ਹੁਸ਼ਿਆਰਪੁਰ, 27 ਮਈ: ਸ੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈਜੇ ਦੀ ਰੋਕਥਾਮ ਲਈ ਜਾਰੀ ਕੀਤੇ ਆਪਣੇ ਇੱਕ ਹੁਕਮ ਰਾਹੀਂ ਸਾਰੀ ਕਿਸਮ ਦੀਆਂ ਮਠਿਆਈਆਂ, ਮੀਟ, ਕੇਕ, ਬਿਸਕੁਟ, ਬਰੈਡ, ਖੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ, ਸ਼ਰਬਤ, ਗੰਨੇ ਦਾ ਰਸ ਆਦਿ ਨੂੰ ਸ਼ੀਸ਼ੇ ਦੀ ਅਲਮਾਰੀ ਵਿੱਚ ਰੱਖਣ ਅਤੇ ਬਿਨ੍ਹਾਂ ਢੱਕ ਕੇ ਵੇਚਣ ਤੋਂ ਮਨਾਹੀ ਕੀਤੀ ਹੈ। ਇਸ ਦੇ ਨਾਲ ਹੀ ਜ਼ਿਆਦਾ ਪੱਕੇ, ਘੱਟ ਪੱਕੇ, ਕੱਟੇ ਹੋਏ ਫ਼ਲ, ਗਲੇ ਸੜੇ ਫ਼ਲ ਵੇਚਣ ਦੀ ਵੀ ਮਨਾਹੀ ਕੀਤੀ ਹੈ। ਜਾਰੀ ਹੁਕਮ ਅਨੁਸਾਰ ਨਗਰ ਕੌਂਸਲਾਂ, ਜਨ ਸਿਹਤ ਵਿਭਾਗ ਵੱਲੋਂ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਲਈ ਕਿਹਾ ਗਿਆ ਹੈ। ਕਿਸੇ ਪਿੰਡ, ਕਸਬੇ, ਸ਼ਹਿਰੀ ਇਲਾਕੇ ਵਿੱਚ ਹੈਜਾ ਹੋਣ ਦੀ ਸੂਰਤ ਵਿੱਚ ਸਬੰਧਤ ਏਰੀਏ ਦੇ ਵਸਨੀਕ ਤੁਰੰਤ ਹੈਜੇ ਸਬੰਧੀ ਜਾਣਕਾਰੀ ਲਈ ਨੇੜੇ ਦੇ ਸਿਹਤ ਸੰਸਥਾ ਨਾਲ ਸੰਪਰਕ ਕਰਨ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਸਿਹਤ ਅਫ਼ਸਰ, ਜ਼ਿਲ੍ਹਾ ਐਪੀਡਿਆਮੋਲਿਸਟ, ਸਹਾਇਕ ਮਲੇਰੀਆ ਅਫ਼ਸਰ, ਸਹਾਇਕ ਯੂਨਿਟ ਅਫ਼ਸਰ, ਸਾਰੇ ਸੀਨੀਅਰ ਸੈਨਟਰੀ ਇੰਸਪੈਕਟਰ, ਹੈਲਥ ਸੁਪਰਵਾਈਜ਼ਰ, ਐਸ ਐਮ ਆਈਜ਼, ਐਸ ਐਮ ਓ / ਹੈਲਥ ਇੰਸਪੈਕਟਰ, ਫੂਡ ਇੰਸਪੈਕਟਰ, ਸਾਰੇ ਸਰਕਾਰੀ ਮੈਡੀਕਲ ਅਫ਼ਸਰ ਅਤੇ ਲੋਕਲ ਬਾਡੀਜ਼ ਸੰਸਥਾਵਾਂ ਜੋ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ, ਨੂੰ ਆਪਣੇ-ਆਪਣੇ ਖੇਤਰ ਵਿੱਚ ਮਾਰਕੀਟ, ਦੁਕਾਨਾਂ ਅਤੇ ਖੁਰਾਕ ਸਬੰਧੀ ਕਾਰਖਾਨਿਆਂ ਵਿੱਚ ਦਾਖਲ ਹੋਣ, ਜਾਣ ਅਤੇ ਮੁਆਇਨਾ, ਚੈਕ ਕਰਨ ਅਤੇ ਖਾਣ-ਪੀਣ ਸਬੰਧੀ ਵਸਤਾਂ ਚੈਕ ਕਰਨ, ਜਿਹੜੀਆਂ ਮਨੁੱਖਤਾ ਦੀ ਵਰਤੋਂ ਲਈ ਹਾਨੀਕਾਰਕ ਹੋਣ, ਸਮਝੀਆਂ ਜਾਣ, ਉਨ੍ਹਾਂ ਨੂੰ ਬੰਦ ਕਰਨ, ਜਾਇਆ ਕਰਨ, ਵੇਚਣ ਤੋਂ ਮਨਾਹੀ ਅਤੇ ਸੰਬਧਤ ਮਾਲਿਕ ਦੇ ਚਲਾਨ ਕਰਨ ਦੇ ਅਧਿਕਾਰ ਦਿੱਤੇ ਹਨ।
ਇਹ ਹੁਕਮ 31 ਦਸੰਬਰ, 2014 ਤੱਕ ਲਾਗੂ ਰਹੇਗਾ।
ਇਹ ਹੁਕਮ 31 ਦਸੰਬਰ, 2014 ਤੱਕ ਲਾਗੂ ਰਹੇਗਾ।
No comments:
Post a Comment