਝੀਲ ਦੀ ਟੀਮ ਵੱਲੋਂ ਭਾਰੀ ਮਸ਼ੱਕਤ ਮਗਰੋਂ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਲਾਸ਼ਾਂ ਕਾਰ ਵਿਚ ਹੀ ਫਸੀਆਂ ਹੋਈਆਂ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਖਾਸ ਕਰ ਬੱਚਿਆਂ ਵੱਲ ਵੇਖ ਕੇ ਮਾਹੌਲ ਬੇਹੱਦ ਸੋਗਮਈ ਹੋ ਗਿਆ।
ਵਰਣਨਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਇਸ ਨਹਿਰ ਵਿਚ 2 ਵਾਰ ਅਜਿਹੇ ਵੱਡ ਹਾਦਸੇ ਵਾਪਰ ਚੁੱਕੇ ਹਨ। ਪਰ ਸ਼ਾਹ ਨਹਿਰ ਬੈਰਾਜ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨਿਤ ਇਹੋ ਜਿਹੇ ਹਾਦਸਿਆਂ ਨੂੰ ਜਨਮ ਦੇ ਰਹੀ ਹੈ। ਪਤਾ ਨਹੀਂ ਸਰਕਾਰ ਕਿਸੇ ਹੋਰ ਅਣਸੁਖਾਵੀਂ ਇਸ ਤੋਂ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ। ਵੱਖ ਵੱਖ ਰਾਜਸੀ ਅਤੇ ਧਾਰਮਿਕ ਸਮਾਜਿਕ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਹੈ ਕਿ ਸ਼ਾਹ ਨਹਿਰ ਬੈਰਾਜ ਨੂੰ ਜਾਂਦੀ ਸੜਕ ਬਣਾਈ ਜਾਵੇ ਅਤੇ ਨਹਿਰ ਦੇ ਕਿਨਾਰੇ ਰੋਕਾਂ ਲਗਾਈਆਂ ਜਾਣ ਤਾਂ ਜੋ ਅਜਿਹਾ ਹਾਦਸਾ ਮੁੜ ਨਾ ਵਾਪਰ ਸਕੇ। ਇਸ ਘਟਨਾ ਵਾਲੀ ਥਾਂ ਤੇ ਪ੍ਰਦੀਪ ਸਿੰਘ ਐਸ.ਐਚ.ਓ ਤਲਵਾੜਾ, ਪ੍ਰਮੋਦ ਕੁਮਾਰ ਐਸ.ਐਚ.ਓ ਹਾਜੀਪੁਰ, ਪ੍ਰੇਮ ਕੁਮਾਰ ਐਸ.ਐਚ.ਓ ਮੁਕੇਰੀਆਂ, ਡਾ. ਅਮਰਜੀਤ ਸਿੰਘ, ਡਾ. ਸ਼ੋਭਨਾ ਸੋਨੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੋਜੂਦ ਸਨ। 

ਕਿਸਾਨਾਂ ਲਈ ਬੇ-ਹੱਦ ਲਾਹੇਵੰਦ ਹਨ ਡੇਜ਼ੀ ਟੈਂਜਰੀਨ ਅਤੇ ਹੈਮਲਿਨ ਨਿੰਬੂ ਜਾਤੀ ਦੀਆਂ ਫ਼ਸਲਾਂ

ਹੁਸ਼ਿਆਰਪੁਰ, 30 ਜੁਲਾਈ: ਜਿਲ੍ਹੇ ਵਿੱਚ ਡੇਜ਼ੀ ਟੈਂਜਰੀਨ ਅਤੇ ਹੈਮਲਿਨ ਜੋ ਕਿ ਨਿੰਬੂ ਜਾਤੀ ਦੀ ਛੇਤੀ ਪੱਕਣ ਵਾਲੀਆਂ ਕਿਸਮਾਂ ਹਨ,  ਦੀ ਕਾਸ਼ਤ ਨੂੰ ਵਧਾਉਣ ਲਈ ਬਾਗਬਾਨੀ ਵਿਭਾਗ ਪੰਜਾਬ ਅਹਿਮ ਰੋਲ ਅਦਾ ਕਰ ਰਿਹਾ ਹੈ। ਸਾਲ 2014-15 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਨਿੰਬੂ ਜਾਤੀ ਦੀ ਇਸ ਛੇਤੀ ਪੱਕਣ ਵਾਲੀ ਕਿਸਮਾਂ ਦੀ ਸਿਫਾਰਸ਼ ਕੀਤੀ ਸੀ ਜਿਸ ਦੇ ਸਿੱਟੇ ਵਜੋਂ ਜ਼ਿਲ੍ਹੇ ਵਿੱਚ ਇਸ ਦੀ ਕਾਸ਼ਤ ਨੂੰ ਭਰਵਾਂ ਹੁੰਗਾਰਾਂ ਮਿਲਿਆ ਹੈ।

                  ਜ਼ਿਲ੍ਹੇ ਵਿੱਚ ਬੀਜੀਆਂ ਜਾਣ ਵਾਲੀਆਂ ਡੇਜ਼ੀ ਟੈਂਜਰੀਨ ਦੀਆਂ ਇਹ ਕਿਸਮਾਂ ਇਜਰਾਈਲ ਅਤੇ ਅਮਰੀਕਾ ਤੋਂ ਲਿਆਂਦੀਆਂ ਗਈਆਂ ਹਨ। ਨਿੰਬੂ ਜਾਤੀ ਦੀਆਂ ਇਨ੍ਹਾਂ ਕਿਸਮਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜ਼ਿਲ੍ਹੇ ਦੇ ਤਾਪਮਾਨ, ਨਮੀ ਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਇਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੀ ਬੀਜਾਈ ਅਕਤੂਬਰ ਦੇ ਅਖੀਰ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਹੁੰਦੀ ਹੈ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਨਿੰਬੂ ਜਾਤੀ ਦੀ ਦੂਜੀ ਕਿਸਮ ਹੈਮਲਿਨ ਹੈ ਜੋ ਕਿ ਨਵੰਬਰ ਮਹੀਨੇ ਦੇ ਅੱਧ ਵਿੱਚ ਜਾ ਕੇ ਪੱਕ ਜਾਂਦੀ ਹੈ। ਪੰਜਾਬ ਸਰਕਾਰ ਦੀ ਪਹਿਲ ਕਦਮੀ ਅਤੇ ਬਾਗਬਾਨੀ ਵਿਭਾਗ ਦੇ ਯਤਨਾਂ ਸਦਕਾ ਇਹ ਸਿੱਟਾ ਨਿਕਲਿਆ ਹੈ ਕਿ ਹੁਣ ਕਿਸਾਨਾਂ ਨੇ ਫ਼ਸਲੀ ਚੱਕਰ ਤੋਂ ਨਿਕਲ ਕੇ ਆਪਣਾ ਧਿਆਨ ਨਿੰਬੂ ਦੀ ਕਾਸ਼ਤ ਵੱਲ ਲਗਾ ਦਿੱਤਾ ਹੈ।

                  ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਵੀਰ ਸਿੰਘ ਨੇ ਦੱਸਿਆ ਕਿ ਪਿੰਡ ਖਨੌੜਾ ਵਿੱਚ ਇੰਡੋ ਇਜ਼ਰਾਲੀ ਪ੍ਰੋਜੈਕਟ ਅਧੀਨ ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ (ਸਿਟਰਸ) ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਵੱਖ-ਵੱਖ ਕਿਸਮਾਂ ਜਿਵੇਂ ਸੰਤਰਾ, ਮਾਲਟਾ, ਗਰੇਅ ਫਰੂਟ ਅਤੇ ਲੈਮਨ ਦੇ ਪੌਦੇ ਲਗਾਏ ਗਏ ਹਨ। ਇਹ ਪੌਦੇ ਪ੍ਰੀਖਣ ਤੋਂ ਬਾਅਦ ਹੀ ਕਿਸਾਨਾਂ ਨੂੰ ਪਲਾਂਟੇਸ਼ਨ ਲਈ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਿੰਬੂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਕਿਸਾਨ ਬਾਗਬਾਨੀ ਦੇ ਮਾਹਿਰਾਂ ਦੀ ਸਲਾਹ ਅਨੁਸਾਰ ਨਿੰਬੂ ਜਾਤੀ ਦੇ ਫ਼ਲਾਂ ਦੀ ਖੇਤੀ ਕਰਨ ਤਾਂ ਆਮ ਫ਼ਸਲਾਂ ਨਾਲੋਂ ਵਧੇਰੇ ਪੈਦਾਵਾਰ ਦਾ ਲਾਹਾ ਲਿਆ ਜਾ ਸਕਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖਿਆ ਜਾ ਸਕੇਗਾ।

                  ਬਾਗਬਾਨੀ ਵਿਭਾਗ ਪਿੰਡ ਛਾਉਣੀ ਕਲਾਂ ਨਰਸਰੀ ਦੇ ਇੰਚਾਰਜ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਨਰਸਰੀ ਵਿੱਚ ਨਿੰਬੂ ਜਾਤੀ ਦੀ ਪਲਾਂਟੇਸ਼ਨ ਦੇ ਲਈ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਉਘੇ ਕਿਸਾਨ ਸ੍ਰੀ ਭਗਵੰਤ ਸਿੰਘ ਨੇ 25 ਏਕੜ ਰਕਬੇ ਵਿੱਚ ਡੇਜ਼ੀ ਟੈਂਜਰੀਨ ਕਿਸਮ ਦਾ ਬਾਗ ਬਾਗਬਾਨੀ ਮਾਹਿਰਾਂ ਦੀ ਸਲਾਹ ਅਨੁਸਾਰ ਲਗਾਇਆ ਸੀ ਜਿਸ ਤੋਂ ਉਨ੍ਹਾਂ ਨੂੰ ਕਾਫੀ ਲਾਭ ਹੋਇਆ ਸੀ ਅਤੇ ਹੁਣ ਤੱਕ ਨਿੰਬੂ ਦੀ ਖੇਤੀ ਨੂੰ ਬਾਕੀ ਫ਼ਸਲਾਂ ਨਾਲੋਂ ਵਧੇਰੇ ਪਹਿਲ ਦਿੰਦੇ ਹਨ।

ਆਰਮ ਲਾਈਸੰਸ ਦੀਆਂ 15 ਸਰਵਿਸਜ਼ ਹੋਈਆਂ ਆਨ ਲਾਈਨ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 30 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਈ-ਡਿਸਟ੍ਰਿਕ ਪ੍ਰੋਜੈਕਟ ਦੇ ਸਬੰਧ ਵਿੱਚ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਜ ਆਰਮ ਲਾਈਸੰਸ ਦੀਆਂ 15 ਸਰਵਿਸਜ਼ ਆਨ ਲਾਈਨ ਸ਼ੁਰੂ ਕਰਨ ਲਈ ਪ੍ਰਵਾਨਗੀ ਦਿੱਤੀ ਅਤੇ ਬਾਕੀ ਸਰਵਿਸਜ਼ ਨੂੰ ਤੈਅ ਸਮੇਂ ਸੀਮਾ ਦੌਰਾਨ ਸ਼ੁਰੂ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।    
 ਬੈਠਕ ਵਿੱਚ ਜਿਲ੍ਹੇ ਦੇ ਸਮੂਹ ਅਧਿਕਾਰੀ  ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਮਿਤਰਾ ਨੇ ਕਿਹਾ ਕਿ ਪੰਜਾਬ ਸਟੇਟ ਗਵਰਨਰ ਰਿਫਾਰਮਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਗੋ ਲਾਈਵ ਅੰਡਰ ਈ ਡਿਸਟਿਕ ਪ੍ਰੋਜੈਕਟ ਸਰਵਿਸਜ ਸ਼ੁਰੂ ਕੀਤੀਆਂ ਗਈਆਂ ਹਨ। ਈ ਡਿਸਟਿਕ ਸਰਵਿਸ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਆਨ ਲਾਈਨ ਸਰਵਿਸਜ਼ ਵਿੱਚ ਕਾਗਜੀ ਕਾਰਵਾਈ ਦੀ ਲੋੜ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਸਾਰੇ ਸਰਟੀਫਿਕੇਟ ਦਾ ਪ੍ਰੋਸੈਸ ਸਕੈਨ ਕਰਕੇ ਆਨ ਲਾਈਨ ਅਪਲੋਡ ਕਰਕੇ ਸਬੰਧਤ ਅਧਿਕਾਰੀਆਂ ਦੇ ਟੇਬਲ 'ਤੇ ਪਹੁੰਚ ਜਾਵੇਗਾ ਅਤੇ ਉਹ ਆਨ ਲਾਈਨ ਹੀ ਸਰਟੀਫਿਕੇਟ ਨੂੰੇ ਡਿਜਟਲ ਸਿਗਨੇਚਰ ਦੁਆਰਾ ਵੈਰੀਫਾਈ ਕਰਨ ਉਪਰੰਤ ਪੂਰੀ ਕਾਰਵਾਈ ਮੁਕੰਮਲ ਕਰਕੇ ਸਰਟੀਫਿਕੇਟ ਸੁਵਿਧਾ ਸੈਂਟਰ ਵਿੱਚ ਪਹੁੰਚ ਜਾਵੇਗਾ ਅਤੇ ਇਹ ਸਰਟੀਫਿਕੇਟ ਸੁਵਿਧਾ ਸੈਂਟਰ ਦੇ ਕਰਮਚਾਰੀਆਂ ਦੁਆਰਾ ਸਬੰਧਤ ਬਿਨੈਕਾਰਾਂ ਨੂੰ ਦੇ ਦਿੱਤਾ ਜਾਵੇਗਾ। 

ਉਨ੍ਹਾਂ ਕਿਹਾ ਕਿ 6 ਸਰਵਿਸਜ਼  ਜਿਵੇਂ ਰੈਜੀਡੈਂਸ ਸਰਟੀਫਿਕੇਟ, ਕਾਸਟ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਅਪੰਗ, ਆਸ਼ਰਿਤ ਬੱਚਿਆਂ ਅਤੇ ਵਿਧਵਾਵਾਂ ਲਈ ਵਿੱਤੀ ਸਹਾਇਤਾ ਸਬੰਧੀ ਆਨ ਲਾਈਨ ਸਰਵਿਸਜ਼ 5 ਅਗਸਤ 2015 ਤੋਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਬਾਕੀ ਰਹਿੰਦੀਆਂ 22 ਸਰਵਿਸਜ਼ 10 ਅਗਸਤ 2015 ਤੱਕ ਸ਼ੁਰੂ ਕਰਨ ਦਾ ਸਮਾਂ ਮਿਥਿਆ ਗਿਆ ਹੈ। 
  ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਸਮੂਹ ਅਫ਼ਸਰਾਂ, ਤਹਿਸੀਲਦਾਰਾਂ ਅਤੇ ਸਬੰਧਤ ਵਿਭਾਗਾਂ ਦੇ ਅਫ਼ਸਰਾਂ ਨੂੰ ਜਿਲ੍ਹੇ ਵਿੱਚ ਸ਼ੁਰੂ ਹੋਣ ਵਾਲੀਆਂ ਬਾਕੀ ਆਨ ਲਾਈਨ ਸੇਵਾਵਾਂ ਦੇ ਲਈ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਨ ਲਾਈਨ ਸੇਵਾ ਦਾ ਲਾਭ ਆਮ ਜਨਤਾ ਤੱਕ ਪਹੁੰਚਾਣ ਲਈ ਕਿਸੇ ਕਿਸਮ ਦੀ ਤਕਨੀਕੀ ਸਮੱਸਿਆ ਨਹੀਂ ਆਉਣੀ ਚਾਹੀਦੀ। ਇਸ ਦੇ ਲਈ ਪਹਿਲਾਂ ਤੋਂ ਹੀ ਸਾਰੇ ਇੰਤਜ਼ਾਮ ਮੁਕੰਮਲ ਹੋ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਨੂੰ ਆਨ ਲਾਈਨ ਸੇਵਾਵਾਂ ਮੁਹੱਈਆ ਕਰਾਉਣ ਵਿੱਚ ਕਿਸੇ ਤਰਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸ਼ਾਖਾ ਈ-ਗਵਰਨੈਸ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਲੈ ਸਕਦੇ ਹਨ। 
 ਬੈਠਕ ਵਿੱਚ ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਸਹਾਇਕ ਸਿਵਲ ਸਰਜਨ ਰਜਨੀਸ਼ ਕੁਮਾਰ ਸੈਣੀ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿਤਰ, ਤਹਿਸੀਲਦਾਰ ਹੁਸਿਆਰਪੁਰ ਬਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਜਿਲ੍ਹਾ ਈ ਡਿਸਟਿਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਐਚ ਪੀ ਟੀਮ ਦੇ ਗੁਰਿੰਦਰ ਸਿੰਘ ਅਤੇ ਹੋਰ ਸਬੰਧਤ ਅਧਿਕਾਰੀ ਹਾਜਰ ਸਨ। 

ਲੋਕ ਸੇਵਾ ਲਈ ਹਮੇਸ਼ਾ ਤਤਪਰ ਰਹਾਂਗਾ: ਰਾਹੁਲ ਚਾਬਾ


  • ਤਲਵਾੜਾ ਦੇ ਪੱਤਰਕਾਰਾਂ ਨੇ ਕੀਤਾ ਸਨਮਾਨਿਤ
ਤਲਵਾੜਾ, 30 ਜੁਲਾਈ : ਜਰਨਲਿਸਟ ਤੇ ਸ਼ੋਸ਼ਲ ਵੈੱਲਫ਼ੇਅਰ ਸੁਸਾਇਟੀ ਰਜਿ: ਤਲਵਾੜਾ ਵੱਲੋਂ ਰਾਹੁਲ ਚਾਬਾ ਐੱਸ. ਡੀ. ਐੱਮ. ਮੁਕੇਰੀਆਂ ਨੂੰ ਏ. ਡੀ. ਸੀ. ਹੁਸ਼ਿਆਰਪੁਰ ਨਿਯੁਕਤ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧਰੁਵ ਦਾਹੀਆ ਏ. ਐੱਸ. ਪੀ. ਦਸੂਹਾ, ਮਹਾਂਵੀਰ ਸਿੰਘ ਡੀ. ਐੱਫ. ਓ. ਦਸੂਹਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਚਾਬਾ ਨੇ ਕਿਹਾ ਕਿ ਉਹ ਲੋਕ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਮੁਕੇਰੀਆਂ ਵਿਚ ਆਪਣੇ ਕਾਰਜਕਾਲ ਦੌਰਾਨ ਮਿਲੇ ਅਥਾਹ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਸ਼੍ਰੀ ਚਾਬਾ ਦਾ ਸਵਾਗਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰਨਾਂ ਤੋਂ ਇਲਾਵਾ ਸਕੱਤਰ ਸੁਰਿੰਦਰ ਸ਼ਰਮਾ ਤੋਂ ਇਲਾਵਾ ਸਤਪਾਲ ਸ਼ਾਸਤਰੀ ਨੇ ਸੰਬੋਧਨ ਕੀਤਾ। ਇਸ ਮੌਕੇ ਅੰਜਨ ਸਿੰਘ ਵਣ ਰੇਂਜ ਅਫ਼ਸਰ ਤਲਵਾੜਾ, ਬਲਵਿੰਦਰ ਸਿੰਘ ਫਾਰੈਸਟਰ, ਡੀ. ਸੀ. ਭਾਰਦਵਾਜ, ਰਮਨ ਟੰਡਨ, ਰਾਕੇਸ਼ ਸ਼ਰਮਾ, ਮਨੀਸ਼ ਕੁਮਾਰ, ਐੱਚ. ਐੱਸ. ਮਿੱਠੂ, ਰਾਕੇਸ਼ ਘਈ, ਦੀਪਕ ਠਾਕੁਰ, ਬਲਦੇਵ ਰਾਜ, ਵਿਸ਼ਾਲ, ਰਮਨ ਕੌਸ਼ਲ ਆਦਿ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ ਤੇ ਪਤਵੰਤੇ ਹਾਜਰ ਸਨ।

ਸਰਕਾਰੀ ਮਿਡਲ ਸਕੂਲ ਰਜਵਾਲ ਹਾਰ ਵਿਖੇ ਵਾਤਾਵਰਣ ਦਿਵਸ ਮਨਾਇਆ

ਤਲਵਾੜਾ,30 ਜੁਲਾਈ : ਤਲਵਾੜਾ ਬਲਾਕ ਦੇ ਪਿੰਡ ਰਜਵਾਲ ਹਾਰ ਦੇ ਸਰਕਾਰੀ ਮਿਡਲ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਪ੍ਰੇਮ ਕੁਮਾਰੀ ਦੀ ਅਗਵਾਈ ਹੇਠ ਸਮੂਹ ਸਟਾਫ ਅਤੇ ਬੱਚਿਆਂ ਨੇ ਪੌਦਾ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਜਿਸ ਵਿਚ ਮੈਡਮ ਪ੍ਰੇਮ ਲਤਾ ਨੇ ਬੱਚਿਆਂ ਨੂੰ ਵਾਤਾਵਰਣ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ। ਇਸ ਮੌਕੇ ਵਿਜੇ ਕੁਮਾਰੀ, ਸ਼ੁਸਮਾ, ਸੁਖਮੀਨ ਕੌਰ, ਸੁਰੇਸ਼ ਕੁਮਾਰ ਅਤੇ ਰਮਨ ਕੁਮਾਰ ਹਾਜਰ ਸਨ। 

ਤਲਵਾੜਾ ਦੇ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ 'ਡਿਜੀਟਲ ਵੈਲਨੈਸ' ਪ੍ਰਤੀਯੋਗਤਾ ਕਰਵਾਈ

ਤਲਵਾੜਾ, 30 ਜੁਲਾਈ : ਤਲਵਾੜਾ ਦੇ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ 'ਡਿਜੀਟਲ ਵੈਲਨੈੱਸ' ਹਫਤੇ ਦੇ ਅਧੀਨ ਡਿਜੀਟਲ ਸਕੂਲ ਤੇ ਡਿਜੀਟਲ ਇੰਡੀਆ ਥੀਮ ਦੇ ਅਧੀਨ ਆਨਲਾਈਨ ਪ੍ਰਤੀਯੋਗਤਾ ਦਾ ਆਯੋਜਿਨ ਕੀਤਾ ਗਿਆ।
ਸੰਚਾਰ ਅਤੇ ਸੂਚਨਾ ਪ੍ਰਸਾਰ ਵਿਭਾਗ ਦੇ ਨਿਰਦੇਸ਼ ਅਨੁਸਾਰ ਕਰਵਾਈ ਗਈ 'ਡਿਜੀਟਲ ਵੈਲਨੈੱਸ' ਪ੍ਰਤੀਯੋਗਤਾ ਵਿਚ ਛੇਵੀਂ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਕੁੱਲ 204 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆ ਮੰਦਰ ਦੀ ਆਈ.ਟੀ. ਕੌਂਸਲ ਵੱਲੋਂ ਇਸ ਪ੍ਰਤੀਯੋਗਤਾ ਵਿਚ 104 ਵਿਦਿਆਰਥੀਆਂ ਨੂੰ ਸੂਚਨਾਂ ਪ੍ਰਸਾਰ ਵਿਭਾਗ ਵੱਲੋਂ  ਮੈਰਿਟ ਪ੍ਰਮਾਣ ਪੱਤਰ ਦਿੱਤੇ ਗਏ। ਮੈਡਮ ਕਮਲਦੀਪ ਕੌਰ ਦੀ ਸਰਪ੍ਰਸਤੀ ਹੇਠ ਮੈਰਿਟ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਸਕੂਲ ਦੇ ਪਿੰ੍ਰਸੀਪਲ ਸ਼੍ਰੀ ਦੇਸ ਰਾਜ ਸ਼ਰਮਾ ਨੇ ਸਨਮਾਨਿਤ ਕੀਤਾ।

ਆਧਾਰ ਕਾਰਡ ਹਰ ਵਿਅਕਤੀ ਦਾ ਅਧਿਕਾਰ: ਧਰੁਵ ਦਹੀਆ

ਤਲਵਾੜਾ, 30 ਜੁਲਾਈ :  ਤਲਵਾੜਾ ਦੇ ਆਰੀਆ ਸਮਾਜ ਮੰਦਰ ਵਿਖੇ ਐਸ.ਡੀ.ਐਮ. ਮੁਕੇਰੀਆਂ ਦਰਬਾਰਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਧਾਰ ਕਾਰਡ ਬਨਾਉਣ ਸਬੰਧੀ ਇਕ ਰੋਜਾ ਕੈਂਪ ਲਗਾਇਆ ਗਿਆ।

ਜਿਸ ਵਿੱਚ ਧਰੁਬ ਦਹੀਆ  ਏ.ਐਸ.ਪੀ. ਦਸੂਹਾ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀ ਦਹੀਆ ਨੇ ਕਿਹਾ ਕਿ ਆਧਾਰ ਕਾਰਡ ਹਰ ਵਿਅਕਤੀ ਦਾ ਅਧਿਕਾਰ ਹੈ। ਕੈਂਪ ਵਿਚ ਡੇਢ ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਉਮਰ ਵਾਲੇ ਵਿਅਕਤੀਆਂ ਦਾ ਕਾਰਡ ਬਣਾਇਆ ਗਿਆ। ਕੈਂਪ ਵਿਚ ਤਲਵਾੜਾ ਅਤੇ ਆਸ ਪਾਸ ਦੇ ਲੋਕਾਂ ਨੇ ਇਸ ਸੁਵਿਧਾ ਦਾ ਲਾਹਾ ਲਿਆ। ਇਸ ਇਕ ਰੋਜਾ ਕੈਂਪ ਵਿਚ ਸਮੇਂ ਦੀ ਘਾਟ ਕਾਰਨ ਕਈ ਲੋਕਾ ਕਾਰਡ ਨਹੀਂ ਬਣਵਾ ਸਕੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਦਾਤਾਰਪੁਰ ਸੁਵਿਧਾ ਸੈਂਟਰ ਦੇ ਅਧਿਕਾਰੀ ਵਿਨੈ ਕੁਮਾਰ, ਆਧਸ ਦੇ ਸੋਨੂੰ ਥਾਪਰ, ਮੰਜੂ, ਕਲਾਵਤੀ, ਰੇਖਾ ਠਾਕੁਰ, ਦੇਵ ਰਾਜ ਐਮ.ਸੀ., ਜੁਗਿੰਦਰਪਾਲ ਛਿੰਦਾ ਐਮ.ਸੀ., ਡਾ. ਆਈ. ਕੇ. ਸ਼ਰਮਾ, ਸ਼ਮਸ਼ੇਰ ਸਿੰਘ, ਵਿਸ਼ਾਲ ਚੋਧਰੀ, ਕੇਸ਼ਵ, ਰਵੀ ਆਦਿ ਹਾਜਰ ਸਨ।

ਪ੍ਰਿੰਸੀਪਲ ਬਿਕਰਮ ਸਿੰਘ ਨੇ ਅਹੁਦਾ ਸੰਭਾਲਿਆ

ਤਲਵਾੜਾ, 30 ਜੁਲਾਈ: ਅੱਜ ਪ੍ਰਿੰ. ਬਿਕਰਮ ਸਿੰਘ ਨੇ ਸਰਕਾਰੀ ਸੈਕੰਡਰੀ ਸਕੂਲ ਦਾਤਾਰਪੁਰ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਚਹੁਮੁਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਿੰ. ਸੁਰੇਸ਼ ਕੁਮਾਰੀ, ਪ੍ਰਿੰ. ਐਚ. ਐੱਸ. ਧਾਮੀ, ਪ੍ਰਿੰ. ਸਮਸ਼ੇਰ ਸਿੰਘ, ਪ੍ਰਿੰ. ਜੋਗਿੰਦਰ ਸਿੰਘ, ਪ੍ਰਿੰ. ਸੰਜੀਵ ਕੁਮਾਰ, ਪ੍ਰਿੰ. ਰਾਜੇਸ਼ ਸਿੰਘ, ਪ੍ਰਿੰ. ਵੀਨਾ ਬੱਧਣ, ਪ੍ਰਿੰ. ਦਵਿੰਦਰ ਸਿੰਘ, ਪ੍ਰਿੰ. ਵਿਨੋਦ ਕੁਮਾਰ, ਗੁਰਪ੍ਰੀਤ ਕੌਰ, ਜਤਿੰਦਰ ਕੰਵਰ, ਹਰਦਿਆਲ ਸਿੰਘ, ਜਸਮਾਨ ਸਿੰਘ, ਰਾਧੇ ਸ਼ਾਮ, ਅਨਿਲ ਕੁਮਾਰ, ਉਮੇਸ਼ ਸ਼ਰਮਾ, ਪ੍ਰਮੋਦ ਸਿੰਘ ਕਾਹਨੂੰਵਾਨ, ਸੁਰੇਸ਼ ਮਹਿਤਾ, ਰਾਜ ਕੁਮਾਰ, ਰਮੇਸ਼ ਕੁਮਾਰ, ਪਵਨ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

ਜ਼ਿਲ੍ਹਾ ਮੈਜਿਸਟਰੇਟ ਨੇ ਵੱਖ-ਵੱਖ ਧਰਾਵਾਂ ਤਹਿਤ ਲਗਾਈਆਂ ਪਾਬੰਦੀਆਂ

ਹੁਸ਼ਿਆਰਪੁਰ, 30 ਜੁਲਾਈ: ਜ਼ਿਲਾ  ਮੈਜਿਸਟਰੇਟ  ਹੁਸ਼ਿਆਰਪੁਰ ਸ੍ਰੀਮਤੀ ਅਨਿੰਦਿਤਾ ਮਿਤਰਾ ਵਲੋ   ਧਾਰਾ 144 ਅਧੀਨ  ਫਸਲਾਂ  ਦੀ  ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ  ਡਿਪੂ ਉਚੀ  ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ  ਬਾਹਰਲੀ ਚਾਰ-ਦੀਵਾਰੀ ਦੇ 1000  ਗਜ਼  ਦੇ  ਘੇਰੇ  ਅੰਦਰ  ਆਮ  ਲੋਕਾਂ  ਵਲੋਂ ਕਿਸੇ  ਵੀ ਤਰਾਂ ਦੀ ਉਸਾਰੀ (ਸਿਵਾਏ  ਸਰਕਾਰੀ  ਉਸਾਰੀ )  ਕਰਨ  ਤੇ  ਪੂਰਨ ਤੌਰ ਤੇ ਪਾਬੰਦੀ  ਲਗਾ  ਦਿਤੀ ਗਈ ਹੈ।  ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਜ਼ਿਲ੍ਹਾ ਮੈਜਿਸਟਰੇਟ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ।
                  ਜਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੀਮਨ ਦਾ ਅਣ ਅਧਿਕਾਰਤ ਤੌਰ ਤੇ ਭੰਡਾਰ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ ਡਿਸਪੈਂਸਰੀਆਂ ਅਤੇ ਪੋਲੀਕਲੀਨਿਕ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਅਧੀਨ ਚਲ ਰਹੇ ਰੂਰਲ ਵੈਟਨਰੀ ਹਸਪਤਾਲਾਂ ਨੂੰ ਜੋ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸਪਲਾਈ ਕੀਤੇ ਸਮੀਨ ਨੂੰ ਵਰਤ ਰਹੇ ਹਨ, ਪਸ਼ੂ ਪਾਲਣ ਵਿਭਾਗ, ਪੰਜਾਬ ਮਿਲਕਫੈਡ ਅਤੇ ਕਾਲਜ ਆਫ਼ ਵੈਟਨਰੀ ਸਾਇੰਸ, ਗਡਵਾਸੂ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ, ਕੋਈ ਹੋਰ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ ਜੋ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਗਏ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ, ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ, ਪੰਜਾਬ ਦੇ ਮੈਂਬਰ ਜਿਨ੍ਹਾਂ ਨੇ ਕੇਵਲ ਆਪਣੇ ਪਸ਼ੁਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ,  ਤੇ ਲਾਗੂ ਨਹੀਂ ਹੋਵੇਗੀ।
                  ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹੱਤਵਪੂਰਨ ਦਰਖੱਤਾਂ ਦੀ ਕਟਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹ ਵੀ ਪ੍ਰਕ੍ਰਿਆ ਅਪਨਾਈ ਜਾਵੇਗੀ ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 ਦਫਾ-4 ਅਤੇ 5 ਅਧੀਨ ਬੰਦ ਰਕਬੇ ਵਿੱਚ ਪਰਮਿੱਟ ਦੇਣ ਲਈ ਅਪਣਾਈ ਜਾਂਦੀ ਹੈ।  ਇਹ ਪਾਬੰਦੀ ਇਸ ਕਰਕੇ ਲਗਾਈ ਜਾਂਦੀ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਹਰੇ ਅੰਬ ਦੇ ਦਰੱਖਤਾਂ ਨੂੰ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ ਹੈ। ਇਨ੍ਹਾਂ ਵੱਡੇ ਦਰੱਖਤਾਂ ਤੇ ਜੰਗਲੀ ਜੀਵਾਂ ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਹੁੰਦਾ ਹੈ। ਅਜਿਹੇ ਰੁੱਖਾਂ ਦੀ ਕਟਾਈ ਨਾਲ ਜਿਥੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੰਛੀਆਂ ਦੇ ਕੁਦਰਤੀ ਰੈਣ ਬਸੇਰੇ ਤੇ ਵੀ ਪ੍ਰਤੀਕੂਲ ਅਸਰ ਪੈਂਦਾ ਹੈ ਜਿਸ ਕਰਕੇ ਪੰਛੀਆਂ ਦੀਆਂ ਕਈ ਪ੍ਰਜਾਤੀਆ ਲੁਪਤ ਹੋ ਰਹੀਆਂ ਹਨ। ਇਸ ਲਈ ਹਰੇ ਅੰਬਾਂ ਦੇ ਦਰੱਖਤਾਂ ਦੀ ਕਟਾਈ ਤੇ ਰੋਕ ਲਗਾਈ ਗਈ ਹੈ।

ਮਾਹਿਰਾਂ ਦੀ ਸਲਾਹ ਅਨੁਸਾਰ ਹੀ ਫ਼ਸਲਾਂ ਤੇ ਸਪਰੇ ਕਰਨ ਕਿਸਾਨ

ਹੁਸ਼ਿਆਰਪੁਰ, 30 ਜੁਲਾਈ: ਮੌਜੂਦਾ ਸਾਲ ਜੁਲਾਈ ਮਹੀਨੇ ਤੱਕ 213.9 ਮਿਲੀਮੀਟਰ ਵਰਖਾ ਹੋਈ ਹੈ ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ। ਇਹ ਵਰਖਾ ਮੌਜੂਦਾ ਫ਼ਸਲਾਂ ਲਈ ਬਹੁਤ ਲਾਹੇਵੰਦ ਹੋਵੇਗੀ।  ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਨੇ ਜ਼ਿਲ੍ਹਾ ਪੱਧਰ ਦੀ ਪੈਸਟ ਸਰਵਲੈਂਸ ਅਤੇ ਐਡਵਾਈਜਰੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਪਿਛਲੇ ਸਾਲ ਜੁਲਾਈ 2014 ਦੌਰਾਨ ਜ਼ਿਲ੍ਹੇ ਵਿੱਚ 144.4 ਮਿਲੀਮੀਟਰ ਵਰਖਾ ਹੋਈ ਸੀ ਪਰ ਇਸ ਸਾਲ ਵੱਧ ਹੋਈ ਵਰਖਾ ਕਾਰਨ ਝੋਨੇ ਦੀ ਪੈਦਾਵਾਰ ਪਿਛਲੇ ਸਾਲ ਨਾਲੋਂ ਵੱਧ ਹੋਵੇਗੀ। ਖੇਤਾਂ ਵਿੱਚ ਆ ਰਹੇ ਫ਼ਸਲਾਂ ਦੇ ਕੀੜੇ ਮਕੌੜੇ ਅਤੇ ਬੀਮਾਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਵੱਧ ਮੀਂਹ ਪੈਣ ਨਾਲ ਪੱਤਾ ਲਪੇਟ ਸੁੰਡੀ ਅਤੇ ਗੋਭ ਦੇ ਕੀੜੇ ਦਾ ਹਮਲਾ ਨਹੀਂ ਹੈ ਜੋ ਕਿ ਫ਼ਸਲਾਂ ਦੀ ਵਧੀਆ ਗੱਲ ਹੈ।  ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਲੋੜ ਤੋਂ ਬਗੈਰ ਦਵਾਈ ਨਾ ਵਰਤਣ।
                   ਮੀਟਿੰਗ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਏ ਕੀਟ ਵਿਗਿਆਨੀ ਡਾ. ਮਨਿੰਦਰ ਬੈਂਸ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਇਸ ਵੇਲੇ ਗੰਨੇ ਵਿੱਚ ਚਿੱਟੀ ਮੱਖੀ, ਕਮਾਦ ਦਾ ਘੋੜਾ, ਸਬਜੀਆਂ ਵਿੱਚ ਫਰੂਟ ਫਲਾਈ, ਸੂਰੰਗੀ ਕੀੜੇ ਦਾ ਹਮਲਾ ਕਿਤੇ-ਕਿਤੇ ਵੇਖਣ ਨੂੰ ਮਿਲਿਆ ਹੈ। ਇਸ ਦੇ ਹੱਲ ਲਈ ਵਿਭਾਗ ਦੇ ਮਾਹਿਰਾਂ ਦੀ ਸਲਾਹ ਲਈ ਜਾ ਸਕਦੀ ਹੈ।
                  ਇਸ ਦੌਰਾਨ ਜਿਲ੍ਹਾ ਪ੍ਰਸਾਰ ਮਾਹਿਰ ਪੀ.ਏ.ਯੂ. ਹੁਸ਼ਿਆਰਪੁਰ ਡਾ. ਗੁਰਪ੍ਰਤਾਪ ਸਿੰਘ ਵੱਲੋਂ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਮੱਕੀ ਵਿੱਚ ਤਣੇ ਦੇ ਗਲਣ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ। ਫ਼ਸਲਾਂ ਦੀ ਜਾਂਚ ਕਰਨ ਉਪਰੰਤ ਹੀ ਕੀਟ ਨਾਸ਼ਕ ਦਵਾਈਆਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਤਰ੍ਰਾਂ ਦੇ ਕੀਟ ਨਾਸ਼ਕ ਦਾ ਸਪਰੇਅ ਨਾ ਕੀਤਾ ਜਾਵੇ।
                  ਬਾਗਬਾਨੀ ਵਿਭਾਗ ਦੇ ਡਾ. ਨਰੇਸ਼ ਕੁਮਾਰ ਨੇ ਬੈਠਕ ਦੌਰਾਨ ਦੱਸਿਆ ਕਿ ਕਿੰਨੂ ਵਿੱਚ ਚਿੱਟੀ ਮੱਖੀ ਸਿਟਰਸ ਸਿੱਲਾ ਅਤੇ ਜੈਂਸਡ ਦਾ ਹਮਲਾ ਵੀ ਵੇਖਣ ਵਿੱਚ ਆ ਰਿਹਾ  ਹੈ। ਇਸ ਦੇ ਬਚਾਅ ਦੇ ਲਈ ਕਿਸਾਨਾਂ ਨੂੰ ਬਾਗਬਾਨੀ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਬਜੀਆਂ ਵਿੱਚ ਡਾਊਨੀਮਿਲਡਿਊ ਦਾ ਹਮਲਾ ਵੀ ਵੇਖਣ ਵਿੱਚ ਆਇਆ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਇਨਸੈਕ ਟਰੈਪ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਕੀੜੇ ਮਕੌੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
                   ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਡੀਲਰ ਦੇ ਵਹਿਕਾਵੇ ਵਿੱਚ ਨਾ ਆਉਣ, ਕੀੜੇ ਮਕੌੜੇ ਅਤੇ ਬੀਮਾਰੀਆਂ ਦੇ ਕੰਟਰੋਲ ਲਈ ਖੇਤੀਬਾੜੀ ਵਿਭਾਗ ਦੇ ਅਫ਼ਸਰਾਂ, ਕੇ.ਵੀ.ਕੇ. ਅਤੇ ਪੀ.ਏ.ਯੂ. ਦੇ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਫ਼ਸਲਾਂ ਤੇ ਸਪਰੇ ਕਰਨ।
                  ਬੈਠਕ ਵਿੱਚ ਖੇਤੀਬਾੜੀ ਅਫ਼ਸਰ ਡਾ. ਗੁਰਬਖਸ਼ ਸਿੰਘ, ਵਿਸ਼ਾ ਵਸਤੂ ਮਾਹਿਰ ਡਾ. ਮਨਜੀਤ ਸਿੰਘ, ਖੇਤੀਬਾੜੀ ਅਫ਼ਸਰ ਟਾਂਡਾ ਸਤਨਾਮ ਸਿੰਘ, ਖੇਤੁਬਾੜੀ ਅਫ਼ਸਰ ਗੜਸ਼ੰਕਰ ਡਾ. ਸੁਭਾਸ਼ ਚੰਦਰ, ਖੇਤੀਬਾੜੀ ਅਫ਼ਸਰ ਮੁਕੇਰੀਆਂ ਡਾ. ਹਰਤਰਨਪਾਲ ਸਿੰਘ ਵੀ ਹਾਜ਼ਰ ਸਨ।

ਹੋਣਹਾਰ ਕਰਾਟੇਕਾ ਨੇ ਵਿਖਾਈ ਪ੍ਰਤਿਭਾ, ਹਾਸਲ ਕੀਤੇ ਬੈਲਟ

ਤਲਵਾੜਾ, 29 ਜੁਲਾਈ:  ਕਰਾਟੇ  ਦੇ ਲਗਾਤਾਰ ਅਭਿਆਸ ਨਾਲ ਨਾ ਸਿਰਫ ਸਰੀਰਕ ਵਿਕਾਸ ਹੁੰਦਾ ਹੈ ਸਗੋਂ ਇਸ ਨਾਲ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ ।  ਕਰਾਟੇਕਾ ਵਿੱਚ ਆਤਮਾਨੁਸ਼ਾਸਨ ਅਤੇ ਵਿਪਰੀਤ ਹਾਲਾਤਾਂ ਵਿੱਚ ਠੀਕ  ਨਿਰਣੈ ਲੈਣ ਦੀ ਸਮਰੱਥਾ ਦਾ ਵਿਕਾਸ ਕਰਣ ਵਿੱਚ ਕਰਾਟੇ ਦੀ ਅਹਿਮ ਭੂਮਿਕਾ ਹੈ ।  ਬਤੋਰ ਮੁੱਖ ਮਹਿਮਾਨ ਡੀਏਵੀ ਕਾਲਜ ਮੈਨੇਂਜਿੰਗ ਕਮੇਟੀ  ਦੇ ਸਕੱਤਰ ਪ੍ਰਿੰਸੀਪਲ ਡੀ ਐੇਲ ਆਨੰਦ  ਨੇ ਜਗਮੋਹੰਸ ਇੰਸਟੀਚਿਊਟ ਆਫ ਟਰੇਡੀਸ਼ਨਲ ਕਰਾਟੇ ਵਲੋਂ ਆਯੋਜਿਤ ਬੈਲਟ ਗਰੇਡਿੰਗ ਅਵਾਰਡ ਸੇਰੇਮਨੀ  ਦੇ ਦੌਰਾਨ ਮੌਜੂਦ ਕਰਾਟੇਕਾ ,  ਉਨ੍ਹਾਂ  ਦੇ  ਮਾਤਾ-ਪਿਤਾ ਅਤੇ ਮੌਜੂਦ ਮਹਿਮਾਨਾਂ ਨੂੰ ਸੰਬੋਧਿਤ ਕਰਦੇ ਹੇ ਉਕਤ ਗੱਲ ਕਹੀ ।  

ਅੰਤੱਰਾਸ਼ਟਰੀ ਪ੍ਰਸਿੱਧੀ ਹਾਸਿਲ ਕਰਾਟੇ ਕੋਚ ਸੈਨਸਾਈ ਜਗਮੋਹਨ ਵਿਜ  ਦੀ ਅਗਵਾਈ ਵਿੱਚ ਡੀਏਵੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਬੈਲਟ ਗਰੇਂਡਿੰਗ ਪ੍ਰੀਖਿਆ ਵਿੱਚ ਸਫਲ ਰਹੇ ਕਰਾਟਕਾਜ਼ੇ ਨੂੰ ਬੇਲਟ ਅਤੇ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਸਮਾਰੋਹ ਦੀ ਪ੍ਰਧਾਨਗੀ ਐਸਡੀ ਸੀਸੇ ਸਕੂਲ  ਦੇ ਪ੍ਰਿੰ . ਰਾਜਕੁਮਾਰ ਸੈਨੀ ਨੇ ਕੀਤੀ । ਜਿਲਾ ਕਰਾਟੇ ਐੇਸੋਸਿਏਸ਼ਨ  ਦੇ ਚੇਅਰਮੈਨ ਡਾ . ਮੁਹੰਮਦ ਜਮੀਲ ਬਾਲੀ ,  ਡਾ .  ਰਾਜੇਸ਼ ਮੈਹਤਾ ,  ਡਾ .  ਰਾਹੁਲ ਗੁਪਤਾ ਅਤੇ ਡਾ .  ਕੰਵਲਪ੍ਰੀਤ ਇਸ ਦੌਰਾਨ ਬਤੌਰ ਵਿਸ਼ੇਸ਼ ਮਹਿਮਾਨ ਸਮਾਰੋਹ ਵਿੱਚ ਸ਼ਾਮਿਲ ਹੋਏ ।  
ਸੈਨਸਾਈ ਜਗਮੋਹਨ ਵਿਜ  ਨੇ ਦੱਸਿਆ ਕਿ ਇਸ ਦੌਰਾਨ ਕਰਾਟੇਕਾ ਸਪਰਸ਼ ਗੁਪਤਾ, ਬੌਬੀ ਸ਼ਰਮਾ, ਅਨੁਸ਼੍ਰੀ ਜੈਨ, ਗੌਰਵ ਅੱਗਰਵਾਲ, ਜਤਿਨ ਕੁਮਾਰ,  ਸੁਹਾਨੀ ਵਿਜ, ਰੋਹਿਤ ਕੁਮਾਰ, ਅਰਸ਼ਦੀਪ ਸੈਨੀ, ਸਮ੍ਰਿਧੀ ਬਰਮੀ, ਜੋਰਾਵਰ ਸਿੰਘ, ਮਨਸਵੀ ਬਖ਼ਸ਼ੀ, ਕੋਮਲ ਰਾਣੀ, ਆਦਿਤਯ ਠਾਕੁਰ, ਕ੍ਰਿਤਿਕਾ ਸ਼ਰਮਾ  ,  ਅਕਸ਼ਿਤ ਗੁਪਤਾ  ,  ਉਦੈ ਠਾਕੁਰ  ,  ਪ੍ਰਣਵ ਅੱਗਰਵਾਲ  ,  ਅਨਮੋਲ ਸੈਨੀ  ,  ਰਜਤ ਕੁਮਾਰ  ,  ਦਾਨਿਸ਼ ਜੈਰਥ ਅਤੇ ਮੁਕੁੰਜ ਸ਼ਰਮਾ  ਨੂੰ ਯੇਲੋ ਬੇਲਟ ਪ੍ਰਦਾਨ ਕੀਤੀ ਗਈ ।  ਰੋਹਿਣੀ ਅੱਗਰਵਾਲ ਅਤੇ ਭਾਵੇਸ਼ ਅੱਗਰਵਾਲ  ਨੂੰ ਵਹਾਇਟ - ੨ ਬੇਲਟ ਪ੍ਰਦਾਨ ਕੀਤੀ ਗਈ ।  
ਇਸ ਤਰ੍ਹਾਂ ਕਰਾਟੇਕਾ ਆਦਿਤਯ ਬਖਸ਼ੀ  ਨੂੰ ਗਰੀਨ ਬੇਲਟ ,  ਸੁਧਾ ਸਿੱਲੀ,  ਕੋਮਲ ਸ਼ਰਮਾ, ਦਲਵੀਰ ਸੈਨੀ ਅਤੇ ਕਰਨ ਠਾਕੁਰ  ਨੂੰ ਸਫਲਤਾ ਨਾਲ ਪਰੀਖਿਆ ਪਾਸ ਕਰਣ ਉਪਰੰਤ ਬਲੂ ਬੇਲਟ ਪ੍ਰਦਾਨ ਕੀਤੀ ਗਈ ।  ਇਸਦੇ ਇਲਾਵਾ ਕਰਾਟੇਕਾ ਜਸਵੀਰ ਕੁਮਾਰ,  ਸਿਮਰਨ ਝਿਮ,  ਆਰਤੀ ਕੁਮਾਰੀ ,  ਕਰੂਣਾ ਭਾਰਦਵਾਜ ਅਤੇ ਓਮ ਸਿੱਲੀ ਨੇ ਕਾਤਾ ਅਤੇ ਕੁਮਿਤੇ ਦੀ ਚੰਗੇਰੀ ਨੁਮਾਇਸ਼ ਕਰਣ ਤੇ ਬਰਾਉਨ ਬੇਲਟ ਪ੍ਰਦਾਨ ਹਾਸਿਲ ਕੀਤੀ ।  ਕਰਾਟੇਕਾਕਾ ਨੇ ਕਾਤਾ ,  ਟੀਮ ਕਾਤਾ ਅਤੇ ਕੁਮਿਤੇ ਦਾ ਸ਼ਾਮਦਾਰ ਨੁਮਾਇਸ਼  ਕਰ ਹਾਜਰੀ ਦੀ ਖੂਬ ਵਾਹਵਾਹੀ ਹਾਸਲ ਕੀਤੀ ।  ਇਸ ਦੌਰਾਨ ਜਿਲਾ ਕਰਾਟੇ ਐੇਸੋਸਿਏਸ਼ਨ  ਦੇ ਮੈਂਬਰ ਹਰੀਸ਼ ਪੁਰੀ  ,  ਸਤੀਸ਼ ਗੁਪਤਾ  ,  ਅੰਕੁਰ ਸੂਦ ,  ਉਪ-ਪ੍ਰਧਾਨ ਰਾਕੇਸ਼ ਸੈਨੀ  ,  ਸਦਾਸ਼ਿਵ ਗੁਪਤਾ,  ਸੰਯੋਜਕ ਠਾਕੁਰ  ਰਣਜੀਤ ਂਿਸਘ ,  ਹਰਪ੍ਰੀਤ ਸਿੰਘ  ,  ਆਸ਼ੁਤੋਸ਼ ਸਰੀਨ ,  ਅਜੈ ਠਾਕੁਰ  ,  ਕਰਾਟੇਕਾ ਈਸ਼ਾ ,  ਸੰਜੀਵਨ ਸ਼ਰਮਾ  ,  ਸੰਜੀਵ ਸਿੱਲੀ ,  ਸਰਬਜੀਤ ਬਰਮੀ ਅਤੇ ਸੰਜੀਵ ਕੁਮਾਰ  ਬਖਸ਼ੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।

ਸੱਗਰਾਂ ਵਿਚ ਲੱਗੀ ਇੱਕ ਦਿਨਾ ਵਰਕਸ਼ਾਪ

ਤਲਵਾੜਾ, ੩੦ ਜੁਲਾਈ: ਪ੍ਰਾਇਮਰੀ ਵਿਦਿਆ ਸੁਧਾਰ ਪ੍ਰੋਗਰਾਮ ਦੇ ਤਹਿਤ ਚਲਾਏ ਜਾ ਰਹੇ ਪ੍ਰੋਜੈਕਟ ਪ੍ਰਵੇਸ਼ ਤਹਿਤ ਰਿਸੋਰਸ ਪਰਸਨ ਦੀ ਇਕ ਰੋਜਾ ਵਰਕਸ਼ਾਪ ਸਰਕਾਰੀ ਐਲੀਮੈਂਟਰੀ ਸਕੂਲ ਸਗਰਾਂ ਚ ਲਗਾਈ ਗਈ।
ਜਿਸ ਵਿਚ ਜਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮੋਹਨ ਸਿੰਘ ਲੇਹਲ ਸ਼ਾਮਲ ਹੋਏ। ਇਸ ਵਰਕਸ਼ਾਪ ਵਿਚ ਰਿਸੋਰਸ ਪਰਸਨ ਨੂੰ ਸੰਬੋਧਨ ਕਰਦੇ ਹੋਏ ਮੋਹਨ ਸਿੰਘ ਲੇਹਲ ਨੇ ਕਿਹਾ ਕਿ ਇਹ ਵਰਕਸ਼ਾਪ ਅਗਸਤ ਅਤੇ ਸਤਬੰਰ ਮਹੀਨੇ ਦੌਰਾਨ ਪ੍ਰਾਇਮਰੀ ਸਕੂਲਾਂ ਦੇ ਅੰਦਰ ਚਲਾਏ ਜਾਣ ਵਾਲੇ ਵਿਸ਼ੇਸ਼ ਪ੍ਰੋਗਰਾਮ ਤਹਿਤ ਲਗਾਈ ਗਈ ਹੈ। ਜਿਸ ਵਿਚ ਇਹ ਰਿਸੋਰਸ ਪਰਸਨ ਤੀਸਰੀ, ਚੌਥੀ, ਪੰਜਵੀ ਨੂੰ ਪੜਾਉਂਦੇ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਅਧਿਆਪਕ ਅਗਸਤ ਅਤੇ ਸਤਬੰਰ ਮਹੀਨੇ ਦੌਰਾਨ ਤੀਸਰੀ ਅਤੇ ਪੰਜਵੀ ਜਮਾਤ ਤੇ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਅਤੇ ਗਣਿਤ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਸਮਰਥ ਬਣਾਉਣਗੇ। ਉਨ੍ਹਾਂ ਕਿਹਾ ਕਿ ਅਧਿਆਪਕ ਦਿੱਤੇ ਹੋਏ ਸਿਡਊਲ ਮੁਤਾਬਿਕ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਦੱਸੀਆਂ। ਅਧਿਆਪਕ ਪੰਜਾਬੀ ਪੜਨ ਅਤੇ ਗਣਿਤ ਦੇ ਸਵਾਲਾਂ ਉੱਪਰ ਵਿਸ਼ੇਸ਼ ਧਿਆਨ ਦੇਣ।
ਉਨ੍ਹਾਂ ਰਿਸੋਰਸ ਪਰਸਨ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਨੂੰ ਜਿਆਦਾ ਤਰੀਕੇ ਨਾਲ ਸਿਖਲਾਈ ਦੇਣ ਅਤੇ ਸਕੂਲਾਂ ਵਿਚ ਕੰਮ ਕਰਨਾ ਯਕੀਨੀ ਬਣਾਉਣ। ਇਸ ਮੌਕੇ'ਤੇ ਜਿਲਾ ਕੋਆਰੀਨੇਟਰ ਪ੍ਰਵੇਸ਼ ਜਗਤਜੀਤ ਸਿੰਘ ਨੇ ਦੱਸਿਆ ਕਿ ਜਿਲੇ ਵਿਚ ਪਹਿਲੇ 115 ਰਿਸੋਰਸ ਪਰਸਨ ਟ੍ਰੇਨਿੰਗ ਲੈਂਦੇ ਅਤੇ ਬਾਅਦ ਵਿਚ ਤੀਸਰੀ, ਚੌਥੀ, ਪੰਜਾਬੀ ਜਮਾਤ ਨੂੰ ਪੜਾਉਂਦੇ ਅਧਿਆਪਕ ਬਲਾਕ ਪੱਧਰ ਨੂੰ ਉੱਚੀ ਸਿਖਲਾਈ ਦੇਣਗੇ ਅਤੇ ਅਗਸਤ ਸਿਤਬੰਰ 2015 ਲਈ ਤਿਆਰ ਕੀਤੇ ਵਿਸ਼ੇਸ ਪ੍ਰੋਗਰਾਮ ਨੂੰ ਸਕੂਲ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਗੇ। ਇਸ ਮੌਕੇ'ਤੇ ਹੋਰਨਾਂ ਦੇ ਇਲਾਵਾ ਜਿਲਾ ਕੋਆਰਨੀਟੇਰ ਪ੍ਰਵੇਸ਼ ਜਗਤਜੀਤ ਸਿੰਘ, ਮਦਨ ਸ਼ਰਮਾ ਡੀ.ਆਰ.ਪੀ., ਰਜਨੀਸ਼ ਗੁਲਆਨੀ ਡੀ.ਆਰ.ਪੀ., ਗੁਰਮਿੰਦਰ ਸਿੰਘ, ਬੀ.ਪੀ.ਈ.ਓ. ਗੁਰਬਖਸ਼ ਕੌਰ, ਭੁਪੇਸ਼ ਸ਼ਰਮਾ, ਬਲਵਿੰਦਰ ਕੌਰ, ਅਨੀਤਾ ਕੁਮਾਰੀ, ਜਤਿੰਦਰ ਕੁਮਾਰ, ਮਨਜੀਤ ਕੌਰ, ਲੋਕੇਸ਼ ਵਿਸ਼ਸ਼ਟ, ਰਾਜਿੰਦਰ ਕੁਮਾਰ, ਨਵਜੋਤ ਸਿੰਘ, ਪ੍ਰਦੀਪ, ਰਾਜੇਸ਼, ਸਤੀਸ਼ ਕੁਮਾਰ, ਅਮਨਦੀਪ ਸਿੰਘ, ਦਿਨੇਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।

ਮੌਨਸੂਨ ਰੁੱਤ ਦੌਰਾਨ ਵੈਕਟਰ ਬੀਮਾਰੀਆਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਵੱਲੋਂ ਦਿਸ਼ਾ ਨਿਰਦੇਸ਼

ਹੁਸ਼ਿਆਰਪੁਰ, 28 ਜੁਲਾਈ: ਮੌਨਸੂਨ ਰੁੱਤ ਦੌਰਾਨ ਵੈਕਟਰ ਬੌਰਨ ਬੀਮਾਰੀਆਂ ਜਿਵੇਂ ਮਲੇਰੀਆਂ, ਡੇਂਗੂ ਅਤੇ ਹੋਰ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਚੇਚੇ ਕਦਮ ਚੁੱਕੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸਿਵਲ ਸਰਜਨ ਨੂੰ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਸੰਭਾਵਿਤ ਇਲਾਕਿਆਂ ਵਿੱਚ ਕੀਟਨਾਸ਼ਕ ਦੀ ਸਪਰੇਅ/ਫੋਗਿੰਗ ਕਰਵਾਉਣ ਅਤੇ ਭਾਰਤ ਸਰਕਾਰ ਦੀ ਗਾਈਡ ਲਾਈਨਾਂ ਅਨੁਸਾਰ ਆਪਣੇ-ਆਪਣੇ ਅਧੀਨ ਸਾਰੀਆਂ ਮਿਉਂਸਪਲ ਕਾਰਪੋਰੇਸ਼ਨ ਅਤੇ ਮਿਉਂਸਪਲ ਕੌਸਲਰਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਮਿਉਂਸਪਲ ਕਾਰਪੋਰੇਸ਼ਨ ਅਤੇ ਮਿਉਂਸਪਲ ਕੌਸਲਰਾਂ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਮ ਜਨਤਾ ਨੂੰ ਸਾਫ਼ ਸੁਥਰਾ ਪਾਣੀ ਸਪਲਾਈ ਕਰਨਾ ਯਕੀਨੀ ਬਣਾਵੇ ਤਾਂ ਜੋ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਵੀ ਯੋਗ ਪ੍ਰਬੰਧ ਕਰਨ ਲਈ ਕਿਹਾ। ਸ੍ਰੀਮਤੀ ਮਿਤਰਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਅਤੇ (ਐਲੀ:) ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਅਤੇ ਪਾਣੀ ਤੋਂ ਹੋਣ ਵਾਲੀਆਂ ਸੰਭਾਵੀਂ ਬੀਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਸਿਹਤ ਸਿੱਖਿਆ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।

ਜ਼ਿਲ੍ਹੇ ਵਿੱਚ ਗੱਡੀਆਂ ਉਪਰ ਗੈਰ ਕਾਨੂੰਨੀ ਢੰਗ ਨਾਲ ਲਾਲ ਨੀਲੀਆਂ ਬੱਤੀਆਂ ਲਾਉਣ 'ਤੇ ਪਾਬੰਦੀ ਦੇ ਹੁਕਮ

ਹੁਸ਼ਿਆਰਪੁਰ, 27 ਜੁਲਾਈ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਗੱਡੀਆਂ ਉਪਰ ਗੈਰ ਕਾਨੂੰਨੀ ਢੰਗ ਨਾਲ ਲੱਗੀਆਂ ਲਾਲ, ਅੰਬਰ ਅਤੇ ਨੀਲੀਆਂ ਬੱਤੀਆਂ ਲਾਉਣ ਅਤੇ ਉਸ ਦੀ ਦੁਰਵਰਤੋਂ ਕਰਨ ਅਤੇ ਇਨ੍ਹਾਂ ਦੀ ਵਿਕਰੀ ਕਰਨ ਅਤੇ ਗੱਡੀਆਂ ਵਿੱਚ ਕਾਲੀ ਫਿਲਮ ਦੀ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਉਨ੍ਹਾਂ 'ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਇਹ ਬੱਤੀ ਲਗਾਉਣ ਦਾ ਅਖਤਿਆਰ ਦਿੱਤਾ ਗਿਆ ਹੋਵੇ। ਇਹ ਹੁਕਮ 21 ਅਕਤੂਬਰ 2015 ਤੱਕ ਲਾਗੂ ਰਹਿਣਗੇ।

ਪਿੰਡ ਕਰਟੋਲੀ ਦੇ ਵਿਕਾਸ ਕਾਰਜਾਂ ਲਈ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ 2 ਲੱਖ ਰੁਪਏ ਜਾਰੀ

ਤਲਵਾੜਾ, 27 ਜੁਲਾਈ:ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਦੇ ਨਾਲ-ਨਾਲ ਪਿੰਡਾਂ ਦਾ ਵੀ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜਵਾਹਰ ਲਾਲ ਖੁਰਾਨਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਿੰਡ ਕਰਟੋਲੀ ਦੇ ਵਿਕਾਸ ਕੰਮਾਂ ਲਈ 2 ਲੱਖ ਰੁਪਏ ਦਾ ਚੈਕ ਪਿੰਡ ਦੀ ਪੰਚਾਇਤ ਨੂੰ ਦਿੰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਪਿੰਡ ਕਰਟੋਲੀ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਨੂੰ ਕਿਹਾ ਕਿ ਵਿਕਾਸ ਦੇ ਕੰਮ ਕਰਾਉਣ ਵੇਲੇ ਵਰਤੇ ਜਾਣ ਵਾਲੇ ਮੈਟੀਰੀਅਲ ਦੀ ਪੂਰੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ। ਜੇਕਰ ਵਿਕਾਸ ਕੰਮਾਂ ਵਿੱਚ ਵਰਤੇ ਜਾਣ ਵਾਲੇ ਮੈਟੀਰੀਅਲ ਵਿੱਚ ਕੋਈ ਘਾਟ ਪਾਈ ਜਾ ਰਹੀ ਹੋਵੇ ਤਾਂ ਉਸ ਪ੍ਰਤੀ ਤੁਰੰਤ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ।
                  ਇਸ ਮੌਕੇ ਸਰਪੰਚ ਸੰਜੀਵ ਕੁਮਾਰ, ਪੰਚ ਬਿਕਰਮ ਸਿੰਘ, ਸੋਮ ਨਾਥ, ਕ੍ਰਿਸ਼ਨ ਦੇਵ, ਉਘੇ ਸਮਾਜ ਸੇਵੀ ਸੰਸਾਰ ਚੰਦ, ਮਹਿੰਦਰ ਪਾਲ ਬੱਗਾ ਅਤੇ ਦਲਜੀਤ ਸਿੰਘ ਹਾਜ਼ਰ ਸਨ।

ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਅਰੁਨ ਚੌਧਰੀ ਨੇ ਸੰਭਾਲਿਆ ਚਾਰਜ

ਹੁਸ਼ਿਆਰਪੁਰ, 27 ਜੁਲਾਈ: ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀ ਅਰੁਨ ਚੌਧਰੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦਫ਼ਤਰ ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਲੋਕ ਸੰਪਰਕ ਅਫ਼ਸਰ ਦਾ ਚਾਰਜ ਸੰਭਾਲ ਲਿਆ ਹੈ। ਸ੍ਰੀ ਚੌਧਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ੍ਹ ਵਿਖੇ ਪ੍ਰੈਸ ਸ਼ਾਖਾ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਇਥੇ ਬਦਲ ਕੇ ਆਏ ਹਨ।

ਪਹਿਲੀ ਹੀ ਬਾਰਿਸ਼ ਨੇ ਢਿੱਲੇ ਕੀਤੇ ਨਗਰ ਪੰਚਾਇਤ ਦੇ ਪੇਚ

ਤਲਵਾੜਾ, 26 ਜੁਲਾਈ : ਨਗਰ ਪੰਚਾਇਤ ਤਲਵਾੜਾ ਵੱਲੋਂ ਸ਼ਹਿਰ ਵਿੱਚ ਬਰਸਾਤੀ ਮੌਸਮ ਨਾਲ ਨਜਿੱਠਣ ਲਈ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਪੇਚ ਪਹਿਲੀਆਂ ਇੱਕ ਦੋ ਬਰਸਾਤਾਂ ਨਾਲ ਹੀ ਢਿੱਲੇ ਹੋ ਗਏ ਜਾਪਦੇ ਹਨ।
ਸ਼ਾਹ ਨਹਿਰ ਬੈਰਾਜ ਨੂੰ ਜਾਂਦੀ ਸੰਪਰਕ ਸੜਕ ਉੱਤੇ ਪਏ ਖੱਡਿਆਂ ਉੱਪਰ ਵਿਛਾਈ ਮਿੱਟੀ ਰੁੜ੍ਹ ਚੁੱਕੀ ਹੈ ਅਤੇ ਸੜਕ ਮੁੜ ਆਪਣੇ ਅਸਲ ਖ਼ਸਤਾ ਹਾਲ ਰੂਪ ਵਿਚ ਪ੍ਰਗਟ ਹੋ ਗਈ ਹੈ। ਇਨ੍ਹਾਂ ਖੱਡਿਆਂ ਵਿਚ ਖਲੋਤਾ ਪਾਣੀ ਰਾਹਗੀਰਾਂ ਦੀ ਨਿੱਤ ਅਗਨੀ ਪ੍ਰੀਖਿਆ ਲੈਂਦਾ ਪ੍ਰਤੀਤ ਹੋ ਰਿਹਾ ਹੈ ਅਤੇ ਪੰਚਾਇਤ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਵਾਰਡ ਨੰ. ਚਾਰ ਵਿਚ ਡਡਵਾਲ ਕੰਪਲੈਕਸ ਅੱਗਿਓਂ ਲੰਘਦੀ ਅਤੇ 250 ਘਰਾਂ ਨੂੰ ਜੋੜਦੀ ਸਲੈਬਨੁਮਾ ਸੜਕ ਉਪਰੋਂ ਕੰਕਰੀਟ ਟੁੱਟ ਫੁੱਟ ਚੁੱਕੀ ਹੈ ਅਤੇ ਬਰਸਾਤੀ ਪਾਣੀ ਤੇ ਪੱਥਰਾਂ ਦੀ ਮਾਰ ਸਦਕਾ ਇਸ ਵਿਚ ਥਾਂ ਥਾਂ ਤੇ ਡੂੰਘੇ ਖੱਡੇ ਪੈ ਗਏ ਹਨ। ਜਿਕਰਯੋਗ ਹੈ ਕਿ ਨਗਰ ਪੰਚਾਇਤ ਵੱਲੋਂ ਕੁਝ ਸਮਾਂ ਪਹਿਲਾਂ ਇਸ ਸਲੈਬ ਨੂੰ ਵਿਚਕਾਰੋਂ ਤੋੜ ਕੇ ਜਲ ਸਪਲਾਈ ਲਈ ਪਾਈਪਲਾਈਨ ਵਿਛਾਈ ਗਈ ਪ੍ਰੰਤੂ ਮੁੜ ਕੇ ਇਸ ਬੁਰੀ ਤਰਾਂ ਉਖੜੀ ਸੜਕ ਦੀ ਕੋਈ ਸਾਰ ਨਹੀਂ ਲਈ। ਇਸ ਤਰਾਂ ਵਾਰਡ ਦੇ ਨਿਵਾਸੀਆਂ ਨੂੰ ਪੰਚਾਇਤ ਦੇ ਕਥਿਤ ਗੈਰਜਿੰਮੇਵਾਰਨਾ ਰਵੱਈਏ ਅਤੇ ਹੁਣ ਮੌਸਮ ਦੀ ਮਾਰ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਬਰਸਾਤੀ ਪਾਣੀ ਨਾਲ ਨਜਿੱਠਣ ਦੇ ਪੁਖਤਾ ਪ੍ਰਬੰਧਾਂ ਅਤੇ ਖ਼ਸਤਾਹਾਲ ਸੜਕਾਂ ਦੀ ਫੌਰੀ ਤੌਰ ਤੇ ਲੁੜੀਂਦੀ ਮੁਰੰਮਤ ਆਦਿ ਕੀਤੀ ਜਾਣੀ ਚਾਹੀਦੀ ਹੈ।

ਯੂਥ ਅਕਾਲੀ ਦਲ ਭਰਤੀ ਲਈ ਨੌਜਵਾਨਾਂ ਵਿਚ ਭਾਰੀ ਉਤਸ਼ਾਹ: ਐਡਵੋਕੇਟ ਸਿੱਧੂ

ਤਲਵਾੜਾ, 26 ਜੁਲਾਈ : ਤਲਵਾੜਾ ਵਿਖੇ ਯੂਥ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਇਕ ਸਮਾਗਮ ਦੌਰਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਲੀਗਲ ਸੈੱਲ ਅਤੇ

ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਨੇ ਕੀਤੀ। ਇਸ ਮੌਕੇ ਐਡਵੋਕੇਟ ਸਿੱਧੂ ਨੇ ਕਿਹਾ ਕਿ ਜੋ ਭਰਤੀ ਦੀ ਸ਼ੁਰੂਆਤ ਦੀ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਸ. ਸਰਬਜੋਤ ਸਿੰਘ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦੋਆਬਾ ਜੋਨ ਦੀ ਅਗਵਾਈ ਵਿਚ ਕੀਤੀ ਗਈ ਸੀ। ਉਸ ਤਹਿਤ ਪਾਰਟੀ ਦੀਆਂ ਨੀਤੀਆਂ ਤੇ ਫਤਵਾ ਦਿੰਦੇ ਹੋਏ ਭਾਰੀ ਗਿਣਤੀ ਵਿਚ ਨੌਜਵਾਨ ਯੂਥ ਅਕਾਲੀ ਦਲ ਦੀ ਭਰਤੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਯੂਥ ਅਕਾਲੀ ਦਲ ਦਾ ਮੈਂਬਰ ਬਣਨ ਤੇ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਨੌਜਵਾਨਾ ਨੂੰ ਭਰਤੀ ਹੋਣ ਤੇ ਮੈਂਬਰਸ਼ਿਪ ਕਾਰਡ ਜਾਰੀ ਕੀਤੇ ਗਏ। ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸੀਨੀਅਰ ਅਕਾਲੀ ਆਗੂ, ਰਾਜ ਕੁਮਾਰ ਬਿੱਟੂ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਸਰਬਜੀਤ ਡਡਵਾਲ ਜਿਲ੍ਹਾ ਜਨਰਲ ਸਕੱਤਰ, ਜਥੇਦਾਰ ਲਵਇੰਦਰ ਸਿੰਘ, ਚਮਨ ਲਾਲ, ਸ਼ੁਸੀਲ ਭੱਲਾ, ਸ਼ਾਨੂੰ, ਕਮਲ ਕੁਮਾਰ, ਲਵਜੀਤ ਸਿੰਘ, ਅਰੁਣ ਕੁਮਾਰ ਕਰਾੜੀ, ਰਮਨ ਕੁਮਾਰ, ਮਿਥੁਨ ਅਤੇ ਹੋਰ ਵੱਡੀ ਗਿਣਤੀ ਵਿਚ ਨੌਜਵਾਨ ਹਾਜਰ ਸਨ।

ਚੰਗੜਵਾਂ ਦੇ ਮੇਲੇ ਵਿੱਚ ਲੱਗੀਆਂ ਰੌਣਕਾਂ

ਤਲਵਾੜਾ, 26 ਜੁਲਾਈ: ਨਾਗ ਦੇਵਤਾ ਮੰਦਿਰ ਚੰਗੜਵਾਂ ਵਿਖੇ ਲੱਗਣ ਵਾਲੇ ਸਲਾਨਾ ਸਾਵਣ ਮੇਲੇ ਵਿਚ ਸ਼ਰਧਾਲੂਆਂ ਦੀ ਅੱਜ ਸਵੇਰ ਤੋਂ ਹੀ ਰੌਣਕ ਲੱਗੀ ਹੋਈ ਹੈ। ਜਿਕਰਯੋਗ ਹੈ ਕਿ ਸਾਵਣ ਦੇ ਹਰ ਐਤਵਾਰ ਲੱਗਣ ਵਾਲੇ ਇਹ ਮੇਲੇ ਤਲਵਾੜਾ ਤੇ ਆਸ ਪਾਸ ਦੇ ਦਰਜਨਾਂ ਪਿੰਡਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੇ ਹਨ ਤੇ ਸ਼ਰਧਾਲੂ ਵੱਡੀ ਗਿਣਤੀ ਵਿਚ ਢਾਣੀਆਂ ਬਣਾ ਕੇ ਮੇਲੇ ਵਿਚ ਢੁੱਕਦੇ ਹਨ। ਪੇਸ਼ ਹੈ ਨਾਗ ਦੇਵਤਾ ਮੰਦਰ ਦੀ ਝਲਕ:


ਵਾਤਾਵਾਰਨ ਦੀ ਸੰਭਾਲ ਲਈ ਜਾਗਰੂਕਤਾ ਸਮੇਂ ਦੀ ਲੋੜ: ਸੁਖਜੀਤ ਕੌਰ ਸਾਹੀ

ਸਾਹੀ ਨੇ ਵਣਮਹਾਂਉਤਸਵ ਦਾ ਪੌਦਾ ਲਗਾ ਕੇ ਕੀਤਾ ਆਰੰਭ
ਤਲਵਾੜਾ, 22 ਜੁਲਾਈ: ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ ਵੱਲੋਂ ਵਣਮਹਾਂਉਤਸਵ ਦਾ ਆਰੰਭ ਪੌਦਾ ਲਗਾ ਕੇ ਕੀਤਾ ਗਿਆ। ਇਸ ਮੌਕੇ ਬੀਬੀ ਸਾਹੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਦੇ ਵਿਗੜ ਰਹੇ ਵਾਤਾਵਾਰਨ ਦੀ ਸੰਭਾਲ ਲਈ ਹਰੇਕ ਨੂੰ ਬੇਹੱਦ ਸੰਜੀਦਾ ਅਤੇ ਜਾਗਰੂਕ ਹੋਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਰੰਭੀਆਂ ਗਈਆਂ ਸਵੱਛ ਭਾਰਤ ਵਰਗੀਆਂ ਮੁਹਿੰਮਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਆਪਣੀ ਜੀਵਨ ਸ਼ੈਲੀ ਨੂੰ ਚੰਗੇਰਾ ਬਣਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਮੁਹਿੰਮਾਂ ਨੂੰ ਦੀ ਸਫ਼ਲਤਾ ਉੱਤੇ ਹੀ ਦੇਸ਼ ਦਾ ਵਿਆਪਕ ਵਿਕਾਸ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਵਾਤਾਵਰਨ ਚੇਤਨਾ ਸਦਕਾ ਉਹ ਬੇਹੱਦ ਜਿੰਮੇਵਾਰ ਨਾਗਰਿਕ ਬਣ ਸਕਦੇ ਹਨ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਸੰਦੀਪ ਕਪਿਲ ਤੇ ਸਮਰਜੀਤ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਅਰਸ਼ਦੀਪ, ਭੱਵਿਆ, ਕਵਿਤਾ, ਕੋਮਲ, ਜਸਪ੍ਰੀਤ ਵੱਲੋਂ ਭਾਸ਼ਣ ਤੇ ਕਵਿਤਾਵਾਂ ਰਾਹੀਂ ਵਾਤਾਵਰਨ ਚੇਤਨਾ ਦਾ ਸੁਨੇਹਾ ਦਿੱਤਾ ਗਿਆ ਅਤੇ ਸਕੂਲ ਮੁਖੀ ਰਾਜ ਕੁਮਾਰ, ਮਹਿੰਦਰ ਸਿੰਘ, ਸੰਦੀਪ ਕਪਿਲ, ਰਵੀ ਸ਼ਾਰਦਾ, ਹਰਮੀਤ ਕੌਰ, ਨਵਕਿਰਨ, ਸ਼ੁਸ਼ਮਾ ਆਦਿ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅੰਜਨ ਸਿੰਘ ਵਣ ਰੇਂਜ ਅਫ਼ਸਰ ਤਲਵਾੜਾ, ਹੈੱਡਮਾਸਟਰ ਕੁਲਵੰਤ ਸਿੰਘ, ਦੀਪਕ ਰਾਣਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਵਿੰਦਰ ਸਿੰਘ ਯੂਥ ਆਗੂ, ਦਲਜੀਤ ਸਿੰਘ ਜੀਤੂ, ਨਰੇਸ਼ ਠਾਕੁਰ, ਊਸ਼ਾ ਰਾਣੀ, ਸਵਿਤਾ ਭਾਟੀਆ, ਸੰਜੇ ਠਾਕੁਰ, ਰੋਸ਼ਨ ਲਾਲ, ਵਿਪਨ ਵਰਾਇਟੀ, ਸੁਸ਼ੀਲ ਚੌਹਾਨ, ਪ੍ਰਿੰ. ਸ਼ਮਸ਼ੇਰ ਸਿੰਘ, ਮਾਸਟਰ ਦਿਨੇਸ਼ ਕੁਮਾਰ, ਰਾਕੇਸ਼ ਕੁਮਾਰ, ਅੰਕੁਸ਼ ਸ਼ਰਮਾ, ਰਮੇਸ਼ ਕੁਮਾਰ ਡੌਹਰ, ਭੁਪਿੰਦਰ ਸਿੰਘ, ਬਿਆਸ ਦੇਵ, ਹਰਕਮਲ ਸਿੰਘ, ਰਘੁਬੀਰ ਸਿੰਘ, ਬੀ. ਐੱਸ. ਜਰਿਆਲ, ਵਰਿੰਦਰ ਗੁਸਾਈਂ, ਕਿਰਨ ਬਾਲਾ, ਸੁਸ਼ਮਾ ਚੌਧਰੀ, ਰਜਨੀ, ਕਾਂਤਾ ਦੇਵੀ, ਰਜਨੀਸ਼ ਪਰਦੇਸੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ। ਸਕੂਲ ਮੁਖੀ ਰਾਜ ਕੁਮਾਰ ਨੇ ਆਏ ਪਤਵੰਤਿਆਂ ਦਾ ਧੰਨਵਾਦ ਪ੍ਰਗਟ ਕੀਤਾ।

ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਟੋਲ ਫਰੀ ਨੰਬਰ

ਹੁਸ਼ਿਆਰਪੁਰ, 21 ਜੁਲਾਈ: ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਨਾਲ ਦੀ ਨਾਲ ਹੱਲ ਕਰਨ ਲਈ ਪੰਜਾਬ ਸਰਕਾਰ ਦੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਟੋਲ ਫਰੀ ਨੰਬਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ, ਹੈਡ ਆਫਿਸ ਪੰਜਾਬ ਸੈਨਿਕ ਭਵਨ, ਸੈਕਟਰ 21-ਡੀ ਚੰਡੀਗੜ੍ਹ ਵਿਖੇ ਇਹ ਟੋਲ ਫਰੀ ਨੰਬਰ 1800-180-2118 ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ  ਹਰ ਕੰਮ ਵਾਲੇ ਦਿਨ ਇਹ ਨੰਬਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੋਨੀਟਰ ਕੀਤਾ ਜਾਵੇਗਾ ਅਤੇ ਦਰਜ ਹੋਈ ਸਮੱਸਿਆ ਦਾ ਨਾਲ ਦੀ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮੁੱਦੇ ਸਬੰਧੀ ਕਲੈਰੀਫਿਕੇਸ਼ਨ ਦੀ ਲੋੜ ਪੈਂਦੀ ਹੈ ਤਾਂ ਫੋਨ ਕਰਤਾ ਦਾ ਨੰਬਰ ਨੋਟ ਕਰਕੇ ਉਸ ਨੂੰ ਮੁੜ ਕਾਲ ਕਰਕੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਬੇਨਤੀ ਕੀਤੀ ਕਿ ਇਸ ਹੈਲਪ ਲਾਈਨ ਨੰਬਰ ਜ਼ਰੀਏ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕਾਲ ਕਰਨ ਸਮੇਂ ਆਪਣਾ ਜ਼ਿਲ੍ਹਾ ਅਤੇ ਮੋਬਾਇਲ ਨੰਬਰ ਜਾਂ ਲੈਂਡ ਲਾਈਨ ਨੰਬਰ ਦੱਸਣ।

ਸਾਵਣ ਕਵੀ ਦਰਬਾਰ ਵਿੱਚ ਲੱਗੀ ਰਚਨਾਵਾਂ ਦੀ ਛਹਿਬਰ

ਤਲਵਾੜਾ, 19 ਜੁਲਾਈ: ਅੱਜ ਇੱਥੇ ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਸਾਵਣ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਹਾਜਰ ਸ਼ਾਇਰਾਂ ਨੇ ਆਪਣੀਆਂ ਬਾਕਮਾਲ ਰਚਨਾਵਾਂ ਨਾਲ ਇਸ ਨੂੰ ਯਾਦਗਾਰੀ ਬਣਾ ਦਿੱਤਾ।
ਡਾ. ਵਿਸ਼ਾਲ ਧਰਵਾਲ ਦੇ ਗ੍ਰਹਿ ਵਿਖੇ ਸਜੀ ਇਸ ਮਹਿਫ਼ਲ ਦਾ ਆਗਾਜ਼ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ ਜਦਕਿ ਏ. ਐੱਸ. ਪੀ. ਧਰੁਵ ਦਹੀਆ ਆਈ. ਪੀ. ਐੱਸ. ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀ ਧੁਨ ਤੋਂ ਬਾਦ ਪ੍ਰੋ. ਬੀ. ਐੱਸ. ਬੱਲੀ, ਐਡਵੋਕੇਟ ਰਘਬੀਰ ਟੇਰਕਿਆਣਾ, ਗੁਰਪ੍ਰੀਤ ਗਰੇਵਾਲ, ਕਸ਼ਿਸ਼ ਹੁਸ਼ਿਆਰਪੁਰੀ, ਅਮਰੀਕ ਡੋਗਰਾ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਅਸ਼ੋਕ ਅਸ਼ਕ, ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਬਦਨਸੀਬ, ਅਨੁਰਾਧਾ ਕਾਫਿਰ, ਅਲਕਾ ਰਜਵਾਲ, ਨੀਲਮ ਸ਼ਰਮਾ ਧਮੇਟਾ, ਅਨਿਲ ਕੁਮਾਰ ਨੀਲ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠਾ, ਹਰਸ਼ਵਿੰਦਰ ਕੌਰ, ਹੈਰੀ ਰੰਧਾਵਾ, ਰਾਜਿੰਦਰ ਮਹਿਤਾ, ਨਵਦੀਪ ਵਿਰਕ, ਸਤਪਾਲ ਸਿੰਘ ਕਮਾਹੀ, ਜਸਵੀਰ ਕੌਰ ਜੱਸ, ਡਾ. ਹਰਮਿੰਦਰ ਸਿੰਘ ਸੋਹਲ, ਰਾਮ ਪਾਲ ਕਤਨੌਰੀਆ, ਸੰਯੁਕਤ ਕੁਲਸ਼੍ਰੇਸ਼ਠ ਵੱਲੋਂ ਸਮਾਜਿਕ ਸਰੋਕਾਰਾਂ ਤੇ ਮਾਨਵੀ ਸੰਵੇਦਨਾਵਾਂ ਨਾਲ ਲਬਰੇਜ਼ ਭਾਵਪੂਰਤ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੇ ਮਨਾਂ ਦੇ ਅਮਿੱਟ ਪੈੜਾਂ ਛੱਡੀਆਂ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਿਰਕਮਾਜੀਤ, ਆਸ਼ਾ ਕੁਮਾਰੀ, ਰਾਜ ਕੁਮਾਰ, ਸੁਰਿੰਦਰ ਸਿੰਘ ਤਲਵਾੜਾ, ਚੰਦਰ ਸ਼ੇਖਰ, ਗੌਰਵ ਸ਼ਰਮਾ, ਸਵਰਨ ਸ਼ਰਮਾ, ਜੋਗਿੰਦਰੀ ਦੇਵੀ, ਮੋਹਿਨੀ ਸ਼ਰਮਾ, ਰਾਮ ਪ੍ਰਸ਼ਾਦ ਸ਼ਰਮਾ, ਅਸ਼ੋਕ ਸ਼ਰਮਾ, ਸ਼ਿਵਮ, ਅਰੁਣਾ, ਵਿਕਾਸ ਕੌਂਡਲ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਕੰਢੀ ਖੇਤਰ ਲਈ ਵਰਦਾਨ ਸਾਬਿਤ ਹੋਵੇਗਾ ਪਸ਼ੂ ਹਸਪਤਾਲ: ਸੁਖਜੀਤ ਕੌਰ ਸਾਹੀ


  • ਤਲਵਾੜਾ ਵਿਖੇ ਬਲਾਕ ਪੱਧਰ ਦੇ ਪਸ਼ੂ ਹਸਪਤਾਲ ਦਾ ਕੀਤਾ ਉਦਘਾਟਨ
ਤਲਵਾੜਾ, 15 ਜੁਲਾਈ: ਅੱਜ ਇੱਥੇ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਨੇ ਤਲਵਾੜਾ ਵਿਖੇ ਨਾਬਾਰਡ ਯੋਜਨਾ ਤਹਿਤ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬਲਾਕ ਪੱਧਰ ਦੇ ਪਸ਼ੂ ਹਸਪਤਾਲ ਦਾ ਉਦਘਾਟਨ ਕੀਤਾ। 

ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦਾ ਚਹੁਮੁਖੀ ਵਿਕਾਸ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕਾ ਦਸੂਹਾ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਜਾਰੀ ਹਨ ਅਤੇ ਇਸ ਬਲਾਕ ਪੱਧਰੀ ਹਸਪਤਾਲ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਪਸ਼ੂਧਨ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਤਲਵਾੜਾ ਵਿਚ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈੇ ਹੇਠ ਸੀਪਾਈਟ ਸੈਂਟਰ, ਆਦਰਸ਼ ਮੈਰੀਟੋਰੀਅਸ ਸਕੂਲ ਦੀ ਸਥਾਪਨਾ ਕੀਤੀ ਗਈ ਹੈ ਅਤੇ ਸ. ਅਮਰਜੀਤ ਸਿੰਘ ਸਾਹੀ ਸਰਕਾਰੀ ਪਾਲੀਟੈਕਨਿਕ ਕਾਲਜ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਇਹ ਬਹੁਮੰਤਵੀ ਵਿੱਦਿਅਕ ਅਦਾਰੇ ਕੰਢੀ ਦੇ ਇਸ ਪਿੱਛੜੇ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਰੁਜਗਾਰ ਪ੍ਰਦਾਨ ਕਰਨ ਦੇ ਯਤਨਾਂ ਦੀ ਲੜੀ ਵਿਚ ਰਾਮਗੜ੍ਹ ਸੀਕਰੀ ਤੇ ਕਈ ਹੋਰ ਪਿੰਡਾਂ ਵਿਚ ਵੱਡੇ ਪੱਧਰ ਸਵੈ ਸਹਾਇਤਾ ਸਮੂਹਾਂ ਦੀ ਸਥਾਪਨਾ ਤੇ ਸੰਚਾਲਨ ਸਦਕਾ ਬਲਾਕ ਤਲਵਾੜਾ ਵਿਚ ਔਰਤਾਂ, ਨੌਜਵਾਨਾਂ ਤੇ ਉੱਦਮੀਆਂ ਨੂੰ ਆਪਣੇ ਪੈਰਾਂ ਤੇ ਖਲੋਣ ਦੇ ਵਿਆਪਕ ਮੌਕੇ ਪ੍ਰਦਾਨ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਨ. ਕੇ. ਜਸਵਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਆਰ. ਸੀ. ਅਲੂਨਾ ਐਕਸੀਅਨ ਪੰਚਾਇਤੀ ਰਾਜ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਦੀਪਕ ਰਾਣਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ਼ਿਵਮ ਸ਼ਰਮਾ, ਵਿਪਨ ਵਰਾਇਟੀ, ਕੁਲਦੀਪ ਚਤਰੂ, ਡੀ. ਐੱਸ. ਰੇਡੂ ਐੱਸ. ਡੀ. ਓ., ਡਾ. ਰਮੇਸ਼ ਸੈਣੀ, ਡਾ. ਚਰਨਜੀਤ ਸਿੰਘ, ਨਰੇਸ਼ ਠਾਕੁਰ, ਰਾਜ ਕੁਮਾਰ ਬਿੱਟੂ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਨਰਸਿੰਗ ਕਾਲਜ ਦਾ ਇਨਾਮ ਵੰਡ ਸਮਾਗਮ ਤੇ ਵਿਦਾਇਗੀ ਪਾਰਟੀ

ਹੁਸ਼ਿਆਰਪੁਰ, 15 ਜੁਲਾਈ: ਅੱਜ ਸ਼੍ਰੀ ਗੁਰੂ ਰਾਮ ਦਾਸ ਕਾਲਜ ਆਫ ਨਰਸਿੰਗ ਹੁਸ਼ਿਆਰਪੁਰ ਵਿਖੇ ਜੀ.ਐਨ.ਐਮ. ਬੀ.ਐਸ.ਸੀ. ਨਰਸਿੰਗ ਅਤੇ ਐਮ.ਐਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਨੰਦਿਤਾ ਮਿਤੱਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਪ੍ਰੋਗਰਾਮ ਵਿੱਚ ਸਤਿਕਾਰਯੋਗ ਡਾ.ਅਜੇ ਬੱਗਾ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ, ਵਿਨੋਦ ਸਰੀਨ ਸੀਨੀਅਰ ਮੈਡੀਕਲ ਸਿਵਲ ਹਸਪਤਾਲ ਹੁਸ਼ਿਆਰਪੁਰ, ਡਾ.ਸਤਪਾਲ ਗੋਜਰਾ ਐਸ.ਐਮ.ਓ. ਸਿਵਲ ਹਸਪਤਾਲ ਹੁਸ਼ਿਆਰਪੁਰ ਨੇ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਦਵਿੰਦਰ ਕੌਰ ਔਲਖ ਵੀ ਸ਼ਾਮਿਲ ਸਨ। ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਇਆ ਗਿਆ । ਇਹ ਗੋਲਡ ਮੈਡਲ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੁਆਰਾ ਵਿਦਿਆਰਥੀਆਂ ਗੁਰਪ੍ਰੀਤ ਕੋਰ ਐਮ.ਐਸ.ਸੀ., ਸੁਖਪ੍ਰੀਤ ਕੌਰ ਬੀ.ਐਸ.ਸੀ. ਅਤੇ ਰਮਨਜੀਚ ਕੌਰ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਨੂੰ ਪ੍ਰਦਾਨ ਕੀਤੇ ਗਏ।
ਜੀ.ਐਨ.ਐਮ.ਬੀ.ਐਸ.ਸੀ. ਨਰਸਿੰਗ, ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਅਤੇ ਐਮ.ਐਸ.ਸੀ. ਨਰਸਿੰਗ ਦੇ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਵੰਡੇ ਗਏ। ਡਾ.ਡਿਪੰਲ ਮਦਾਨ ਕਾਲਜ ਦੇ ਪ੍ਰਿਸਿੰਪਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕਾਲਜ ਦੇ ਚੋਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਦਵਿੰਦਰ ਕੌਰ ਔਲਖ ਨੇ ਦੱਸਿਆ ਕਿ ਹਰ ਸਾਲ ਕਾਲਜ ਦੀਆਂ ਵਿਦਿਆਰਥਣਾਂ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕਰਦੀਆਂ ਹਨ। ਸਤਿਕਾਰਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਤਾ ਮਿਤੱਰਾ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਮਰੀਜਾਂ ਦੀ ਤਨਦੇਹੀ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਨਰਸਿੰਗ ਦਾ ਕਿੱਤਾ ਸੇਵਾ ਦਾ ਕਿੱਤਾ ਹੈ। ਇਸ ਸਮਾਰੋਹ ਵਿੱਚ ਵਿਦਿਆਰਥਣਾਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੈਡਮ ਸਤੰਵਤ ਚਾਵਲਾ ਪ੍ਰਿੰਸੀਪਲ ਜੀ.ਐਨ.ਐਮ.ਵਿੰਗ ਨੇ ਵਿਦਿਆਰਥਣਾਂ ਨੂੰ ਕੋਰਸ ਪੂਰਾ ਕਰਨ ਤੇ ਵਧਾਈ ਦਿੱਤੀ। ਮੈਡਮ ਅਰਚਨਾ ਗਰਗ ( ਵਾਇਸ ਪ੍ਰਿੰਸੀਪਲ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਨੌਜਵਾਨ ਵਰਗ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 14 ਜੁਲਾਈ: ਜ਼ਿਲ੍ਹਾ ਡਰੱਗ ਡੀ-ਐਡੀਕਸ਼ਨ ਅਤੇ ਰਿਹੈਬਲੀਟੇਸ਼ਨ ਸੁਸਾਇਟੀ ਦੀ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਛਡਾਊ ਤੇ ਮੁੜ ਵਸੇਬਾ ਕੇਂਦਰ ਫਤਹਿਗੜ੍ਹ ਵਿਖੇ ਦਾਖਲ ਮਰੀਜਾਂ ਨੂੰ ਉਨ੍ਹਾਂ ਕੋਰਸਾਂ ਬਾਰੇ ਜਾਣੂ ਕਰਵਾਇਆ ਜਾਵੇ ਜਿਨ੍ਹਾਂ ਦੀ ਸਿਖਲਾਈ ਲੈਣ ਉਪਰੰਤ ਉਹ ਆਪਣੀ ਰੋਜ਼ੀ ਰੋਟੀ ਕਮਾ ਕੇ ਆਤਮ ਨਿਰਭਰ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਬੱਚੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਵਲ ਹਸਪਤਾਲ ਤੋਂ ਡੀ-ਟੋਕਸੀਫਾਈ ਕਰਾਉਣ ਤੋਂ ਬਾਅਦ  ਨਸ਼ਾ ਛੁਡਾਊ ਅਤੇ ਮੁੜ ਵਸੇਬਾ ਸੈਂਟਰ ਫਤਹਿਗੜ੍ਹ ਵਿਖੇ ਦਾਖਲ ਕਰਾਉਣ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਖਾਸ ਕਰਕੇ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ।
                  ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੰਜੀਵ ਬਬੂਟਾ ਨੇ ਨਸ਼ਾ ਵਿਰੋਧੀ ਅਤੇ ਮੁੜ ਵਸੇਬਾ ਕੇਂਦਰ ਫਤਹਿਗੜ੍ਹ ਵਿੱਚ ਕੀਤੇ ਜਾ ਰਹੇ ਮਰੀਜਾਂ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਜ਼ਿਲ੍ਹਾ ਡਰੱਗ ਡੀ-ਐਡੀਕਸ਼ਨ ਅਤੇ ਰਿਹੈਬਲੀਟੇਸ਼ਨ ਸੁਸਾਇਟੀ ਦੇ ਨੋਡਲ ਅਫ਼ਸਰ ਡਾ. ਅਜੇ ਬੱਗਾ ਨੇ ਦੱਸਿਆ ਕਿ ਪੁਨਰਵਾਸ ਕੇਂਦਰ ਫਤਹਿਗੜ੍ਹ ਵਿਖੇ ਦਾਖਲ ਮਰੀਜਾਂ ਨੂੰ ਯੋਗਾ ਅਤੇ ਕਸਰਤ ਮਾਹਿਰਾਂ ਦੀ ਦੇਖ-ਰੇਖ ਹੇਠ ਕਰਵਾਈ ਜਾ ਰਹੀ ਹੈ। ਸ੍ਰ: ਤਜਿੰਦਰ ਸਿੰਘ ਸੋਢੀ ਸਮੇਤ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪੁਨਰਵਾਸ ਕੇਂਦਰ ਫਤਹਿਗੜ੍ਹ ਵਿਖੇ ਨਸ਼ਾ ਕਰ ਰਹੇ ਵਿਅਕਤੀਆਂ ਨੂੰ ਨਸ਼ੇ ਤੋਂ ਮੁਕਤ ਕਰਨ ਅਤੇ  ਉਨ੍ਹਾਂ ਨੂੰ ਮਾਨਸਿਕ ਰੂਪ 'ਤੇ ਮਜ਼ਬੂਤ ਕਰਨ ਲਈ ਲੈਕਚਰ ਵੀ ਦਿੱਤੇ ਜਾਂਦੇ ਹਨ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਕਸੀਅਨ ਲੋਕ ਨਿਰਮਾਣ ਵਿਭਾਗ ਰਮਤੇਸ ਸਿੰਘ ਬੈਂਸ, ਜਨਰਲ ਮੈਨੇਜਰ ਡੀ ਆਈ ਸੀ ਸ੍ਰੀ ਪੀ.ਐਸ. ਸੇਖੋਂ, ਆਈ ਟੀ ਆਈ ਕਾਲਜ ਤੋਂ ਕੈਪਟਨ ਨਿਰਵੈਰ ਸਿੰਘ, ਨਰਿੰਦਰ ਸਿੰਘ, ਲੀਡ ਬੈਕ ਅਫ਼ਸਰ ਆਰ.ਐਸ. ਕੰਵਰ, ਸਤਵੰਤ ਸਿੰਘ, ਕੁਲਦੀਪ ਸਿੰਘ, ਬਾਗਬਾਨੀ ਤੋਂ ਡਾ. ਨਰੇਸ਼ ਕੁਮਾਰ, ਖੇਤੀਬਾੜੀ ਤੋਂ ਪਰਮਜੀਤ ਸਿੰਘ, ਪ੍ਰਿੰਸੀਪਲ ਰਚਨਾ ਕੌਰ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ।

ਅਮਰਦੀਪ ਸਿੰਘ ਬੈਂਸ ਨੇ ਬਤੌਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਾ ਚਾਰਜ ਸੰਭਾਲਿਆ

ਹੁਸ਼ਿਆਰਪੁਰ, 13 ਜੁਲਾਈ: ਅਮਰਦੀਪ ਸਿੰਘ ਬੈਂਸ ਨੇ ਅੱਜ ਬਤੌਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ
ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਸ੍ਰੀ ਬੈਂਸ 1996 ਵਿੱਚ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂਰਮਹਿਲ ਵਿਖੇ ਜੁਆਇੰਨ ਕੀਤਾ ਸੀ। ਸੰਨ 2006 ਵਿੱਚ ਤਰੱਕੀ ਹੋਣ ਤੋਂ ਬਾਅਦ ਜ਼ਿਲ੍ਹਾ ਵਿਕਾਸ ਤੇ ਪਚੰਾਇਤ ਅਫ਼ਸਰ ਫਿਰੋਜਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂਸ਼ਹਿਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਸ੍ਰੀ ਬੈਂਸ ਇੱਕ ਸਫ਼ਲ ਪ੍ਰਸ਼ਾਸ਼ਕ ਹੋਣ ਦੇ ਨਾਲ-ਨਾਲ ਨਿਸ਼ਾਨੇਬਾਜ਼ੀ (ਸ਼ੂਟਿੰਗ) ਦੇ ਵਧੀਆ ਖਿਡਾਰੀਆਂ ਵੀ ਰਹੇ ਹਨ। ਸ੍ਰ: ਅਵਤਾਰ ਸਿੰਘ ਭੁੱਲਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ ਬਤੌਰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਮੁਹਾਲੀ ਵਿਖੇ ਪਦ-ਉਨਤ ਹੋਏ ਹਨ। ਇਸ ਮੌਕੇ ਤੇ ਬੀ ਡੀ ਪੀ ਓ -2 ਸੁਖਦੇਵ ਸਿੰਘ ਵੀ ਹਾਜ਼ਰ ਸਨ।

ਸੀਮਾ ਸੁਰੱਖਿਆ ਬਲ ਪਸਿੰਗ ਆਊਟ ਪਰੇਡ 'ਚ 30 ਮਹਿਲਾ ਸਿਖਿਆਰਥੀਆਂ ਸਮੇਤ 118 ਸਿੱਖਿਆਰਥੀ ਹੋਏ ਸ਼ਾਮਲ

ਹੁਸ਼ਿਆਰਪੁਰ, 11 ਜੁਲਾਈ: ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 234 ਦੇ  ਟਰੇਨਿੰਗ ਪ੍ਰਾਪਤ ਕਰ ਚੁੱਕੇ 148 ਕਾਂਸਟੇਬਲਾਂ (ਮਹਿਲਾ ਅਤੇ ਪੁਰਸ਼) ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ 30 ਮਹਿਲਾ ਸਿਖਿਆਰਥੀ ਵੀ ਸ਼ਾਮਲ ਹਨ। ਡੀ ਆਈ ਜੀ (ਜ) ਸੀਮਾ ਸੁਰੱਖਿਆ ਬੱਲ (ਪੰਜਾਬ ਫਰੰਟੀਅਰ)  ਸ੍ਰੀ ਰਾਜ ਸਿੰਘ ਕਟਾਰੀਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ।
         
                  ਡੀ ਆਈ ਜੀ,  ਬੀ ਐਸ ਐਫ ਪੰਜਾਬ ਫਰੰਟੀਅਰ ਸ੍ਰੀ ਰਾਜ ਸਿੰਘ ਕਟਾਰੀਆ ਨੇ  ਇਸ ਮੌਕੇ ਤੇ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਦੇ ਅਧਿਕਾਰੀਆਂ ਅਤੇ ਟਰੇਨਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਹੀ ਉਚ ਕਿਸਮ ਦੀ ਸਿਖਲਾਈ ਦਿੱਤੀ ਗਈ ਹੈ। ਇਸ ਸਿਖਲਾਈ ਸੈਂਟਰ ਤੋਂ ਪ੍ਰਾਪਤ ਕੀਤੀ ਚੰਗੀ ਸਿਖਲਾਈ ਨਾਲ ਉਹ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਅਤੇ ਆਪਣੇ ਫਰਜ਼ ਚੰਗੇ ਢੰਗ ਨਾਲ ਨਿਭਾਉਣਗੇ। ਉਨ੍ਹਾਂ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਟਰੇਨਿੰਗ ਪ੍ਰਾਪਤ ਕਰ ਚੁੱਕੇ ਮਹਿਲਾ ਅਤੇ ਪੁਰਸ਼ ਸਿੱਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸਹੁੰ ਵੀ ਚੁਕਾਈ ਗਈ।
                  ਉਨ੍ਹਾਂ ਨੇ ਸਿਖਿਆਰਥੀਆਂ ਦੇ ਪ੍ਰੀਵਾਰਾਂ ਨੂੰ ਵੀ ਇਸ ਮੌਕੇ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਵਿੱਚ ਆ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੇ-ਆਪ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਦੇਸ਼ ਦੀਆਂ ਸਰਹੱਦਾਂ ਤੋਂ ਇਲਾਵਾ ਦੇਸ਼ ਅੰਦਰ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਮੌਕੇ ਤੇ ਵੀ ਆਪਣੀ ਡਿਊਟੀ ਬਹਾਦਰੀ ਨਾਲ ਨਿਭਾਉਂਦੇ ਹਨ।
                  ਡਿਪਟੀ ਇੰਸਪੈਕਟਰ ਜਨਰਲ ਸੀਮਾ ਸੁਰੱਖਿਆ ਬਲ ਖੜਕਾਂ ਸ੍ਰੀ ਐਚ.ਐਸ. ਢਿਲੋਂ ਨੇ
ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਸਿਖਲਾਈ ਸੈਂਟਰ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਕੁਲ 8 ਰਾਜਾਂ ਦੇ 148 ਸਿੱਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਮਹਾਂਰਾਸ਼ਟਰਾ ਤੋਂ 53, ਰਾਜਸਥਾਨ ਤੋਂ 35, ਗੁਜਰਾਤ 31, ਉੜੀਸਾ 19, ਹਰਿਆਣਾ 7, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਉਤਰ ਪ੍ਰਦੇਸ਼   ਤੋਂ 1-1 ਸਿਖਿਆਰਥੀ ਸ਼ਾਮਲ ਹਨ। ਇਨ੍ਹਾਂ ਸਿੱਖਿਆਰਥੀਆਂ ਵਿੱਚੋਂ 29 ਗਰੈਜੂਏਟ, 91 ਇੰਟਰ ਮੀਡੀਅਟ ਅਤੇ 28 ਦੀ ਯੋਗਤਾ ਮੈਟ੍ਰਿਕ ਹੈ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਨੂੰ ਟਰੇਨਿੰਗ ਦੌਰਾਨ 44 ਹਫ਼ਤੇ  ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ੍ਹਾਂ ਸਿਖਿਆਰਥੀਆਂ  ਨੂੰ ਆਤਮ ਨਿਰਭਰ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਨਸਿਕ ਤੌਰ ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥੀ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ।

                  ਅੱਜ ਦੀ ਪਾਸਿੰਗ ਆਊਟ ਪਰੇਡ ਨੂੰ ਕਮਾਂਡੈਂਟ ਉਪਿੰਦਰ ਰਾਏ, ਸੀ ਐਮ ਓ (ਐਸ ਜੀ) ਆਰ ਪੀ ਸੂਦ, ਡਿਪਟੀ ਕਮਾਂਡੈਂਟ ਟਰੇਨਿੰਗ ਵਿਕਾਸ ਸੁੰਦਰਿਆਲ, ਡਿਪਟੀ ਕਮਾਂਡੈਂਟ (ਏ ਡੀ ਐਮ) ਡੀ ਐਸ ਪਵਾਂਰ, ਡਿਪਟੀ ਕਮਾਂਡੈਂਟ ਵਿਸ਼ਾਲ ਜੋਸੀ, ਡਿਪਟੀ ਕਮਾਂਡੈਂਟ ਆਸ਼ੂ ਰੰਜਨ ਰਾਏ, ਸਹਾਇਕ ਕਮਾਂਡੈਂਟ ਸੁਰੇਸ਼ ਕੌਂਡਲ, ਸਹਾਇਕ ਕਮਾਂਡੈਂਟ ਰਾਹੁਲ ਸਿੰਘ, ਸਹਾਇਕ ਕਮਾਂਡੈਂਟ ਅਰਵਿੰਦ ਬਿਆਲ; ਸਹਾਇਕ ਕਮਾਂਡੈਂਟ ਹਿੰਗਲਾਜ ਡਨ,  ਇੰਸਪੈਕਟਰ ਸੁਨੀਲ ਸਿੰਘ, ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਤੇ ਜਵਾਨ ਅਤੇ  ਸਿੱਖਿਆਰਥੀਆਂ ਦੇ ਪ੍ਰੀਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
                  ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਮਹਿਲਾ ਅਤੇ ਪੁਰਸ਼ ਸਿਖਿਆਰਥੀਆਂ ਵਿੱਚ ਬਿੰਦੀਆਰਾਣੀ ਮਲਿਕ ਓਵਰ ਆਲ ਪਹਿਲੇ ਸਥਾਨ ਤੇ, ਮਨੋਜ ਕੁਮਾਰ ਓਵਰ ਆਲ ਦੂਜੇ ਸਥਾਨ ਤੇ, ਪਰਾਮਿਲਾ ਬੈਸਟ ਇਨ ਸ਼ੂਟਿੰਗ, ਪਾਟਿਲ ਸਚਿਨ ਓਮ ਪ੍ਰਕਾਸ਼ ਅਤੇ ਬਿੰਦੀਆਰਾਣੀ ਮਲਿਕ ਬੈਸਟ ਇਨ ਐਂਡੂਰੈਸ ਅਤੇ ਬਿੰਦੀਆਰਾਣੀ ਮਲਿਕ ਬੈਸਟ ਇਨ ਡਰਿੱਲ ਰਹੇ।

ਸਹਿਕਾਰਤਾ ਲਹਿਰ ਤਹਿਤ ਜ਼ਿਲ੍ਹੇ ਵਿੱਚ 223 ਸਵੈ-ਸੇਵੀ ਗਰੁੱਪ ਬਣਾਏ

ਹੁਸ਼ਿਆਰਪੁਰ, 10 ਜੁਲਾਈ - ਸਹਿਕਾਰਤਾ ਵਿਭਾਗ ਵੱਲੋਂ ਮਹਿਲਾਵਾਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਕਰਨ ਲਈ ਚਲਾਈ ਮਾਈ ਭਾਗੋ ਇਸਤਰੀ ਸਸ਼ਕਤੀਕਰਨ ਸਕੀਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2383 ਇਸਤਰੀ ਲਾਭਪਾਤਰੀਆਂ ਨੂੰ 5 ਕਰੋੜ 6 ਲੱਖ 41 ਹਜ਼ਾਰ ਰੁਪਏ ਦੇ ਰਿਣ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਕੀਮ ਤਹਿਤ ਔਰਤਾਂ ਵੱਲੋਂ ਆਪਣੀ ਪਰਿਵਾਰਿਕ ਆਮਦਨੀ ਵਧਾਉਣ ਲਈ ਡੇਅਰੀ, ਸਿਲਾਈ-ਕਢਾਈ ਅਤੇ ਬਿਊਟੀ ਪਾਰਲਰ ਆਦਿ ਦੇ ਕੰਮ ਸ਼ੁਰੂ ਕੀਤੇ ਗਏ ਹਨ।


           ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ  ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਔਰਤਾਂ ਨੂੰ ਸਹਿਕਾਰਤਾ ਲਹਿਰ ਵਿੱਚ ਸਰਗਰਮ ਕਰਨ ਲਈ ਮਾਈ ਭਾਗੋ ਇਸਤਰੀ ਸਸ਼ਕਤੀਕਰਨ ਯੋਜਨਾ ਦੇ ਭਾਗੀਦਾਰ ਬਣਾਉਣ ਤੋਂ ਇਲਾਵਾ ਜਿਥੇ ਹੁਣ ਤੱਕ 5 ਕਰੋੜ ਤੋਂ ਵਧੇਰੇ ਦੇ ਕਰਜੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਜ਼ਿਲ੍ਹੇ ਵਿੱਚ 2498 ਔਰਤਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਸਬੰਧੀ ਕਿੱਤਾਮੁਖੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਹਿਕਾਰੀ ਸਭਾਵਾਂ ਵਿੱਚ ਨੁਮਾਇੰਦਗੀ ਮਿਲਣ ਨਾਲ ਜਿੱਥੇ ਸਹਿਕਾਰੀ ਅਦਾਰਿਆਂ ਨੂੰ ਉਨ੍ਹਾਂ ਦੇ ਤਜਰਬੇ ਦਾ ਲਾਭ ਮਿਲਦਾ ਹੈ ਉਥੇ ਮਹਿਲਾਵਾਂ ਦੇ ਸਵੈ-ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ।  ਡਿਪਟੀ ਕਮਿਸ਼ਨਰ ਅਨੁਸਾਰ ਇਸ ਦੇ ਨਾਲ ਹੀ ਸਹਿਕਾਰੀ ਸਭਾਵਾਂ ਤਹਿਤ ਮਹਿਲਾਵਾਂ ਦੇ ਕੁੱਲ 223 ਸੈਲਫ਼ ਹੈਲਪ ਗਰੁੱਪ ਵੀ ਹੋਂਦ ਵਿੱਚ ਆ ਚੁੱਕੇ ਹਨ।

ਇਨ੍ਹਾਂ ਸੈਲਫ ਹੈਲਪ ਗਰੁੱਪਾਂ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਦਿੰਦਿਆਂ ਉਪ-ਰਜਿਸਟ੍ਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਸ੍ਰੀ ਸੰਤੋਖ ਲਾਲ ਨੇ ਦੱਸਿਆ ਕਿ ਇਨ੍ਹਾਂ ਗਰੁੱਪਾਂ ਦੇ ਮੈਂਬਰਾਂ ਵੱਲੋਂ ਆਪੋ-ਆਪਣੇ ਗਰੁੱਪ ਵਿੱਚ ਮੈਂਬਰਾਂ ਪਾਸੋਂ ਹਰ ਮਹੀਨੇ ਰਾਸ਼ੀ ਇਕੱਤਰ ਕਰਕੇ, ਲੋੜਵੰਦ ਮੈਂਬਰਾਂ ਨੂੰ ਕਰਜ਼ੇ ਦੇ ਰੂਪ ਵਿੱਚ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਈ ਗਰੁੱਪ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਬੈਂਕਾਂ ਪਾਸੋਂ ਕਰਜ਼ੇ ਦੀ ਸਹੂਲਤ ਵੀ ਦਿਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਈ ਭਾਗੋ ਇਸਤਰੀ ਸ਼ਕਤੀਕਰਣ ਸਕੀਮ ਤਹਿਤ 17 ਟ੍ਰੇਨਿੰਗ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿੱਚ 349 ਇਸਤਰੀ ਮੈਂਬਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਆਦਮਪੁਰ ਹਵਾਈ ਅੱਡੇ ਨੂੰ ਵਪਾਰਕ ਏਅਰਪੋਰਟ ਦਾ ਦਰਜਾ ਦੇਣ ਦਾ ਕੇਂਦਰੀ ਰੱਖਿਆ ਮੰਤਰੀ ਵੱਲੋਂ ਭਰੋਸਾ: ਸੁਖਬੀਰ ਸਿੰਘ ਬਾਦਲ


  •  ਕੈਪਟਨ ਅਮਰਿੰਦਰ ਸਿੰਘ ਦੀ ਮੁਹਿੰਮ ਲੋਕਾਂ ਲਈ ਨਹੀਂ ਸਗੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਖਾਤਰ
  •  ਪੰਜਾਬ ਅੰਦਰ ਬੁਨਿਆਦੀ ਢਾਚੇ ਦੀ ਮਜ਼ਬੂਤੀ ਲਈ ਖਰਚੇ ਜਾ ਰਹੇ ਹਨ 10 ਹਜ਼ਾਰ ਕਰੋੜ
  •  ਗੈਰ ਕਾਨੂੰਨੀ ਮਾਈਨਿੰਗ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ
  •  ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
  •  ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਜਿਆਣੀ, ਠੰਡਲ ਅਤੇ ਅਵਿਨਾਸ਼ ਰਾਏ ਖੰਨਾ ਨੇ ਕੀਤੀ ਸ਼ਿਰਕਤ
ਹੁਸਿਆਰਪੁਰ, 7 ਜੁਲਾਈ: ਪੰਜਾਬ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਆਦਮਪੁਰ ਵਿਖੇ ਭਾਰਤੀ ਫੌਜ ਦੇ ਹਵਾਈ ਅੱਡੇ ਨੂੰ ਵਪਾਰਕ ਦਰਜਾ ਦੇਣ ਸਬੰਧੀ ਕੇਂਦਰੀ ਰੱਖਿਆ ਮੰਤਰੀ ਸ੍ਰੀ ਮਨੋਹਰ ਪਾਰੀਕਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਜਿਸ ਨਾਲ ਜਿਥੇ ਦੁਆਬਾ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ ਉਥੇ ਪ੍ਰਵਾਸੀ ਭਾਰਤੀਆਂ ਲਈ ਵੀ ਵੱਡੀ ਸਹੂਲਤ ਹੋਵੇਗੀ।

       ਅੱਜ ਇਥੇ ਸਮਾਜਿਕ ਨਿਆਂ ਤੇ ਅਧਿਕਾਰਤਾ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦੇ ਮੰਤਰਾਲੇ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਕੇਂਦਰੀ ਰੱਖਿਆ ਮੰਤਰੀ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ ਗਈ ਸੀ ਜਿਸ ਪਿੱਛੋਂ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਪ੍ਰਕ੍ਰਿਆ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਕੇਂਦਰੀ ਰੱਖਿਆ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ।
       ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਅਗਲੇ ਦੋ ਸਾਲਾਂ ਦੌਰਾਨ ਸੂਬੇ ਵਿੱਚ 10 ਹਜ਼ਾਰ ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਖਰਚੇ ਜਾ ਰਹੇ ਹਨ ਜਿਸ ਵਿੱਚੋਂ 4000 ਕੋਰੜ ਰੁਪਏ ਨਾਲ 150 ਛੋਟੇ ਸਹਿਰਾਂ ਤੇ ਕਸਬਿਆਂ ਵਿੱਚ ਸੀਵਰੇਜ, ਪੀਣ ਵਾਲਾ ਪਾਣੀ, ਗਲੀਆਂ ਪੱਕੀਆਂ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੀ ਪੰਜਾਬ ਸਰਕਾਰ ਵੱਲੋਂ 5000 ਕਰੋੜ ਰੁਪਏ ਦੇ ਪ੍ਰਾਜੈਕਟ ਮੰਨਜ਼ੂਰ ਕਰ ਦਿੱਤੇ ਗਏ ਹਨ। ਪੱਤਰਕਾਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੀ ਗਈ ਸਿਆਸੀ ਸਰਗਰਮੀ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਲੜਾਈ ਨਹੀਂ ਸਗੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਕਿ ਉਨ੍ਹਾਂ ਨੇ ਪਿਛਲਾ ਇੱਕ ਦਹਾਕਾ ਕਿਥੇ ਗੁਜ਼ਾਰਿਆ ਹੈ ? ਉਨ੍ਹਾਂ ਕਿਹਾ ਕਿ ਪਿਛਲੇ ਸਾਲ  ਮਈ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਪਿੱਛੋਂ ਉਹ ਕੇਵਲ ਇੱਕ ਵਾਰ ਹੀ ਆਪਣੇ ਲੋਕ ਸਭਾ ਹਲਕੇ ਵਿੱਚ ਗਏ ਹਨ।

       ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਗੈਰਕਾਨੂੰਨੀ ਤਰੀਕੇ ਨਾਲ ਰੇਤੇ ਦੀ ਖੁਦਾਈ ਵਿੱਚ ਲਿਪਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਜਾਂ ਕੱਦਬੁੱਤ ਦਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਅਜਿਹੇ ਮਾਮਲਿਆਂ ਵਿੱਚ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਦੋਸ਼ੀਆਂ ਵਿਰੁੱਧ ਪੁਲੀਸ ਕੇਸ ਦਰਜ ਕੀਤੇ ਜਾਣਗੇ।
        ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਪੰਜਾਬ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਗਲੇ ਦੋ ਸਾਲਾਂ ਦੌਰਾਨ ਸਾਰੇ ਸ਼ਹਿਰਾਂ ਨੂੰ ਚਹੁੰ ਮਾਰਗੀ ਅਤੇ ਛੇ ਮਾਰਗੀ ਸੜਕਾਂ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਸਬੰਧੀ 18 ਹਜ਼ਾਰ ਕੋਰੜ ਰੁਪਏ ਦੇ ਪ੍ਰਾਜੈਕਟ ਮੰਨਜ਼ੂਰ ਕੀਤੇ ਗਏ ਹਨ। ਇਸ ਵਿੱਚ ਮੁਖ ਤੌਰ 'ਤੇ ਚੰਡੀਗੜ੍ਹ - ਬਠਿੰਡਾ, ਹੁਸ਼ਿਆਰਪੁਰ- ਫਗਵਾੜਾ, ਜਲੰਧਰ- ਮੋਗਾ, ਚੰਡੀਗ਼ੜ੍ਹ- ਫਗਵਾੜਾ, ਚੰਡੀਗੜ੍ਹ -ਲੁਧਿਆਣਾ ਸੜਕਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਮੌਨਸੂਨ ਦੇ ਸੀਜ਼ਨ ਤੋਂ ਤੁੰਰਤ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ।

       ਜ਼ਿਕਰਯੋਗ ਹੈ ਕਿ ਸਮਾਗਮ ਦੌਰਾਨ ਬਨਾਵਟੀ ਅੰਗ ਉਤਪਾਦਨ ਕਾਰਪੋਰੇਸ਼ਨ ਕਾਨਪੁਰ, ਰਾਸ਼ਟਰੀ ਸਫਾਈ ਕਰਮਚਾਰੀ ਵਿੱਤ ਤੇ ਵਿਕਾਸ ਕਾਰਕਪੋਰੇਸ਼ਨ ਨਵੀਂ ਦਿੱਲੀ ਵੱਲੋਂ ਸਿਰ 'ਤੇ ਮੈਲਾ ਢੋਣ ਵਾਲੇ 59 ਸਵੱਛਕਾਰਾਂ ਨੂੰ ਪ੍ਰਤੀ ਵਿਅਕਤੀ 40 ਹਜ਼ਾਰ ਰੁਪਏ ਦੀ ਸਹਾਇਤਾ ਅਤੇ ਹੁਨਰ ਵਿਕਾਸ ਦੀ ਸਿਖਲਾਈ ਮੁਕੰਮਲ ਕਰਨ ਵਾਲੇ 200 ਟ੍ਰੇਨੀਆਂ ਨੂੰ ਸਰਟੀਫਿਕੇਟ ਵੰਡੇ ਗਏ। ਉਪ ਮੁੱਖ ਮੰਤਰੀ ਵੱਲੋਂ 70 ਫੀਸਦੀ ਨੇਤਰਹੀਣ ਸ੍ਰੀ ਯੋਗਰਾਜ, ਜਿਨ੍ਹਾਂ ਨੇ ਹਾਲ ਹੀ ਵਿੱਚ ਸਿਵਲ ਸੇਵਾਵਾਂ ਵਿੱਚ 1213 ਰੈਂਕ ਪ੍ਰਾਪਤ ਕੀਤਾ ਅਤੇ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਦੱਖਣੀ ਕੋਰੀਆ ਵਿਖੇ ਪੈਰਾ ਉਲੰਪਿਕ ਦੌਰਾਨ ਚਾਂਦੀ ਦਾ ਤਮਗਾ ਜਿੱਤਿਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ 20 ਵਿਅਕਤੀਆਂ ਨੂੰ ਮੋਟਰ ਟ੍ਰਾਈਸਾਈਕਲ, 54 ਟ੍ਰਾਈਸਾਈਕਲ, 38 ਵੀਲਚੇਅਰ, 78 ਸੁਣਨ ਵਾਲੀਆਂ ਮਸ਼ੀਨਾਂ ਅਤੇ 38 ਵਿਅਕਤੀਆਂ ਨੂੰ ਬਨਾਵਟੀ ਅੰਗ ਵੀ ਪ੍ਰਦਾਨ ਕੀਤੇ ਗਏ।
       ਇਸ ਮੌਕੇ ਮੁੱਖ ਤੌਰ ਤੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸੋਹਣ ਸਿੰਘ ਠੰਡਲ, ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾਂ, ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ, ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ, ਮੇਅਰ ਸ਼ਿਵ ਸੂਦ ਅਤੇ ਹੋਰ ਹਾਜ਼ਰ ਸਨ।

ਸੇਵਾ ਮੁਕਤੀ ਤੇ ਵਿਦਾੲਗੀ ਸਮਾਗਮ ਆਯੋਜਿਤ

ਤਲਵਾੜਾ, 5 ਜੁਲਾਈ: ਇੱਥੇ ਹੈੱਡਮਾਸਟਰ ਰਾਜਿੰਦਰ ਪ੍ਰਸ਼ਾਦ ਸ਼ਰਮਾ
ਦੀ ਸੇਵਾ ਮੁਕਤ ਹੋਣ ਤੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਵਿਦਾਇਗੀ ਸਮਾਗਮ ਆਯੋਜਿਤ ਕੀਤਾ ਗਿਆ। ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਸ਼੍ਰੀ ਸ਼ਰਮਾ ਵੱਲੋਂ ਸਿੱਖਿਆ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਪ੍ਰਿੰ. ਸੁਨੀਤਾ ਸ਼ਰਮਾ, ਹਿਤੇਸ਼ ਸ਼ਰਮਾ, ਹਰਮੀਤ ਕੌਰ, ਮਹਿੰਦਰ ਸਿੰਘ, ਮਨਮਹਿੰਦਰ ਸਿੰਘ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ, ਕਿਰਨ ਬਾਲਾ, ਅਨੂਪ ਕੁਮਾਰ, ਸੂਰਜ ਆਦਿ ਨੇ ਸੰਬੋਧਨ ਕੀਤਾ ਅਤੇ ਸਕੂਲ ਦੇ ਕਾਰਜਕਾਰੀ ਮੁੱਖਅਧਿਆਪਕ ਰਾਜ ਕੁਮਾਰ ਨੇ ਮਹਿਮਾਨਾਂ ਦਾ ਧੰਨਵਾਦ ਪ੍ਰਗਟ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਸੰਦੀਪ ਕਪਿਲ, ਬਲਵਿੰਦਰ ਸਿੰਘ ਜਰਿਆਲ, ਹਰਕਮਲ ਸਿੰਘ, ਅੰਕੁਸ਼ ਸ਼ਰਮਾ, ਨਵਕਿਰਨ, ਮਹਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਹੜ੍ਹਾਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

ਦਸੂਹਾ, 2 ਜੁਲਾਈ: ਬਰਸਾਤੀ ਮੌਸਮ ਦੇ ਮੱਦੇਨਜ਼ਰ  ਦਰਿਆ ਬਿਆਸ ਦੇ ਨਾਲ ਲਗਦੇ ਪਿੰਡਾਂ 'ਚ ਹੜਾਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਅੱਜ ਜਿਲ੍ਹੇ 'ਚ ਪੈਂਦੇ ਦਰਿਆ ਬਿਆਸ ਦੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਵੱਖ-ਵੱਖ ਥਾਵਾਂ ਤੇ ਕੀਤੇ ਗਏ ਪ੍ਰਬੰਧਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਖੁਦ ਦੇਖਿਆ ਗਿਆ ਅਤੇ ਇਨ੍ਹਾਂ ਖੇਤਰਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆ ਰਹੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਖੇਤਰਾਂ 'ਤੇ ਲਗਾਤਾਰ ਨਜ਼ਰਸਾਨੀ ਰੱਖਣ।

                  ਡਿਪਟੀ ਕਮਿਸ਼ਨਰ ਵੱਲੋਂ ਕੀਤੇ ਇਸ ਦੌਰੇ ਦੌਰਾਨ ਪਿੰਡ ਰੜ੍ਹਾ ਦੇ ਵਾਸੀਆਂ ਵੱਲੋਂ ਦਰਿਆ ਦੇ ਪਾਣੀ ਕਾਰਨ ਪਿੰਡ ਦੀ ਜਮੀਨ ਨੂੰ ਪੈ ਰਹੇ ਖੋਰੇ ਸਬੰਧੀ ਦੱਸਣ 'ਤੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਉਹ ਇਸ ਸਬੰਧੀ ਤੁਰੰਤ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ ਅਤੇ ਇਸ ਵਾਸਤੇ ਲੋੜੀਂਦੇ ਫੰਡ ਮੁਹੱਈਆ ਕਰਾਉਣ ਦੇ ਉਪਰਾਲੇ ਵੀ ਕੀਤੇ ਜਾਣਗੇ।
                  ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਕੰਦੂਵਾਲ ਕੰਪਲੈਕਸ ਦਾ ਦੌਰਾ ਕੀਤਾ ਜੋ ਕਿ ਧੁੱਸੀ ਬੰਧ ਦੇ ਅੰਦਰ ਪੈਂਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਥੇ ਕਰਵਾਏ ਗਏ ਹੜ੍ਹ ਰੋਕੂ ਕੰਮਾਂ ਦਾ ਨਿਰੀਖਣ ਕੀਤਾ ਗਿਆ। ਇਥੇ ਪਿੰਡ ਵਾਸੀਆਂ ਨੇ ਇਸ ਕੰਪਲੈਕਸ ਵਿੱਚ ਲੱਗੀ ਢਾਹ ਬਾਰੇ ਡਿਪਟੀ ਕਮਿਸ਼ਨਰ ਦੇ ਧਿਆਨ ਲਿਆਂਦਾ ਅਤੇ ਇਸ ਨੂੰ ਰੋਕਣ ਲਈ ਯੋਗ ਉਪਰਾਲੇ ਜਲਦੀ ਕਰਨ ਦੀ ਬੇਨਤੀ ਕੀਤੀ। ਇਸ ਬਾਰੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਇਹ ਕੰਮ ਜਲਦੀ ਟੇਕਅਪ ਕਰਕੇ ਲੱਗੀ ਢਾਹ ਨੂੰ ਛੇਤੀ ਬਚਾਇਆ ਜਾਵੇਗਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਪੱਸੀ ਬੇਟ ਕੰਪਲੈਕਸ ਦਾ ਦੌਰਾ ਕੀਤਾ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਧੁੱਸੀ ਬੰਧ ਆਬਾਦੀ ਦੇ ਬਿਲਕੁਲ ਉਪਰ ਹੈ ਅਤੇ ਦਰਿਆ ਨੇ ਪਿੰਡ ਸਾਹਮਣੇ ਖੋਰਾ ਲਗਾਇਆ ਹੈ ਜਿਸ ਨੂੰ ਜਲਦੀ ਰੋਕਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
                  ਇਸ ਮੌਕੇ 'ਤੇ ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਤਹਿਸੀਲਦਾਰ ਟਾਂਡਾ ਪਵਨ ਕੁਮਾਰ, ਐਕਸੀਅਨ ਡਰੇਨੇਜ਼ ਵਿਭਾਗ ਹੁਸ਼ਿਆਰਪੁਰ ਵਿਨੋਦ ਕੁਮਾਰ ਗੁਪਤਾ, ਐਸ ਡੀ ਓ ਕਮਲਜੀਤ ਲਾਲ, ਏ ਈ ਅਵਤਾਰ ਸਿੰਘ, ਅਰੁਣ ਅਗਰਵਾਲ ਵੀ ਉਨ੍ਹਾਂ ਦੇ ਨਾਲ ਸਨ।

ਰਾਜ ਕੁਮਾਰ ਨੇ ਬਤੌਰ ਸਕੂਲ ਮੁਖੀ ਅਹੁਦਾ ਸੰਭਾਲਿਆ

ਤਲਵਾੜਾ, 1 ਜੁਲਾਈ: ਅੱਜ ਇੱਥੇ ਸੀਨੀਅਰ ਸਾਇੰਸ ਅਧਿਆਪਕ ਰਾਜ ਕੁਮਾਰ ਵੱਲੋਂ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਬਤੌਰ ਕਾਰਜਕਾਰੀ ਮੁੱਖ ਅਧਿਆਪਕ ਅਹੁਦਾ ਸੰਭਾਲਣ ਦਾ ਸਮਾਚਾਰ ਹੈ। ਇਸ ਮੌਕੇ ਰਾਜ ਕੁਮਾਰ ਨੇ ਸਟਾਫ਼ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸਕੂਲ ਦੇ ਚਹੁਮੁਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਹਰਮੀਤ ਕੌਰ, ਸੰਦੀਪ ਕਪਿਲ, ਮੁਲਖਾ ਸਿੰਘ ਨੇ ਉਨ੍ਹਾਂ ਦੀ ਨਿਯੁਕਤੀ ਮੌਕੇ ਸਵਾਗਤੀ ਸੰਬੋਧਨ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਰਵੀ ਸ਼ਾਰਦਾ, ਰਾਕੇਸ਼ ਕੁਮਾਰ, ਭੁਪਿੰਦਰ ਸਿੰਘ ਸਿੱਧੂ, ਬਿਆਸ ਦੇਵ, ਹਰਕਮਲ ਸਿੰਘ, ਰਮੇਸ਼ ਕੁਮਾਰ, ਕਾਂਤਾ ਦੇਵੀ, ਯੋਗੇਸ਼ਵਰ ਸਲਾਰੀਆ, ਬੀ. ਐੱਸ. ਜਰਿਆਲ, ਨਵਕਿਰਨ, ਸੱਤਿਆ ਬ੍ਰਤ, ਲਾਜਵੰਤੀ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜਰ ਸਨ।

ਸਵੱਛ ਭਾਰਤ ਮਿਸ਼ਨ ਅਧੀਨ ਸਾਰੇ ਪਿੰਡਾਂ ਨੂੰ ਖੁੱਲੇ ਵਿੱਚ ਸ਼ੋਚ ਮੁਕਤ ਕਰਨ ਸਬੰਧੀ ਵਰਕਸ਼ਾਪ

ਹੁਸ਼ਿਆਰਪੁਰ, 1 ਜੁਲਾਈ: ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਅਧੀਨ ਸਾਰੇ ਪਿੰਡਾਂ ਨੂੰ ਖੁੱਲੇ ਵਿੱਚ ਸ਼ੋਚ ਮੁਕਤ ਕਰਨ ਸਬੰਧੀ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ 4-5 ਪਿੰਡ ਸਵੱਛ ਅਭਿਆਨ ਅਧੀਨ ਅਡਾਪਟ ਕਰਨ ਲਈ ਕਿਹਾ ਤਾਂ ਜੋ ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਕਿਹਾ ਖੁੱਲ੍ਹੇ ਵਿੱਚ ਸ਼ੋਚ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2017 ਤੱਕ ਪੰਜਾਬ ਦੇ ਸਾਰੇ ਪਿੰਡਾਂ ਨੂੰ ਸ਼ੋਚ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਤਹਿਤ 2 ਅਕਤੂਬਰ 2015 ਤੱਕ ਜਿਲ੍ਹਾ ਹੁਸ਼ਿਆਰਪੁਰ ਦੇ 100 ਪਿੰਡਾਂ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹਲਕਾ ਹੁਸਿਆਰਪੁਰ ਵੱਲੋਂ ਸ਼ੋਚ ਮੁਕਤ ਕੀਤਾ ਜਾਵੇਗਾ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ  50 ਪਿੰਡਾਂ ਨੂੰ ਅਤੇ 2 ਪਿੰਡਾਂ ਨੂੰ ਸੰਸਦੀ ਆਦਰਸ਼ ਗਰਾਮ ਯੋਜਨਾ ਤਹਿਤ ਸੋਚ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। 

                            ਵਰਕਸ਼ਾਪ ਦੌਰਾਨ ਨਿਗਰਾਨ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸ੍ਰੀ ਸੁਭਾਸ਼ ਚੰਦਰ ਗੁਪਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਇੱਕ ਸਪੈਸ਼ਲ ਟਰੇਨਿੰਗ ਪ੍ਰੋਗਰਾਮ 4 ਜੁਲਾਈ ਤੋਂ 8 ਜੁਲਾਈ 2015 ਤੱਕ ਵਿਭਾਗ ਦੇ ਵੱਖ-ਵੱਖ ਅਫ਼ਸਰਾਂ ਦੁਆਰਾ ਪਿੰਡਾਂ ਨੂੰ ਸ਼ੋਚ ਮੁਕਤ ਕਰਨ ਲਈ ਉਲੀਕਿਆ ਗਿਆ ਹੈ ਜਿਸ ਵਿੱਚ ਪਿੰਡਾਂ ਨੂੰ ਸ਼ੋਚ ਮੁਕਤ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ ਮੂਲ ਰੂਪ ਵਿੱਚ ਦਿੱਤੀ ਜਾਵੇਗੀ। ਇਸ ਉਪਰੰਤ ਕਾਰਜਕਾਰੀ ਇੰਜੀਨੀਅਰ ਮੰਡਲ-1-ਕਮ-ਨੋਡਲ ਅਫ਼ਸਰ ਸ੍ਰੀ ਕੁਲਦੀਪ ਸਿੰਘ ਸੈਣੀ ਨੇ ਖੁੱਲ੍ਹੇ ਵਿੱਚ ਸ਼ੋਚ ਮੁਕਤ ਕਰਨ 'ਤੇ ਇੱਕ ਪ੍ਰਜ਼ੈਟੇਸ਼ਨ ਦਿੰਦੇ ਹੋਏ ਦੱਸਿਆ ਕਿ ਸਾਨੂੰ ਖੁੱਲ੍ਹੇ ਵਿੱਚ ਸ਼ੋਚ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਹਰ ਘਰ ਵਿੱਚ ਪਖਾਨਾ ਬਣਾਉਣ ਅਤੇ ਉਸ ਦੀ ਵਰਤੋਂ ਕਰਨ ਲਈ ਕਿਹਾ। ਖੁੱਲ੍ਹੇ ਵਿੱਚ ਸ਼ੋਚ ਕਰਨ ਨਾਲ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਨ ਲਈ  ਇੱਕ ਪ੍ਰਯੋਗ ਕਰਕੇ ਵੀ ਦਿਖਾਇਆ। ਵਰਕਸ਼ਾਪ ਦੌਰਾਨ ਜਲ ਸਪਲਾਈ ਵਿਭਾਗ ਦੇ ਹਰ ਮੰਡਲ ਦੀਆਂ 2 ਵਾਟਰ ਸਪਲਾਈ ਸਕੀਮਾਂ ਨੂੰ  24  x 7 ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। 
                  ਵਰਕਸ਼ਾਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਆਈ ਏ ਐਸ (ਅੰਡਰ ਟਰੇਨਿੰਗ) ਹਿੰਮਾਸ਼ੂ ਅਗਰਵਾਲ, ਤਹਿਸੀਲਦਾਰ ਬਰਜਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਵਿਜੇ ਕੁਮਾਰ, ਕਾਰਜਕਾਰੀ ਇੰਜੀਨੀਅਰ ਹਰਜੀਤ ਸਿੰਘ, ਕਾਰਜਕਾਰੀ ਇੰਜੀ: ਦਲਜੀਤ ਸਿੰਘ ਬੈਂਸ, ਉਪ ਮੰਡਲ ਇੰਜੀ: ਨਵਨੀਤ ਕੁਮਾਰ ਜਿੰਦਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ। 

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)