ਤਲਵਾੜਾ, 6 ਮਈ:
ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ ਅਤੇ ਸ਼੍ਰੀ ਦੁਰਗਾ ਮੰਦਰ ਕਮੇਟੀ ਧਰਮਪੁਰ ਦੀ ਇੱਕ ਜਰੂਰੀ ਇਕੱਤਰਤਾ ਹੋਈ ਜਿਸ ਵਿਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਦੀ ਯਾਦ ਵਿਚ ਪੰਜਵਾਂ ਸਲਾਨਾ ਸਮਾਗਮ 11 ਮਈ ਐਤਵਾਰ ਨੂੰ ਆਯੋਜਿਤ ਕਰਨ ਦਾ ਐਲਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੀਪਕ ਠਾਕੁਰ, ਸ਼ਿਵ ਕੁਮਾਰ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਹਿਯੋਗ ਨਾਲ ਰੰਗ ਮੰਚ ਦੇ ਪ੍ਰਸਿੱਧ ਅਦਾਕਾਰਾਂ ਵੱਲੋਂ ਦੇਸ਼ ਭਗਤੀ ਅਤੇ ਵਰਤਮਾਨ ਸਮਾਜਿਕ, ਰਾਜਨੀਤਿਕ ਮਸਲਿਆਂ ਤੇ ਅਧਾਰਿਤ ਨਾਟਕ 'ਪਰਬਤ ਤੋਂ ਭਾਰੀ ਮੌਤ' ਤੇ ਵਿਅੰਗਪੂਰਨ 'ਲਾਰੇ' ਦਾ ਮੰਚਨ ਤੋਂ ਇਲਾਵਾ ਕੋਰੀਓਗ੍ਰਾਫ਼ੀ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗਿਆਨ ਸਿੰਘ
ਗੁਪਤਾ, ਗੁਰਨਾਮ ਟੋਹਲੂ, ਉੱਤਮ ਸਿੰਘ ਬੰਸੀਆ, ਕੇਸਰ ਸਿੰਘ ਬੰਸੀਆ, ਵਿਨੋਦ ਕੁਮਾਰ, ਬਿਆਸ ਦੇਵ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਅਮਰਿੰਦਰ ਢਿੱਲੋਂ, ਪ੍ਰਵੀਨ ਕੁਮਾਰ, ਪ੍ਰਕਾਸ਼ ਸਿੰਘ, ਕੁੰਦਨ ਸਿੰਘ ਆਦਿ ਸਮੇਤ ਕਈ ਹੋਰ ਸਰਗਰਮ ਕਾਰਕੁੰਨਾਂ ਨੇ ਸ਼ਿਰਕਤ ਕੀਤੀ।
Pandit Kishori Lal Ji |
ਗੁਪਤਾ, ਗੁਰਨਾਮ ਟੋਹਲੂ, ਉੱਤਮ ਸਿੰਘ ਬੰਸੀਆ, ਕੇਸਰ ਸਿੰਘ ਬੰਸੀਆ, ਵਿਨੋਦ ਕੁਮਾਰ, ਬਿਆਸ ਦੇਵ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਅਮਰਿੰਦਰ ਢਿੱਲੋਂ, ਪ੍ਰਵੀਨ ਕੁਮਾਰ, ਪ੍ਰਕਾਸ਼ ਸਿੰਘ, ਕੁੰਦਨ ਸਿੰਘ ਆਦਿ ਸਮੇਤ ਕਈ ਹੋਰ ਸਰਗਰਮ ਕਾਰਕੁੰਨਾਂ ਨੇ ਸ਼ਿਰਕਤ ਕੀਤੀ।
No comments:
Post a Comment