ਹੁਸ਼ਿਆਰਪੁਰ, 10 ਮਈ:
ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ 549 ਅਧਿਕਾਰੀ / ਕਰਮਚਾਰੀ ਡਿਊਟੀ ਤੇ ਲਗਾਏ ਗਏ ਹਨ ਜਿਨ੍ਹਾਂ ਵਿੱਚ 183 ਕਾਉਂਟਿੰਗ ਸੁਪਰਵਾਈਜਰ, 183 ਕਾਉਂਟਿੰਗ ਸਹਾਇਕ ਅਤੇ 183 ਮਾਈਕਰੋ ਆਬਜਰਵਰ ਸ਼ਾਮਲ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਲੋਕ ਸਭਾ ਦੀਆਂ ਪਈਆਂ ਵੋਟਾਂ ਦੀ ਗਿਣਤੀ ਸਬੰਧੀ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਾਉਂਟਿੰਗ ਸਟਾਫ਼ ਦੀ ਰਿਹਸਲ ਮੌਕੇ ਦਿੱਤੀ। ਉਨ੍ਹਾਂ ਨੇ ਸਾਰੇ ਕਾਉਂਟਿੰਗ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਕਰਨ ਸਬੰਧੀ ਦੱਸਦਿਆਂ ਕਿਹਾ ਕਿ ਉਹ 16 ਮਈ ਨੂੰ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ।
ਮਾਸਟਰ ਟਰੇਨਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਅਤੇ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਵੀਡੀਓ ਪ੍ਰੋਜੈਕਟਰ ਰਾਹੀਂ ਸਮੂਹ ਕਾਉਂਟਿੰਗ ਸਟਾਫ਼ ਨੂੰ ਕੰਟਰੋਲ ਯੂਨਿਟ ਖੋਲ੍ਹਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਟਾਂਡਾ-ਕਮ-ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਤਹਿਸੀਲਦਾਰ ਚੋਣਾਂ ਰਾਜ ਕੁਮਾਰ ਤਾਂਗੜੀ ਅਤੇ ਨੇਡਲ ਅਫ਼ਸਰ ਟਰੇਨਿੰਗ ਮੈਨੇਜਮੈਂਟ ਮੋਹਨ ਸਿੰਘ ਲੇਹਲ, ਚੋਣ ਕਾਨੂੰਗੋ ਹਰਮਿੰਦਰ ਸਿੰਘ, ਲਾਲ ਚੰਦ, ਰਣਜੀਤ ਸਿੰਘ ਅਤੇ ਸਬੰਧਤ ਅਧਿਕਾਰੀ ਇਸ ਮੌਕੇ ਤੇ ਹਾਜ਼ਰ ਸਨ।

No comments:
Post a Comment