ਹੁਸ਼ਿਆਰਪੁਰ, 6 ਮਈ:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਚਨਾ ਵਿਗਿਆਨ ਕੇਂਦਰ ਵਿਖੇ ਲੋਕ ਸਭਾ ਹਲਕਾ-05 ਹੁਸ਼ਿਆਰਪੁਰ ਦੀਆਂ ਪਈਆਂ ਵੋਟਾਂ ਦੀ 16 ਮਈ 2014 ਨੂੰ ਹੋਣ ਵਾਲੀ ਗਿਣਤੀ ਲਈ ਸਹਾਇਕ ਕਮਿਸ਼ਨਰ ਸ੍ਰੀ ਵਨੀਤ ਕੁਮਾਰ ਵੱਲੋਂ ਕੰਪਿਊਟਰ ਰਾਹੀਂ ਰੈਡਾਮਾਈਜੇਸ਼ਨ ਕਰਕੇ ਕਾਉਂਟਿੰਗ ਸਟਾਫ਼ ਦੀ ਡਿਊਟੀ ਲਗਾਈ ਗਈ। ਉਨ੍ਹਾਂ ਦੱਸਿਆ ਕਿ ਕਾਉਂਟਿੰਗ ਸਟਾਫ਼ ਦੀ ਪਹਿਲੀ ਰਿਹਸਲ 10 ਮਈ 2014 ਨੂੰ ਸਵੇਰੇ 11-00 ਵਜੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਰਵਾਈ ਜਾਵੇਗੀ।
ਇਸ ਮੌਕੇ ਤੇ ਡੀ ਆਈ ਓ ਸ੍ਰੀ ਪ੍ਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ ਕੁਲ 549 ਅਧਿਕਾਰੀ / ਕਰਮਚਾਰੀ ਲਗਾਏ ਗਏ ਹਨ ਜਿਨ੍ਹਾਂ ਵਿੱਚ 183 ਕਾਉਂਟਿੰਗ ਸੁਪਰਵਾਈਜ਼ਰ, 183 ਕਾਉਟਿੰਗ ਅਸਿਸਟੈਂਟ ਅਤੇ 183 ਕਾਉਂਟਿੰਗ ਮਾਈਕਰੋ ਆਬਜਰਵਰ ਲਗਾਏ ਗਏ ਹਨ।

No comments:
Post a Comment