ਤਲਵਾੜਾ, 10 ਦਸੰਬਰ:
|
ਸਕੈਨ ਸੀਲ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਪੀ. ਐਮ. ਓ. ਡਾ. ਰਸ਼ਮੀ। |
ਅੱਜ ਇੱਥੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇੱਥੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਅਭੈ ਮੋਹਨ ਜਿਲ੍ਹਾ ਪੀ. ਐਨ. ਡੀ. ਟੀ. ਕੁਆਰਡੀਨੇਟਰ ਵੱਲੋਂ ਸਕੈਨਿੰਗ ਸੈਂਟਰ ਦੀ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਉਕਤ ਟੀਮ ਜਿਸ ਵਿਚ ਡਾ. ਰਾਜਵਿੰਦਰ ਦਸੂਹਾ, ਮਾਨਿਆ ਸੰਦਲ, ਗੁਰਦੀਪ ਦਸੂਹਾ ਸ਼ਾਮਿਲ ਸਨ, ਵੱਲੋਂ ਹਸਪਤਾਲ ਵਿਚ ਪਹੁੰਚ ਕੇ ਸਕੈਨਿੰਗ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਅਜਿਹਾ ਸਬੰਧਤ ਸਕੈਨ ਮਾਹਿਰ ਡਾਕਟਰ ਵੱਲੋਂ ਆਪਣਾ ਪੀ. ਐਮ. ਸੀ. ਰਜਿਸਟ੍ਰੇਸ਼ਨ 1997 ਤੋਂ ਬਾਦ ਹੁਣ ਤੱਕ ਰੀਨੀਉ ਨਾ ਕਰਨ ਕਰਕੇ ਕੀਤਾ ਗਿਆ ਹੈ। ਹਸਪਤਾਲ ਦੇ ਮੁਖੀ ਡਾ. ਰਸ਼ਮੀ ਚੱਡਾ ਪੀ. ਐਮ. ਓ. ਅਤੇ ਡਾ. ਮਨਮੋਹਨ ਸਿੰਘ ਵੀ ਇਸ ਮੌਕੇ ਹਾਜਰ ਸਨ। ਲੋਕਾਂ ਵਿਚ ਚਰਚਾ ਹੈ ਕਿ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਬੀ. ਬੀ. ਐਮ. ਬੀ. ਹਸਪਤਾਲ ਵਿਚ ਮਿਲਦੀ ਇਸ ਅਹਿਮ ਸਹੂਲਤ ਤੋਂ ਵੀ ਹੁਣ ਮਰੀਜ਼ਾਂ ਨੂੰ ਮਹਿਰੂਮ ਹੋਣਾ ਪੈ ਗਿਆ ਹੈ।
No comments:
Post a Comment