ਜੰਗਲੀ ਜੀਵਾਂ ਵੱਲੋਂ ਕੀਤੇ ਜਾਂਦੇ ਜਾਨੀ ਮਾਲੀ ਨੁਕਸਾਨ ਦੇ ਮੁਆਵਜੇ ਦੀ ਰਾਸ਼ੀ ਵਿੱਚ ਵਾਧਾ: ਡੀ ਸੀ


ਜੰਗਲੀ ਜੀਵਾਂ ਤੋਂ ਬਚਾਓ ਲਈ ਕੰਡੇਦਾਰ ਤਾਰ ਅਤੇ ਨਵੀਂ ਤਕਨੀਕੀ ਦੀ ਸੋਲਰ ਫੈਂਸਿੰਗ

ਹੁਸ਼ਿਆਰਪੁਰ, 14 ਦਸੰਬਰ:  ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰ ਵਿੱਚ ਜਿਆਦਾਤਰ ਰਕਬਾ ਵਣਾਂ ਹੇਠ ਹੈ ਅਤੇ ਇਸ ਖੇਤਰ ਵਿੱਚ ਖੈਰ, ਸ਼ੀਸ਼ਮ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਦਰਤੀ ਤੌਰ ਤੇ ਉਗੀਆਂ ਵਣ ਉਤਪਤੀਆਂ ਹਨ। ਵਣ ਮੰਡਲ ਹੁਸ਼ਿਆਰਪੁਰ, ਦਸੂਹਾ ਅਤੇ ਗੜ੍ਹਸ਼ੰਕਰ ਜੰਗਲੀ ਜੀਵਾਂ ਨਾਲ ਪ੍ਰਭਾਵਿਤ ਇਲਾਕਾ ਕੰਢੀ ਖੇਤਰ ਵਿੱਚ ਪੈਂਦਾ ਹੈ ਅਤੇ ਇਨ੍ਹਾਂ ਕੰਢੀ ਖੇਤਰਾਂ ਵਿੱਚ ਜੰਗਲੀ ਜਾਨਵਰ, ਸਾਂਬਰ, ਨੀਲ ਗਾਂ ਅਤੇ ਜੰਗਲੀ ਸੂਰ ਪਾਏ ਜਾਂਦੇ ਹਨ। ਜੰਗਲੀ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਕਾਰਨ ਇਹ ਜਾਨਵਰ ਕੰਢੀ ਖੇਤਰ ਦੇ ਨਾਲ ਲਗਦੇ ਇਲਾਕੇ ਦੇ ਖੇਤਾਂ ਵਿੱਚ ਆਲੂ, ਮੱਕੀ, ਕਣਕ, ਛੋਲੇ ਆਦਿ ਫ਼ਸਲਾਂ ਦੇ ਕੀਤੇ ਜਾਂਦੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਜੰਗਲੀ ਜੀਵ ਮੰਡਲ ਦਾ ਵੱਖਰਾ ਵਿੰਗ ਸਥਾਪਿਤ ਕੀਤਾ ਗਿਆ ਹੈ ਜਿਸ ਵੱਲੋਂ ਕਿਸਾਨਾਂ ਦੇ ਫ਼ਸਲਾਂ ਨੂੰ ਨੁਕਸਾਨ ਕਰਦੇ ਜੰਗਲੀ ਸੂਰ ਮਾਰਨ ਲਈ ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਨੂੰ ਪਰਮਿੱਟ ਜਾਰੀ ਕਰਨ ਲਈ ਨਿਯੁਕਤ ਕੀਤਾ ਹੈ।
Amit Dhaka | ਅਮਿਤ ਢਾਕਾ

                  ਸ੍ਰੀ ਢਾਕਾ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਵੱਲੋਂ ਜਿੰਮੀਦਾਰਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 4000 ਰੁਪਏ ਦੀ ਰਕਮ ਮੁਆਵਜੇ ਵਜੋਂ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜੰਗਲੀ ਜਾਨਵਰਾਂ ਵੱਲੋਂ ਜਾਨੀ ਨੁਕਸਾਨ ਕਰਨ ਤੇ 1,00,000 ਰੁਪਏ ਅਤੇ ਗੰਭੀਰ ਜਖਮੀ ਹੋਣ ਦੀ ਸੂਰਤ ਤੇ 20,000 ਰੁਪਏ ਅਤੇ ਮਾਮੂਲੀ ਸੱਟ ਲੱਗਣ ਤੇ ਇਲਾਜ ਦਾ ਕੁਲ ਖਰਚਾ ਦਿੱਤਾ ਜਾਂਦਾ ਹੈ ਜਦਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਤੋਂ ਉਕਤ ਰਾਸ਼ੀ ਨੂੰ ਵਧਾ ਕੇ ਦੁਗਣਾ ਕਰ ਦਿੱਤਾ ਹੈ ਜਿਸ ਤਹਿਤ ਹੁਣ ਜਾਨੀ ਨੁਕਸਾਨ ਤੇ 2,00,000 ਰੁਪਏ ਅਤੇ ਗੰਭੀਰ ਜ਼ਖਮੀ ਹੋਣ ਤੇ 60,000 ਰੁਪਏ ਅਤੇ ਮਾਮੂਲੀ ਸੱਟ ਤੇ ਇਲਾਜ ਦਾ ਪੂਰਾ ਖਰਚਾ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੰਗਲੀ ਸੂਰਾਂ ਤੋਂ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਜੰਗਲੀ ਸੂਰਾਂ ਨੂੰ ਮਾਰਨ ਲਈ ਜੰਗਲੀ ਜੀਵ ਮੰਡਲ ਹੁਸ਼ਿਆਰਪੁਰ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਪਿਛਲੇ ਮਾਲੀ ਸਾਲ ਦੌਰਾਨ 33 ਅਤੇ ਇਸ ਸਾਲ ਵਿੱਚ ਹੁਣ ਤੱਕ 19 ਲੋਕਾਂ ਨੂੰ ਪਰਮਿੱਟ ਜਾਰੀ ਕੀਤੇ ਗਏ ਹਨ। ਸ੍ਰੀ ਢਾਕਾ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੰਗਲੀ ਸੂਰ ਨੂੰ ਮਾਰਨ ਤੋਂ ਬਾਅਦ ਮਾਰਿਆ ਗਿਆ  ਸੂਰ ਜੰਗਲੀ ਜੀਵ ਵਿਭਾਗ ਨੂੰ ਸੌਂਪਿਆ ਜਾਂਦਾ ਹੈ। ਅਜਿਹਾ ਹੋਣ ਕਰਕੇ ਲੋਕਾਂ ਵੱਲੋਂ ਪਰਮਿੱਟ ਅਪਲਾਈ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਜਦ ਕਿ ਹੁਣ ਸਰਕਾਰ ਨੇ ਇਸ ਨੀਤੀ ਵਿੱਚ ਸੋਧ ਕਰਦੇ ਹੋਏ ਜੰਗਲੀ ਜੀਵ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪਰਮਿੱਟ ਹੋਲਡਰ ਜਿੰਮੀਦਾਰ ਵੱਲੋਂ ਮਾਰਿਆ ਗਿਆ ਜੰਗਲੀ ਸੂਰ ਉਸ ਵੱਲੋਂ ਵਰਤਿਆ ਜਾ ਸਕਦਾ ਹੈ।   ਉਨ੍ਹਾਂ ਕਿਹਾ ਕਿ ਇਸ ਸਦਕਾ ਸੂਰ ਮਾਰਨ ਦੇ ਪਰਮਿੱਟ ਲੈਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।                
                   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦੇ ਕੀਤੇ ਗਏ ਨੁਕਸਾਨ ਦੇ ਸਬੰਧ ਵਿੱਚ ਪਿਛਲੇ ਸਾਲਾਂ ਦੇ 96 ਕੇਸਾਂ ਦੀ 2,13,525 ਰੁਪਏ ਦੇ ਮੁਆਵਜੇ ਦੀ ਕਿਸਾਨਾਂ ਨੂੰ ਅਦਾਇਗੀ ਕੀਤੀ ਗਈ ਹੈ। ਸਾਲ 2014-15 ਦੌਰਾਨ ਦੇ ਸਮੇਂ ਦੀ 10 ਕੇਸ ਵਿਭਾਗ ਵੱਲੋਂ ਪ੍ਰਵਾਨ ਹੋਏ ਜਦ ਕਿ ਇਸ ਸਾਲ ਦੇ 50 ਕੇਸਾਂ ਤੇ ਆਰਥਿਕ ਸਹਾਇਤਾ ਦੇਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੰਗਲੀ ਜਾਨਵਰਾਂ ਵੱਲੋਂ ਪਾਲਤੂ ਪਸ਼ੂਆਂ ਦੇ ਮਾਰੇ ਜਾਣ ਸਬੰਧੀ ਚਾਲੂ ਸਾਲ ਵਿੱਚ 8 ਕੇਸ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਨੂੰ 91,500 ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਹੋਰ ਦੱਸਿਆ ਕਿ ਕੰਢੀ ਖੇਤਰ ਵਿੱਚ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਅਤੇ ਇਸ ਦੇ ਨਾਲ ਹੀ ਮਨੁੱਖ ਵਿਚਕਾਰ ਡਰ ਅਤੇ ਸਹਿਮ ਦੇ ਮਹੌਲ ਨੂੰ ਠੀਕ ਕਰਨ ਲਈ ਕੰਡੇਦਾਰ ਤਾਰ ਅਤੇ ਨਵੀਂ ਤਕਨੀਕ ਨਾਲ ਸੋਲਰ ਫੈਂਸਿੰਗ ਲਗਵਾਈ ਜਾ ਰਹੀ ਹੈ।

ਬੀ. ਬੀ. ਐਮ. ਬੀ. ਹਸਪਤਾਲ ਦੇ ਸਕੈਨ ਸੈਂਟਰ ਨੂੰ ਲੱਗਾ ਤਾਲਾ

ਤਲਵਾੜਾ, 10 ਦਸੰਬਰ:
ਸਕੈਨ ਸੀਲ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਪੀ. ਐਮ. ਓ. ਡਾ. ਰਸ਼ਮੀ।
ਅੱਜ ਇੱਥੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇੱਥੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਅਭੈ ਮੋਹਨ ਜਿਲ੍ਹਾ ਪੀ. ਐਨ. ਡੀ. ਟੀ. ਕੁਆਰਡੀਨੇਟਰ ਵੱਲੋਂ ਸਕੈਨਿੰਗ ਸੈਂਟਰ ਦੀ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਉਕਤ ਟੀਮ ਜਿਸ ਵਿਚ ਡਾ. ਰਾਜਵਿੰਦਰ ਦਸੂਹਾ, ਮਾਨਿਆ ਸੰਦਲ, ਗੁਰਦੀਪ ਦਸੂਹਾ ਸ਼ਾਮਿਲ ਸਨ, ਵੱਲੋਂ ਹਸਪਤਾਲ ਵਿਚ ਪਹੁੰਚ ਕੇ ਸਕੈਨਿੰਗ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਅਜਿਹਾ ਸਬੰਧਤ ਸਕੈਨ ਮਾਹਿਰ ਡਾਕਟਰ ਵੱਲੋਂ ਆਪਣਾ ਪੀ. ਐਮ. ਸੀ. ਰਜਿਸਟ੍ਰੇਸ਼ਨ 1997 ਤੋਂ ਬਾਦ ਹੁਣ ਤੱਕ ਰੀਨੀਉ ਨਾ ਕਰਨ ਕਰਕੇ ਕੀਤਾ ਗਿਆ ਹੈ। ਹਸਪਤਾਲ ਦੇ ਮੁਖੀ ਡਾ. ਰਸ਼ਮੀ ਚੱਡਾ ਪੀ. ਐਮ. ਓ. ਅਤੇ ਡਾ. ਮਨਮੋਹਨ ਸਿੰਘ ਵੀ ਇਸ ਮੌਕੇ ਹਾਜਰ ਸਨ। ਲੋਕਾਂ ਵਿਚ ਚਰਚਾ ਹੈ ਕਿ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਬੀ. ਬੀ. ਐਮ. ਬੀ. ਹਸਪਤਾਲ ਵਿਚ ਮਿਲਦੀ ਇਸ ਅਹਿਮ ਸਹੂਲਤ ਤੋਂ ਵੀ ਹੁਣ ਮਰੀਜ਼ਾਂ ਨੂੰ ਮਹਿਰੂਮ ਹੋਣਾ ਪੈ ਗਿਆ ਹੈ।

ਅਤਿ ਅਧੁਨਿਕ ਸੈਂਟਰ ਆਫ਼ ਐਕਸੀਲੈਂਸ ਨੂੰ ਦੂਜੀ ਹਰੀ ਕ੍ਰਾਂਤੀ ਦੇ ਦੂਤ : ਬਾਦਲ


  • ਭਾਜਪਾ ਤੇ ਅਕਾਲੀ ਦਲ ਦਿੱਲੀ ਚੋਣਾਂ ਇਕੱਠੇ ਲੜੇਗਾ। 
  • ਸੂਬੇ ਵਿੱਚ ਡੀਜ਼ਲ ਤੇ ਵੈਟ ਦੇਸ਼ ਭਰ ਵਿੱਚ ਸਭ ਤੋਂ ਘੱਟ।
  • ਹੁਸ਼ਿਆਰਪੁਰ ਵਿਖੇ ਅਤਿ ਆਧੁਨਿਕ ਸੈਂਟਰ ਦਾ ਉਦਘਾਟਨ। 
ਹੁਸ਼ਿਆਰਪੁਰ, 20 ਨਵੰਬਰ: ਸੂਬਾ ਸਰਕਾਰ ਵੱਲੋਂ ਸਥਾਪਿਤ ਕੀਤੇ ਜਾ ਰਹੇ ਸੈਂਟਰ ਆਫ਼ ਐਕਸੀਲੈਂਸ ਨੂੰ ਦੂਜੀ ਹਰੀ ਕ੍ਰਾਂਤੀ ਦੇ ਦੂਤ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਇਸ ਸੈਂਟਰ ਸੂਬੇ ਵਿੱਚ ਦੂਜੀ ਹਰੀ ਕ੍ਰਾਂਤੀ ਲਿਆਉਣ ਵਿੱਚ ਸਹਾਈ ਹੋਣਗੇ। 
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਨੌੜਾ ਵਿਖੇ 25 ਏਕੜ ਰਕਬੇ ਵਿੱਚ 10.40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਆਫ ਐਕਸੀਲੈਂਸ ਨੂੰ ਅੱਜ ਇਥੇ ਦੇਸ਼ ਨੂੰ ਸਮਰਪਿਤ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੈਂਟਰ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਹਨ ਕਿਉਂਕਿ ਇਹ ਕਿਸਾਨਾਂ ਨੂੰ ਮੌਜੂਦਾ ਸੰਕਟ ਭਰੀਆਂ ਸਥਿਤੀਆਂ ਵਿੱਚੋਂ ਕੱਢਣ ਲਈ ਮੱਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੈਂਟਰ ਨਾ ਸਿਰਫ ਸੂਬੇ ਦੀਆਂ ਲੋੜੋਂ ਵੱਧ ਵਰਤੀਆਂ ਗਈਆਂ ਕੁਦਰਤੀ ਨਿਆਮਤਾਂ ਨੂੰ ਬਚਾਉਣ ਵਿੱਚ ਸਹਾਈ ਹੋਣਗੇ ਬਲਕਿ ਸੂਬੇ ਦੀ ਤਰੱਕੀ ਅਤੇ ਇਥੋਂ ਦੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਵੀ ਵਧਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਤਿ ਆਧੁਨਿਕ ਤਕਨੀਕਾਂ ਵਾਲੇ ਇਹ ਸੈਂਟਰ ਕਿਸਾਨਾਂ ਨੂੰ ਵਿਸ਼ਵ ਭਰ ਵਿੱਚ ਵਰਤੀ ਜਾ ਰਹੀ ਤਕਨੀਕ ਤੋਂ ਜਾਣੂ ਕਰਾਉਂਦੇ ਹੋਏ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾ ਦੇ ਫਾਇਦਾ ਹਾਸਲ ਕਰਨ ਵਿੱਚ ਸਹਾਇਤਾ ਕਰਨਗੇ। 
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਮੌਜੂਦ ਤਕਨੀਕਾਂ ਕਿਸਾਨਾਂ ਨੂੰ ਆਪਣੀ ਫ਼ਸਲੀ ਪੈਦਾਵਾਰ ਵਧਾਉਣ ਵਿੱਚ ਸਹਾਈ ਹੋਵੇਗੀ ਜਿਸ ਨਾਲ ਉਨ੍ਹਾਂ ਦੇ ਖੁਸ਼ਹਾਲੀ ਦੇ ਰਾਹ ਖੁਲਣਗੇ। ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਉਹ ਆਪਣੇ ਸਿਰ ਪਏ 30 ਹਜ਼ਾਰ ਕਰੋੜ ਰੁਪਏ ਦੇ ਕਰਜੇ ਨੁੰ ਉਤਾਰਨ ਲਈ ਰਾਹ ਖੋਲ੍ਹ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਦੇਸ਼ ਨੂੰ ਖੁਰਾਕ ਸੁਰੱਖਿਆ ਮੁਹੱਈਆ ਕਰਾਉਣ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਹੈ ਪਰ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਇਸ ਗੱਲ ਦਾ ਮੁੱਲ ਨਹੀਂ ਪਾਇਆ ਹੈ। 
ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਆਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਖੇਤੀ ਮੁੱਲਾਂ ਦੇ ਵਿੱਚ ਬੇਤਹਾਸ਼ੇ ਵਾਧੇ ਅਤੇ ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਣ ਕਾਰਨ ਕਿਸਾਨੀ ਅੱਜ ਲਾਹੇਵੰਦ ਧੰਦਾ ਨਹੀਂ ਰਹੀ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦਾ ਭਵਿੱਖ ਬਦਲਣ ਲਈ ਖੇਤੀ ਵਿਭਿੰਨਤਾ ਦੇ ਨਾਲ ਨਾਲ ਡੇਅਰੀ , ਮੱਛੀ ਪਾਲਣ ਅਜਿਹੇ ਹੋਰ ਕਿੱਤਿਆਂ ਨੂੰ ਵੀ ਅਪਨਾਉਣ। 
ਇੱਕ ਹੋਰ ਅਹਿਮ ਮਸਲੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਸੂਬਾ ਸਰਕਾਰ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਹਾਲਾਂ ਕਿ ਸੂਬਾ ਸਰਕਾਰ ਨੇ ਇਸ ਲਈ ਕਈ ਢੁਕਵੇਂ ਕਦਮ ਚੁਕੇ ਹਨ ਪਰ ਇਸ ਗੰਭੀਰ ਮਸਲੇ ਦੇ ਫੌਰੀ ਹੱਲ ਲਈ ਲੋਕਾਂ ਦਾ ਭਰਪੂਰ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੇ ਕੌਹੜ ਤੋਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਮੁਕਤ ਕਰਨ ਲਈ ਵੱਚਨਬੱਧ ਹੈ ਪਰ ਇਸ ਲਈ ਲੋਕਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਗੰਭੀਰ ਮਸਲੇ ਦੇ ਹੱਲ ਲਈ ਦੇਸ਼ ਵਿੱਚੋ ਅਤੇ ਵਿਦੇਸ਼ ਵਿੱਚੋ ਨਸ਼ਿਆਂ ਦੀ ਸਪਲਾਈ ਨੂੰ ਠੱਲ ਪਾਉਣੀ ਚਾਹੀਦੀ ਹੈ। 
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਭਾਜਪਾ ਨਾਲ ਰੱਲ ਕੇ ਲੜੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਪੱਕਾ ਹੈ ਅਤੇ ਦੋਵੇਂ ਪਾਰਟੀਆਂ ਇਹ ਚੋਣਾਂ ਮਿਲ ਕੇ ਲੜਨਗੀਆਂ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਡੀਜ਼ਲ ਉਤੇ ਵੈਟ ਕੇਵਲ ਪੰਜਾਬ ਸਰਕਾਰ ਵੱਲੋਂ ਹੀ ਨਹੀਂ ਲਗਾਇਆ ਗਿਆ ਬਲਕਿ ਦੇਸ਼ ਦੀਆਂ ਹੋਰ ਕਈ ਸੂਬਾ ਸਰਕਾਰਾਂ ਨੇ ਵੀ ਇਹ ਟੈਕਸ ਡੀਜ਼ਲ ਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੀਜ਼ਲ ਤੇ ਲਾਇਆ ਗਿਆ ਵੈਟ ਹੋਰਨਾਂ ਸੂਬਿਆਂ ਤੋਂ ਕਿੱਤੇ ਜ਼ਿਆਦਾ ਘੱਟ ਹੈ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸਮਾਜਿਕ ਸੁਰੱਖਿਆ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੰਢੀ ਖੇਤਰ ਵਿੱਚ ਇਹ ਪ੍ਰੋਜੈਕਟ ਸਥਾਪਿਤ ਕੀਤਾ ਹੈ ਜੋ ਕਿ ਇਸ ਖਿਤੇ ਦੀ ਆਰਥਿਕ ਖੁਸ਼ਹਾਲੀ ਨੂੰ ਹੋਰ ਜ਼ਿਆਦਾ ਵਧਾਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਕਾਲਤ ਕਰਦਿਆਂ ਸਾਂਪਲਾ ਨੇ ਕਿਹਾ ਕਿ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸਨੱਅਤ ਨੂੰ ਵੀ ਹੋਰ ਵਧਾਵਾ ਦੇਣ ਦੀ ਲੋੜ ਹੈ। 
ਆਪਣੇ ਸੰਬੋਧਨ ਵਿੱਚ ਇਜ਼ਰਾਈਲ ਦੇ ਅੰਬੈਸਡਰ ਡੈਨੀਅਲ ਕਾਰਮਲ ਨੇ ਕਿਹਾ ਕਿ ਇਸ ਸੈਂਟਰ ਨਾਲ ਆਉਣ ਵਾਲੀ ਪੀੜੀਆਂ ਦੀ ਚੰਗੀ ਸਿਹਤ ਅਤੇ ਕਿਸਾਨਾਂ ਦੀ ਖੁਸ਼ਹਾਲੀ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ੍ਰ: ਬਾਦਲ ਦੀ ਦੂਰਅੰਦੇਸ਼ੀ ਅਤੇ ਕਿਸਾਨਾਂ ਦੇ ਵਿਕਾਸ ਦੀ ਵੱਚਨਬੱਧਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰੋਜੇਕਟ ਨਾਲ ਦੋਵਾਂ ਮੁਲਕਾਂ ਵਿਚਾਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। 
ਖੇਤੀਬਾੜੀ ਮੰਤਰੀ ਸ੍ਰ: ਤੋਤਾ ਸਿੰਘ ਨੇ ਆਪਣੇ ਸੰਬਧਨ ਕਿਹਾ ਕਿ ਸੂਬੇ ਵਿੱਚ ਫ਼ਲਾਂ ਅਧੀਨ ਕੁਲ ਰਕਬਾ 0.76 ਲੱਖ ਹੈਕਟੇਅਰ ਹੈ ਜਿਸ ਤੋਂ 15.41 ਲੱਖ ਮੀਟ੍ਰਿਕ ਟਨ ਦੀ ਪੈਦਾਵਾਰ ਹੋ ਰਹੀ ਹੈ। ਇਕੱਲੇ ਨਿੰਬੂ ਜਾਤੀ ਫ਼ਲਾਂ ਹੇਠ ਕੁਲ ਰਕਬੇ 66 ਪ੍ਰਤੀਸ਼ਤ ਹੈ ਜੋ ਕਿ ਰਾਜ ਦੀ ਕੁਲ ਪੈਦਾਵਾਰ ਵਿੱਚ 68 ਪ੍ਰਤੀਸ਼ਤ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਐਕਸੀਲੈਂਸ ਤੋਂ ਕਿਸਾਨਾਂ ਨੂੰ ਸਿਫਾਰਸ਼ ਕੀਤੀਆਂ ਕਿਸਮਾਂ ਦੇ ਕਵਾਲਟੀ ਬੂਟੇ ਮਿਲਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਸੈਂਟਰ ਵਿਖੇ ਇਜ਼ਰਾਈਲ ਤੋਂ ਉਤਮ ਅਤੇ ਨਵੀਨਤਮ ਤਕਨੀਕਾਂ ਲਿਆ ਕੇ ਇਜ਼ਰਾਈਲਾਂ ਮਾਹਿਰਾਂ ਦੀ ਰਾਏ ਨਾਲ ਪੰਜਾਬ ਦੀਆਂ ਹਾਲਤਾਂ ਅਨੁਸਾਰ ਢਾਲ ਕੇ ਕਿਸਾਨਾਂ ਨੂੰ ਬਾਗਬਾਨੀ ਲਈ ਪ੍ਰਦਰਸ਼ਤ ਕੀਤੀਆਂ ਜਾਣਗੀਆਂ। 
ਸ੍ਰ: ਸੋਹਨ ਸਿੰਘ ਠੰਡਲ ਜੇਲ੍ਹਾਂ ਤੇ ਸੈਰ ਸਪਾਟਾ ਮੰਤਰੀ ਪੰਜਾਬ ਨੇ ਇਸ ਮੌਕੇ ਤੇ ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ ਖਨੌੜਾ ਵਿਖੇ ਸਥਾਪਿਤ ਕੀਤੇ ਜਾਣ ਦੀ ਸਰਾਹਨਾ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਵਿੱਚ ਨਵੀਆਂ ਸੇਧਾਂ ਅਤੇ ਬੁਨਿਆਦੀ ਤਬਦੀਲੀਆਂ ਦੀ ਲੋੜ ਨੂੰ ਪੂਰਾ ਕਰਦਿਆਂ ਇਹ ਸੈਂਟਰ ਕਿਸਾਨਾਂ ਦੀ ਫ਼ਸਲੀ ਪੈਦਾਵਾਰ ਵਧਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਖੇਤਰ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦੀ ਭਰਮਾਰ ਹੈ ਅਤੇ ਇਹ ਸੈਂਟਰ ਸਥਾਪਿਤ ਹੋਣ ਨਾਲ ਇਸ ਇਲਾਕੇ ਦੀ ਦੇਸ਼ਾਂ ਵਿਦੇਸ਼ਾਂ ਤੱਕ ਪਹਿਚਾਣ ਬਣੇਗੀ। 
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਵਿਧਾਇਕ ਹਲਕਾ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸੁਰੇਸ਼ ਕੁਮਾਰ ਵਿੱਤ ਕਮਿਸ਼ਨਰ ਵਿਕਾਸ, ਬੀ ਐਸ ਢਿਲੋਂ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾਇਰੈਕਟਰ ਬਾਗਬਾਨੀ ਗੁਰਕੰਵਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ, ਐਸ ਐਸ ਪੀ ਰਾਜਜੀਤ ਸਿੰਘ ਹੁੰਦਲ, ਹੋਰ ਖੇਤੀ ਮਾਹਿਰ ਤੇ ਪਤਵੰਤੇ ਹਾਜ਼ਰ ਸਨ। 

ਕੱਲ੍ਹ ਬਿਜਲੀ ਬੰਦ ਰਹੇਗੀ

ਤਲਵਾੜਾ, 18 ਨਵੰਬਰ:  11 ਕੇ. ਵੀ. ਭੰਬੋਤਾੜ ਫੀਡਰ ਅਤੇ 11 ਕੇ. ਵੀ. ਤਲਵਾੜਾ ਫੀਡਰ ਤੇ 19 ਨਵੰਬਰ ਬੁੱਧਵਾਰ ਉੱਤੇ ਸਵੇਰੇ 10 ਵਜੇ ਤੋਂ 3 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਸਬੰਧਤ ਉਪ ਮੰਡਲ ਅਫ਼ਸਰ ਤਲਵਾੜਾ ਨੇ ਦਿੱਤੀ।

ਖੁਰਾਲਗੜ੍ਹ ਦਾ ਹੋਵੇਗਾ ਸਰਵਪੱਖੀ ਵਿਕਾਸ: ਠੰਡਲ

ਹੁਸ਼ਿਆਰਪੁਰ, 18 ਨਵੰਬਰ: ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਖੁਰਾਲਗੜ੍ਹ ਵਿਖੇ ਚਲ ਰਹੇ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਾਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇਸ ਧਾਰਮਿਕ ਸਥਾਨ ਨੂੰ ਵਿਸ਼ਵ ਪੱਧਰ ਤੇ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜੇਲ੍ਹਾਂ, ਸਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਸਟੇਸ਼ਨਰੀ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਖੁਰਾਲਗੜ੍ਹ ਵਿਖੇ ਚਰਨ ਛੋਹ ਗੰਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ।
ਚੇਅਰਮੈਨ ਅਨੁਸੂਜਾਤੀ ਕਮਿਸ਼ਨ ਸ੍ਰੀ ਰਾਜੇਸ਼ ਬਾਘਾ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਲਾਲ ਸੈਲਾ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ। 
 ਸ੍ਰ: ਠੰਡਲ ਨੇ ਚਰਨ ਛੋਹ ਗੰਗਾ ਦੀ ਸਮੁਚੀ ਪ੍ਰਬੰਧਕ ਕਮੇਟੀ ਅਤੇ ਸੰਤ ਸਤਵਿੰਦਰ ਸਿੰਘ ਹੀਰਾ ਨਾਲ ਖੁਰਾਲਗੜ੍ਹ ਦੇ ਵਿਕਾਸ ਕਾਰਜਾਂ ਸਬੰਧੀ ਵਿਸਥਾਰਪੂਰਵਕ ਮੀਟਿੰਗ ਕੀਤੀ ਅਤੇ ਗੁਰੂ ਘਰ ਵਿਖੇ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਧਾਰਮਿਕ ਅਸਥਾਨ ਤੇ ਜਲਦੀ ਹੀ ਇਤਿਹਾਸਕ ਯਾਦਗਾਰ ਉਸਾਰੀ ਜਾ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਤ ਹੀਰਾ ਦੀ ਯੋਗ ਅਗਵਾਈ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਚਰਨ ਛੋਹ ਗੰਗਾ ਅਤੇ ਖੁਰਾਲਗੜ੍ਹ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ। 
 ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸ੍ਰੀ ਰਾਜੇਸ਼ ਬਾਘਾ ਨੇ ਪ੍ਰਬੰਧਕ ਕਮੇਟੀ ਵੱਲੋਂ ਬਿਨਾਂ ਦਹੇਜ ਦੇ ਕੀਤੇ ਜਾਂਦੇ ਵਿਆਹ ਕਾਰਜਾਂ ਅਤੇ ਅੱਖਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸੰਸਥਾ ਨੂੰ ਸਹਿਯੋਗ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸਾਬਕਾ ਪ੍ਰਧਾਨ ਬਸਪਾ ਸ੍ਰੀ ਗੁਰਲਾਲ ਸੈਲਾ ਨੇ ਵੀ ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵੱਲੋਂ ਖੁਰਾਲਗੜ੍ਹ ਅਤੇ ਚਰਨ ਛੋਹ ਗੰਗਾ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਸੰਤ ਸਤਵਿੰਦਰ ਸਿੰਘ ਹੀਰਾ ਜੀ ਵੱਲੋਂ ਦਿਨ-ਰਾਤ ਕੰਮ ਕਰਕੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। 
 ਸੰਤ ਜਗਵਿੰਦਰ ਦਾਸ ਲਾਂਬਾ, ਸੰਤ ਸੁਰਿੰਦਰ ਦਾਸ, ਸੰਤ ਰਾਮ ਲਾਲ ਵਿਰਦੀ, ਸੰਤ ਬਲਬੀਰ ਧਾਦਰਾ, ਸੰਤ ਜੋਗਿੰਦਰ ਪਾਲ ਜੋਰੀ, ਸੰਤ ਗਿਰਧਾਰੀ ਲਾਲ, ਸੰਤ ਜਗਦੀਸ਼ ਸੁਮਨ, ਸ੍ਰੀ ਮਦਨ ਲਾਲ ਰੰਧਾਵਾ, ਅਜੀਤ ਰਾਮ ਖਤਾਨ, ਨਾਜਰ ਰਾਮ ਮਾਨ, ਸਰੂਪ ਸਿੰਘ, ਸੰਤ ਕਰਮ ਚੰਦ, ਮਹਾਂਪੁਰਸ਼ ਅਤੇ ਹੋਰ ਪਤਵੰਤੇ  ਇਸ ਮੌਕੇ ਤੇ ਹਾਜ਼ਰ ਸਨ।

ਸੂਬੇ ਵਿਚ ਸੈਰ ਸਪਾਟੇ ਲਈ ਵਿਆਪਕ ਯੋਜਨਾਵਾਂ ਤਿਆਰ: ਠੰਡਲ


  • ਨਸ਼ਾ ਮੁਕਤੀ ਲਈ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਹੋਵੇਗਾ ਸ਼ੁਰੂ
ਤਲਵਾੜਾ, 21 ਜੂਨ: ਸੂਬੇ ਵਿਚ ਸੈਰ ਸਪਾਟਾ ਸਨਅਤ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਵਿਆਪਕ ਯੋਜਨਾਵਾਂ ਤਿਆਰ ਕੀਤੀਆ ਗਈਆਂ ਹਨ ਅਤੇ ਅੰਮ੍ਰਤਸਰ, ਫਿਰੋਜਪੁਰ ਅਤੇ ਆਨੰਦਪੁਰ ਸਾਹਿਬ ਖੇਤਰਾਂ ਵਿਚ ਮੌਜੂਦ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਅਤੇ ਵਿਕਾਸ ਲਈ ਕਾਰਜ ਆਰੰਭ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਅੱਜ ਇੱਥੇ ਸ. ਸੋਹਨ ਸਿੰਘ ਠੰਡਲ ਸੈਰ ਸਪਾਟਾ, ਜੇਲ੍ਹਾਂ, ਸਟੇਸ਼ਨਰੀ ਤੇ ਛਪਾਈ ਮੰਤਰੀ ਪੰਜਾਬ ਨੇ ਸ਼ਿਵਾਲਿਕ ਸਦਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਨਸ਼ੇ ਦੀ ਵਧ ਰਹੀ ਵਰਤੋਂ ਚਿੰਤਾਜਨਕ ਹੈ ਤੇ ਇਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸੂਬੇ 600 ਬੈੱਡ ਵਿਸ਼ੇਸ਼ ਨਸ਼ਾ ਮੁਕਤੀ ਕੇਂਦਰ ਕਾਇਮ ਕੇਤੇ ਜਾਣਗੇ ਜਿਨ੍ਹਾਂ ਵਿਚੋਂ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਸ਼ੁਰੂ ਕੀਤਾ ਜਾਵੇਗਾ। ਸ. ਠੰਡਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਪੈਣ ਤੋਂ ਬਚਾਉਣ ਅਤੇ ਇਸ ਦਾ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਰਕਾਰੀ ਪੱਧਰ ਤੇ ਕੀਤੇ ਜਾ ਰਹੇ ਉਪਰਾਲੇ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਹੰਭਲਾ ਮਾਰਨਾ ਪਵੇਗਾ। ਜੇਲ੍ਹਾਂ ਸਬੰਧੀ ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਮਰੱਥਾ ਤੋਂ ਵੱਧ ਕੈਦੀ ਹਨ ਅਤੇ ਕਈ ਤਰਾਂ ਦੀਆਂ ਹੋਰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਜਿਨ੍ਹਾਂ ਦੇ ਹੱਲ ਲਈ ਮੌਜੂਦਾ ਜੇਲ੍ਹਾਂ ਦੀ ਸਮਰੱਥਾ ਵਿਚ ਵਾਧਾ, ਨਵੀਆਂ ਜੇਲ੍ਹਾਂ ਤੇ ਕਈ ਹੋਰ ਸੁਧਾਰਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਲ ਚਲਣ ਤੇ ਹੋਰ ਪਹਿਲੂਆਂ ਨੂੰ ਮੁੱਖੀ ਰੱਖ ਕੇ ਲੰਮੀ ਕੈਦ ਵਾਲੇ ਕੈਦੀਆਂ ਨੂੰ ਇੱਕ ਸਾਲ ਦੀ ਛੋਟ ਦੇਣ ਦੀ ਤਜਵੀਜ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸ. ਠੰਡਲ ਨੇ ਕਿਹਾ ਕਿ ਤਲਵਾੜਾ ਖੇਤਰ ਵਿਚ ਸੈਰ ਸਪਾਟੇ ਲਈ ਬੇਸ਼ੁਮਾਰ ਸੰਭਾਵਨਾਵਾਂ ਹਨ ਅਤੇ ਸ਼ਾਹ ਨਹਿਰ ਬੈਰਾਜ ਝੀਲ ਤੇ ਅਜਿਹੀਆਂ ਹੋਰ ਥਾਵਾਂ ਨੂੰ ਬਤੌਰ ਟੂਰਿਸਟ ਕੇਂਦਰ ਵਿਕਸਿਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਉਪਰੰਤ ਸ. ਠੰਡਲ ਵੱਲੋਂ ਸ਼ਾਹ ਨਹਿਰ ਬੈਰਾਜ ਦਾ ਦੌਰਾ ਕਰਦੇ ਝੀਲ ਦੀ ਖ਼ੂਬਸੂਰਤੀ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ ਦੀ ਅਗਵਾਈ ਹੇਠ ਸ. ਠੰਡਲ ਨੂੰ ਤਲਵਾੜਾ ਖੇਤਰ ਦੀਆਂ ਮੁਸ਼ਕਿਲਾਂ ਤੇ ਲੋੜਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। 
ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਵੀ ਹਾਜਰ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਸਿੰਘ ਠੰਡਲ, ਰਣਬੀਰ ਸਿੰਘ ਰਾਣਾ, ਬਲਰਾਜ ਸਿੰਘ ਚੌਹਾਨ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਕੌਂਸਲ, ਅਮਰਪਾਲ ਜੌਹਰ, ਦਵਿੰਦਰਪਾਲ ਸਿੰਘ ਸੇਠੀ, ਜੋਗਿੰਦਰਪਾਲ ਛਿੰਦਾ, ਰਵਿੰਦਰ ਸਿੰਘ ਮਿਲਕਬਾਰ, ਕਰਮਵੀਰ ਸਿੰਘ ਘੁੰਮਣ, ਰਮਨ ਗੋਲਡੀ, ਸੁਖਦੇਵ ਰਜਵਾਲ, ਆਸ਼ੂ ਅਰੋੜਾ, ਪਰਮਿੰਦਰ ਸਿੰਘ ਟੀਨੂੰ, ਰਿੰਕੂ ਰਾਣਾ, ਸ਼ਿਵਮ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜਰ ਸਨ। 

  • ....ਤੇ ਸ਼ਾਹ ਨਹਿਰ ਬੈਰਾਜ ਦਾ ਦੌਰਾ
ਸ਼ਾਹ ਨਹਿਰ ਬੈਰਾਜ ਦੀ ਝੀਲ ਦੀ ਖ਼ੂਬਸੂਰਤੀ ਅਤੇ ਬੈਰਾਜ ਤੱਕ ਜਾਂਦੀ ਖਸਤਾਹਾਲ ਸੜਕ ਦਾ ਜਾਇਜਾ ਲੈਣ ਦੇ ਮੰਤਵ ਨਾਲ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਉਚੇਚੇ ਤੌਰ ਤੇ ਝੀਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਤਲਵਾੜਾ ਖੇਤਰ ਕੁਦਰਤੀ ਖ਼ੂਬਸੂਰਤੀ ਨਾਲ ਲਬਰੇਜ਼ ਹੈ ਅਤੇ ਇੱਥੇ ਵਧੀਆ ਸੈਲਾਨੀ ਕੇਂਦਰ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਅਤੇ ਹੋਰ ਕਮੀਆਂ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਇਸ ਸਥਾਨ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਣ ਲਈ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਜਰੂਰੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਪਰਿਸ਼ਦ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਰਪਾਲ ਸਿੰਘ ਜੌਹਰ, ਅਸ਼ੋਕ ਸਭਰਵਾਲ, ਕਰਮਵੀਰ ਸਿੰਘ ਘੁੰਮਣ, ਦਵਿੰਦਰਪਾਲ ਸਿੰਘ ਸੇਠੀ ਆਦਿ ਸਮੇਤ ਕਈ ਹੋਰ ਸਰਗਰਮ ਆਗੂ ਹਾਜਰ ਸਨ।

ਸੋਹਣ ਸਿੰਘ ਠੰਡਲ ਅਤੇ ਵਿਜੈ ਸਾਂਪਲਾ ਵੱਲੋਂ ਐਡਵੋਕੇਟ ਸਿੱਧੂ ਨਾਲ ਹਮਦਰਦੀ ਦਾ ਪ੍ਰਗਟਾਵਾ

ਤਲਵਾੜਾ, 21 ਜੂਨ: ਸ. ਸੋਹਣ ਸਿੰਘ ਠੰਡਲ ਜੇਲ੍ਹ, ਪ੍ਰਿੰਟਿੰਗ ਤੇ ਸਟੇਸ਼ਨਰੀ, ਸੈਰ ਸਪਾਟਾ ਮੰਤਰੀ ਪੰਜਾਬ ਨੇ ਅੱਜ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਮਾਤਾ ਦੇ ਅਕਾਲ ਚਲਾਣੇ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਮਾਂ ਦਾ ਰਿਸ਼ਤਾ ਬੇਹੱਦ ਪਵਿੱਤਰ ਤੇ ਅਨਮੋਲ ਹੈ ਅਤੇ ਮਾਵਾਂ ਦੇ ਘਾਟੇ ਨੂੰ ਕੋਈ ਹੋਰ ਰਿਸ਼ਤਾ ਪੂਰਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਐਡਵੋਕੇਟ ਸਿੱਧੂ ਵੱਲੋਂ ਬਿਮਾਰੀ ਦੌਰਾਨ ਆਪਣੀ ਮਾਤਾ ਦੀ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਤਲਬਪ੍ਰਸਤੀ ਦਾ ਸ਼ਿਕਾਰ ਹੋ ਚੁੱਕੇ ਸਮਾਜ ਨੂੰ ਐਡਵੋਕੇਟ ਸਿੱਧੂ ਵੱਲੋਂ ਕੀਤੀ ਲਾਸਾਨੀ ਸੇਵਾ ਤੋ. ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਵਿਜੈ ਸਾਂਪਲਾ, ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਦਸੂਹਾ, ਅਰੁਣੇਸ਼ ਸ਼ਾਕਿਰ ਸਾਬਕਾ ਮੰਤਰੀ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਪਰਿਸ਼ਦ, ਜਤਿੰਦਰ ਸਿੰਘ ਲਾਲੀ ਬਾਜਵਾ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ, ਜਗਮੋਹਨ ਸਿੰਘ ਬੱਬੂ ਘੁੰਮਣ ਸਰਕਲ ਪ੍ਰਧਾਨ ਦਸੂਹਾ, ਐਸ. ਡੀ. ਐਮ. ਰਾਹੁਲ ਚਾਬਾ, ਜਗਪ੍ਰੀਤ ਸਿੰਘ ਸਾਹੀ, ਰਵਿੰਦਰ ਸਿੰਘ ਠੰਡਲ, ਬਲਰਾਜ ਸਿੰਘ ਚੌਹਾਨ ਨੇ ਵੀ ਸਿੱਧੂ ਪਰਿਵਾਰ ਨਾਲ ਦੁੱਖ ਵਿਚ ਸ਼ਰੀਕ ਹੋ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਬੀਰ ਰਾਣਾ, ਜਥੇਦਾਰ ਸੰਪੂਰਨ ਸਿੰਘ ਘੋਗਰਾ, ਬਲਜਿੰਦਰ ਸਿੰਘ ਹੀਰਾਹਰ, ਭੁਪਿੰਦਰ ਸਿੰਘ ਨੀਲੂ, ਰਾਜ ਕੁਮਾਰ ਬਿੱਟੂ ਸਰਕਲ ਯੂਥ ਪ੍ਰਧਾਨ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਕਰਮਵੀਰ ਸਿੰਘ ਘੁੰਮਣ, ਨਿਰਮਲ ਸਿੰਘ ਜਿਲ੍ਹਾ ਪ੍ਰਧਾਨ ਐੱਸ ਸੀ ਵਿੰਗ, ਦੀਪਕ ਰਾਣਾ, ਬੀਬੀ ਪੂਰਨਾ ਦੇਵੀ, ਲਵਇੰਦਰ ਸਿੰਘ, ਦਵਿੰਦਰ ਬਬਲੀ, ਬੱਬਾ ਕਾਲੀਆ, ਕੌਂਸਲਰ ਅਮਨਦੀਪ ਹੈਪੀ, ਤਰਨਜੀਤ ਸਿੰਘ ਬੌਬੀ, ਕੌਸਲਰ ਨੰਦ ਕਿਸ਼ੋਰ ਪੁਰੀ, ਸੁਮੇਰ ਪ੍ਰਤਾਪ ਸਿੰਘ, ਪ੍ਰੋਂ ਸਰਦਾਰਾ ਸਿੰਘ ਹੁੰਦਲ, ਡਾ. ਰਣਜੀਤ ਸਿੰਘ ਮਾਨ, ਡਾ. ਜਤਿੰਦਰਪਾਲ ਸਿੰਘ, ਸ਼ਿਵਮ ਸ਼ਰਮਾ, ਪ੍ਰੋ. ਕੰਵਰ, ਸੰਤ ਸਿੰਘ, ਕੌਸਲਰ ਸੰਧੂ, ਜਗਦੀਸ਼ ਸਿੰਘ ਰੰਧਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਤੇ ਵਰਕਰ ਹਾਜਰ ਸਨ।

ਇਰਾਕ ਵਿਚ ਅਗਵਾ ਪੰਜਾਬੀਆਂ ਸਬੰਧੀ ਹੈਲਪਲਾਈਨ ਸਥਾਪਿਤ

ਹੁਸ਼ਿਆਰਪੁਰ 20 ਜੂਨ: ਵਧੀਕ ਡਿਪਟੀ ਕਮਿਸ਼ਨਰ(ਜ) ਹੁਸ਼ਿਆਰਪੁਰ ਸ:ਹਰਮਿੰਦਰ ਸਿੰਘ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਇਰਾਕ ਵਿਚ ਅਗਵਾ ਹੋਏ ਪੰਜਾਬੀ ਨੋਜਵਾਨਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਚੰਡੀਗੜ ਵਿਚ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਿਤ  ਕੀਤਾ ਗਿਆ ਹੈ । ਉਨਾਂ ਇਰਾਕ ਵਿਚ ਅਗਵਾ ਕੀਤੇ ਗਏ ਪੰਜਾਬੀ ਨੋਜਵਾਨਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੇ- ਸਬੰਧੀਆਂ ਦੀ ਵਿਸਥਾਰਿਤ ਜਾਣਕਾਰੀ ਪੰਜਾਬ ਸਰਕਾਰ ਨੂੰ ਮੁਹੱਈਆ ਕਰਾਉਣ ਤਾਂ ਜੋ ਕੇਂਦਰ ਸਰਕਾਰ ਰਾਂਹੀ ਉਨਾਂ ਦੀ ਜਾਨ ਮਾਲ ਦੀ ਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਜਾ ਸਕਣ ।
                                     ਉਨਾਂ ਹੋਰ ਦੱਸਿਆ ਕਿ ਅਗਵਾ ਕੀਤੇ ਗਏ ਨੋਜਵਾਨਾਂ ਦੇ ਪਰਿਵਾਰ ਉਨਾਂ ਦੇ ਨਾਮ ਇਰਾਕ ਵਿਚਲੇ ਟੈਲੀਫੋਨ ਨੰਬਰ , ਕੰਪਨੀ ਤੇ ਫਰਮ ਬਾਰੇ ਜਾਣਕਾਰੀ ਜਿਸ ਵਿਚ ਨੋਜਵਾਨ ਕੰਮ ਕਰਦੇ ਸਨ । ਮੁਹੱਈਆ ਕਰਾਉਣ । ਇਹ ਜਾਣਕਾਰੀ ਦੇਣ ਲਈ ਫੋਨ ਨੰਬਰ 0172-2740397 , 0172-2740035 ਤੋ ਇਲਾਵਾ ਫੈਕਸ ਨੰਬਰ 0172-2740936 ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਜਾਣਕਾਰੀ ਵਿਚ ਨੋਜਵਾਨਾਂ ਦੇ ਪਰਿਵਾਰ ਆਪਣੇ ਜਿਲਾ ਹੁਸ਼ਿਆਰਪੁਰ ਦਾ ਰਿਹਾਇਸ਼ੀ ਪਤਾ ਅਤੇ ਫੋਨ ਨੰਬਰ ਵੀ ਜ਼ਰੂਰ ਦਰਜ ਕਰਾਉਣ  ।  ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਤੇ ਕਿਸੇ ਵੀ ਜਾਣਕਾਰੀ ਦੀ ਸੂਰਤ ਵਿਚ ਇਰਾਕ ਵਿਚ ਫਸੇ ਨੋਜਵਾਨਾਂ ਦੀ ਜਾਣਕਾਰੀ ਸਬੰਧੀ ਉਨਾਂ ਦੇ ਪਰਿਵਾਰਾਂ ਨੂੰ ਤੁਰੰਤ ਜਾਣੂ ਕਰਵਾਇਆ ਜਾਵੇਗਾ ।

ਨਗਰ ਨਿਗਮ ਹੁਸ਼ਿਆਰਪੁਰ ਵਿਚ ਪ੍ਰਬੰਧਕੀ ਸੁਧਾਰ ਯਕੀਨੀ ਬਣਾਏ ਜਾਣਗੇ: ਤੀਕਸ਼ਨ ਸੂਦ

ਹੁਸ਼ਿਆਰਪੁਰ 20 ਜੂਨ: ਨਗਰ ਨਿਗਮ ਹੁਸ਼ਿਆਰਪੁਰ ਵਿਚ ਪ੍ਰਬੰਧਕੀ ਸੁਧਾਰ ਲਿਆਉਣ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਅੱਜ ਨਗਰ ਨਿਗਮ ਦੇ ਦਫਤਰ ਵਿਖੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਵਲੋ ਬਾਈਓਮੀਟ੍ਰਿਕ ਸਕੀਮ ਦਾ ਉਦਘਾਟਨ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਜੇ ਸੀ ਸੱਭਰਵਾਲ , ਜਿਲਾ ਭਾਜਪਾ ਪ੍ਰਧਾਨ ਸ਼ਿਵ ਸੂਦ , ਮਹੰਤ ਰਮਿੰਦਰ ਦਾਸ , ਰਾਮਦੇਵ ਯਾਦਵ , ਸੁਰੇਸ਼ ਕੁਮਾਰ ਭਾਟੀਆ ਬਿੱਟੂ , ਵਿਨੋਦ ਪਰਮਾਰ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ । ਸ੍ਰੀ ਸੂਦ ਨੇ ਦੱਸਿਆ ਕਿ ਬਾਈਓਮੀਟ੍ਰਿਕ ਸਕੀਮ ਦੇ ਲੱਗਣ ਨਾਲ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਵਿਚ ਅਨੁਸ਼ਾਸਨ , ਸਮੇਂ ਦੀ ਪਾਬੰਦੀ ਹੋਵੇਗੀ , ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਇਹ ਅਧਿਕਾਰੀ/ਕਰਮਚਾਰੀ ਦਫਤਰ ਵਿਚ ਹਾਜ਼ਰ ਮਿਲਣਗੇ ਅਤੇ ਉਨਾਂ ਨੂੰ ਆਪਣੇ ਕੰਮ ਕਰਾਉਣ ਵਿਚ ਸਹੂਲਤ ਮਿਲੇਗੀ ।
                            ਇਸ ਮੋਕੇ ਤੇ ਨਗਰ ਨਿਗਮ ਵਲੋ ਸ਼ਹਿਰ ਦੇ ਸਰਵ-ਪੱਖੀ ਵਿਕਾਸ ਅਤੇ ਕੰਮ-ਕਾਜ ਵਿਚ ਸੁਧਾਰ ਲਿਆਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਮੀਟਿੰਗ ਵਿਚ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਕਾਬੂ ਕਰਨ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਕੈਟਲਪੌਂਡ ਦੀ ਜਗ੍ਹਾ ਤੋ ਕਬਜ਼ਾ ਹਟਾਉਣ ਸਬੰਧੀ ਕੇਸ ਕੀਤਾ ਜਾਵੇ ਅਤੇ 15 ਦਿਨਾਂ ਦੇ ਅੰਦਰ ਕੋਈ ਹੋਰ ਢੁਕਵੀਂ ਜਗ੍ਹਾ ਦੇਖ ਕੇ ਰਿਪੋਰਟ ਕੀਤੀ ਜਾਵੇ । ਪਸ਼ੂ ਫੜਨ ਵਾਲਾ ਵਹੀਕਲ , ਸਮਾਨ ਆਦਿ ਇਕ ਮਹੀਨੇ ਅੰਦਰ ਖ੍ਰੀਦ ਕੀਤਾ ਜਾਵੇ । ਉਨਾਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਲਗਾਏ ਜਾਣ ਵਾਲੇ ਇਸ਼ਤਿਹਾਰੀ ਬੋਰਡਾਂ ਦੇ ਰੇਟ ਫਿਕਸ ਕਰਕੇ ਨਗਰ ਨਿਗਮ ਦੇ ਦਫਤਰ ਵਿਚ ਲਗਾਏ ਜਾਣ । ਸ੍ਰੀ ਸੂਦ ਨੇ ਨਗਰ ਨਿਗਮ ਦੀ ਹਦੂਦ ਅੰਦਰ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਹਦਾਇਤ ਕੀਤੀ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਵਲੋ ਪਾਣੀ ਦੇ ਨਜ਼ਾਇਜ ਕੁਨੈਕਸ਼ਨ ਲਗਾਏ ਹੋਏ ਹਨ ਉਹ ਆਪਣੇ ਕੁਨੈਕਸ਼ਨ ਤੁਰੰਤ ਰੈਗੂਲਰ ਕਰਾਉਣ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ।
                            ਸ੍ਰੀ ਸੂਦ ਨੇ ਕਿਹਾ ਕਿ ਨਗਰ ਨਿਗਮ ਵਲੋ ਬਣਾਈਆਂ ਗਈਆਂ ਦੁਕਾਨਾਂ ਜੋ ਖਾਲੀ ਪਈਆਂ ਹਨ ਨੂੰ ਤੁਰੰਤ ਕਿਰਾਏ ਤੇ ਦਿੱਤਾ ਜਾਵੇ ਅਤੇ ਬਰਸਾਤ ਤੋ ਪਹਿਲਾਂ ਪਹਿਲਾਂ ਸ਼ਹਿਰ ਦੇ ਛੋਟੇ ਅਤੇ ਵੱਡੇ ਨਾਲੇ ਸਾਫ ਕਰਨੇ ਯਕੀਨੀ ਬਣਾਏ ਜਾਣ ।
                            ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਜੇ ਸੀ ਸੱਭਰਵਾਲ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਇਸ ਵੇਲੇ 75 ਟਿਊਬਵੈਲਾਂ ਰਾਂਹੀ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਤਿਨੰ ਹੋਰ ਨਵੇਂ ਟਿਊਬਵੈਲ ਸ਼ੁਰੂ ਕਰ ਦਿੱਤੇ ਜਾਣਗੇ । ਉਨਾਂ ਦੱਸਿਆ ਕਿ ਇਸ ਸਮਂ ਸ਼ਹਿਰ ਵਿਚ 28000 ਪਾਣੀ ਦੇ ਕੁਨੈਕਸ਼ਨ ਹਨ । ਉਨਾਂ ਦੱਸਿਆ ਕਿ ਸ਼ਹਿਰ ਦੇ 18 ਵੱਡੇ ਨਾਲੇ ਬਰਸਾਤ ਤੋ ਪਹਿਲਾਂ ਸਾਫ ਕਰ ਦਿੱਤੇ ਗਏ ਹਨ ਅਤੇ ਛੋਟੇ ਨਾਲੇ ਵੀ ਸਾਫ ਕੀਤੇ ਜਾ ਰਹੇ ਹਨ । ਸ਼ਹਿਰ ਦੀ ਸਾਫ ਸਫਾਈ ਲਈ ਤਿੰਨ ਜ਼ੋਨ ਬਣਾਏ ਗਏ ਹਨ ਜਿਸ ਵਿਚ ਲਗਭਗ 300 ਸਫਾਈ ਕਰਮਚਾਰੀ ਅਤੇ 137 ਮੁਹੱਲਾ ਸਫਾਈ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਸ਼ਹਿਰ ਦੇ 44 ਪੁਆਇਟਾਂ ਤੋ ਕੂੜਾ ਚੁੱਕਿਆ ਜਾ ਰਿਹਾ ਅਤੇ ਸਫਾਈ ਸਬੰਧੀ ਸਮੇਂ ਸਮੇਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ।
                            ਕਮਿਸ਼ਨਰ ਨੇ ਹੋਰ ਦੱਸਿਆ ਕਿ ਸ਼ਹਿਰ ਦੀ ਪਬਲਿਕ ਲਾਈਬ੍ਰੇਰੀ ਦੇ ਪਿੱਛੇ ਸਬਜ਼ੀ ਮੰਡੀ ਦੀ ਜਗ੍ਹਾ , ਮੀਟ ਮਾਰਕੀਟ ਅਤੇ ਖਾਨਪੁਰੀ ਗੇਟ ਆਦਿ ਥਾਵਾਂ ਤੇ ਪਾਰਕਿੰਗ ਬਨਾਉਣ ਲਈ ਸਰਵੇ ਕੀਤਾ ਜਾ ਰਿਹਾ ਹੈ । ਉਨਾਂ ਦੱਸਿਆ ਕਿ ਪਲਾਟਾਂ ਨੂੰ ਰੈਗੂਲਰ ਕਰਾਉਣ ਸਬੰਧੀ 4900 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿਨਾਂ ਵਿਚੋ 3200 ਦਰਖਾਸਤਾਂ ਦੀ ਐਨ ਓ ਸੀ ਜਾਰੀ ਕਰ ਦਿੱਤੀ ਗਈ ਹੈ । ਉਨਾਂ ਦੱਸਿਆ ਕਿ ਚੋਆਂ ਦਾ ਗੰਦਾ ਪਾਣੀ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਚੋਆਂ ਦੇ ਬੰਨ੍ਹਾਂ ਤੇ ਪੋਦੇ ਲਗਾਏ ਜਾ ਰਹੇ ਹਨ , ਚੋਅ ਦੇ ਪਾਣੀ ਨੂੰ ਸ਼ਹਿਰ ਵਿਚ ਦਾਖਿਲ ਹੋਣ ਤੋ ਰੋਕਣ ਲਈ ਪੱਥਰਾਂ ਦੇ ਸਟੱਡ ਬਣਾਏ ਜਾ ਰਹੇ ਹਨ । ਪ੍ਰਬੰਧਕੀ ਸੁਧਾਰਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਰਾਜ ਪੱਧਰ ਤੇ ਸਥਾਨਕ ਸਰਕਾਰ ਵਲੋ ਨਗਰ ਨਿਗਮ ਵਿਚ ਸੁਧਾਰ ਲਿਆਂਦੇ ਜਾ ਰਹੇ ਹਨ ਅਤੇ ਜਲਦੀ ਹੀ ਪਾਣੀ ਦੇ ਬਿੱਲ ਆਨ ਲਾਈਨ ਜਮ੍ਹਾ ਹੋਣਗੇ , ਜਿਸ ਨਾਲ ਜਨਤਾ ਦੀ ਖੱਜਲ ਖੁਆਰੀ ਖਤਮ ਹੋਵੇਗੀ ।
                            ਜਿਲਾ ਪ੍ਰਧਾਨ ਭਾਜਪਾ ਸ੍ਰੀ ਸ਼ਿਵ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਨਗਰ ਨਿਗਮ ਵਿਚ ਸੁਧਾਰ ਲਿਆਉਣ ਅਤੇ ਸ਼ਹਿਰ ਦੇ ਸਰਵ-ਪੱਖੀ ਵਿਕਾਸ ਲਈ ਮਹੱਤਵਪੂਰਨ ਮੁੱਦੇ ਵਿਚਾਰੇ ਗਏ ਹਨ , ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਕਾਫੀ ਸਹੂਲਤ ਮਿਲੇਗੀ ।
                            ਅੱਜ ਦੀ ਮੀਟਿੰਗ ਵਿਚ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਤਨਾਮ ਸਿੰਘ , ਐਸ ਡੀ ਓ ਹਰਵਿੰਦਰ ਸਿੰਘ , ਲੋਕ ਨਿਰਮਾਣ ਵਿਭਾਗ , ਡ੍ਰੇਨੇਜ਼ ਵਿਭਾਗ , ਜੰਗਲਾਤ ਵਿਭਾਗ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋ ਇਲਾਵਾ ਨਗਰ ਨਿਗਮ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ , ਨਿਗਰਾਨ ਇੰਜੀਨੀਅਰ ਪਵਨ ਸ਼ਰਮਾਂ , ਸਹਾਇਕ ਮਿਊਸੀਪਲ ਇੰਜੀਨੀਅਰ ਹਰਪ੍ਰੀਤ ਸਿੰਘ , ਕੁਲਦੀਪ ਸਿੰਘ , ਡੀ ਸੀ ਐਫ ਏ ਵੀ ਕੇ ਕਪੂਰ ਮੁੱਖ ਸੈਨੇਟਰੀ ਇੰਸਪੈਕਟਰ ਬਿੱਕਰ ਸਿੰਘ , ਸੁਪਰਡੰਟ ਅਜੀਤ ਸਿੰਘ , ਭਗਵੰਤ ਸਿੰਘ ਸੰਧੂ ਅਤੇ ਵੱਖ ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਹਾਜ਼ਰ ਸਨ ।

ਪੰਜਾਬ ਵਿਚ ਬਣਨਗੀਆਂ ਨਵੀਂਆਂ ਜੇਲ੍ਹਾਂ : ਠੰਡਲ

ਹੁਸ਼ਿਆਰਪੁਰ 13 ਜੂਨ : ਪੰਜਾਬ ਕੈਬਨਿਟ ਵਿਚ ਨਵੇ ਸ਼ਾਮਿਲ ਹੋਏ ਮੰਤਰੀ ਸ: ਸੋਹਨ ਸਿੰਘ ਠੰਡਲ ਨੇ ਜੇਲ , ਸੈਰ ਸਪਾਟਾ , ਸੱਭਿਆਚਾਰ ਤੇ ਪ੍ਰਿਟਿੰਗ ਸਟੇਸ਼ਨਰੀ ਮੰਤਰੀ ਵਜੋ ਅਹੁਦਾ ਸੰਭਾਲਣ ਊਪਰੰਤ ਪਹਿਲੀ ਵਾਰ ਆਪਣੇ ਜੱਦੀ ਜਿਲੇ  ਵਿਚ ਆਉਣ ਤੇ ਹੁਸ਼ਿਆਰਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਐਸ ਐਸ ਪੀ ਹੁਸਿਆਰਪੁਰ ਸੁਸ਼ੀਲ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ , ਐਸ ਡੀ ਐਮ ਹੁਸ਼ਿਆਰਪੁਰ ਡਾਂ: ਜਗਵਿੰਦਰਜੀਤ ਸਿੰਘ ਗਰੇਵਾਲ , ਜਿਲਾ ਟਰਾਂਸਪੋਰਟ ਅਫਸਰ ਦਰਬਾਰਾ ਸਿੰਘ ਰੰਧਾਵਾ , ਸੁਪਰਡੰਟ ਜੇਲ ਅਜਮੇਰ ਸਿੰਘ ਰਾਣਾ,  ਜਿਲੇ ਦੇ ਪੁਲਿਸ ,ਸਿਵਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਅਕਾਲੀ ਭਾਜਪਾ ਦੇ ਰਾਜਨੀਤਕ ਆਗੂਆਂ ਵਲੋ ਗਰਮਜੋਸ਼ੀ ਨਾਲ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ।                                                                                                                                ਇਸ ਮੇਕੇ ਪੰਜਾਬ ਪੁਲਿਸ ਦੀ ਟੁਕੜੀ ਵਲੋ ਉਨਾਂ ਦੇ ਸਵਾਗਤ ਵਿਚ ਗਾਰਡ ਆਫ ਆਨਰ ਭੇਟ ਕੀਤਾ ਗਿਆ ।  ਇਸ ਉਪਰੰਤ ਸ:ਠੰਡਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋ ਉਨਾਂ ਨੂੰ ਸੌਪੀ ਗਈ ਵੱਖ ਵੱਖ ਵਿਭਾਗਾਂ ਦੀ ਜਿਮੇਵਾਰੀ ਉਹ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਪੂਰੀ ਕਰਨਗੇ। ਉਨਾਂ ਜੇਲ ਵਿਭਾਗ ਸਬੰਧੀ ਬੋਲਦਿਆਂ ਕਿਹਾ ਕਿ ਮੋਜੂਦਾ ਸਮੇ ਵਿਚ ਰਾਜ ਦੀਆਂ ਜੇਲਾਂ ਵਿਚ 18000 ਕੈਦੀ ਅਤੇ ਹਵਾਲਾਤੀਆਂ ਦੀ ਸਮਰੱਥਾ ਦੀ ਬਿਜਾਏ 28000 ਤੋ ਵੱਧ ਵਿਅਕਤੀ ਜੇਲਾਂ ਵਿਚ ਰੱਖੇ ਜਾ ਰਹੇ ਹਨ । ਜੇਲਾਂ ਵਿਚ ਕੈਦੀਆਂ ਦਾ ਵੱਧ ਲੋਡ ਘਟਾਉਣ ਲਈ ਨਵੀ ਵਿਓਤਵੰਦੀ ਕਰਕੇ ਹੋਰ ਬੈਰਕਾਂ ਦਾ ਨਿਰਮਾਣ ਕਰਨ ਤੋ ਇਲਾਵਾ ਨਵੀਆਂ ਜੇਲਾਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਜੇਲਾਂ ਵਿਚ ਬੰਦ ਕੈਦੀਆਂ ਦਾ ਸਰਵੇ ਕਰਕੇ ਨਸ਼ੇੜੀ ਕੈਦੀਆਂ ਦੀ ਗਰੇਡਿੰਗ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਕੈਦੀ ਨਸ਼ੇ ਦੀ ਕਿਸ ਸਟੇਜ ਤੇ ਹੈ ਤੇ ਉਸ ਦਾ ਨਸ਼ਾ ਛਡਾਉਣ ਲਈ ਡਾਕਟਰਾਂ ਦੀ ਸਹਾਇਤਾ ਨਾਲ ਉਨਾਂ ਦਾ ਇਲਾਜ ਕੀਤਾ ਜਾਵੇਗਾ । ਉਨਾਂ ਕਿਹਾ ਕਿ ਇਸ ਕੰਮ ਵਿਚ ਸਵੈ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ ।                                                                                                                     ਉਨਾਂ ਕਿਹਾ ਕਿ  ਜੇਲ ਵਿਚ ਬੰਦ ਕੈਦੀਆਂ ਨੂੰ ਵੱਖ ਵੱਖ ਕਿਤਿਆਂ ਵਿਚ ਟ੍ਰੇਨਿੰਗ ਦੇ ਕੇ ਉਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ । ਨਸ਼ੇ ਸਬੰਧੀ ਬੋਲਦਿਆਂ ਉਨਾਂ ਦੱਸਿਆ ਕਿ ਨਸ਼ਾ ਕੇਵਲ ਪੰਜਾਬ ਹੀ ਨਹੀ ਬਲਕਿ ਪੂਰੇ ਦੇਸ਼ ਲਈ ਸਮੱਸਿਆ ਬਣੀ ਹੋਈ ਹੈ । ਇਸ ਲਈ ਹਰ ਵਿਅਕਤੀ ਨੂੰ ਇਸ ਦੇ ਖਿਲਾਫ ਲਾਮਬੰਦ ਹੋਣਾ ਚਾਹੀਦਾ ਹੈ ਤਾਂ ਜੋ ਪੂਰਨ ਤੋਰ ਤੇ ਸਮੱਸਿਆ ਦਾ ਹੱਲ ਹੋ ਸਕੇ । ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਸੋਦਾਗਰਾਂ ਦੀਆਂ ਵੱਡੀਆਂ ਖੇਪਾਂ ਫੜ ਕੇ ਨਸ਼ੇ ਦੇ ਖਾਤਮੇ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਜੇਲਾਂ ਵਿਚ ਨਸ਼ੇ ਦੀ ਵਰਤੋ ਨੂੰ ਰੋਕਣ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਵਰਤੋ ਨਾਲ ਮੁਜਰਮਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਜੇਲ ਵਿਚ ਨਸ਼ੇ ਜਾਂ ਮੋਬਾਇਲ ਫੋਨ ਆਦਿ ਦੀ ਵਰਤੋ ਨਹੀ ਹੋਣ ਦਿੱਤੀ ਜਾਵੇਗੀ । ਜੇਲਾਂ ਵਿਚ ਤਾਇਨਾਤ ਮੁਲਾਜ਼ਮ ਜੇਕਰ ਅਜੇਹੀ ਕਿਸੇ ਕਾਰਵਾਈ ਵਿਚ ਦੋਸ਼ੀ ਪਾਏ ਗਏ ਤਾਂ ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਜੇਲਾਂ ਵਿਚ ਚੋਕਸੀ ਅਤੇ ਸੁਧਾਰ ਲਈ ਜੇਲ ਮੁਲਾਜ਼ਮਾ ਅਤੇ ਵਾਰਡਨਾਂ ਆਦਿ ਦੀ ਕਮੀ ਨੂੰ ਦੂਰ ਕਰਨ ਲਈ ਨਵੀ ਭਰਤੀ ਕੀਤੀ ਜਾਵੇਗੀ ।   ਸ: ਠੰਡਲ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਸੈਰ ਸਪਾਟੇ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਪੰਜਾਬ ਦੇ ਸਾਰੇ ਜਿਲਿਆਂ ਦਾ ਸਰਵੇ ਕਰਵਾਇਆ ਜਾਵੇਗਾ ਅਤੇ ਪੁਰਾਤਨ ਮਹੱਤਤਾ ਵਾਲੇ ਸਥਾਨਾਂ ਦਾ ਵਿਕਾਸ ਕਰਕੇ ਨੋਜਵਾਨ ਪੀੜੀ ਨੂੰ ਆਪਣੇ ਪੁਰਾਤਨ ਅਮੀਰ ਸੱਭਿਆਚਾਰ ਵਿਰਸੇ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾਣਗੇ ।
                                     ਇਸ ਤੋ ਉਪਰੰਤ ਜਿਲਾ ਪ੍ਰੀਸ਼ਦ ਕੰਪਲੈਕਸ ਵਿਖੇ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਅਤੇ ਭਾਜਪਾ ਆਗੂਆਂ ਤੇ ਵੱਡੀ ਗਿਣਤੀ ਵਿਚ ਹਾਜ਼ਰ ਵਰਕਰਾਂ ਵਲੋ ਸ: ਸੋਹਨ ਸਿੰਘ ਠੰਡਲ ਦਾ ਕੈਬਨਿਟ ਮੰਤਰੀ ਬਨਣ ਦੀ ਖੁਸ਼ੀ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਨੂੰ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਤੇ ਹਲਕਾ ਵਿਧਾਇਕ ਗੜਸ਼ੰਕਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ , ਚੇਅਰਮੈਨ ਜਿਲਾ ਪ੍ਰੀਸ਼ਦ ਸਰਬਜੋਤ ਸਿੰਘ ਸਾਬੀ ,  ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ , ਸਾਬਕਾ ਚੇਅਰਮੈਨ ਜਸਜੀਤ ਸਿੰਘ ਥਿਆੜਾ , ਤਾਰਾ ਸਿੰਘ ਸੱਲਾਂ ਮੈਬਰ ਐਸ ਜੀ ਪੀ ਸੀ , ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸੋਡੀ ,ਸਾਬਕਾ ਸਕੱਤਰ ਅਮਰਜੀਤ ਸਿੰਘ ਚੋਹਾਨ , ਅਵਤਾਰ ਸਿੰਘ ਜੋਹਲ , ਯੂਥ ਆਗੂ ਰਵਿੰਦਰ ਸਿੰਘ ਠੰਡਲ , ਇਕਬਾਲ ਸਿੰਘ ਖੇੜਾ ,  ਪਰਮਜੀਤ ਸਿੰਘ ਪੰਜੋੜ , ਮਾਸਟਰ ਰਛਪਾਲ ਸਿੰਘ , ਚੇਅਰਮੈਨ ਯੋਜਨਾਂ ਕਮੇਟੀ ਜਵਾਹਰ ਖੁਰਾਨਾ , ਵਿਜੈ ਸੂਦ , ਉਪ ਚੇਅਰਮੈਨ ਜਿਲਾ ਪ੍ਰੀਸ਼ਦ ਸ੍ਰਮਤੀ ਚੰਦਰ ਕਾਂਤਾ ਦੱਤਾ ਆਦਿ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ Àਬਨਾਂ ਨੇ ਸ: ਠੰਡਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਜਿਲਾ ਹੁਸ਼ਿਆਰਪੁਰ ਦਾ ਮਾਣ ਵਧਾਇਆ ਹੈ । ਉਨਾਂ ਕਿਹਾ ਕਿ ਸ: ਠੰਡਲ ਲਗਾਤਾਰ ਚਾਰ ਵਾਰ ਹਲਕੇ ਦੀ ਨੁਮਾਇਦਗੀ ਕਰਦੇ ਆ ਰਹੇ ਹਨ । ਉਹ ਆਪਣੀ ਸੂਝਬੂਝ ਅਤੇ ਦੂਰਅੰਦੇਸ਼ੀ ਸੋਚ ਸਦਕਾ ਜਿਲਾ ਹੁਸ਼ਿਆਰਪੁਰ ਦਾ ਵਿਕਾਸ ਕਰਕੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਹੋਰ ਮਜ਼ਬੂਤ ਕਰਨਗੇ ।  

ਦਸਵੀਂ ਜਮਾਤ ਚੋਂ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਹੁਸ਼ਿਆਰਪੁਰ ਦੁਆਬਾ ਖੇਤਰ ਵਿੱਚ ਮੋਹਰੀ: ਏ ਡੀ ਸੀ


  • ਸਾਖਰਤਾ ਪੱਖੋਂ ਪੰਜਾਬ ਦੇ ਮੋਹਰੀ ਜ਼ਿਲ੍ਹੇ ਵਿੱਚ ਸਿੱਖਿਆ ਦੇ ਪ੍ਰਸਾਰ ਲਈ 1272 ਪ੍ਰਾਇਮਰੀ ਸਕੂਲ ਸਥਾਪਿਤ
ਹੁਸ਼ਿਆਰਪੁਰ, 11 ਜੂਨ: ਹੁਸ਼ਿਆਰਪੁਰ ਜ਼ਿਲ੍ਹੇ ਦੇ 466 ਵਿਦਿਆਰਥੀਆਂ ਨੇ 80 ਫੀਸਦੀ ਜ਼ਿਆਦਾ ਅੰਕ ਪ੍ਰ੍ਰਾਪਤ ਕਰਕੇ ਦੁਆਬਾ ਖੇਤਰ ਦੇ ਸਮੂਹ ਜ਼ਿਲ੍ਹਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀ ਜੋ 80 ਫੀਸਦੀ ਜਾਂ ਉਸ ਤੋਂ ਵੱਧ ਨੰਬਰ ਲੈਂਦੇ ਹਨ, ਉਨ੍ਹਾਂ ਨੂੰ ਡਾ. ਹਰਗੋਬਿੰਦ ਖੁਰਾਨਾ ਸਕਾਲਰਸ਼ਿਪ ਸਕੀਮ ਅਧੀਨ ਸਲਾਨਾ 30 ਹਜ਼ਾਰ ਰੁਪਏ ਦਾ ਵਜੀਫ਼ਾ ਦਿੱਤਾ ਜਾਂਦਾ ਹੈ।  ਜ਼ਿਲ੍ਹੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਦੀਆਂ 31 ਵਿਦਿਆਰਥਣਾਂ ਨੇ ਦਸਵੀਂ ਦੇ ਪੀ ਐਸ ਈ ਬੀ ਦੇ ਇਮਤਿਹਾਨ ਵਿੱਚੋਂ ਡਾ. ਹਰਗੋਬਿੰਦ ਖੁਰਾਨਾ ਸਕਾਲਰਸ਼ਿਪ ਤਹਿਤ ਮੈਰਿਟ ਪ੍ਰਾਪਤ ਕੀਤੀ ਹੈ ਜਦਕਿ ਤਲਵਾੜਾ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-2 ਦੇ 14 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸਾ ਕਲੋਟਾ ਦੇ 11 ਵਿਦਿਆਰਥੀ 80 ਫੀਸਦੀ ਜਾਂ ਇਸ ਤੋਂ ਵੱਧ ਨੰਬਰ ਲੈ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਵਿਸ਼ੇਸ਼ ਰਿਹਾਇਸ਼ੀ ਸਕੂਲਾਂ ਵਿੱਚ ਦਸਵੀਂ ਜਮਾਤ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕੀਤੀ ਜਾਵੇਗੀ। ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿੱਚ ਪਹਿਲੀ ਜੁਲਾਈ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। 
 ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਦੀ ਸਿੱਖਿਆ ਮੁਹੱਈਆ ਕਰਨ ਲਈ ਜ਼ਿਲ੍ਰੇ ਵਿੱਚ 1272 ਪ੍ਰਾਇਮਰੀ ਸਕੂਲ ਹਨ ਜਿਨਾਂ ਵਿੱਚ ਸਿੱਖਿਆ ਵਿਭਾਗ ਦੇ 691, ਪੰਚਾਇਤੀ ਰਾਜ ਦੇ 557, ਲੋਕਲ ਬਾਡੀ ਦੇ 15 ਅਤੇ ਸਰਵ ਸਿੱਖਿਆ ਤਹਿਤ 8 ਸਕੂਲ ਬਣਾਏ ਗਏ ਹਨ ਜਦ ਕਿ ਜ਼ਿਲ੍ਹੇ ਵਿੱਚ ਅਪਰ ਪ੍ਰਾਇਮਰੀ ਸਿੱਖਿਆ ਲਈ 493 ਸਕੂਲ ਏਡਿਡ ਅਤੇ ਅਣ-ਏਡਿਡ ਸਕੂਲਾਂ ਸਮੇਤ ਜ਼ਿਲ੍ਹੇ ਨੂੰ ਸਾਖਰਤ ਕਰਨ ਲਈ 2351 ਸਕੂਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ 7 ਤੋਂ 14 ਸਾਲ ਦੀ ਉਮਰ ਦੇ ਸਕੂਲੋ ਵਿਰਵੇ ਬੱਚਿਆਂ ਨੂੰ ਸਪੈਸ਼ਨ ਟਰੇਨਿੰਗ ਦੇ ਕੇ ਸਕੂਲੀ ਸਿੱਖਿਆ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਜ਼ਿਲ੍ਹੇ ਦੇ 593 ਬੱਚਿਆਂ ਨੂੰ 2250 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਸਾਲ 2014-15 ਦੌਰਾਨ ਗੈਰ ਰਿਹਾਇਸ਼ੀ ਸਪੈਸ਼ਲ ਟਰੇਨਿੰਗ ਕੇਂਦਰ ਲਈ ਪ੍ਰਵਾਣਤ ਫੰਡ 13 ਲੱਖ 34 ਹਜ਼ਾਰ 250 ਰੁਪਏ ਪ੍ਰਾਪਤ ਹੋਏ ਹਨ। ਇਹ ਰਕਮ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ 1000/- ਰੁਪਏ ਪ੍ਰਤੀ ਸਕੂਲੋਂ ਵਿਰਵੇ ਬੱਚਿਆਂ ਲਈ ਪੜਾਉਣ ਅਤੇ ਸਿੱਖਣ ਦੇ ਤਰੀਕੇ ਲਈ ਸਪੈਸ਼ਲ ਟੀਚਿੰਗ ਲਰਨਿੰਗ ਮੈਟੀਰੀਅਲ ਲਈ ਖਰਚੇ ਜਾਣਗੇ ਜਦਕਿ ਬਾਕੀ ਰਕਮ ਵੀ ਵੱਖ-ਵੱਖ ਗਤਵਿਧੀਆਂ ਅਨੁਸਾਰ ਵਰਤੋਂ ਕੀਤੀ ਜਾਵੇਗੀ।  
  ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਵਿਦਿਆ ਸੁਧਾਰ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਦੀ ਗੁਣਾਤਮ ਸਿੱਖਿਆ ਵਿੱਚ ਵਾਧਾ ਹੋ ਸਕੇ ਅਤੇ ਬੱਚਾ ਸਿੱਖਿਆ ਸਿਰਜਣਾਤਕ ਮਾਡਲ ਨਾਲ ਜੁੜ ਸਕੇ।  ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਸ਼ਨ ਦੌਰਾਨ ਪ੍ਰਾਇਮਰੀ ਪੱਧਰ ਤੇ ਭਲਾਈ ਵਿਭਾਗ ਵੱਲੋਂ 39192 ਅਤੇ ਸਰਵ ਸਿੱਖਿਆ ਅਭਿਆਨ ਤਹਿਤ 34229 ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਹਨ। 

ਡਾ: ਚੀਮਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਹੋਏ ਨਤਮਸਤਕ

ਰੂਪਨਗਰ,11 ਜੂਨ :ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ,ਨਵਨਿਯੂਕਤ ਕੈਬਨਿਟ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਨਤਮਸਤਕ ਹੋਣ ਲਈ ਅੱਜ ਇਥੇ ਪਹੁੰਚੇ। ਇਸ ਮੌਕੇ ਉਨਾਂ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ। 
        ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ  ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਅੱਜ ਅਕਾਲ ਪੁਰਖ ਦਾ ਸੁਕਰਾਨਾ ਕਰਨ ਦੇ ਲਈ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਪੁੱਜੇ ਹਨ ।ਉਨ੍ਹਾਂ ਕਿਹਾ ਕਿ ਉਹ, ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਲਈ ਸੋਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਇਹ ਵੀ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੀ ਇਤਿਹਾਸਿਕ  ਅਤੇ ਧਾਰਮਿਕ ਮਹੱਤਤਾ ਨੂੰ ਮੁੱਖ ਰਖਦੇ ਹੋਏ ਹੀ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਇਸ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਦੋਨੋ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਦਾ ਕਾਫੀ  ਇਲਾਕਾ ਪੱਛੜਿਆ ਹੋਇਆ ਹੈ ਅਤੇ ਕੰਢੀ ਖੇਤਰ ਵਿਚ ਪੈਂਦਾ ਹੈ। ਇਸ ਇਲਾਕੇ ਵਿੱਚ ਸੜਕਾਂ,ਪਾਣੀ ਅਤੇ ਹੋਰ ਕਈ ਵਿਕਾਸ ਦੇ ਕੰਮ ਹੋਣ ਵਾਲੇ ਹਨ ਜਿਸ ਲਈ ਉਹ ਯਤਨਸ਼ੀਲ ਰਹਿਣਗੇ ਤਾਂ ਕਿ ਜ਼ਿਲ੍ਹੇ ਦੇ ਲੋਕਾਂ ਦੀਆਂ ਵੱਧ ਤੋਂ ਵੱਧ ਸਮੱਸਿਆਵਾਂ ਦਾ ਹੱਲ ਕਰ ਸਕਣ।ਉਨ੍ਹਾਂ ਇਹ ਵੀ ਕਿਹਾ ਕਿ ਨੂਰਪੁਰਬੇਦੀ ਦੇ 46 ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਵੀ ਉਹ ਜਲਦ ਤੋਂ ਜਲਦ ਹੱਲ ਕਰਾਉਣ ਦੇ ਯਤਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਚਲ ਰਹੇ ਵਿਕਾਸ ਦੇ ਪ੍ਰੋਜੈਕਟ ,ਜਿੰਨਾਂ ਵਿੱਚ ਬਾਈਪਾਸ, ਸਤਲੁਜ ਦਰਿਆ ਦਾ ਪੁਲ, ਨਵੇ ਬਸ ਸਟੈਂਡ ਦੀ ਉਸਾਰੀ ਆਦਿ ਪ੍ਰਮੁੱਖ ਹਨ, ਨੂੰ ਪਹਿਲ ਦੇ ਅਧਾਰ 'ਤੇ ਮੁਕੰਮਲ ਕਰਾਉਣ ਲਈ ਉਹ ਯਤਨਸ਼ੀਲ ਹੋਣਗੇ।
         ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਪਰਮਜੀਤ ਸਿੰਘ ਲਖੇਵਾਲ  ਅਤੇ ਸ਼੍ਰੀ ਅਮਰਜੀਤ ਸਿੰਘ ਚਾਵਲਾ, ਗੁਰਦੁਆਰਾ ਸ਼੍ਰੀ ਭੱਠਾ ਸਾਹਿਬ  ਦੇ ਮੈਨੇਜਰ ਸ਼੍ਰੀ ਜਸਵੀਰ ਸਿੰਘ ਘੁੰਗਰਾਲੀ ਸਿਖਾਂ,ਸੀਨੀਅਰ ਅਕਾਲੀ ਆਗੂ  ਅਤੇ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਮਾਕੜ, ਯੂਥ ਅਕਾਲੀ ,ਯੂਥ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਬਸੰਤ, ਟਰੱਕ ਯੂਨੀਅਨ ਦੇ ਪ੍ਰਧਾਨ ਸ਼੍ਰੀ ਮੱਘਰ ਸਿੰਘ, ਸਾਬਕਾ ਨਗਰ ਕੌਂਸਲਰ ਸ਼੍ਰੀ ਇੰਦਰਸੇਨ ਛਤਵਾਲ, ਸ਼੍ਰੀ ਬਾਵਾ ਸਿੰਘ , ਸ਼੍ਰੀ ਰਣਜੀਤ ਸਿੰਘ ਰਾਣਾ, ਸ਼੍ਰੀ ਕੁਲਵੰਤ ਸਿੰਘ,  ਸ਼੍ਰੀ ਵੇਦ ਪ੍ਰਕਾਸ,ਸ਼੍ਰੀਮਤੀ ਹਰਜੀਤ ਕੌਰ,ਮਾਸਟਰ ਅਮਰੀਕ ਸਿੰਘ,ਸ੍ਰੀ ਹਰਵਿੰਦਰ ਸਿੰਘ ਹਵੇਲੀ,ਬੀ.ਜ਼ੇ.ਪੀ. ਦੇ ਮੰਡਲ ਪ੍ਰਧਾਨ ਸ਼੍ਰੀ ਦਰਸ਼ਨ ਲਾਲ ਜੈਨ,  ਉਘੇ ਅਕਾਲੀ ਆਗੂ ਸ਼੍ਰੀ ਮਨਿੰਦਰਪਾਲ ਸਿੰਘ ਸਾਹਨੀ, ਸ਼੍ਰੀ ਮਹਿੰਦਰ ਕੁਮਾਰ ਢੱਲ, ਸ਼੍ਰੀ ਇੰਦਰਪਾਲ ਸਿੰਘ ਚੱਡਾ,ਸ਼੍ਰੀ ਚਰਨਜੀਤ ਸਿੰਘ ਭਾਟੀਆ, ਹਰਵਿੰਦਰ ਪਾਲ ਸਿੰਘ ਗਿੱਲ, ਸ਼੍ਰੀ ਰਣਜੀਤ ਸਿੰਘ ਗੁਡਵਿਲ, ਸ਼੍ਰੀ ਅਮਰਜੀਤ ਸਿੰਘ ਵਾਲੀਆ, ਸ਼੍ਰੀ ਮਨਜਿੰਦਰ ਸਿੰਘ ਧਨੋਆ, ਸ਼੍ਰੀ ਬ੍ਰਿਜਭੂਸ਼ਣ ਕਪਿਲਾ,ਮੰਜੂ ਰਾਣੀ, ਸ਼੍ਰੀਮਤੀ ਚਰਨਜੀਤ ਕੌਰ ਅਤੇ ਹੋਰ ਅਕਾਲੀ ਆਗੂ ਹਾਜਰ ਸਨ। 

ਠੰਡਲ ਦੇ ਕੈਬਨਿਟ ਮੰਤਰੀ ਬਣਨ 'ਤੇ ਕੰਢੀ ਖੇਤਰ 'ਚ ਖ਼ੁਸ਼ੀ ਦੀ ਲਹਿਰ


  • ਵਿਧਾਇਕ ਭੁਲੇਵਾਲ ਰਾਠਾਂ, ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਇਕਬਾਲ ਸਿੰਘ ਖੇੜਾ, ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਚੇਅਰਮੈਨ ਸਰਬਜੋਤ ਸਿੰਘ ਸਾਬੀ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸਣੇ ਸੈਂਕੜੇ ਆਗੂਆਂ ਅਤੇ ਪਤਵੰਤਿਆਂ ਨੇ ਵਧਾਈ ਸੰਦੇਸ਼ ਭੇਜੇ
  • ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਵਾਹ ਲਾਵਾਂਗਾ: ਠੰਡਲ
ਹੁਸ਼ਿਆਰਪੁਰ, 11 ਜੂਨ: ਸ. ਸੋਹਣ ਸਿੰਘ ਠੰਡਲ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤੇ ਜਾਣ 'ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਵੱਖ-ਵੱਖ ਸਿਆਸੀ ਧਿਰਾਂ ਨਾਲ ਸਬੰਧ ਰੱਖਣ ਵਾਲੇ ਆਗੂਆਂ ਸਮੇਤ ਸਮਾਜਕ, ਧਾਰਮਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ. ਸੋਹਣ ਸਿੰਘ ਠੰਡਲ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸਹੁੰ ਚੁੱਕਣ ਉਪਰੰਤ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਉਧਰ, ਸ. ਠੰਡਲ ਨੇ ਵਧਾਈਆਂ ਕਬੂਲਦਿਆਂ ਹਲਕੇ ਦੇ ਬਾਸ਼ਿੰਦਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਇੱਕ ਕਰ ਕੇ ਹਲਕੇ ਦੇ ਵਿਕਾਸ ਨੂੰ ਯਕੀਨੀ ਬਣਾਉਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਵਾਹ ਲਾ ਦੇਣਗੇ।
ਵਧਾਈ ਦੇਣ ਵਾਲਿਆਂ 'ਚ ਪ੍ਰਮੁੱਖ ਆਗੂਆਂ ਵਿੱਚ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਸ. ਜਸਜੀਤ ਸਿੰਘ ਥਿਆੜਾ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸ. ਇਕਬਾਲ ਸਿੰਘ ਖੇੜਾ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ, ਸ. ਸਰਬਜੋਤ ਸਿੰਘ ਸਾਬੀ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ, ਸ. ਵਰਿੰਦਰ ਸਿੰਘ ਜੱਸਵਾਲ ਮੈਂਬਰ ਜਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ, ਸ. ਜਸਪ੍ਰੀਤ ਸਿੰਘ ਬੈਂਸ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਮਾਹਿਲਪੁਰ, ਨੰਬਰਦਾਰ ਬਾਲਕ੍ਰਿਸ਼ਨ ਸਰਪੰਚ ਮੋਤੀਆਂ ਤੇ ਪ੍ਰਧਾਨ ਟਿਊਬਵੈਲ ਕਾਰਪੋਰੇਸ਼ਨ, ਸ. ਜਰਨੈਲ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਮੇਹਟੀਆਣਾ, ਸ. ਸਰਵਣ ਸਿੰਘ ਰਸੂਲਪੁਰ ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ, ਸ੍ਰੀਮਤੀ ਜਸਵਿੰਦਰ ਕੌਰ ਸੰਮਤੀ ਮੈਂਬਰ ਮਾਹਿਲਪੁਰ, ਸ. ਹਰਜਾਪ ਸਿੰਘ ਮੱਖਣ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਮੇਹਟੀਆਣਾ, ਸ. ਅਮਰਜੀਤ ਸਿੰਘ ਚੌਹਾਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ, ਸ. ਬਲਰਾਜ ਸਿੰਘ ਚੌਹਾਨ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਹੁਸ਼ਿਆਰਪੁਰ, ਸ. ਅਮਨਦੀਪ ਸਿੰਘ ਸੰਮਤੀ ਮੈਂਬਰ ਮਾਹਿਲਪੁਰ, ਸ. ਮੇਜਰ ਸਿੰਘ ਪਿੰਡ ਹਰਮੋਏ, ਸ. ਸਤਨਾਮ ਸਿੰਘ ਸਾਬਕਾ ਸੰਮਤੀ ਮੈਂਬਰ, ਸ੍ਰੀਮਤੀ ਨਰਿੰਦਰਜੀਤ ਕੌਰ ਸੰਮਤੀ ਮੈਂਬਰ, ਸ. ਬਲਵਿੰਦਰ ਸਿੰਘ ਸੰਮਤੀ ਮੈਂਬਰ, ਹੁਸ਼ਿਆਰਪੁਰ-2, ਸ. ਭਗਤ ਸਿੰਘ ਸਾਬਕਾ ਸੰਮਤੀ ਮੈਂਬਰ, ਸ. ਪਰਮਜੀਤ ਸਿੰਘ ਪੰਜੌੜ ਸਾਬਕਾ ਚੇਅਰਮੈਨ, ਬਲਾਕ-ਸੰਮਤੀ ਮਾਹਿਲਪੁਰ ਆਦਿ ਸ਼ਾਮਲ ਹਨ। ਇਲਾਕੇ ਦੇ ਵਸਨੀਕਾਂ ਵਿੱਚ ਇਸ ਗੱਲ ਨੂੰ ਲੈ ਕੇ ਕਾਫ਼ੀ ਖ਼ੁਸ਼ੀ ਹੈ ਕਿ ਸ. ਠੰਡਲ, ਜੋ ਜ਼ਮੀਨ ਨਾਲ ਜੁੜੇ ਲੋਕ ਆਗੂ ਹਨ, ਦਾ ਇਸ ਹਲਕੇ ਵਿੱਚ ਡਾਢਾ ਮਾਣ-ਸਤਿਕਾਰ ਹੈ ਜਿਸ ਕਾਰਨ ਉਹ ਹੁਣ ਇਸ ਪਿਛੜੇ ਹਲਕੇ ਦੇ ਵਿਕਾਸ ਲਈ ਤਕੜੇ ਹੋ ਕੇ ਸੇਵਾ ਕਰ ਸਕਦੇ ਹਨ। ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਖ਼ੁਸ਼ੀ ਹੈ ਕਿ ਕੰਢੀ ਦਾ ਇਹ ਹਲਕਾ, ਜੋ ਸਿਆਸੀ ਅਤੇ ਆਰਥਕ ਤੌਰ 'ਤੇ ਉਭਰ ਨਹੀਂ ਸਕਿਆ, ਸ. ਬਾਦਲ ਨੇ ਹੁਣ ਇਸ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਸ. ਸੋਹਣ ਸਿੰਘ ਠੰਡਲ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰ ਕੇ ਹਲਕੇ ਦਾ ਮਾਣ ਅਤੇ ਸਤਿਕਾਰ ਵਧਾਇਆ ਹੈ।

ਸਰਕਾਰੀ ਮਾਡਲ ਹਾਈ ਸਕੂਲ ਦੇ ਹੋਣਹਾਰ ਵਿਦਿਆਰਥੀ

ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਦਸਵੀਂ ਦੇ ਹੋਣਹਾਰ ਵਿਦਿਆਰਥੀ ਨਿਰਮਲਜੀਤ ਕੌਰ, ਅਨਮੋਲ ਸ਼ਾਰਦਾ ਅਤੇ ਪ੍ਰਿਅੰਕਾ ਜੋ 575, 565 ਤੇ 553 ਅੰਕ ਲੈ ਕੇ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ।

ਦੇਸ਼ ਭਗਤਾਂ ਦੇ ਮਾਰਗ ਤੇ ਚੱਲਣਾ ਸਮੇਂ ਦੀ ਲੋੜ: ਦਿਨੇਸ਼ ਸਿੰਘ;


  • ਮਹਾਰਾਣਾ ਪ੍ਰਤਾਪ ਜੈਅੰਤੀ ਮਨਾਈ

ਤਲਵਾੜਾ, 31 ਮਈ : ਅੱਜ ਇੱਥੇ ਮਹਾਰਾਣਾ ਪ੍ਰਤਾਪ ਜੈਅੰਤੀ ਮੌਕੇ ਪ੍ਰਤਾਪ ਭਵਨ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਅਤੇ ਹੋਰ ਮਹਾਨ ਦੇਸ਼ ਭਗਤਾਂ ਵੱਲੋਂ ਪਾਏ ਸੁਨਿਹਰੀ ਪੂਰਨਿਆਂ ਤੇ ਚੱਲਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਅਤੇ ਅਜਿਹੇ ਪ੍ਰਬਲ ਜਜ਼ਬੇ ਨਾਲ ਹੀ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਰਾਜਪੂਤ ਸਭਾ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪਿਛਲੀ ਵਾਰ ਐਲਾਨੇ ਦੋ ਲੱਖ ਰੁਪਏ ਦੀ ਗਰਾਂਟ ਸਮੇਤ ਛੇਤੀ ਹੀ ਫ਼ੰਡ ਰਿਲੀਜ ਕੀਤੇ ਜਾਣਗੇ। ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਰਾਜਪੂਤਾਨੇ ਦੇ ਦ੍ਰਿੜਤਾ ਭਰਪੂਰ ਗੌਰਵਮਈ ਇਤਿਹਾਸ ਸਦਕਾ ਦੇਸ਼ ਵਿਚ ਅਣਖ ਤੇ ਇੱਜਤ ਦਾ ਝੰਡਾ ਹਮੇਸ਼ਾ ਬੁਲੰਦ ਰਿਹਾ ਹੈ ਅਤੇ ਭਾਈਚਾਰੇ ਦੀਆਂ ਵਿਲੱਖਣ ਕੁਰਬਾਨੀਆਂ ਨੂੰ ਹਮੇਸ਼ ਸੁਨਿਹਰੀ ਅੱਖਰਾਂ ਵਿਚ ਯਾਦ ਰੱਖਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ, ਡਾ. ਧਰੁਬ ਸਿੰਘ ਪ੍ਰਧਾਨ ਨਗਰ ਕੌਂਸਲ, ਮਹੰਤ ਰਮੇਸ਼ ਦਾਸ ਦਾਤਾਰਪੁਰ, ਕੰਵਰ ਰਤਨ ਸਿੰਘ, ਕੌਂਸਲਰ ਨਰੇਸ਼ ਠਾਕੁਰ, ਮਾਨ ਸਿੰਘ, ਸੁਰੇਸ਼ ਰਾਣਾ, ਦਲਜੀਤ ਸਿੰਘ ਜੀਤੂ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਵਧੀਆ ਸੇਵਾਵਾਂ ਲਈ ੲਿੰਜ. ਫੁੱਲ ਸਨਮਾਨਿਤ

ਤਲਵਾੜਾ, 31 ਮਈ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਏ. ਬੀ. ਅਗਰਵਾਲ ਵੱਲੋਂ ਬੀ. ਬੀ. ਐਮ. ਬੀ. ਤਲਵਾੜਾ ਵਿਖੇ ਤਾਇਨਾਤ ਇੰਜ. ਟੀ ਪੀ ਐੱਸ ਫੁੱਲ ਨੂੰ ਸੋਨ ਤਮਗਾ ਦੇ ਕੇ ਸਨਮਾਨਿਤ ਕੀਤਾ ਗਿਆ।

... ਤੇ ਸਾਹਿਬ ਪਿਛਲੀ ਗਲੀ ਵਿਚੋਂ ਨਿਕਲ ਗਏ!

ਤਲਵਾੜਾ, 30 ਮਈ:
ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਬੀ. ਬੀ. ਐਮ. ਬੀ. ਦੇ ਦਿਹਾੜੀਦਾਰ ਕਾਮਿਆਂ ਨੂੰ ਉਦੋਂ ਬੇਹੱਦ ਹੈਰਾਨੀ ਹੋਈ ਜਦੋਂ ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਉਨ੍ਹਾਂ ਨੂੰ ਚਕਮਾ ਦੇ ਕੇ ਮੁੱਖ ਗੇਟ ਦੀ ਥਾਂ ਪਿਛਲੇ ਦਰਵਾਜੇ ਵੱਲੋਂ ਮੱਧਿਆ ਮਾਰਗ ਦੀ ਥਾਂ ਭਾਰਤੀ ਸਟੇਟ ਬੈਂਕ ਵੱਲੋਂ ਹੀ ਨਿਕਲ ਗਏ। ਜਿਕਰਯੋਗ ਹੈ ਕਿ ਇਹ ਕਾਮੇ ਆਪਣੇ ਅਨਿਸ਼ਚਿਤ ਭਵਿੱਖ ਵਿਚ ਰੈਗੂਲਰ ਹੋਣ ਦਾ ਸੁਪਨਾ ਸਜਾਈ ਪਿਛਲੇ ਕਈ ਮਹੀਨੇ ਤੋਂ ਡੈਮ ਦੇ ਪ੍ਰਸ਼ਾਸ਼ਕੀ ਕੰਪਲੈਕਸ ਦੇ ਗੇਟ ਅੱਗੇ ਭੁੱਖ ਹੜਤਾਲ ਤੇ ਧਰਨੇ ਰਾਹੀਂ ਉੱਚ ਅਧਿਕਾਰੀਆਂ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਬੀ. ਬੀ. ਐੱਮ. ਬੀ. ਦੀਆਂ ਲਗਪਗ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੀ ਹਮਾਇਤ ਵੀ ਪ੍ਰਾਪਤ ਹੈ। ਅੱਜ ਸੰਘਰਸ਼ ਨੂੰ ਕਿਸੇ ਮੁਕਾਮ ਦੇ ਲਾਉਣ ਦੀ ਉਮੀਦ ਨਾਲ ਸਥਾਪਨਾ ਦਿਵਸ ਸਮਾਗਮ ਵਾਲੇ ਸਥਾਨ ਉੱਤੇ ਸ਼ਾਂਤਮਈ ਢੰਗ ਨਾਲ ਮੋਰਚੇ ਤੇ ਬੈਠੇ ਰਹੇ ਅਤੇ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਇਹ ਦਿਲਾਸਾ ਦਿੱਤਾ ਜਾਂਦਾ ਰਿਹਾ ਕਿ ਸਮਾਗਮ ਉਪਰੰਤ ਸ਼ਿਵਾਲਿਕ ਸਦਨ ਵਿਖੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੱਤਾ ਜਾਵੇਗਾ ਪ੍ਰੰਤੂ ਅਜਿਹਾ ਕੁਝ ਵੀ ਨਹੀਂ ਹੋ ਸਕਿਆ। ਇਸ ਮੌਕੇ ਕੌਂਸਲਰ ਨਰੇਸ਼ ਠਾਕੁਰ, ਨੰਦ ਕਿਸ਼ੋਰ ਪੁਰੀ, ਅਮਰਪਾਲ ਜੌਹਰ, ਤਰਨਜੀਤ ਬੌਬੀ ਆਦਿ ਨੇ ਜਦੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਤੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਉੱਤਰ ਨਹੀਂ ਮਿਲ ਸਕਿਆ। ਇਸ ਦੌਰਾਨ ਬੀ. ਬੀ. ਐਮ. ਬੀ. ਡੇਲੀ ਵੇਜ ਵਰਕਰ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ, ਪਰਵੇਸ ਕੁਮਾਰ, ਸ਼ਿਵ ਕੁਮਾਰ, ਰਮਨ ਕੁਮਾਰ ਆਦਿ ਦੀ ਅਗਵਾਈ ਹੇਠ ਚੀਫ਼ ਇੰਜੀਨੀਅਰ ਦੀ ਰਿਹਾਇਸ਼ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। 

ਬਿਜਲੀ ਤੇ ਸਿੰਚਾਈ ਖੇਤਰਾਂ ਵਿਚ ਹੋਏ ਨਵੇਂ ਮੀਲ ਪੱਥਰ ਕਾਇਮ: ਅਗਰਵਾਲ

  • ਬੀ. ਬੀ. ਐਮ. ਬੀ. ਸਥਾਪਨਾ ਦਿਵਸ ਮਨਾਇਆ
  • ਡਾ. ਅਮਰਜੀਤ ਅਨੀਸ ਦਾ ਕਾਵਿ ਸੰਗ੍ਰਹਿ 'ਕ੍ਰਾਂਤੀ ਕ੍ਰਿੰਦਨ' ਰਿਲੀਜ਼
ਤਲਵਾੜਾ, 30 ਮਈ: ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਆਪਣਾ ਸਥਾਪਨਾ ਦਿਵਸ ਬੇਹੱਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਏ. ਬੀ. ਅਗਰਵਾਲ ਚੇਅਰਮੈਨ ਬੀ. ਬੀ. ਐਮ. ਬੀ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੌਂਂਗ ਡੈਮ ਉੱਤੇ ਸਥਿਤ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਮਿਊਨਿਟੀ ਸੈਂਟਰ ਸੈਕਟਰ 2 ਵਿਖੇ ਆਯੋਜਿਤ ਸ਼ਾਨਦਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬੋਰਡ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਤੇ ਭਰਪੂਰ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਬਿਜਲੀ, ਸਿੰਚਾਈ ਤੇ ਹੜ੍ਹ ਕੰਟਰੋਲ ਖੇਤਰਾਂ ਵਿੱਚ ਬੋਰਡ ਵੱਲੋਂ ਅਨੇਕਾਂ ਨਵੇਂ ਮੀਲ ਪੱਥਰ ਕਾਇਮ ਕੀਤੇ ਗਏ ਹਨ। ਬੀਤੇ ਵਰ੍ਹੇ ਬਿਜਲੀ ਉਤਪਾਦਨ ਲਈ ਨਿਰਧਾਰਿਤ ਟੀਚਾ ਮਹਿਜ ਨੌਂ ਮਹੀਨੇ ਵਿਚ ਹੀ ਪੂਰਾ ਕਰ ਵਿਖਾਇਆ ਜੋ ਡੈਮ ਤੇ ਪਾਵਰ ਹਾਊਸ ਦੇ ਸਮੁੱਚੇ ਅਮਲੇ ਦੀ ਸ਼ਾਨਦਾਰ ਕਾਰਗੁਜਾਰੀ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਬੀ. ਬੀ. ਐਮ. ਬੀ. ਉੱਤਰ ਭਾਰਤ ਦੀ ਇੱਕ ਕਰੋੜ ਪੱਚੀ ਲੱਖ ਏਕੜ ਰਕਬੇ ਵਿਚ ਸਿੰਚਾਈ ਕਰਨ ਤੋਂ ਇਲਾਵਾ 2900 ਮੈਗਾਵਾਟ ਬਿਜਲੀ ਉਤਪਾਦਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਜਿਕਰਯੋਗ ਹੈ ਕਿ ਬਿਆਸ ਪ੍ਰਾਜਕੈਟਾਂ ਨੂੰ 15 ਮਈ 1976 ਵਿਚ ਬੀ. ਬੀ. ਐਮ. ਬੀ. ਵਿਚ ਤਬਦੀਲ ਕੀਤਾ ਗਿਆ ਸੀ ਅਤੇ ਇਸ ਇਤਿਹਾਸਕ ਮੋੜ ਨੂੰ ਬੋਰਡ ਵੱਲੋਂ ਹਰ ਸਾਲ 30 ਮਈ ਨੂੰ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸ਼੍ਰੀ ਅਗਰਵਾਲ ਵੱਲੋਂ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੇ 61 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੋਨ ਤਮਗੇ ਅਤੇ ਨਗਦ ਇਨਾਮ ਤਕਸੀਮ ਕੀਤੇ ਗਏ। ਮਰੀਜ਼ਾਂ ਦੀ ਸਿਹਤ ਦੇ ਨਾਲ ਨਾਲ ਸਾਹਿਤਕ ਖੇਤਰ ਵਿਚ ਨਾਮਣਾ ਖੱਟਣ ਵਾਲੇ ਬਹੁਪੱਖੀ ਸ਼ਖਸ਼ੀਅਤ ਡਾ. ਅਮਰਜੀਤ ਅਨੀਸ ਦੀ ਜੰਗੇ ਆਜਾਦੀ ਵਿਚ ਕੁਰਬਾਨੀਆਂ ਦੇਣ ਵਾਲੇ ਲਾਸਾਨੀ ਦੇਸ਼ ਭਗਤਾਂ ਉੱਤੇ ਅਧਾਰਿਤ ਕਾਵਿ ਸੰਗ੍ਰਿਹ 'ਕ੍ਰਾਂਤੀ ਕ੍ਰਿੰਦਨ' ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਬੀ. ਬੀ. ਐਮ. ਬੀ. ਡੀ. ਏ. ਵੀ. ਪਲਬਿਕ ਸਕੂਲ ਸੈਕਟਰ 2 ਦੇ ਵਿਦਿਆਰਥੀਆਂ ਵੱਲੋਂ ਪੰਜਾਬੀ, ਹਿਮਾਚਲੀ, ਹਰਿਆਣਵੀ, ਰਾਜਸਥਾਨੀ ਲੋਕ ਨਾਚਾਂ ਅਤੇ ਦੇਸ਼ ਭਗਤੀ ਗੀਤਾਂ ਨਾਲ ਭਰਪੂਰ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਇੰਜੀ. ਸੁਰੇਸ਼ ਮਾਨ ਵੱਲੋਂ ਬਾਖ਼ੂਬੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜੀ: ਅਸ਼ੋਕ ਥਾਪਰ ਮੈਂਬਰ ਊਰਜਾ, ਇੰਜੀ. ਐੱਸ. ਐੱਲ. ਅਗਰਵਾਲ ਮੈਂਬਰ ਸਿੰਚਾਈ ਨੇ ਦੱਸਿਆ ਕਿ ਸੀਮਤ ਸਮੇਂ ਅਤੇ ਘੱਟੋ ਘੱਟ ਲਾਗਤ ਨਾਲ 347 ਮੈਗਾਵਾਟ ਵਾਧੂ ਬਿਜਲੀ ਉਤਪਾਦਨ ਕਰਨਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਣ ਬਿਜਲੀ ਉਤਪਾਦਨ ਦੀਆਂ ਅਸੀਮ ਸੰਭਾਵਨਾਵਾਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਭੂਸ਼ਣ ਵਿੱਤ ਸਲਾਹਕਾਰ, ਇੰਜ. ਜੈ ਦੇਵ ਚੀਫ਼ ਇੰਜੀਨੀਅਰ ਬਿਆਸ ਡੈਮ, ਇੰਜ. ਏ. ਕੇ. ਬਾਲੀ ਚੀਫ਼ ਇੰਜੀਨੀਅਰ ਭਾਖੜਾ ਡੈਮ, ਇੰਜੀ. ਹਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਡੈਮਾਂ, ਚੰਡੀਗੜ੍ਹ ਸਕੱਤਰੇਤ ਤੋਂ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਦੁੱਧ ਦੇ 38 ਵਿਚੋਂ 18 ਸੈਂਪਲ ਹੋਏ ਫ਼ੇਲ੍ਹ !

ਤਲਵਾੜਾ, 30 ਮਈ : ਅੱਜ ਇੱਥੇ ਇੰਦਰਜੀਤ ਸਿੰਘ ਸਰਾ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਦਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਵਾਰਡ ਨੰਬਰ 11 ਵਿਚ ਦੁੱਧ ਖ਼ਪਤਕਾਰ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਲੈਬ ਇੰਚਾਰਜ ਬਲਜਿੰਦਰ ਸਿੰਘ ਤੇ ਦਵਿੰਦਰ ਕੁਮਾਰ ਨਾਲ ਮਿਲ ਕੇ ਦੁੱਧ ਦੇ 38 ਸੈਂਪਲਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 18 ਸੈਂਪਲ ਮਿਆਰ ਤੋਂ ਹੇਠ ਪਾਏ ਗਏ ਅਤੇ 20 ਸੈਂਪਲ ਹੀ ਪਰਖ ਦੇ ਮਿਆਰ ਤੇ ਖ਼ਰੇ ਉੱਤਰ ਸਕੇ। ਉਨ੍ਹਾਂ ਦੱਸਿਆ ਕਿ ਅਜਿਹਾ ਹੀ ਇਕ ਕੈਂਪ ਵੱਡੇ ਪੱਧਰ ਤੇ ਕੈਂਪ ਬਲਾਕ ਤਲਵਾੜਾ ਦੇ ਪਿੰਡ ਬਹਿਲੱਖਣ ਵਿਚ 4 ਜੂਨ ਨੂੰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਲੋਕਾਂ ਨੂੰ ਮਿਆਰੀ ਦੁੱਧ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਲਗਾਏ ਜਾ ਰਹੇ ਹਨ। ਕੌਂਸਲਰ ਦੀਪਕ ਦੂਆ ਤੋਂ ਇਲਾਵਾ ਇਸ ਮੌਕੇ ਰਜਿੰਦਰ ਕੁਮਾਰ, ਵਿਨੋਦ ਕੁਮਾਰ, ਆਨੰਦ ਕੁਮਾਰ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

Union Council of Ministers 2014: Who's Who

Portfolios of the Union Council of Ministers

Prime Minister

Shri Narendra ModiPersonnel, Public Grievances and Pensions
Department of Atomic Energy Department of Space
All important policy issues
and all other portfolios not allocated to any Minister

Cabinet Ministers

1Shri Raj Nath SinghHome Affairs
2Smt. Sushma SwarajExternal Affairs
Overseas Indian Affairs
3Shri Arun JaitleyFinance
Corporate Affairs
Defence
4Shri M. Venkaiah NaiduUrban Development
Housing and Urban Poverty Alleviation
Parliamentary Affairs
5Shri Nitin Jairam GadkariRoad Transport and Highways
Shipping
6Shri D.V. Sadananda GowdaRailways
7Sushri Uma BharatiWater Resources, River Development and Ganga Rejuvenation
8Dr. Najma A. HeptullaMinority Affairs
9Shri Gopinathrao MundeRural Development
Panchayati Raj
Drinking Water and Sanitation
10Shri Ramvilas PaswanConsumer Affairs, Food and Public Distribution
11Shri Kalraj MishraMicro, Small and Medium Enterprises
12Smt. Maneka Sanjay GandhiWomen and Child Development
13Shri AnanthkumarChemicals and Fertilizers
14Shri Ravi Shankar PrasadCommunications and Information Technology
Law and Justice
15Shri Ashok Gajapathi Raju PusapatiCivil Aviation
16Shri Anant GeeteHeavy Industries and Public Enterprises
17Smt. Harsimrat Kaur BadalFood Processing Industries
18Shri Narendra Singh TomarMines
Steel
Labour and Employment
19Shri Jual OramTribal Affairs
20Shri Radha Mohan SinghAgriculture
21Shri Thaawar Chand GehlotSocial Justice and Empowerment
22Smt. Smriti Zubin IraniHuman Resource Development
23Dr. Harsh VardhanHealth and Family Welfare

Ministers of State

1General V.K. SinghDevelopment of North Eastern Region (Independent Charge)
External Affairs
Overseas Indian Affairs
2Shri Inderjit Singh RaoPlanning (Independent Charge)
Statistics and Programme Implementation (Independent Charge)
Defence
3Shri Santosh Kumar GangwarTextiles (Independent Charge)
Parliamentary Affairs
Water Resources, River Development and Ganga Rejuvenation
4Shri Shripad Yesso NaikCulture (Independent Charge)
Tourism (Independent Charge)
5Shri Dharmendra PradhanPetroleum and Natural Gas (Independent Charge)
6Shri Sarbananda SonowalSkill Development, Entrepreneurship, Youth Affairs and Sports (Independent Charge)
7Shri Prakash JavadekarInformation and Broadcasting (Independent Charge)
Environment, Forest and Climate Change (Independent Charge)
Parliamentary Affairs
8Shri Piyush GoyalPower (Independent Charge)
Coal (Independent Charge)
New and Renewable Energy (Independent Charge)
9Dr. Jitendra SinghScience and Technology (Independent Charge)
Earth Sciences (Independent Charge)
Prime Minister Office
Personnel, Public Grievances & Pensions
Department of Atomic Energy
Department of Space
10Smt. Nirmala SitharamanCommerce and Industry (Independent Charge)
Finance
Corporate Affairs
11Shri G.M. SiddeshwaraCivil Aviation
12Shri Manoj SinhaRailways
13Shri NihalchandChemicals and Fertilizers
14Shri Upendra KushwahaRural Development
Panchayati Raj
Drinking Water and Sanitation
15Shri Radhakrishnan PHeavy Industries and Public Enterprises
16Shri Kiren RijijuHome Affairs
17Shri Krishan PalRoad Transport and Highways
Shipping
18Dr. Sanjeev Kumar BalyanAgriculture
Food Processing Industries
19Shri Mansukhbhai Dhanjibhai VasavaTribal Affairs
20Shri Raosaheb Dadarao DanveConsumer Affairs, Food and Public Distribution
21Shri Vishnu Deo SaiMines
Steel
Labour and Employment
22Shri Sudarshan BhagatSocial Justice and Empowerment

ਪਲਾਹੜ ਸਕੂਲ ਦੇ 11 ਵਿਦਿਆਰਥੀ ਕੌਮੀ ਪ੍ਰੀਖਿਆ ਵਿਚ ਹੋਏ ਪਾਸ

ਤਲਵਾੜਾ, 26 ਮਈ: ਸਰਕਾਰੀ ਹਾਈ ਸਕੂਲ ਪਲਾਹੜ ਦੇ ਗਿਆਰਾਂ ਵਿਦਿਆਰਥੀਆਂ ਨੇ ਕੌਮੀ ਮੀਨਜ਼ ਤੇ ਮੈਰਿਟ ਵਜੀਫ਼ਾ ਯੋਜਨਾ ਪ੍ਰੀਖਿਆ ਪਾਸ ਕਰਕੇ ਬਾਜ਼ੀ ਮਾਰੀ ਹੈ। ਸਕੂਲ ਮੁਖੀ ਬਿਕਰਮ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੌਮੀ ਪੱਧਰ ਦੀ ਇਸ ਵਜੀਫ਼ਾ ਪ੍ਰੀਖਿਆ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਵਿਚ ਕਾਜਲ, ਭਾਰਤੀ ਦੇਵੀ, ਮੀਨਾਕਸ਼ੀ, ਪ੍ਰੀਤੀ ਰਾਣੀ, ਆਂਚਲ, ਸਰੁਚੀ ਰਾਣੀ, ਵਿਵੇਕ ਕੁਮਾਰ, ਮਨੀਸ਼ ਕੁਮਾਰ, ਰੋਹਿਤ ਕੁਮਾਰ, ਬਲਵਿੰਦਰ ਸਿੰਘ ਤੇ ਮੀਨਾਕਸ਼ੀ ਸ਼ਰਮਾ ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਸ਼ਲਾਘਾਯੋਗ ਪ੍ਰਾਪਤੀ ਲਈ ਸਕੂਲ ਦਾ ਸਮੂਹ ਸਟਾਫ਼ ਵਿਸ਼ੇਸ ਕਰਕੇ ਸਮਸ਼ੇਰ ਸਿੰਘ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।

ਇੰਦਰਜੀਤ ਭਾਟੀਆ ਬਲਾਕ ਤਲਵਾੜਾ ਤੇ ਹਾਜੀਪੁਰ ਦੀ ਪ੍ਰਧਾਨ ਬਣੀ

ਮਨੁੱਖੀ ਅਧਿਕਾਰ ਸੈੱਲ ਭਾਜਪਾ ਜਨ ਚੇਤਨਾ ਲਈ ਤਤਪਰ: ਸੰਤ

ਤਲਵਾੜਾ, 26 ਮਈ: ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਅੱਜ ਇੱਥੇ ਪਾਰਟੀ ਦੀ ਭਰਵੀਂ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਗਠਨ ਨਾਲ ਪੂਰੇ ਦੇਸ਼ ਵਿਚ ਪਰਿਵਰਤਨ ਦੀ ਆਸ ਬੱਝੀ ਹੈ ਅਤੇ ਲੋਕ ਛੇਤੀ ਹੀ ਵਿਕਾਸ ਦੀ ਨਵੀਂ ਸਵੇਰ ਦਾ ਸੁਪਨਾ ਸਾਕਾਰ ਹੁੰਦਾ ਵੇਖਣਗੇ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਸੈੱਲ ਵੱਲੋਂ ਪੰਜਾਬ ਭਰ ਵਿਚ ਜਨ ਚੇਤਨਾ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੇਲ੍ਹਾਂ ਜਾਂ ਸੁਧਾਰ ਘਰਾਂ ਵਿਚ ਬੰਦ ਲੋਕਾਂ ਨੂੰ ਵਿਸ਼ੇਸ਼ ਕੈਂਪ ਲਗਾ ਕੇ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਇਸ ਮੌਕੇ ਉਨ੍ਹਾਂ ਭਾਜਪਾ ਆਗੂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਮਨੁੱਖੀ ਅਧਿਕਾਰ ਸੈੱਲ ਦੇ ਬਲਾਕ ਤਲਵਾੜਾ ਅਤੇ ਹਾਜੀਪੁਰ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਸ਼੍ਰੀਮਤੀ ਭਾਟੀਆ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। 
ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਕੌਂਸਲਰ ਨਰੇਸ਼ ਠਾਕੁਰ, ਅਮਰਪਾਲ ਜੌਹਰ, ਭਾਜਪਾ ਨੇਤਾ ਡਾ. ਆਈ. ਕੇ. ਸ਼ਰਮਾ, ਰੇਨੂੰ ਰਾਣਾ, ਮਧੁ ਬਾਲਾ, ਕੁਲਦੀਪ ਚਤਰੂ, ਭੂਸ਼ਨ, ਸੰਜੀਵ ਜਖ਼ਮੀ, ਰਿੰਪੀ ਭਾਟੀਆ, ਰਾਮ ਕੁਮਾਰ ਮੈਂਬਰ ਬਲਾਕ ਸੰਮਤੀ, ਸੁਮਨ ਬਾਲਾ, ਸ਼ਿਵਮ ਸ਼ਰਮਾ, ਵਿਪਨ ਵਰਾਇਟੀ, ਸੁਨੀਤਾ ਦੇਵੀ, ਪ੍ਰਵੀਨ ਮਲਹੋਤਰਾ, ਆਸ਼ੂ ਅਰੋੜਾ, ਜਗਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਕੁੰਨ ਹਾਜਰ ਸਨ।

ਸੰਭਾਵੀ ਹੜ੍ਹਾਂ ਤੋਂ ਬਚਾਓ ਲਈ ਪ੍ਰਸ਼ਾਸ਼ਨ ਨੇ ਕੀਤੇ ਅਗੇਤੇ ਪ੍ਰਬੰਧ

ਹੁਸ਼ਿਆਰਪੁਰ, 27 ਮਈ: ਬਰਸਾਤਾਂ ਦੌਰਾਨ ਸੰਭਾਵਿਤ ਹੜ੍ਹਾਂ ਤੋਂ ਬਚਾਓ ਅਤੇ ਸੁਰੱਖਿਆ ਲਈ ਜ਼ਿਲ੍ਹਾ ਪੱੱਧਰ ਅਤੇ ਸਬ-ਡਵੀਜ਼ਨ ਪੱਧਰ ਤੇ 1 ਜੂਨ 2014 ਤੋਂ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਸੰਭਾਵੀਂ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦਿਨ ਰਾਤ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਰਸਾਤਾਂ ਦੌਰਾਨ ਆਉਣ ਵਾਲੇ ਸੰਭਾਵੀਂ ਹੜ੍ਹਾਂ ਤੋਂ ਬਚਾਓ ਦੇ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ , ਐਸ ਪੀ (ਹੈਡਕੁਆਟਰ) ਡੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਜਗਵਿੰਦਰ ਜੀਤ ਸਿੰਘ ਗਰੇਵਾਲ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਅਮਨਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਰਣਜੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।

                  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਭਗੋਲਿਕ ਸਥਿਤੀ ਦਰਿਆਵਾਂ ਅਤੇ ਚੋਆਂ ਵਿੱਚ ਘਿਰੀ ਹੋਈ ਹੈ। ਇਸ ਲਈ ਜ਼ਰੂਰੀ ਹੈ ਕਿ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਦਰਿਆਵਾਂ ਅਤੇ ਚੋਆਂ ਦੀ ਲਪੇਟ ਵਿੱਚ ਆਉਣ ਵਾਲੇ ਇਲਾਕਿਆਂ ਦੀਆਂ ਸੂਚੀਆਂ ਤਿਆਰ ਕਰ ਲਈਆਂ ਜਾਣ ਅਤੇ ਲੋੜ ਪੈਣ ਤੇ ਲਗਾਏ ਜਾਣ ਵਾਲੇ ਰਲੀਫ਼ ਕੈਂਪਾਂ ਲਈ ਸਾਰੇ ਪ੍ਰਬੰਧ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਹੜ੍ਹਾਂ ਦੀ ਸੰਭਾਵਨਾ ਹੈ ਖਾਸ ਕਰਕੇ ਦਰਿਆ ਬਿਆਸ ਨਾਲ ਲਗਦੇ ਏਰੀਏ ਵਿੱਚ ਹੜ੍ਹ ਰਾਹਤ ਸਮੱਗਰੀ ਜਿਵੇਂ ਕਿਸ਼ਤੀਆਂ, ਓ ਬੀ ਐਮ ਇੰਜਨ, ਲਾਈਫ਼ ਜੈਕਟ ਅਤੇ ਹੜ੍ਹਾਂ ਸਬੰਧੀ ਵਰਤੀ ਜਾਣ ਵਾਲੀ ਮਸ਼ੀਨਰੀ ਨੂੰ ਚਾਲੂ ਹਾਲਤ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਜਵਾਨਾਂ, ਆਮ ਜਨਤਾ, ਮਾਲ ਵਿਭਾਗ ਦੇ ਕਰਮਚਾਰੀਆਂ ਅਤੇ ਸਾਬਕਾ ਫੌਜੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਹੜ੍ਹ ਦੀ ਸਥਿਤੀ ਵਿਚ ਕਿਸ਼ਤੀਆਂ ਚਲਾਉਣਾ, ਤੈਰਨਾ, ਗੋਤਾਖੋਰੀ ਅਤੇ ਹੜ੍ਹਾਂ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਸਬੰਧੀ ਜਾਣਕਾਰੀ ਰੱਖਦੇ ਹੋਣ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਚੋਆਂ ਅਤੇ ਦਰਿਆਵਾਂ ਦੇ ਕਿਨਾਰਿਆਂ ਤੇ ਬੰਨ੍ਹਾਂ ਦੀ ਮਜ਼ਬੂਤੀ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਦਾ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਲਈ ਕਿਹਾ।  ਉਨ੍ਹਾਂ ਕਿਹਾ ਕਿ ਬਰਸਾਤਾਂ ਦੌਰਾਨ ਐਕਸੀਅਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਰਿਆ ਵਿੱਚ ਪਾਣੀ ਛੱਡਣ ਸਬੰਧੀ ਫਲੱਡ ਕੰਟਰੋਲ ਰੂਮ ਤੇ ਅਗੇਤੀ ਸੂਚਨਾ ਦੇਣਗੇ। ਫਲੱਡ ਰਲੀਫ਼ ਕੈਂਪਾਂ ਦੇ ਸਟੇਸ਼ਨ ਦੀ ਥਾਂ ਅਤੇ ਮਿਲਾਉਂਦੀਆਂ ਸੜਕਾਂ ਅਤੇ ਰਸਤਿਆਂ ਆਦਿ ਸਬੰਧੀ ਡਰੇਨੇਜ਼ ਵਿਭਾਗ ਵੱਲੋਂ ਨਕਸ਼ੇ ਤਿਆਰ ਕੀਤੇ ਜਾਣ ਤਾਂ ਜੋ ਨਾਜ਼ੁਕ ਸਥਿਤੀ ਵਿੱਚ ਲੋੜ ਪੈਣ ਤੇ ਰਾਹਤ ਕਾਰਜ ਆਸਾਨੀ ਨਾਲ ਉਪਲਬਧ ਕਰਵਾਏ ਜਾ ਸਕਣ।
                  ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸ਼ਹਿਰਾਂ ਵਿੱਚੋਂ ਲੰਘਦੇ ਨਾਲੇ, ਸੀਵਰੇਜ ਅਤੇ ਨਾਲੀਆਂ ਦੀ ਸਫ਼ਾਈ ਸਬੰਧੀ ਵਿਸ਼ੇਸ਼ ਧਿਆਨ ਦੇਣ ਅਤੇ ਹੜ੍ਹਾਂ ਦਾ ਪਾਣੀ ਕੱਢਣ ਲਈ ਪੰਪ ਵੀ ਚਾਲੂ ਹਾਲਤ ਵਿੱਚ ਰੱਖਣ।  ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚ ਰਾਹਤ ਕਾਰਜਾਂ ਸਮੇਂ ਵਰਤੇ ਜਾਣ ਲਈ ਰੇਤਾ ਦੇ ਥੈਲਿਆਂ ਆਦਿ ਦਾ ਲੋੜੀਂਦੀ ਮਾਤਰਾ ਵਿੱਚ ਪ੍ਰਬੰਧ ਕਰਕੇ ਰੱਖਣ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਆਦਿ ਦਾ ਪ੍ਰਬੰਧ, ਡਾਕਟਰਾਂ ਦੀਆਂ ਟੀਮਾਂ  ਅਤੇ ਮੋਬਾਇਲ ਟੀਮਾਂ ਦਾ ਗਠਨ ਕਰਕੇ ਰਿਪੋਰਟ ਇੱਕ ਹਫ਼ਤੇ ਦੇ ਅੰਦਰ-ਅੰਦਰ ਭੇਜਣ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਦਵਾਈਆਂ ਅਤੇ ਪਸ਼ੂਆਂ ਦੇ ਚਾਰੇ ਲਈ ਤੂੜੀ ਆਦਿ ਦਾ ਯੋਗ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰਾਂ ਨੂੰ ਕਿਹਾ ਕਿ ਉਹ ਆਪਣੇ ਪੱਧਰ ਤੇ ਆਪਣੀ-ਆਪਣੀ ਸਬਡਵੀਜ਼ਨ ਵਿੱਚ ਮੀਟਿੰਗਾਂ ਕਰਕੇ ਸਬ-ਡਵੀਜ਼ਨ ਦੀ ਸੈਕਟਰਾਂ ਵਿੱਚ ਵੰਡ ਕਰਕੇ ਸੈਕਟਰ ਅਫ਼ਸਰ ਲਗਾਉਣਗੇ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਇੱਕ ਕਾਪੀ ਜ਼ਿਲ੍ਹਾ ਫਲੱਡ ਕੰਟਰੋਲ ਰੂਮ ਨੂੰ ਭੇਜਣਗੇ।
                  ਉਨ੍ਹਾਂ ਜ਼ਿਲ੍ਹੇ ਦੇ ਸਮੂਹ ਊੁਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ  ਦੀਆਂ ਸਮਾਜਿਕ ਅਤੇ ਸਵੈਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਹੜ੍ਹਾਂ ਦੌਰਾਨ ਸਹਿਯੋਗ ਦੇਣ ਲਈ ਪ੍ਰੇਰਿਤ ਕਰਨ।  ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹੜ੍ਹਾਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਚਾਲੂ ਰੱਖਣ ਲਈ ਸਬਡਵੀਜ਼ਨ ਪੱਧਰ ਤੇ ਟੀਮਾਂ ਨਿਯੁਕਤ ਕਰਨ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਪੀ ਡਬਲਯੂ ਡੀ ਹੁਸ਼ਿਆਰਪੁਰ ਅਤੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਦੇ ਸੀਜਨ ਤੋਂ ਪਹਿਲਾਂ-ਪਹਿਲਾਂ ਡਰੇਨਾਂ, ਚੋਆਂ, ਨਦੀਆਂ ਆਦਿ ਤੇ ਬਣੇ ਪੁੱਲਾਂ ਦੀ ਤੁਰੰਤ ਸਫ਼ਾਈ ਕਰਾਉਣੀ ਅਤੇ ਆਵਾਜਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਖਰਾਬ ਸੜਕਾਂ ਦੀ ਰਿਪੇਅਰ ਕਰਨੀ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਬੀ ਐਸ ਐਫ, ਹੋਮਗਾਰਡ, ਮਿਲਟਰੀ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਵੱਲੋਂ ਸੰਭਾਵੀਂ ਹੜ੍ਹਾਂ ਦੀ ਸਥਿਤੀ ਦੌਰਾਨ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਰ ਸੰਭਵ ਸਹਾਇਤਾ ਦੇਣਗੇ।

ਹੈਜ਼ੇ ਦੀ ਰੋਕਥਾਮ ਲਈ ਆਦੇਸ਼ ਜਾਰੀ

ਹੁਸ਼ਿਆਰਪੁਰ, 27 ਮਈ: ਸ੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈਜੇ ਦੀ ਰੋਕਥਾਮ ਲਈ ਜਾਰੀ ਕੀਤੇ ਆਪਣੇ ਇੱਕ ਹੁਕਮ ਰਾਹੀਂ ਸਾਰੀ ਕਿਸਮ ਦੀਆਂ ਮਠਿਆਈਆਂ, ਮੀਟ, ਕੇਕ, ਬਿਸਕੁਟ, ਬਰੈਡ, ਖੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ, ਸ਼ਰਬਤ, ਗੰਨੇ ਦਾ ਰਸ ਆਦਿ ਨੂੰ ਸ਼ੀਸ਼ੇ ਦੀ ਅਲਮਾਰੀ ਵਿੱਚ ਰੱਖਣ  ਅਤੇ ਬਿਨ੍ਹਾਂ ਢੱਕ ਕੇ ਵੇਚਣ ਤੋਂ ਮਨਾਹੀ ਕੀਤੀ ਹੈ। ਇਸ ਦੇ ਨਾਲ ਹੀ ਜ਼ਿਆਦਾ ਪੱਕੇ, ਘੱਟ ਪੱਕੇ, ਕੱਟੇ ਹੋਏ ਫ਼ਲ, ਗਲੇ ਸੜੇ ਫ਼ਲ ਵੇਚਣ ਦੀ ਵੀ ਮਨਾਹੀ ਕੀਤੀ ਹੈ। ਜਾਰੀ ਹੁਕਮ ਅਨੁਸਾਰ ਨਗਰ ਕੌਂਸਲਾਂ, ਜਨ ਸਿਹਤ ਵਿਭਾਗ ਵੱਲੋਂ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਲਈ ਕਿਹਾ ਗਿਆ ਹੈ। ਕਿਸੇ ਪਿੰਡ, ਕਸਬੇ, ਸ਼ਹਿਰੀ ਇਲਾਕੇ ਵਿੱਚ ਹੈਜਾ ਹੋਣ ਦੀ ਸੂਰਤ ਵਿੱਚ ਸਬੰਧਤ ਏਰੀਏ ਦੇ ਵਸਨੀਕ ਤੁਰੰਤ ਹੈਜੇ ਸਬੰਧੀ ਜਾਣਕਾਰੀ ਲਈ ਨੇੜੇ ਦੇ ਸਿਹਤ ਸੰਸਥਾ ਨਾਲ ਸੰਪਰਕ ਕਰਨ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਸਿਹਤ ਅਫ਼ਸਰ, ਜ਼ਿਲ੍ਹਾ ਐਪੀਡਿਆਮੋਲਿਸਟ, ਸਹਾਇਕ ਮਲੇਰੀਆ ਅਫ਼ਸਰ, ਸਹਾਇਕ ਯੂਨਿਟ ਅਫ਼ਸਰ, ਸਾਰੇ ਸੀਨੀਅਰ ਸੈਨਟਰੀ ਇੰਸਪੈਕਟਰ, ਹੈਲਥ ਸੁਪਰਵਾਈਜ਼ਰ, ਐਸ ਐਮ ਆਈਜ਼, ਐਸ ਐਮ ਓ / ਹੈਲਥ ਇੰਸਪੈਕਟਰ, ਫੂਡ ਇੰਸਪੈਕਟਰ, ਸਾਰੇ ਸਰਕਾਰੀ ਮੈਡੀਕਲ ਅਫ਼ਸਰ ਅਤੇ ਲੋਕਲ ਬਾਡੀਜ਼ ਸੰਸਥਾਵਾਂ ਜੋ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ, ਨੂੰ ਆਪਣੇ-ਆਪਣੇ ਖੇਤਰ ਵਿੱਚ ਮਾਰਕੀਟ, ਦੁਕਾਨਾਂ ਅਤੇ ਖੁਰਾਕ ਸਬੰਧੀ ਕਾਰਖਾਨਿਆਂ ਵਿੱਚ ਦਾਖਲ ਹੋਣ, ਜਾਣ ਅਤੇ ਮੁਆਇਨਾ, ਚੈਕ ਕਰਨ ਅਤੇ ਖਾਣ-ਪੀਣ ਸਬੰਧੀ ਵਸਤਾਂ ਚੈਕ ਕਰਨ, ਜਿਹੜੀਆਂ ਮਨੁੱਖਤਾ ਦੀ ਵਰਤੋਂ ਲਈ ਹਾਨੀਕਾਰਕ ਹੋਣ, ਸਮਝੀਆਂ ਜਾਣ, ਉਨ੍ਹਾਂ ਨੂੰ ਬੰਦ ਕਰਨ, ਜਾਇਆ ਕਰਨ, ਵੇਚਣ ਤੋਂ ਮਨਾਹੀ ਅਤੇ ਸੰਬਧਤ ਮਾਲਿਕ ਦੇ ਚਲਾਨ ਕਰਨ ਦੇ ਅਧਿਕਾਰ ਦਿੱਤੇ ਹਨ।
                  ਇਹ ਹੁਕਮ 31 ਦਸੰਬਰ, 2014 ਤੱਕ ਲਾਗੂ ਰਹੇਗਾ।

ਦੇਸ਼ ਵਿੱਚ ਮੋਦੀ ਸਰਕਾਰ ਨਾਲ ਹੋਵੇਗਾ ਨਵਾਂ ਸਵੇਰਾ: ਸੰਤ

ਤਲਵਾੜਾ, 25 ਮਈ: ਦੇਸ਼ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੀ ਮਜਬੂਤ ਸਰਕਾਰ ਦੇ ਗਠਨ ਨਾਲ ਨਵਾਂ ਸਵੇਰਾ ਹੋ ਰਿਹਾ ਹੈ ਅਤੇ ਇਸ ਨਵੇਂ ਦੌਰ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਸੁਪਨੇ ਸਾਕਾਰ ਹੋਣਗੇ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਮਨੁੱਖੀ ਅਧਿਕਾਰ ਸੈੱਲ ਪੰਜਾਬ ਦੇ ਕਨਵੀਨਰ ਸ. ਵਰਿੰਦਰ ਸਿੰਘ ਸੰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਸ਼੍ਰੀਮਤੀ ਇੰਦਰਜੀਤ ਭਾਟੀਆ ਨੂੰ ਤਲਵਾੜਾ ਸਰਕਲ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਤਲਵਾੜਾ ਡਾਟ ਕਾਮ ਵੱਲੋਂ ਪੇਸ਼ ਹਨ ਮੁਲਾਕਾਤ ਦੇ ਕੁਝ ਅੰਸ਼।

ਦੇਸ਼ ਦੇ ਨਾਮ ਪ੍ਰਧਾਨ ਮੰਤਰੀ ਦਾ ਵਿਦਾਇਗੀ ਸੰਦੇਸ਼

ਪਿਆਰੇ ਦੇਸ਼ਵਾਸੀਓ,

ਅੱਜ ਮੈਂ ਤੁਹਾਨੂੰ ਪ੍ਰਧਾਨਮੰਤਰੀ  ਦੇ ਰੂਪ ਵਿੱਚ ਆਖਰੀ ਵਾਰ ਸੰਬੋਧਿਤ ਕਰ ਰਿਹਾ ਹਾਂ ।
ਦਸ ਸਾਲ ਪਹਿਲਾਂ ਇਸ ਜ਼ਿੰਮੇਦਾਰੀ ਨੂੰ ਸੰਭਾਲਦੇ ਵਕਤ ਮੈਂ ਆਪਣੀ ਪੂਰੀ ਮਿਹਨਤ ਨਾਲ ਕੰਮ ਕਰਨ ਅਤੇ ਸੱਚਾਈ  ਦੇ ਰਸਤੇ ਉੱਤੇ ਚੱਲਣ ਦਾ ਨਿਸ਼ਚਾ ਕੀਤਾ ਸੀ ।  ਮੇਰੀ ਰੱਬ ਵਲੋਂ ਅਰਦਾਸ ਸੀ ਕਿ ਮੈਂ ਹਮੇਸ਼ਾ ਠੀਕ ਕੰਮ ਕਰਾਂ ।

ਅੱਜ ,  ਜਦੋਂ ਪ੍ਰਧਾਨਮੰਤਰੀ ਦਾ ਪਦ ਛੱਡਣ ਦਾ ਵਕਤ ਆ ਗਿਆ ਹੈ ,  ਮੈਨੂੰ ਅਹਿਸਾਸ ਹੈ ਕਿ ਰੱਬ  ਦੇ ਅੰਤਮ ਫ਼ੈਸਲੇ ਤੋਂ ਪਹਿਲਾਂ ,  ਸਾਰੇ ਚੁਣੇ ਗਏ ਪ੍ਰਤੀਨਿਧਆਂ ਅਤੇ ਸਰਕਾਰਾਂ  ਦੇ ਕੰਮ ਉੱਤੇ ਜਨਤਾ ਦੀ ਅਦਾਲਤ ਵੀ ਫੈਸਲਾ ਕਰਦੀ ਹੈ ।

ਮੇਰੇ ਪਿਆਰੇ ਦੇਸ਼ਵਾਸੀਓ ,

ਤੁਸੀਂ ਜੋ ਫੈਸਲਾ ਦਿੱਤਾ ਹੈ ,  ਸਾਨੂੰ ਸਾਰਿਆਂ ਨੂੰ ਉਸਦਾ ਸਨਮਾਨ ਕਰਨਾ ਚਾਹੀਦਾ ਹੈ ।  ਇਨ੍ਹਾਂ ਲੋਕ ਸਭਾ ਚੋਣਾਂ ਨਾਲ ਸਾਡੀ ਲੋਕੰਤਰਿਕ ਵਿਵਸਥਾ ਦੀਆਂ ਜੜਾਂ ਮਜ਼ਬੂਤ ਹੋਈਆਂ ਹਨ।

ਜਿਵੇਂ ਮੈਂ ਕਈ ਵਾਰ ਕਿਹਾ ਹੈ ,  ਮੇਰਾ ਸਾਰਵਜਨਿਕ ਜੀਵਨ ਇੱਕ ਖੁੱਲੀ ਕਿਤਾਬ ਹੈ ।  ਮੈਂ ਹਮੇਸ਼ਾ ਆਪਣੀ ਪੂਰੀ ਸਮਰੱਥਾ ਨਾਲ ਆਪਣੇ ਮਹਾਨ ਰਾਸ਼ਟਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ।

ਪਿਛਲੇ ਦਸ ਸਾਲਾਂ  ਦੇ ਦੌਰਾਨ ਅਸੀਂ ਬਹੁਤ ਸੀ ਸਫਲਤਾਵਾਂ ਅਤੇ ਉਪਲਬਧੀਆਂ ਹਾਸਲ ਕੀਤੀਆਂ ਹਨ ਜਿਨ੍ਹਾਂ ਉੱਤੇ ਸਾਨੂੰ ਮਾਣ ਹੈ।  ਅੱਜ ਸਾਡਾ ਦੇਸ਼ ਹਰ ਮਾਅਨੇ ਵਿੱਚ ਦਸ ਸਾਲ ਪਹਿਲਾਂ  ਦੇ ਭਾਰਤ ਵਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ ।  ਦੇਸ਼ ਦੀਆਂ ਸਫਲਤਾਵਾਂ ਦਾ ਸਿਹਰਾ ਮੈਂ ਤੁਹਾਨੂੰ ਸਾਰਿਆ ਨੂੰ ਦਿੰਦਾ ਹਾਂ ।  ਪਰ ਹਾਲੇ ਵੀ ਸਾਡੇ ਦੇਸ਼ ਵਿੱਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਜਿਨ੍ਹਾਂ ਦਾ ਫਾਇਦਾ ਚੁੱਕਣ ਲਈ ਸਾਨੂੰ ਇੱਕਜੁਟ ਹੋਕੇ ਸਖ਼ਤ ਮਿਹਨਤ ਕਰਨ ਦੀ ਜਰੁਰਤ ਹੈ ।

 ਪ੍ਰਧਾਨਮੰਤਰੀ ਦਾ ਪਦ ਛੱਡਣ  ਦੇ ਬਾਅਦ ਵੀ ਤੁਹਾਡੇ ਪਿਆਰ ਅਤੇ ਮੁਹੱਬਤ ਦੀ ਯਾਦ ਹਮੇਸ਼ਾ ਮੇਰੇ ਜਿਹਨ ਵਿੱਚ ਤਾਜ਼ਾ ਰਹੇਗੀ ।  ਮੈਨੂੰ ਜੋ ਕੁੱਝ ਵੀ ਮਿਲਿਆ ਹੈ ,  ਇਸ ਦੇਸ਼ ਵਲੋਂ ਹੀ ਮਿਲਿਆ ਹੈ ।  ਇੱਕ ਅਜਿਹਾ ਦੇਸ਼ ਜਿਸਨੇ  ਬਟਵਾਰੇ  ਦੇ ਕਾਰਨ ਬੇਘਰ ਹੋਏ ਇੱਕ ਬੱਚੇ ਨੂੰ ਇਨ੍ਹੇ ਉੱਚੇ ਅਹੁਦੇ ਤੱਕ ਪਹੁੰਚਾ ਦਿੱਤਾ ।  ਇਹ ਇੱਕ ਅਜਿਹਾ ਕਰਜ ਹੈ ਜਿਸਨੂੰ ਮੈਂ ਕਦੇ ਅਦਾ ਨਹੀਂ ਕਰ ਸਕਦਾ ।  ਇਹ ਇੱਕ ਅਜਿਹਾ ਸਨਮਾਨ ਵੀ ਹੈ ਜਿਸ ਉੱਤੇ ਮੈਨੂੰ ਹਮੇਸ਼ਾ ਗਰਵ ਰਹੇਗਾ ।

ਦੋਸਤੋ,  ਮੈਨੂੰ ਭਾਰਤ  ਦੇ ਭਵਿੱਖ  ਦੇ ਬਾਰੇ ਵਿੱਚ ਪੂਰਾ ਇੱਤਮਿਨਾਨ ਹੈ ।  ਮੈਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਸਮਾਂ ਆ ਗਿਆ ਹੈ ਜਦੋਂ ਭਾਰਤ ਦੁਨੀਆ ਦੀ ਬਦਲਦੀ ਹੋਈ ਮਾਲੀ ਹਾਲਤ ਵਿੱਚ ਇੱਕ ਮਹੱਤਵਪੂਰਣ ਸ਼ਕਤੀ  ਦੇ ਰੂਪ ਵਿੱਚ ਉਭਰੇਗਾ ।  ਪਰੰਪਰਾ ਨੂੰ ਆਧੁਨਿਕਤਾ  ਦੇ ਨਾਲ ਅਤੇ ਵਿਵਿਧਤਾ ਨੂੰ ਏਕਤਾ  ਦੇ ਨਾਲ ਮਿਲਾਂਦੇ ਹੋਏ ਸਾਡਾ ਦੇਸ਼ ਦੁਨੀਆ ਨੂੰ ਅੱਗੇ ਦਾ ਰਸਤਾ ਵਿਖਾ ਸਕਦਾ ਹੈ ।  ਆਪਣੇ ਮਹਾਨ ਦੇਸ਼ ਦੀ ਸੇਵਾ ਕਰਣ ਦਾ ਮੌਕਾ ਮਿਲਣਾ ਮੇਰਾ ਸੁਭਾਗ ਰਿਹਾ ਹੈ ।  ਮੈਂ ਇਸਤੋਂ ਜ਼ਿਆਦਾ ਕੁੱਝ ਹੋਰ ਨਹੀਂ ਮੰਗ ਸਕਦਾ ਸੀ ।

ਮੇਰੀ ਸ਼ੁਭਕਾਮਨਾ ਹੈ ਕਿ ਆਉਣ ਵਾਲੀ ਸਰਕਾਰ ਆਪਣੇ ਕੰਮ - ਕਾਜ ਵਿੱਚ ਹਰ ਤਰ੍ਹਾਂ ਵਲੋਂ ਸਫਲ ਰਹੇ ।  ਮੈਂ ਆਪਣੇ ਦੇਸ਼ ਲਈ ਹੋਰ ਵੀ ਵੱਡੀਆਂ ਸਫਲਤਾਵਾਂ ਦੀ ਕਾਮਨਾ ਕਰਦਾ ਹਾਂ ।

ਧੰਨਵਾਦ  ।  ਜੈ ਹਿੰਦ  ।

ਵਿਜੈ ਸਾਂਪਲਾ 13582 ਵੋਟਾਂ ਦੇ ਫ਼ਰਕ ਨਾਲ ਹੋਏ ਜੇਤੂ

ਹੁਸ਼ਿਆਰਪੁਰ, 16 ਮਈ:ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਅਮਨ-ਅਮਾਨ ਨਾਲ ਨੇਪਰੇ ਚੜ ਗਿਆ।  ਵੋਟਾਂ ਦੀ ਗਿਣਤੀ ਉਪਰੰਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੂੰ ਜੇਤੂ ਘੋਸ਼ਿਤ ਕਰਨ ਉਪਰੰਤ ਜੇਤੂ ਰਹਿਣ ਦਾ ਸਰਟੀਫਿਕੇਟ ਦਿੱਤਾ।  ਉਨ੍ਹਾਂ ਨੇ ਸਮੂਹ ਉਮੀਦਵਾਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਲੋਕ ਸਭਾ ਚੋਣਾਂ-2014 ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਾਉਣ ਤੇ ਧੰਨਵਾਦ ਕੀਤਾ।
                  ਭਾਰਤੀ ਜਨਤਾ ਪਾਰਟੀ ਦੇ ਜੇਤੂ ਰਹੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ ਪੀ ਨੂੰ 13582 ਵੋਟਾਂ ਦੇ ਫਰਕ ਨਾਲ ਹਰਾਇਆ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 346643 ਵੋਟਾਂ ਪਈਆਂ ਜਦ ਕਿ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 333061 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ 213388 ਵੋਟਾਂ ਹਾਸਲ ਕਰਕੇ ਤੀਸਰੇ ਨੰਬਰ ਤੇ ਰਹੇ।  ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਸ ਵਾਰ ਬੈਲਟ ਯੂਨਿਟ ਵਿੱਚ ਨਵਾਂ ਬਟਨ ਨੋਟਾ (ਸਾਰੇ ਉਮੀਦਵਾਰਾਂ ਵਿੱਚੋਂ ਕੋਈ ਵੀ ਪਸੰਦ ਨਹੀ) ਦੀ ਵਿਵਸਥਾ ਕੀਤੀ ਗਈ ਸੀ ਜਿਸ ਵਿੱਚ ਕੁਲ 5976 ਵੋਟਾਂ ਦਰਜ ਹੋਈਆਂ।

ਸਵੇਰੇ ਹੋਵੇਗੀ ਵੋਟਾਂ ਦੀ ਗਿਣਤੀ ...

ਹੁਸ਼ਿਆਰਪੁਰ, 15 ਮਈ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਵੋਟਾਂ ਦੀ ਗਿਣਤੀ ਸਬੰਧੀ ਕਾਉਂਟਿੰਗ ਸਟਾਫ਼ ਨੂੰ ਦਿੱਤੀ ਜਾ ਰਹੀ ਟਰੇਨਿੰਗ ਮੌਕੇ ਦਿੱਤੀ। ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕਾਉਂਟਿੰਗ ਆਬਜਰਵਰ ਸ੍ਰੀ ਰਾਕੇਸ਼ ਚੰਦ ਸ਼ਰਮਾ ਅਤੇ ਨਾਰਾਵੇਕਰ ਆਰ ਜੇ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਧਿਕਾਰਤ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਮੋਬਾਇਲ ਫੋਨ ਗਿਣਤੀ ਕੇਂਦਰਾਂ ਵਿੱਚ ਲੈ ਕੇ ਜਾਣ ਦੀ ਸਖਤ ਮਨਾਹੀ ਹੋਵੇਗੀ। ਉਨ੍ਹਾਂ ਦੱਸਿਆ ਕਿ 16 ਮਈ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ 9 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਵੇਰੇ 8-00 ਵਜੇ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਵੱਲੋਂ ਸਮੁੱਚੀ ਕਾਉਂਟਿੰਗ ਪ੍ਰਕ੍ਰਿਆ ਤੇ ਨਜ਼ਰ ਰੱਖਣ ਲਈ 3 ਕਾਉਂਟਿੰਗ ਆਬਜਰਵਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਸੁਮੰਤ ਸਿੰਘ ਵਿਧਾਨ ਸਭਾ ਹਲਕਾ 08 ਸ੍ਰੀ ਹਰਗੋਬਿੰਦਪੁਰ, 26-ਭੁਲੱਥ ਅਤੇ 29-ਫਗਵਾੜਾ ਦੇ ਕਾਉਂਟਿੰਗ ਸੈਂਟਰਾਂ ਦੀ ਬਤੌਰ ਆਬਜਰਵਰ ਨਿਗਰਾਨੀ ਕਰਨਗੇ। ਇਸੇ ਤਰ੍ਹਾਂ ਰਾਕੇਸ਼ ਚੰਦ ਸ਼ਰਮਾ ਵਿਧਾਨ ਸਭਾ ਹਲਕਾ 39-ਮੁਕੇਰੀਆਂ, 40-ਦਸੂਹਾ ਅਤੇ 41-ਉੜਮੁੜ ਦੇ ਕਾਉਂਟਿੰਗ ਸੈਂਟਰਾਂ ਦੇ ਆਬਜਰਵਰ ਹੋਣਗੇ ਅਤੇ ਸ੍ਰੀ ਨਾਰਾ ਵੇਕਰ ਆਰ ਜੇ ਵਿਧਾਨ ਸਭਾ ਹਲਕਾ 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਅਤੇ 44-ਚੱਬੇਵਾਲ ਦੇ ਆਬਜਰਵਰ ਹੋਣਗੇ। ਉਨ੍ਹਾਂ ਸਾਰੇ ਕਾਉਂਟਿੰਗ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 16 ਮਈ ਨੂੰ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ।
                  ਮਾਸਟਰ ਟਰੇਨਿੰਗ-ਕਮ- ਸਹਾਇਕ ਰਿਟਰਨਿੰਗ ਅਫ਼ਸਰ ਅਤੇ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਵੀਡੀਓ ਪ੍ਰੋਜੈਕਟਰ ਰਾਹੀਂ ਸਮੂਹ ਕਾਉਂਟਿੰਗ ਸਟਾਫ਼ ਨੂੰ ਕੰਟਰੋਲ ਯੂਨਿਟ ਖੋਲ੍ਹਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਤਹਿਸੀਲਦਾਰ ਚੋਣਾਂ ਰਾਜ ਕੁਮਾਰ ਤਾਂਗੜੀ, ਸਮੂਹ ਸਹਾਇਕ ਰਿਟਰਨਿੰਗ ਅਫ਼ਸਰ ਸਬੰਧਤ ਅਧਿਕਾਰੀ, ਨੋਡਲ ਅਫ਼ਸਰ ਟਰੇਨਿੰਗ ਮੈਨੇਜਮੈਂਟ ਮੋਹਨ ਸਿੰਘ ਲੇਹਲ ਅਤੇ ਕਾਉਂਟਿੰਗ ਸਟਾਫ਼ ਇਸ ਮੌਕੇ ਤੇ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)