- ਸਾਖਰਤਾ ਪੱਖੋਂ ਪੰਜਾਬ ਦੇ ਮੋਹਰੀ ਜ਼ਿਲ੍ਹੇ ਵਿੱਚ ਸਿੱਖਿਆ ਦੇ ਪ੍ਰਸਾਰ ਲਈ 1272 ਪ੍ਰਾਇਮਰੀ ਸਕੂਲ ਸਥਾਪਿਤ
ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਦੀ ਸਿੱਖਿਆ ਮੁਹੱਈਆ ਕਰਨ ਲਈ ਜ਼ਿਲ੍ਰੇ ਵਿੱਚ 1272 ਪ੍ਰਾਇਮਰੀ ਸਕੂਲ ਹਨ ਜਿਨਾਂ ਵਿੱਚ ਸਿੱਖਿਆ ਵਿਭਾਗ ਦੇ 691, ਪੰਚਾਇਤੀ ਰਾਜ ਦੇ 557, ਲੋਕਲ ਬਾਡੀ ਦੇ 15 ਅਤੇ ਸਰਵ ਸਿੱਖਿਆ ਤਹਿਤ 8 ਸਕੂਲ ਬਣਾਏ ਗਏ ਹਨ ਜਦ ਕਿ ਜ਼ਿਲ੍ਹੇ ਵਿੱਚ ਅਪਰ ਪ੍ਰਾਇਮਰੀ ਸਿੱਖਿਆ ਲਈ 493 ਸਕੂਲ ਏਡਿਡ ਅਤੇ ਅਣ-ਏਡਿਡ ਸਕੂਲਾਂ ਸਮੇਤ ਜ਼ਿਲ੍ਹੇ ਨੂੰ ਸਾਖਰਤ ਕਰਨ ਲਈ 2351 ਸਕੂਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ 7 ਤੋਂ 14 ਸਾਲ ਦੀ ਉਮਰ ਦੇ ਸਕੂਲੋ ਵਿਰਵੇ ਬੱਚਿਆਂ ਨੂੰ ਸਪੈਸ਼ਨ ਟਰੇਨਿੰਗ ਦੇ ਕੇ ਸਕੂਲੀ ਸਿੱਖਿਆ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਜ਼ਿਲ੍ਹੇ ਦੇ 593 ਬੱਚਿਆਂ ਨੂੰ 2250 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਸਾਲ 2014-15 ਦੌਰਾਨ ਗੈਰ ਰਿਹਾਇਸ਼ੀ ਸਪੈਸ਼ਲ ਟਰੇਨਿੰਗ ਕੇਂਦਰ ਲਈ ਪ੍ਰਵਾਣਤ ਫੰਡ 13 ਲੱਖ 34 ਹਜ਼ਾਰ 250 ਰੁਪਏ ਪ੍ਰਾਪਤ ਹੋਏ ਹਨ। ਇਹ ਰਕਮ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ 1000/- ਰੁਪਏ ਪ੍ਰਤੀ ਸਕੂਲੋਂ ਵਿਰਵੇ ਬੱਚਿਆਂ ਲਈ ਪੜਾਉਣ ਅਤੇ ਸਿੱਖਣ ਦੇ ਤਰੀਕੇ ਲਈ ਸਪੈਸ਼ਲ ਟੀਚਿੰਗ ਲਰਨਿੰਗ ਮੈਟੀਰੀਅਲ ਲਈ ਖਰਚੇ ਜਾਣਗੇ ਜਦਕਿ ਬਾਕੀ ਰਕਮ ਵੀ ਵੱਖ-ਵੱਖ ਗਤਵਿਧੀਆਂ ਅਨੁਸਾਰ ਵਰਤੋਂ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਹਰਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਵਿਦਿਆ ਸੁਧਾਰ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਦੀ ਗੁਣਾਤਮ ਸਿੱਖਿਆ ਵਿੱਚ ਵਾਧਾ ਹੋ ਸਕੇ ਅਤੇ ਬੱਚਾ ਸਿੱਖਿਆ ਸਿਰਜਣਾਤਕ ਮਾਡਲ ਨਾਲ ਜੁੜ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਸ਼ਨ ਦੌਰਾਨ ਪ੍ਰਾਇਮਰੀ ਪੱਧਰ ਤੇ ਭਲਾਈ ਵਿਭਾਗ ਵੱਲੋਂ 39192 ਅਤੇ ਸਰਵ ਸਿੱਖਿਆ ਅਭਿਆਨ ਤਹਿਤ 34229 ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਹਨ।
No comments:
Post a Comment