ਹੁਸ਼ਿਆਰਪੁਰ, 6 ਮਈ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ 6 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਰਿਆਤ ਬਾਹਰਾ ਅਤੇ 3 ਵਿਧਾਨ ਸਭਾ ਹਲਕੇ ਜਿਨ੍ਹਾਂ ਵਿੱਚ ਸ੍ਰੀ ਹਰਗੋਬਿੰਦਪੁਰ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਜੇ.ਆਰ.ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ 16 ਮਈ 2014 ਨੂੰ ਸਵੇਰੇ 8-00 ਵਜੇ ਤੋਂ ਸ਼ੁਰੂ ਹੋਵੇਗੀ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦੱਸਿਆ ਕਿ 05-ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ 08-ਸ੍ਰੀ ਹਰਗੋਬਿੰਦਪੁਰ ਦੀਆਂ ਵੋਟਾਂ ਦੀ ਗਿਣਤੀ ਜੇ.ਆਰ. ਪੌਲੀਟੈਕਨਿਕ ਕਾਲਜ ਦੇ ਪੰਜਾਬ ਇੰਸਟੀਚਿਊਟ ਆਫ਼ ਟੈਕਨੋਲਜੀ ਤੀਜੀ ਮੰਜ਼ਿਲ ਤੇ ਹੋਵੇਗੀ। ਇਸੇ ਤਰ੍ਹਾਂ 26-ਭੁਲੱਥ ਦੀਆਂ ਵੋਟਾਂ ਦੀ ਗਿਣਤੀ ਜੇ.ਆਰ.ਪੌਲੀਟੈਕਨਿਕ ਕਾਲਜ ਦੇ ਪੰਜਾਬ ਇੰਸਟੀਚਿਊਟੀ ਆਫ਼ ਟੈਕਨੋਲਜੀ ਪਹਿਲੀ ਮੰਜ਼ਿਲ ਤੇ, 29-ਫਗਵਾੜਾ ਦੀਆਂ ਵੋਟਾਂ ਦੀ ਗਿਣਤੀ ਜੇ.ਆਰ. ਪੌਲੀਟੈਕਨਿਕ ਕਾਲਜ ਦੇ ਬੈਡਮਿੰਟਨ ਹਾਲ ਵਿਖੇ ਹੋਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ 39-ਮੁਕੇਰੀਆਂ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਐਜੂਕੇਸ਼ਨ ਦੇ ਈ-ਬਲਾਕ ਪਹਿਲੀ ਮੰਜ਼ਿਲ, 40-ਦਸੂਹਾ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਇੰਜੀਨੀਅਰਿੰਗ ਜਮੀਨੀ ਪੱਧਰ ਦੀ ਇਮਾਰਤ ਵਿੱਚ, 41-ਉੜਮੁੜ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਨੈਨੋ ਟੈਕਨਾਲੋਜੀ ਫਾਰ ਵੋਮੈਨ ਜਮੀਨੀ ਪੱਧਰ ਤੇ, 42-ਸ਼ਾਮਚੁਰਾਸੀ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਆਰਚੀਟੈਕਚਰ ਪਹਿਲੀ ਮੰਜ਼ਿਲ, 43-ਹੁਸ਼ਿਆਰਪੁਰ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ਼ ਆਰਚੀਟੈਕਚਰ ਜਮੀਨੀ ਪੱਧਰ ਦੀ ਇਮਾਰਤ ਵਿੱਚ ਅਤੇ 45-ਚੱਬੇਵਾਲ ਦੀਆਂ ਵੋਟਾਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਆਫ ਨਰਸਿੰਗ ਜਮੀਨੀ ਪੱਧਰ ਦੀ ਇਮਾਰਤ ਵਿੱਚ ਹੋਵੇਗੀ। ਉਨ੍ਹਾਂ ਹੋਰ ਦੱਸਿਆ ਕਿ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੇ ਕਮਰਾ ਨੰਬਰ 107 ਵਿਖੇ 16 ਮਈ 2014 ਨੂੰ ਸਵੇਰੇ 8-00 ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਕਾਉਂਟਿੰਗ ਏਜੰਟਾਂ ਦੀ ਹਾਜ਼ਰੀ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਉਮੀਦਵਾਰ ਗਿਣਤੀ ਵਾਲੇ ਕੇਂਦਰਾਂ ਵਿੱਚ ਲਗਾਏ ਜਾਣ ਵਾਲੇ ਕਾਉਂਟਿੰਗ ਏਜੰਟਾਂ ਦੀਆਂ 2-2 ਫੋਟੋਆਂ ਸਮੇਤ ਫਾਰਮ ਨੰਬਰ 18 ਭਰ ਕੇ 13 ਮਈ 2014 ਸ਼ਾਮ 5-00 ਵਜੇ ਤੱਕ ਦੇਣ ਤਾਂ ਜੋ ਉਨ੍ਹਾਂ ਦੇ ਸ਼ਨਾਖਤੀ ਕਾਰਡ ਸਮੇਂ ਸਿਰ ਬਣਾਏ ਜਾ ਸਕਣ। ਉਨ੍ਹਾਂ ਦੱਸਿਆ ਕਿ 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ, 29-ਫਗਵਾੜਾ ਲਈ ਲਈ 14-14 ਕਾਉਂਟਿੰਗ ਟੇਬਲ ਜੋ ਕਿ ਹਰੇਕ ਕਾਉਂਟਿੰਗ ਟੇਬਲ ਤੇ ਇੱਕ-ਇੱਕ ਅਤੇ ਇੱਕ ਏ ਆਰ ਓ ਦੇ ਟੇਬਲ ਤੇ ਕਾਉਂਟਿੰਗ ਏਜੰਟ ਲਗਾਏ ਜਾਣੇ ਹਨ। ਇਸੇ ਤਰ੍ਹਾਂ 08-ਸ੍ਰੀ ਹਰਗੋਬਿੰਦਪੁਰ, 26-ਭੁਲੱਥ ਲਈ 12-12 ਕਾਉਂਟਿੰਗ ਟੇਬਲ ਤੇ ਇੱਕ-ਇੱਕ ਅਤੇ ਇੱਕ ਏ ਆਰ ਓ ਦੇ ਟੇਬਲ ਤੇ ਕਾਉਂਟਿੰਗ ਏਜੰਟ ਲਗਾਏ ਜਾਣੇ ਹਨ ਅਤੇ ਇੱਕ ਅਕਾਉਂਟਿੰਗ ਏਜੰਟ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਤੇ ਲਗਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਕਾਉਂਟਿੰਗ ਹਾਲ ਵਿੱਚ ਕੇਵਲ ਉਨ੍ਹਾਂ ਕਾਉਂਟਿੰਗ ਏਜੰਟਾਂ ਨੂੰ ਹੀ ਆਉਣ ਦੀ ਇਜ਼ਾਜ਼ਤ ਹੋਵੇਗੀ ਜਿਨ੍ਹਾਂ ਕੋਲ ਗਿਣਤੀ ਸਬੰਧੀ ਨਿਰਧਾਰਤ ਫੋਟੋ ਸ਼ਨਾਖਤੀ ਕਾਰਡ ਹੋਵੇਗਾ।

No comments:
Post a Comment