ਹੁਸ਼ਿਆਰਪੁਰ, 25 ਜਨਵਰੀ: ਹਰ ਸਾਲ 25 ਜਨਵਰੀ ਨੂੰ ਵੋਟਰ ਦਿਵਸ ਦੇ ਮੌਕੇ ਤੇ ਨਵੇਂ ਵੋਟਰ ਕਾਰਡ ਵੰਡੇ ਜਾਇਆ ਕਰਨਗੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਹਿਲੇ ਵੋਟਰ ਦਿਵਸ ਦੇ ਸਮਾਗਮ ਮੌਕੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ 25 ਜਨਵਰੀ ਨੂੰ ਵੋਟਰ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ 25 ਜਨਵਰੀ 1950 ਨੂੰ ਭਾਰਤ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ ਅਤੇ ਹਰ ਨਾਗਰਿਕ ਨੂੰ ਜੋ 18 ਸਾਲ ਮੁਕੰਮਲ ਕਰ ਚੁੱਕਾ ਹੋਵੇ, ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਚੋਣ ਕਮਿਸ਼ਨ ਵੱਲੋਂ ਹਰ ਬਾਲਗ ਹੋ ਚੁੱਕੇ ਵਿਅਕਤੀ ਦੀ ਵੋਟ ਬਣਾ ਕੇ ਉਸ ਦੀ ਰਿਹਾਇਸ਼ ਤੇ ਦਿੱਤੀ ਜਾਂਦੀ ਹੈ ਪਰ ਹੁਣ ਹਰ ਸਾਲ 25 ਜਨਵਰੀ ਨੂੰ ਇੱਕ ਸਮਾਗਮ ਦੌਰਾਨ ਸਾਰੇ ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖਤੀ ਦਿੱਤੇ ਜਾਣਗੇ ਜਿਸ ਨਾਲ ਸਾਰੇ ਵੋਟਰਾਂ ਨੂੰ ਕਾਫ਼ੀ ਸਹੂਲਤ ਹੋਵੇਗੀ। ਉਨ੍ਹਾਂ ਅਪੀਲ ਕੀਤੀ ਕਿ ਜਿੰਨੇ ਵੀ ਨਾਗਰਿਕ 18 ਸਾਲ ਦੀ ਉਮਰ ਪੂਰੀ ਕਰ ਲੈਂਦੇ ਹਨ, ਉਹ ਆਪਣੇ ਨਾਂ ਵੋਟਰ ਸੂਚੀ ਦੀ ਸੁਧਾਈ ਦੌਰਾਨ ਦਰਜ ਕਰਵਾਇਆ ਕਰਨ ਅਤੇ ਆਪਣੇ-ਆਪਣੇ ਵੋਟਰ ਸ਼ਨਾਖਤੀ ਕਾਰਡ ਸਮੇਂ ਪ੍ਰਾਪਤ ਕਰਿਆ ਕਰਨ ਕਿਉਂਕਿ ਜੋ ਵੋਟਰ ਸ਼ਨਾਖਤੀ ਕਾਰਡ ਦੀ ਵਰਤੋਂ ਬਤੌਰ ਸ਼ਨਾਖਤ ਹੋਰ ਕਈ ਕੰਮਾਂ ਲਈ ਵਰਤੋਂ ਵਿੱਚ ਆਉਂਦੀ ਹੈ।
ਸ੍ਰੀ ਤਰਨਾਚ ਨੇ ਕਿਹਾ ਕਿ ਨੌਜਵਾਨਾਂ ਨੇ ਹੀ ਦੇਸ਼ ਦਾ ਭਵਿੱਖ ਉਜਵਲ ਬਣਾਉਣ ਵਿੱਚ ਸਹਿਯੋਗ ਦੇਣਾ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਆਪਣੇ ਇਸ ਵੋਟ ਦਾ ਅਧਿਕਾਰ ਜੋ ਉਨ੍ਹਾਂ ਨੂੰ ਮਿਲਿਆ ਹੈ, ਉਸ ਦੀ ਵਰਤੋਂ ਸੋਚ-ਸਮਝ ਕੇ ਸਹੀ ਢੰਗ ਨਾਲ ਕੀਤੀ ਜਾਵੇ। ਇਸ ਲੋਕਤੰਤਰਿਕ ਤਰੀਕੇ ਨਾਲ ਜਿਥੇ ਹਰ ਇੱਕ ਵੋਟਰ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ, ਉਥੇ ਸਿਆਸੀ ਇਨਕਲਾਬ ਲਿਆਉਣ ਦਾ ਵਧੀਆ, ਸਰਵਉਤਮ ਅਤੇ ਸੌਖਾ ਜਰਿਆ ਮੰਨਿਆ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਨੇ ਨਵੇਂ ਬਣੇ ਵੋਟਰਾਂ ਨੂੰ ਵਧਾਈ ਦਿੰਦਿਆਂ ਵੋਟਰ ਸ਼ਨਾਖਤੀ ਕਾਰਡ ਵੰਡੇ ਅਤੇ ਉਨ੍ਹਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਸਬੰਧੀ ਇੱਕ ਸਹੁੰ ਵੀ ਚੁਕਾਈ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਮਿੰਦਰ ਸਿੰਘ, ਕਾਨੂੰਨਗੋ ਚੋਣਾਂ ਸ੍ਰੀ ਹਰੀਸ਼ ਕੁਮਾਰ ਨੇ ਇਸ ਮੌਕੇ ਤੇ ਵੋਟਰ ਸ਼ਨਾਖਤੀ ਕਾਰਡਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਧਰਮ ਦੱਤ ਤਰਨਾਚ, ਹਾਜ਼ਰ ਅਧਿਕਾਰੀਆਂ, ਸੁਪਰਵਾਈਜ਼ਰ, ਬੀ ਐਲ ਓ ਅਤੇ ਵੋਟਰਾਂ ਦਾ ਇਸ ਸਮਾਗਮ ਵਿੱਚ ਆਉਣ ਤੇ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਵਤਾਰ ਸਿੰਘ ਭੁੱਲਰ, ਡੀ ਐਸ ਪੀ ਮਹਿੰਦਰ ਸਿੰਘ, ਤਹਿਸੀਲਦਾਰ ਵਿਜੇ ਕੁਮਾਰ ਅਤੇ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।

No comments:
Post a Comment