ਹੁਸ਼ਿਆਰਪੁਰ, 19 ਜਨਵਰੀ: ਕੌਮੀ ਪਲਸ ਪੋਲੀਓ ਮੁਹਿੰਮ ਤਹਿਤ 23 ਜਨਵਰੀ 2011 ਅਤੇ 27 ਫਰਵਰੀ 2011 ਨੂੰ ਸਾਰੇ ਦੇਸ਼ ਵਿਚ ਪੋਲੀਓ ਬੂੰਦਾ ਪਿਲਾਈਆ ਜਾ ਰਹੀਆਂ ਹਨ। ਜ਼ਿਲਾ ਹੁਸ਼ਿਆਰਪੁਰ ਵਿੱਚ ਵੀ ਇਸ ਮੁਹਿੰਮ ਨੂੰ ਸਫਲਤਾ ਪੂਰਬਕ ਕਾਮਯਾਬ ਕਰਨ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਧਰਮਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਸਥਾਨਕ ਮਿੰਨੀ ਸੱਕਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ: ਸ਼ਾਮ ਲਾਲ ਮਹਾਜਨ, ਜ਼ਿਲਾ ਸਿਹਤ ਅਫ਼ਸਰ ਡਾ: ਯਸ਼ ਮਿਤਰਾ, ਜ਼ਿਲਾ ਐਪੀਡੀਮੋਲੋਜ਼ਿਸਟ ਡਾ: ਸਰਦੂਲ ਸਿੰਘ, ਜ਼ਿਲਾ ਮਾਸ ਮੀਡੀਆ ਅਫ਼ਸਰ ਮੈਡਮ ਮਨਮੋਹਨ ਕੌਰ, ਪ੍ਰਧਾਨ ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਡਾ: ਡੀ ਬੀ ਕਪੂਰ, ਅੰਨਾਪੰਨ ਰੋਕੂ ਸੰਸਥਾ ਤੋਂ ਪ੍ਰਫੈਸਰ ਬਹਾਦੁਰ ਸਿੰਘ, ਲਾਈਨ ਅਜੇ ਕਪੂਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਅਤੇ ਸਵੈਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਇਸ ਮੀਟਿੰਗ ਵਿਚ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਹਾਜ਼ਰ ਅਧਿਕਾਰੀਆਂ ਅਤੇ ਸਵੈਸੇਵੀ ਸੰਸਥਾਵਾਂ ਨੂੰ ਕਿਹਾ ਕਿ ਪਲਸ ਪੋਲੀਓ ਵਰਗੀ ਨਾ-ਮੁਰਾਦ ਬੀਮਾਰੀ ਨੂੰ ਜੜੋਂ ਖਤਮ ਕਰਨ ਲਈ ਪਲਸ ਪੋਲੀਓ ਮੁਹਿੰਮ ਨੂੰ ਕਾਮਯਾਬ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ 23 ਜਨਵਰੀ ਅਤੇ 27 ਫਰਵਰੀ 2011 ਨੂੰ ਸਿਹਤ ਵਿਭਾਗ ਵਲੋਂ ਪਲਸ ਪੋਲੀਓ ਸਬੰਧੀ ਲਗਾਏ ਜਾ ਰਹੇ ਕੈਂਪਾਂ ਵਿਚ ਵੱਧ ਤੋਂ ਵੱਧ ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਲਿਆਦਾ ਜਾਵੇ। ਸ਼੍ਰੀ ਤਰਨਾਚ ਨੇ ਦਸਿਆ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ 0-5 ਸਾਲ ਦੇ 1,82,212 ਬੱਚਿਆਂ ਪੋਲੀਓ ਬੂੰਦਾਂ ਪਿਲਾਉਣ ਲਈ 838 ਬੂਥ ਬਣਾਏ ਗਏ ਹਨ। ਜਿਹਨਾਂ ਵਿਚ 789 ਫਿਕਸ ਬੂਥ, 30 ਟਰਾਂਜ਼ਿਟ ਬੂਥ ਅਤੇ 19 ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਸ਼੍ਰੀ ਧਰਮ ਦੱਤ ਤਰਨਾਚ ਨੇ ਸਾਰੇ ਜ਼ਿਲਾ ਨਿਵਾਸੀਆਂ, ਸਵੈਸੇਵੀ ਸੰਸਥਾਵਾਂ, ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪਲਸ ਪੋਲੀਓ ਵਾਲੇ ਦਿਨ ਵੱਧ ਤੋਂ ਵੱਧ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਸਿਵਲ ਸਰਜਨ ਡਾ: ਸ਼ਾਮ ਲਾਲ ੍ਰਮਹਾਜਨ ਨੇ ਦਸਿਆ ਕਿ ਝੂੱਗੀ-ਝੌਪੜੀ ਅਤੇ ਦੂਰ-ਦੁਰਾਡੇ ਦੇ ਇਲਾਕੇ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਹਨਾਂ ਇਲਾਕਾ ਨਿਵਾਸੀਆਂ ਨੁੰ ਕਿਹਾ ਕਿ ਜੇ ਬੱਚਾ ਬੀਮਾਰ ਹੈ , ਬੱਚਾ ਨਵ-ਜੰਮਿਆ ਹੇ, ਬੱਚਾ ਇਹ ਬੂੰਦਾਂ ਪਹਿਲੇ ਪੀ ਚੁੱਕਾ ਹੈ, ਜਾਂ ਸਫਰ ਕਰ ਰਿਹਾ ਹੈ ਤਾਂ ਵੀ ਉਸ ਨੂੰ ਇਹ ਪੋਲੀਓ ਬੂੰਦਾ ਜ਼ਰੁਰ ਪਿਲਾਈਆਂ ਜਾਣ। ਉਨ•ਾਂ ਹੋਰ ਦਸਿਆ ਕਿ ਪਲਸ ਪੋਲੀਓ ਬੂੰਦਾਂ ਪਿਲਾਉਣ ਸਬੰਧੀ ਸਾਰੇ ਸਿਵਲ ਹਸਪਤਾਲਾਂ, ਡਿਸਪੈਂਸਰੀਆਂ , ਪ੍ਰਾਇਮਰੀ ਹੈਲਥ ਸੈਂਟਰ, ਮਿੰਨੀ ਹੈਲਥ ਸੈਂਟਰ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸ਼ਹਿਰ ਦੇ ਸਾਰੇ ਮੁਹੱਲਿਆਂ ਵਿਚ ਵੀ ਪੋਲੀਓ ਬੂਥ ਲਗਾਏ ਜਾਣਗੇ। ਇਸ ਤੋਂ ਇਲਾਵਾ ਮੋਬਾਇਲ ਟੀਮਾਂ ਰਾਹੀਂ ਵੀ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ।

No comments:
Post a Comment