ਹੁਸ਼ਿਆਰਪੁਰ 20 ਜੂਨ: ਨਗਰ ਨਿਗਮ ਹੁਸ਼ਿਆਰਪੁਰ ਵਿਚ ਪ੍ਰਬੰਧਕੀ ਸੁਧਾਰ ਲਿਆਉਣ ਅਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਨਾਉਣ ਲਈ ਅੱਜ ਨਗਰ ਨਿਗਮ ਦੇ ਦਫਤਰ ਵਿਖੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਵਲੋ ਬਾਈਓਮੀਟ੍ਰਿਕ ਸਕੀਮ ਦਾ ਉਦਘਾਟਨ ਕੀਤਾ ਗਿਆ। ਕਮਿਸ਼ਨਰ ਨਗਰ ਨਿਗਮ ਜੇ ਸੀ ਸੱਭਰਵਾਲ , ਜਿਲਾ ਭਾਜਪਾ ਪ੍ਰਧਾਨ ਸ਼ਿਵ ਸੂਦ , ਮਹੰਤ ਰਮਿੰਦਰ ਦਾਸ , ਰਾਮਦੇਵ ਯਾਦਵ , ਸੁਰੇਸ਼ ਕੁਮਾਰ ਭਾਟੀਆ ਬਿੱਟੂ , ਵਿਨੋਦ ਪਰਮਾਰ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ । ਸ੍ਰੀ ਸੂਦ ਨੇ ਦੱਸਿਆ ਕਿ ਬਾਈਓਮੀਟ੍ਰਿਕ ਸਕੀਮ ਦੇ ਲੱਗਣ ਨਾਲ ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਵਿਚ ਅਨੁਸ਼ਾਸਨ , ਸਮੇਂ ਦੀ ਪਾਬੰਦੀ ਹੋਵੇਗੀ , ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਇਹ ਅਧਿਕਾਰੀ/ਕਰਮਚਾਰੀ ਦਫਤਰ ਵਿਚ ਹਾਜ਼ਰ ਮਿਲਣਗੇ ਅਤੇ ਉਨਾਂ ਨੂੰ ਆਪਣੇ ਕੰਮ ਕਰਾਉਣ ਵਿਚ ਸਹੂਲਤ ਮਿਲੇਗੀ ।
ਇਸ ਮੋਕੇ ਤੇ ਨਗਰ ਨਿਗਮ ਵਲੋ ਸ਼ਹਿਰ ਦੇ ਸਰਵ-ਪੱਖੀ ਵਿਕਾਸ ਅਤੇ ਕੰਮ-ਕਾਜ ਵਿਚ ਸੁਧਾਰ ਲਿਆਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਮੀਟਿੰਗ ਵਿਚ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਕਾਬੂ ਕਰਨ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਕੈਟਲਪੌਂਡ ਦੀ ਜਗ੍ਹਾ ਤੋ ਕਬਜ਼ਾ ਹਟਾਉਣ ਸਬੰਧੀ ਕੇਸ ਕੀਤਾ ਜਾਵੇ ਅਤੇ 15 ਦਿਨਾਂ ਦੇ ਅੰਦਰ ਕੋਈ ਹੋਰ ਢੁਕਵੀਂ ਜਗ੍ਹਾ ਦੇਖ ਕੇ ਰਿਪੋਰਟ ਕੀਤੀ ਜਾਵੇ । ਪਸ਼ੂ ਫੜਨ ਵਾਲਾ ਵਹੀਕਲ , ਸਮਾਨ ਆਦਿ ਇਕ ਮਹੀਨੇ ਅੰਦਰ ਖ੍ਰੀਦ ਕੀਤਾ ਜਾਵੇ । ਉਨਾਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਲਗਾਏ ਜਾਣ ਵਾਲੇ ਇਸ਼ਤਿਹਾਰੀ ਬੋਰਡਾਂ ਦੇ ਰੇਟ ਫਿਕਸ ਕਰਕੇ ਨਗਰ ਨਿਗਮ ਦੇ ਦਫਤਰ ਵਿਚ ਲਗਾਏ ਜਾਣ । ਸ੍ਰੀ ਸੂਦ ਨੇ ਨਗਰ ਨਿਗਮ ਦੀ ਹਦੂਦ ਅੰਦਰ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਹਦਾਇਤ ਕੀਤੀ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਵਲੋ ਪਾਣੀ ਦੇ ਨਜ਼ਾਇਜ ਕੁਨੈਕਸ਼ਨ ਲਗਾਏ ਹੋਏ ਹਨ ਉਹ ਆਪਣੇ ਕੁਨੈਕਸ਼ਨ ਤੁਰੰਤ ਰੈਗੂਲਰ ਕਰਾਉਣ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ।
ਸ੍ਰੀ ਸੂਦ ਨੇ ਕਿਹਾ ਕਿ ਨਗਰ ਨਿਗਮ ਵਲੋ ਬਣਾਈਆਂ ਗਈਆਂ ਦੁਕਾਨਾਂ ਜੋ ਖਾਲੀ ਪਈਆਂ ਹਨ ਨੂੰ ਤੁਰੰਤ ਕਿਰਾਏ ਤੇ ਦਿੱਤਾ ਜਾਵੇ ਅਤੇ ਬਰਸਾਤ ਤੋ ਪਹਿਲਾਂ ਪਹਿਲਾਂ ਸ਼ਹਿਰ ਦੇ ਛੋਟੇ ਅਤੇ ਵੱਡੇ ਨਾਲੇ ਸਾਫ ਕਰਨੇ ਯਕੀਨੀ ਬਣਾਏ ਜਾਣ ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਜੇ ਸੀ ਸੱਭਰਵਾਲ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਇਸ ਵੇਲੇ 75 ਟਿਊਬਵੈਲਾਂ ਰਾਂਹੀ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਤਿਨੰ ਹੋਰ ਨਵੇਂ ਟਿਊਬਵੈਲ ਸ਼ੁਰੂ ਕਰ ਦਿੱਤੇ ਜਾਣਗੇ । ਉਨਾਂ ਦੱਸਿਆ ਕਿ ਇਸ ਸਮਂ ਸ਼ਹਿਰ ਵਿਚ 28000 ਪਾਣੀ ਦੇ ਕੁਨੈਕਸ਼ਨ ਹਨ । ਉਨਾਂ ਦੱਸਿਆ ਕਿ ਸ਼ਹਿਰ ਦੇ 18 ਵੱਡੇ ਨਾਲੇ ਬਰਸਾਤ ਤੋ ਪਹਿਲਾਂ ਸਾਫ ਕਰ ਦਿੱਤੇ ਗਏ ਹਨ ਅਤੇ ਛੋਟੇ ਨਾਲੇ ਵੀ ਸਾਫ ਕੀਤੇ ਜਾ ਰਹੇ ਹਨ । ਸ਼ਹਿਰ ਦੀ ਸਾਫ ਸਫਾਈ ਲਈ ਤਿੰਨ ਜ਼ੋਨ ਬਣਾਏ ਗਏ ਹਨ ਜਿਸ ਵਿਚ ਲਗਭਗ 300 ਸਫਾਈ ਕਰਮਚਾਰੀ ਅਤੇ 137 ਮੁਹੱਲਾ ਸਫਾਈ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਸ਼ਹਿਰ ਦੇ 44 ਪੁਆਇਟਾਂ ਤੋ ਕੂੜਾ ਚੁੱਕਿਆ ਜਾ ਰਿਹਾ ਅਤੇ ਸਫਾਈ ਸਬੰਧੀ ਸਮੇਂ ਸਮੇਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ।
ਕਮਿਸ਼ਨਰ ਨੇ ਹੋਰ ਦੱਸਿਆ ਕਿ ਸ਼ਹਿਰ ਦੀ ਪਬਲਿਕ ਲਾਈਬ੍ਰੇਰੀ ਦੇ ਪਿੱਛੇ ਸਬਜ਼ੀ ਮੰਡੀ ਦੀ ਜਗ੍ਹਾ , ਮੀਟ ਮਾਰਕੀਟ ਅਤੇ ਖਾਨਪੁਰੀ ਗੇਟ ਆਦਿ ਥਾਵਾਂ ਤੇ ਪਾਰਕਿੰਗ ਬਨਾਉਣ ਲਈ ਸਰਵੇ ਕੀਤਾ ਜਾ ਰਿਹਾ ਹੈ । ਉਨਾਂ ਦੱਸਿਆ ਕਿ ਪਲਾਟਾਂ ਨੂੰ ਰੈਗੂਲਰ ਕਰਾਉਣ ਸਬੰਧੀ 4900 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿਨਾਂ ਵਿਚੋ 3200 ਦਰਖਾਸਤਾਂ ਦੀ ਐਨ ਓ ਸੀ ਜਾਰੀ ਕਰ ਦਿੱਤੀ ਗਈ ਹੈ । ਉਨਾਂ ਦੱਸਿਆ ਕਿ ਚੋਆਂ ਦਾ ਗੰਦਾ ਪਾਣੀ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਚੋਆਂ ਦੇ ਬੰਨ੍ਹਾਂ ਤੇ ਪੋਦੇ ਲਗਾਏ ਜਾ ਰਹੇ ਹਨ , ਚੋਅ ਦੇ ਪਾਣੀ ਨੂੰ ਸ਼ਹਿਰ ਵਿਚ ਦਾਖਿਲ ਹੋਣ ਤੋ ਰੋਕਣ ਲਈ ਪੱਥਰਾਂ ਦੇ ਸਟੱਡ ਬਣਾਏ ਜਾ ਰਹੇ ਹਨ । ਪ੍ਰਬੰਧਕੀ ਸੁਧਾਰਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਰਾਜ ਪੱਧਰ ਤੇ ਸਥਾਨਕ ਸਰਕਾਰ ਵਲੋ ਨਗਰ ਨਿਗਮ ਵਿਚ ਸੁਧਾਰ ਲਿਆਂਦੇ ਜਾ ਰਹੇ ਹਨ ਅਤੇ ਜਲਦੀ ਹੀ ਪਾਣੀ ਦੇ ਬਿੱਲ ਆਨ ਲਾਈਨ ਜਮ੍ਹਾ ਹੋਣਗੇ , ਜਿਸ ਨਾਲ ਜਨਤਾ ਦੀ ਖੱਜਲ ਖੁਆਰੀ ਖਤਮ ਹੋਵੇਗੀ ।
ਜਿਲਾ ਪ੍ਰਧਾਨ ਭਾਜਪਾ ਸ੍ਰੀ ਸ਼ਿਵ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਨਗਰ ਨਿਗਮ ਵਿਚ ਸੁਧਾਰ ਲਿਆਉਣ ਅਤੇ ਸ਼ਹਿਰ ਦੇ ਸਰਵ-ਪੱਖੀ ਵਿਕਾਸ ਲਈ ਮਹੱਤਵਪੂਰਨ ਮੁੱਦੇ ਵਿਚਾਰੇ ਗਏ ਹਨ , ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਕਾਫੀ ਸਹੂਲਤ ਮਿਲੇਗੀ ।
ਅੱਜ ਦੀ ਮੀਟਿੰਗ ਵਿਚ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਤਨਾਮ ਸਿੰਘ , ਐਸ ਡੀ ਓ ਹਰਵਿੰਦਰ ਸਿੰਘ , ਲੋਕ ਨਿਰਮਾਣ ਵਿਭਾਗ , ਡ੍ਰੇਨੇਜ਼ ਵਿਭਾਗ , ਜੰਗਲਾਤ ਵਿਭਾਗ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋ ਇਲਾਵਾ ਨਗਰ ਨਿਗਮ ਦੇ ਕਾਰਜ ਸਾਧਕ ਅਫਸਰ ਰਮੇਸ਼ ਕੁਮਾਰ , ਨਿਗਰਾਨ ਇੰਜੀਨੀਅਰ ਪਵਨ ਸ਼ਰਮਾਂ , ਸਹਾਇਕ ਮਿਊਸੀਪਲ ਇੰਜੀਨੀਅਰ ਹਰਪ੍ਰੀਤ ਸਿੰਘ , ਕੁਲਦੀਪ ਸਿੰਘ , ਡੀ ਸੀ ਐਫ ਏ ਵੀ ਕੇ ਕਪੂਰ ਮੁੱਖ ਸੈਨੇਟਰੀ ਇੰਸਪੈਕਟਰ ਬਿੱਕਰ ਸਿੰਘ , ਸੁਪਰਡੰਟ ਅਜੀਤ ਸਿੰਘ , ਭਗਵੰਤ ਸਿੰਘ ਸੰਧੂ ਅਤੇ ਵੱਖ ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਹਾਜ਼ਰ ਸਨ ।

No comments:
Post a Comment