ਹੁਸ਼ਿਆਰਪੁਰ 20 ਜੂਨ: ਵਧੀਕ ਡਿਪਟੀ ਕਮਿਸ਼ਨਰ(ਜ) ਹੁਸ਼ਿਆਰਪੁਰ ਸ:ਹਰਮਿੰਦਰ ਸਿੰਘ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਇਰਾਕ ਵਿਚ ਅਗਵਾ ਹੋਏ ਪੰਜਾਬੀ ਨੋਜਵਾਨਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਚੰਡੀਗੜ ਵਿਚ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ । ਉਨਾਂ ਇਰਾਕ ਵਿਚ ਅਗਵਾ ਕੀਤੇ ਗਏ ਪੰਜਾਬੀ ਨੋਜਵਾਨਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੇ- ਸਬੰਧੀਆਂ ਦੀ ਵਿਸਥਾਰਿਤ ਜਾਣਕਾਰੀ ਪੰਜਾਬ ਸਰਕਾਰ ਨੂੰ ਮੁਹੱਈਆ ਕਰਾਉਣ ਤਾਂ ਜੋ ਕੇਂਦਰ ਸਰਕਾਰ ਰਾਂਹੀ ਉਨਾਂ ਦੀ ਜਾਨ ਮਾਲ ਦੀ ਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਜਾ ਸਕਣ ।
ਉਨਾਂ ਹੋਰ ਦੱਸਿਆ ਕਿ ਅਗਵਾ ਕੀਤੇ ਗਏ ਨੋਜਵਾਨਾਂ ਦੇ ਪਰਿਵਾਰ ਉਨਾਂ ਦੇ ਨਾਮ ਇਰਾਕ ਵਿਚਲੇ ਟੈਲੀਫੋਨ ਨੰਬਰ , ਕੰਪਨੀ ਤੇ ਫਰਮ ਬਾਰੇ ਜਾਣਕਾਰੀ ਜਿਸ ਵਿਚ ਨੋਜਵਾਨ ਕੰਮ ਕਰਦੇ ਸਨ । ਮੁਹੱਈਆ ਕਰਾਉਣ । ਇਹ ਜਾਣਕਾਰੀ ਦੇਣ ਲਈ ਫੋਨ ਨੰਬਰ 0172-2740397 , 0172-2740035 ਤੋ ਇਲਾਵਾ ਫੈਕਸ ਨੰਬਰ 0172-2740936 ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਜਾਣਕਾਰੀ ਵਿਚ ਨੋਜਵਾਨਾਂ ਦੇ ਪਰਿਵਾਰ ਆਪਣੇ ਜਿਲਾ ਹੁਸ਼ਿਆਰਪੁਰ ਦਾ ਰਿਹਾਇਸ਼ੀ ਪਤਾ ਅਤੇ ਫੋਨ ਨੰਬਰ ਵੀ ਜ਼ਰੂਰ ਦਰਜ ਕਰਾਉਣ । ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਤੇ ਕਿਸੇ ਵੀ ਜਾਣਕਾਰੀ ਦੀ ਸੂਰਤ ਵਿਚ ਇਰਾਕ ਵਿਚ ਫਸੇ ਨੋਜਵਾਨਾਂ ਦੀ ਜਾਣਕਾਰੀ ਸਬੰਧੀ ਉਨਾਂ ਦੇ ਪਰਿਵਾਰਾਂ ਨੂੰ ਤੁਰੰਤ ਜਾਣੂ ਕਰਵਾਇਆ ਜਾਵੇਗਾ ।

No comments:
Post a Comment