- ਵਿਧਾਇਕ ਭੁਲੇਵਾਲ ਰਾਠਾਂ, ਅਕਾਲੀ ਦਲ ਜਨਰਲ ਕੌਂਸਲ ਦੇ ਮੈਂਬਰ ਇਕਬਾਲ ਸਿੰਘ ਖੇੜਾ, ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ ਚੇਅਰਮੈਨ ਸਰਬਜੋਤ ਸਿੰਘ ਸਾਬੀ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸਣੇ ਸੈਂਕੜੇ ਆਗੂਆਂ ਅਤੇ ਪਤਵੰਤਿਆਂ ਨੇ ਵਧਾਈ ਸੰਦੇਸ਼ ਭੇਜੇ
- ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਵਾਹ ਲਾਵਾਂਗਾ: ਠੰਡਲ
ਵਧਾਈ ਦੇਣ ਵਾਲਿਆਂ 'ਚ ਪ੍ਰਮੁੱਖ ਆਗੂਆਂ ਵਿੱਚ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਸ. ਜਸਜੀਤ ਸਿੰਘ ਥਿਆੜਾ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸ. ਇਕਬਾਲ ਸਿੰਘ ਖੇੜਾ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ, ਸ. ਸਰਬਜੋਤ ਸਿੰਘ ਸਾਬੀ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ, ਸ. ਵਰਿੰਦਰ ਸਿੰਘ ਜੱਸਵਾਲ ਮੈਂਬਰ ਜਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ, ਸ. ਜਸਪ੍ਰੀਤ ਸਿੰਘ ਬੈਂਸ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਮਾਹਿਲਪੁਰ, ਨੰਬਰਦਾਰ ਬਾਲਕ੍ਰਿਸ਼ਨ ਸਰਪੰਚ ਮੋਤੀਆਂ ਤੇ ਪ੍ਰਧਾਨ ਟਿਊਬਵੈਲ ਕਾਰਪੋਰੇਸ਼ਨ, ਸ. ਜਰਨੈਲ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਮੇਹਟੀਆਣਾ, ਸ. ਸਰਵਣ ਸਿੰਘ ਰਸੂਲਪੁਰ ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ, ਸ੍ਰੀਮਤੀ ਜਸਵਿੰਦਰ ਕੌਰ ਸੰਮਤੀ ਮੈਂਬਰ ਮਾਹਿਲਪੁਰ, ਸ. ਹਰਜਾਪ ਸਿੰਘ ਮੱਖਣ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਮੇਹਟੀਆਣਾ, ਸ. ਅਮਰਜੀਤ ਸਿੰਘ ਚੌਹਾਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ, ਸ. ਬਲਰਾਜ ਸਿੰਘ ਚੌਹਾਨ ਵਾਈਸ ਪ੍ਰਧਾਨ ਯੂਥ ਅਕਾਲੀ ਦਲ ਹੁਸ਼ਿਆਰਪੁਰ, ਸ. ਅਮਨਦੀਪ ਸਿੰਘ ਸੰਮਤੀ ਮੈਂਬਰ ਮਾਹਿਲਪੁਰ, ਸ. ਮੇਜਰ ਸਿੰਘ ਪਿੰਡ ਹਰਮੋਏ, ਸ. ਸਤਨਾਮ ਸਿੰਘ ਸਾਬਕਾ ਸੰਮਤੀ ਮੈਂਬਰ, ਸ੍ਰੀਮਤੀ ਨਰਿੰਦਰਜੀਤ ਕੌਰ ਸੰਮਤੀ ਮੈਂਬਰ, ਸ. ਬਲਵਿੰਦਰ ਸਿੰਘ ਸੰਮਤੀ ਮੈਂਬਰ, ਹੁਸ਼ਿਆਰਪੁਰ-2, ਸ. ਭਗਤ ਸਿੰਘ ਸਾਬਕਾ ਸੰਮਤੀ ਮੈਂਬਰ, ਸ. ਪਰਮਜੀਤ ਸਿੰਘ ਪੰਜੌੜ ਸਾਬਕਾ ਚੇਅਰਮੈਨ, ਬਲਾਕ-ਸੰਮਤੀ ਮਾਹਿਲਪੁਰ ਆਦਿ ਸ਼ਾਮਲ ਹਨ। ਇਲਾਕੇ ਦੇ ਵਸਨੀਕਾਂ ਵਿੱਚ ਇਸ ਗੱਲ ਨੂੰ ਲੈ ਕੇ ਕਾਫ਼ੀ ਖ਼ੁਸ਼ੀ ਹੈ ਕਿ ਸ. ਠੰਡਲ, ਜੋ ਜ਼ਮੀਨ ਨਾਲ ਜੁੜੇ ਲੋਕ ਆਗੂ ਹਨ, ਦਾ ਇਸ ਹਲਕੇ ਵਿੱਚ ਡਾਢਾ ਮਾਣ-ਸਤਿਕਾਰ ਹੈ ਜਿਸ ਕਾਰਨ ਉਹ ਹੁਣ ਇਸ ਪਿਛੜੇ ਹਲਕੇ ਦੇ ਵਿਕਾਸ ਲਈ ਤਕੜੇ ਹੋ ਕੇ ਸੇਵਾ ਕਰ ਸਕਦੇ ਹਨ। ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਖ਼ੁਸ਼ੀ ਹੈ ਕਿ ਕੰਢੀ ਦਾ ਇਹ ਹਲਕਾ, ਜੋ ਸਿਆਸੀ ਅਤੇ ਆਰਥਕ ਤੌਰ 'ਤੇ ਉਭਰ ਨਹੀਂ ਸਕਿਆ, ਸ. ਬਾਦਲ ਨੇ ਹੁਣ ਇਸ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਸ. ਸੋਹਣ ਸਿੰਘ ਠੰਡਲ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰ ਕੇ ਹਲਕੇ ਦਾ ਮਾਣ ਅਤੇ ਸਤਿਕਾਰ ਵਧਾਇਆ ਹੈ।
No comments:
Post a Comment