ਰੂਪਨਗਰ,11 ਜੂਨ :ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ,ਨਵਨਿਯੂਕਤ ਕੈਬਨਿਟ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਨਤਮਸਤਕ ਹੋਣ ਲਈ ਅੱਜ ਇਥੇ ਪਹੁੰਚੇ। ਇਸ ਮੌਕੇ ਉਨਾਂ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਅੱਜ ਅਕਾਲ ਪੁਰਖ ਦਾ ਸੁਕਰਾਨਾ ਕਰਨ ਦੇ ਲਈ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਪੁੱਜੇ ਹਨ ।ਉਨ੍ਹਾਂ ਕਿਹਾ ਕਿ ਉਹ, ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਲਈ ਸੋਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਇਹ ਵੀ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੀ ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਨੂੰ ਮੁੱਖ ਰਖਦੇ ਹੋਏ ਹੀ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਇਸ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਦੋਨੋ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਦਾ ਕਾਫੀ ਇਲਾਕਾ ਪੱਛੜਿਆ ਹੋਇਆ ਹੈ ਅਤੇ ਕੰਢੀ ਖੇਤਰ ਵਿਚ ਪੈਂਦਾ ਹੈ। ਇਸ ਇਲਾਕੇ ਵਿੱਚ ਸੜਕਾਂ,ਪਾਣੀ ਅਤੇ ਹੋਰ ਕਈ ਵਿਕਾਸ ਦੇ ਕੰਮ ਹੋਣ ਵਾਲੇ ਹਨ ਜਿਸ ਲਈ ਉਹ ਯਤਨਸ਼ੀਲ ਰਹਿਣਗੇ ਤਾਂ ਕਿ ਜ਼ਿਲ੍ਹੇ ਦੇ ਲੋਕਾਂ ਦੀਆਂ ਵੱਧ ਤੋਂ ਵੱਧ ਸਮੱਸਿਆਵਾਂ ਦਾ ਹੱਲ ਕਰ ਸਕਣ।ਉਨ੍ਹਾਂ ਇਹ ਵੀ ਕਿਹਾ ਕਿ ਨੂਰਪੁਰਬੇਦੀ ਦੇ 46 ਪਿੰਡਾਂ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਵੀ ਉਹ ਜਲਦ ਤੋਂ ਜਲਦ ਹੱਲ ਕਰਾਉਣ ਦੇ ਯਤਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਚਲ ਰਹੇ ਵਿਕਾਸ ਦੇ ਪ੍ਰੋਜੈਕਟ ,ਜਿੰਨਾਂ ਵਿੱਚ ਬਾਈਪਾਸ, ਸਤਲੁਜ ਦਰਿਆ ਦਾ ਪੁਲ, ਨਵੇ ਬਸ ਸਟੈਂਡ ਦੀ ਉਸਾਰੀ ਆਦਿ ਪ੍ਰਮੁੱਖ ਹਨ, ਨੂੰ ਪਹਿਲ ਦੇ ਅਧਾਰ 'ਤੇ ਮੁਕੰਮਲ ਕਰਾਉਣ ਲਈ ਉਹ ਯਤਨਸ਼ੀਲ ਹੋਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਪਰਮਜੀਤ ਸਿੰਘ ਲਖੇਵਾਲ ਅਤੇ ਸ਼੍ਰੀ ਅਮਰਜੀਤ ਸਿੰਘ ਚਾਵਲਾ, ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੇ ਮੈਨੇਜਰ ਸ਼੍ਰੀ ਜਸਵੀਰ ਸਿੰਘ ਘੁੰਗਰਾਲੀ ਸਿਖਾਂ,ਸੀਨੀਅਰ ਅਕਾਲੀ ਆਗੂ ਅਤੇ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਮਾਕੜ, ਯੂਥ ਅਕਾਲੀ ,ਯੂਥ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਬਸੰਤ, ਟਰੱਕ ਯੂਨੀਅਨ ਦੇ ਪ੍ਰਧਾਨ ਸ਼੍ਰੀ ਮੱਘਰ ਸਿੰਘ, ਸਾਬਕਾ ਨਗਰ ਕੌਂਸਲਰ ਸ਼੍ਰੀ ਇੰਦਰਸੇਨ ਛਤਵਾਲ, ਸ਼੍ਰੀ ਬਾਵਾ ਸਿੰਘ , ਸ਼੍ਰੀ ਰਣਜੀਤ ਸਿੰਘ ਰਾਣਾ, ਸ਼੍ਰੀ ਕੁਲਵੰਤ ਸਿੰਘ, ਸ਼੍ਰੀ ਵੇਦ ਪ੍ਰਕਾਸ,ਸ਼੍ਰੀਮਤੀ ਹਰਜੀਤ ਕੌਰ,ਮਾਸਟਰ ਅਮਰੀਕ ਸਿੰਘ,ਸ੍ਰੀ ਹਰਵਿੰਦਰ ਸਿੰਘ ਹਵੇਲੀ,ਬੀ.ਜ਼ੇ.ਪੀ. ਦੇ ਮੰਡਲ ਪ੍ਰਧਾਨ ਸ਼੍ਰੀ ਦਰਸ਼ਨ ਲਾਲ ਜੈਨ, ਉਘੇ ਅਕਾਲੀ ਆਗੂ ਸ਼੍ਰੀ ਮਨਿੰਦਰਪਾਲ ਸਿੰਘ ਸਾਹਨੀ, ਸ਼੍ਰੀ ਮਹਿੰਦਰ ਕੁਮਾਰ ਢੱਲ, ਸ਼੍ਰੀ ਇੰਦਰਪਾਲ ਸਿੰਘ ਚੱਡਾ,ਸ਼੍ਰੀ ਚਰਨਜੀਤ ਸਿੰਘ ਭਾਟੀਆ, ਹਰਵਿੰਦਰ ਪਾਲ ਸਿੰਘ ਗਿੱਲ, ਸ਼੍ਰੀ ਰਣਜੀਤ ਸਿੰਘ ਗੁਡਵਿਲ, ਸ਼੍ਰੀ ਅਮਰਜੀਤ ਸਿੰਘ ਵਾਲੀਆ, ਸ਼੍ਰੀ ਮਨਜਿੰਦਰ ਸਿੰਘ ਧਨੋਆ, ਸ਼੍ਰੀ ਬ੍ਰਿਜਭੂਸ਼ਣ ਕਪਿਲਾ,ਮੰਜੂ ਰਾਣੀ, ਸ਼੍ਰੀਮਤੀ ਚਰਨਜੀਤ ਕੌਰ ਅਤੇ ਹੋਰ ਅਕਾਲੀ ਆਗੂ ਹਾਜਰ ਸਨ।

No comments:
Post a Comment