ਹੁਸ਼ਿਆਰਪੁਰ 13 ਜੂਨ : ਪੰਜਾਬ ਕੈਬਨਿਟ ਵਿਚ ਨਵੇ ਸ਼ਾਮਿਲ ਹੋਏ ਮੰਤਰੀ ਸ: ਸੋਹਨ ਸਿੰਘ ਠੰਡਲ ਨੇ ਜੇਲ , ਸੈਰ ਸਪਾਟਾ , ਸੱਭਿਆਚਾਰ ਤੇ ਪ੍ਰਿਟਿੰਗ ਸਟੇਸ਼ਨਰੀ ਮੰਤਰੀ ਵਜੋ ਅਹੁਦਾ ਸੰਭਾਲਣ ਊਪਰੰਤ ਪਹਿਲੀ ਵਾਰ ਆਪਣੇ ਜੱਦੀ ਜਿਲੇ ਵਿਚ ਆਉਣ ਤੇ ਹੁਸ਼ਿਆਰਪੁਰ ਦੇ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਐਸ ਐਸ ਪੀ ਹੁਸਿਆਰਪੁਰ ਸੁਸ਼ੀਲ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ , ਐਸ ਡੀ ਐਮ ਹੁਸ਼ਿਆਰਪੁਰ ਡਾਂ: ਜਗਵਿੰਦਰਜੀਤ ਸਿੰਘ ਗਰੇਵਾਲ , ਜਿਲਾ ਟਰਾਂਸਪੋਰਟ ਅਫਸਰ ਦਰਬਾਰਾ ਸਿੰਘ ਰੰਧਾਵਾ , ਸੁਪਰਡੰਟ ਜੇਲ ਅਜਮੇਰ ਸਿੰਘ ਰਾਣਾ, ਜਿਲੇ ਦੇ ਪੁਲਿਸ ,ਸਿਵਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਅਕਾਲੀ ਭਾਜਪਾ ਦੇ ਰਾਜਨੀਤਕ ਆਗੂਆਂ ਵਲੋ ਗਰਮਜੋਸ਼ੀ ਨਾਲ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ । ਇਸ ਮੇਕੇ ਪੰਜਾਬ ਪੁਲਿਸ ਦੀ ਟੁਕੜੀ ਵਲੋ ਉਨਾਂ ਦੇ ਸਵਾਗਤ ਵਿਚ ਗਾਰਡ ਆਫ ਆਨਰ ਭੇਟ ਕੀਤਾ ਗਿਆ । ਇਸ ਉਪਰੰਤ ਸ:ਠੰਡਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋ ਉਨਾਂ ਨੂੰ ਸੌਪੀ ਗਈ ਵੱਖ ਵੱਖ ਵਿਭਾਗਾਂ ਦੀ ਜਿਮੇਵਾਰੀ ਉਹ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਪੂਰੀ ਕਰਨਗੇ। ਉਨਾਂ ਜੇਲ ਵਿਭਾਗ ਸਬੰਧੀ ਬੋਲਦਿਆਂ ਕਿਹਾ ਕਿ ਮੋਜੂਦਾ ਸਮੇ ਵਿਚ ਰਾਜ ਦੀਆਂ ਜੇਲਾਂ ਵਿਚ 18000 ਕੈਦੀ ਅਤੇ ਹਵਾਲਾਤੀਆਂ ਦੀ ਸਮਰੱਥਾ ਦੀ ਬਿਜਾਏ 28000 ਤੋ ਵੱਧ ਵਿਅਕਤੀ ਜੇਲਾਂ ਵਿਚ ਰੱਖੇ ਜਾ ਰਹੇ ਹਨ । ਜੇਲਾਂ ਵਿਚ ਕੈਦੀਆਂ ਦਾ ਵੱਧ ਲੋਡ ਘਟਾਉਣ ਲਈ ਨਵੀ ਵਿਓਤਵੰਦੀ ਕਰਕੇ ਹੋਰ ਬੈਰਕਾਂ ਦਾ ਨਿਰਮਾਣ ਕਰਨ ਤੋ ਇਲਾਵਾ ਨਵੀਆਂ ਜੇਲਾਂ ਬਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਜੇਲਾਂ ਵਿਚ ਬੰਦ ਕੈਦੀਆਂ ਦਾ ਸਰਵੇ ਕਰਕੇ ਨਸ਼ੇੜੀ ਕੈਦੀਆਂ ਦੀ ਗਰੇਡਿੰਗ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਕੈਦੀ ਨਸ਼ੇ ਦੀ ਕਿਸ ਸਟੇਜ ਤੇ ਹੈ ਤੇ ਉਸ ਦਾ ਨਸ਼ਾ ਛਡਾਉਣ ਲਈ ਡਾਕਟਰਾਂ ਦੀ ਸਹਾਇਤਾ ਨਾਲ ਉਨਾਂ ਦਾ ਇਲਾਜ ਕੀਤਾ ਜਾਵੇਗਾ । ਉਨਾਂ ਕਿਹਾ ਕਿ ਇਸ ਕੰਮ ਵਿਚ ਸਵੈ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ । ਉਨਾਂ ਕਿਹਾ ਕਿ ਜੇਲ ਵਿਚ ਬੰਦ ਕੈਦੀਆਂ ਨੂੰ ਵੱਖ ਵੱਖ ਕਿਤਿਆਂ ਵਿਚ ਟ੍ਰੇਨਿੰਗ ਦੇ ਕੇ ਉਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ । ਨਸ਼ੇ ਸਬੰਧੀ ਬੋਲਦਿਆਂ ਉਨਾਂ ਦੱਸਿਆ ਕਿ ਨਸ਼ਾ ਕੇਵਲ ਪੰਜਾਬ ਹੀ ਨਹੀ ਬਲਕਿ ਪੂਰੇ ਦੇਸ਼ ਲਈ ਸਮੱਸਿਆ ਬਣੀ ਹੋਈ ਹੈ । ਇਸ ਲਈ ਹਰ ਵਿਅਕਤੀ ਨੂੰ ਇਸ ਦੇ ਖਿਲਾਫ ਲਾਮਬੰਦ ਹੋਣਾ ਚਾਹੀਦਾ ਹੈ ਤਾਂ ਜੋ ਪੂਰਨ ਤੋਰ ਤੇ ਸਮੱਸਿਆ ਦਾ ਹੱਲ ਹੋ ਸਕੇ । ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਸੋਦਾਗਰਾਂ ਦੀਆਂ ਵੱਡੀਆਂ ਖੇਪਾਂ ਫੜ ਕੇ ਨਸ਼ੇ ਦੇ ਖਾਤਮੇ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਜੇਲਾਂ ਵਿਚ ਨਸ਼ੇ ਦੀ ਵਰਤੋ ਨੂੰ ਰੋਕਣ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਵਰਤੋ ਨਾਲ ਮੁਜਰਮਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਜੇਲ ਵਿਚ ਨਸ਼ੇ ਜਾਂ ਮੋਬਾਇਲ ਫੋਨ ਆਦਿ ਦੀ ਵਰਤੋ ਨਹੀ ਹੋਣ ਦਿੱਤੀ ਜਾਵੇਗੀ । ਜੇਲਾਂ ਵਿਚ ਤਾਇਨਾਤ ਮੁਲਾਜ਼ਮ ਜੇਕਰ ਅਜੇਹੀ ਕਿਸੇ ਕਾਰਵਾਈ ਵਿਚ ਦੋਸ਼ੀ ਪਾਏ ਗਏ ਤਾਂ ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਜੇਲਾਂ ਵਿਚ ਚੋਕਸੀ ਅਤੇ ਸੁਧਾਰ ਲਈ ਜੇਲ ਮੁਲਾਜ਼ਮਾ ਅਤੇ ਵਾਰਡਨਾਂ ਆਦਿ ਦੀ ਕਮੀ ਨੂੰ ਦੂਰ ਕਰਨ ਲਈ ਨਵੀ ਭਰਤੀ ਕੀਤੀ ਜਾਵੇਗੀ । ਸ: ਠੰਡਲ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਸੈਰ ਸਪਾਟੇ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਪੰਜਾਬ ਦੇ ਸਾਰੇ ਜਿਲਿਆਂ ਦਾ ਸਰਵੇ ਕਰਵਾਇਆ ਜਾਵੇਗਾ ਅਤੇ ਪੁਰਾਤਨ ਮਹੱਤਤਾ ਵਾਲੇ ਸਥਾਨਾਂ ਦਾ ਵਿਕਾਸ ਕਰਕੇ ਨੋਜਵਾਨ ਪੀੜੀ ਨੂੰ ਆਪਣੇ ਪੁਰਾਤਨ ਅਮੀਰ ਸੱਭਿਆਚਾਰ ਵਿਰਸੇ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾਣਗੇ ।
ਇਸ ਤੋ ਉਪਰੰਤ ਜਿਲਾ ਪ੍ਰੀਸ਼ਦ ਕੰਪਲੈਕਸ ਵਿਖੇ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਅਤੇ ਭਾਜਪਾ ਆਗੂਆਂ ਤੇ ਵੱਡੀ ਗਿਣਤੀ ਵਿਚ ਹਾਜ਼ਰ ਵਰਕਰਾਂ ਵਲੋ ਸ: ਸੋਹਨ ਸਿੰਘ ਠੰਡਲ ਦਾ ਕੈਬਨਿਟ ਮੰਤਰੀ ਬਨਣ ਦੀ ਖੁਸ਼ੀ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਨੂੰ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਤੇ ਹਲਕਾ ਵਿਧਾਇਕ ਗੜਸ਼ੰਕਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ , ਚੇਅਰਮੈਨ ਜਿਲਾ ਪ੍ਰੀਸ਼ਦ ਸਰਬਜੋਤ ਸਿੰਘ ਸਾਬੀ , ਹਲਕਾ ਇੰਚਾਰਜ ਟਾਂਡਾ ਅਰਵਿੰਦਰ ਸਿੰਘ ਰਸੂਲਪੁਰ , ਸਾਬਕਾ ਚੇਅਰਮੈਨ ਜਸਜੀਤ ਸਿੰਘ ਥਿਆੜਾ , ਤਾਰਾ ਸਿੰਘ ਸੱਲਾਂ ਮੈਬਰ ਐਸ ਜੀ ਪੀ ਸੀ , ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸੋਡੀ ,ਸਾਬਕਾ ਸਕੱਤਰ ਅਮਰਜੀਤ ਸਿੰਘ ਚੋਹਾਨ , ਅਵਤਾਰ ਸਿੰਘ ਜੋਹਲ , ਯੂਥ ਆਗੂ ਰਵਿੰਦਰ ਸਿੰਘ ਠੰਡਲ , ਇਕਬਾਲ ਸਿੰਘ ਖੇੜਾ , ਪਰਮਜੀਤ ਸਿੰਘ ਪੰਜੋੜ , ਮਾਸਟਰ ਰਛਪਾਲ ਸਿੰਘ , ਚੇਅਰਮੈਨ ਯੋਜਨਾਂ ਕਮੇਟੀ ਜਵਾਹਰ ਖੁਰਾਨਾ , ਵਿਜੈ ਸੂਦ , ਉਪ ਚੇਅਰਮੈਨ ਜਿਲਾ ਪ੍ਰੀਸ਼ਦ ਸ੍ਰਮਤੀ ਚੰਦਰ ਕਾਂਤਾ ਦੱਤਾ ਆਦਿ ਨੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ Àਬਨਾਂ ਨੇ ਸ: ਠੰਡਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਜਿਲਾ ਹੁਸ਼ਿਆਰਪੁਰ ਦਾ ਮਾਣ ਵਧਾਇਆ ਹੈ । ਉਨਾਂ ਕਿਹਾ ਕਿ ਸ: ਠੰਡਲ ਲਗਾਤਾਰ ਚਾਰ ਵਾਰ ਹਲਕੇ ਦੀ ਨੁਮਾਇਦਗੀ ਕਰਦੇ ਆ ਰਹੇ ਹਨ । ਉਹ ਆਪਣੀ ਸੂਝਬੂਝ ਅਤੇ ਦੂਰਅੰਦੇਸ਼ੀ ਸੋਚ ਸਦਕਾ ਜਿਲਾ ਹੁਸ਼ਿਆਰਪੁਰ ਦਾ ਵਿਕਾਸ ਕਰਕੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਹੋਰ ਮਜ਼ਬੂਤ ਕਰਨਗੇ ।

No comments:
Post a Comment