ਹੁਸ਼ਿਆਰਪੁਰ, 25 ਜਨਵਰੀ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਪ੍ਰਬੰਧਕੀ ਖੋਜ ਅਤੇ ਸੁਧਾਰਾਂ ਸਬੰਧੀ ਇੱਕ ਦਿਨ ਦਾ ਵਿਚਾਰ ਗੋਸ਼ਟੀ ਸ਼ੈਸ਼ਨ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਨੂੰ ਜੀ ਆਇਆਂ ਆਖਿਆ। ਇਸ ਵਿਚਾਰ ਗੋਸ਼ਟੀ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧ ਰੱਖਦੇ ਰਿਟਾਇਰਡ ਅਧਿਕਾਰੀਆਂ ਨੇ ਹਿੱਸਾ ਲਿਆ।
ਸ਼੍ਰੀ ਤਰਨਾਚ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਪ੍ਰਬੰਧਕੀ ਖੋਜ ਅਤੇ ਸੁਧਾਰਾਂ ਨੂੰ ਲੋਕਪੱਖੀ ਲਹਿਰ ਅਧੀਨ ਉਤਸਾਹਿਤ ਕਰਨ ਲਈ ਅਧਿਕਾਰੀਆਂ ਨੂੰ ਖੋਜ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਇਹਨਾਂ ਅਧਿਕਾਰੀਆਂ ਨਾਲ ਖੋਜ ਦੇ ਵੱਖ-ਵੱਖ ਵਿਸ਼ਿਆਂ ਉਤੇ ਖੁਲ੍ਹੇ ਤੌਰ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਬੰਧਕੀ ਖੋਜ ਰਾਹੀਂ ਸੁਧਾਰਾਂ ਦੀ ਮੋਜੂਦਾ ਯੁੱਗ ਵਿਚ ਅਹਿਮ ਲੋੜ ਹੈ। ਪ੍ਰਬੰਧਕੀ ਖੋਜ ਅਤੇ ਉਸ ਰਾਹੀਂ ਲਿਆਂਦੇ ਸੁਧਾਰਾਂ ਨਾਲ ਸੁਸਾਇਟੀ ਨੂੰ ਵਧੀਆ ਤੇ ਸੁੱਚਜਾ ਯੋਗਦਾਨ ਦਿਤਾ ਜਾ ਸਕਦਾ ਹੈ। ਉਨ੍ਹਾ ਹੋਰ ਕਿਹਾ ਕਿ ਡਾਇਰੈਕਟਰ ਜਨਰਲ ਸ਼੍ਰੀ ਬੀ ਕੇ ਸ਼੍ਰੀਵਾਸਤਵਾ ਵਲੋਂ ਪ੍ਰਬੰਧਕੀ ਖੋਜ ਅਤੇ ਸੁਧਾਰਾਂ ਸਬੰਧੀ ਅਹਿਮ ਪਹਿਲ ਕਦਮੀ ਕੀਤੀ ਹੈ, ਜਿਸ ਦੇ ਨਾਲ ਸੁਸਾਇਟੀ ਨੂੰ ਜਾਗਰੂਕ ਕਰਕੇ ਅੱਜ ਦੇ ਯੁੱਗ ਦਾ ਹਾਣੀ ਬਣਾਇਆ ਜਾ ਸਕਦਾ ਹੈ।
ਇਸ ਵਿਚਾਰ ਗੋਸ਼ਟੀ ਸ਼ੈਸ਼ਨ ਵਿਚ ਸ੍ਰ: ਅਵਤਾਰ ਸਿੰਘ ਡਾਇਰੈਕਟਰ (ਰਿਟਾ:) ਸਿਖਿਆ ਵਿਭਾਗ , ਸ਼੍ਰੀ ਸੂਰਜ ਪ੍ਰਕਾਸ਼ ਆਨੰਦ ਅਤੇ ਸ਼੍ਰੀ ਦਿਆਲ ਚੰਦ ਸਿਖਿਆ ਵਿਭਾਗ ਤੋਂ ਹੈਡਮਾਸਟਰ (ਰਿਟਾ:) ਨੇ ਸਿਖਿਆ ਵਿਭਾਗ ਤੋਂ ਪ੍ਰਬੰਧਕੀ ਖੋਜ ਅਤੇ ਸੁਧਾਰਾਂ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਸ੍ਰ: ਜਸਵੀਰ ਸਿੰਘ ਪਰਮਾਰ ਮੁੱਖ ਖੇਤੀਬਾੜੀ ਅਫ਼ਸਰ (ਰਿਟਾ:)ਨੇ ਖੇਤੀਬਾੜੀ ਵਿਚ ਪੰਜਾਬ ਵਿਚ ਹਲਦੀ ਦੀ ਕਾਸ਼ਤ ਅਤੇ ਉਸ ਦੇ ਲਾਭ ਪ੍ਰਤੀ, ਸ਼ਹਿਰੀ ਸਵੈ ਸਥਾਨਿਕ ਸਰਕਾਰੀ ਸੰਸਥਾ ਤੋਂ ਰਿਟਾ: ਸੁਪਰਡੈਂਟ ਸ੍ਰ: ਬਖਸ਼ੀਸ਼ ਸਿੰਘ ਦਿਆਲ ਅਤੇ ਅਮਰਜੀਤ ਸਿੰਘ ਸੇਠੀ ਵਲੋਂ ਸ਼ਹਿਰੀ ਸਵੈ ਸਥਾਨਿਕ ਸਰਕਾਰੀ ਸੰਸਥਾਵਾਂ ਦੇ ਕੰਮਾਂ ਵਿਚ ਹੋਰ ਸੁਧਾਰਾਂ ਪ੍ਰਤੀ, ਸ਼੍ਰੀ ਸ਼ਰਨਪਾਲ ਹੰਸ (ਰਿਟਾ:) ਪੰਜਾਬ ਪੁਲਿਸ ਇੰਸਪੈਕਟਰ ਵਲੋਂ ਪੁਲਿਸ ਰਿਸੋਰਸਿੰਗ ਦੇ ਸੁਧਾਰਾਂ ਸਬੰਧੀ, ਸ਼੍ਰੀ ਬਿਹਾਰੀ ਲਾਲ (ਰਿਟਾ:) ਚੀਫ ਇੰਜੀਨੀਅਰ ਅਤੇ ਸ਼੍ਰੀ ਕੇ ਆਰ ਆਹਲੂਵਾਲੀਆ (ਰਿਟਾ:) ਸਹਾਇਕ ਇੰਜੀਨੀਅਰ, ਇਰੀਗੇਸ਼ਨ ਵਿਭਾਗ ਵਲੋਂ ਇਰੀਗੇਸ਼ਨ ਦੇ ਸੁਧਾਰਾਂ ਸਬੰਧੀ, ਸ਼੍ਰੀ ਜੀਵਨ ਲਾਲ ਆਨੰਦ(ਰਿਟਾ:) ਸਹਾਇਕ ਮੰਡਲ ਭੂਮੀ ਰੱਖਿਆ ਅਫ਼ਸਰ ਵਲੋਂ ਕੰਢੀ ਦੇ ਸੁਆਇਲ ਸਰਵੇ, ਮਿੱਟੀ ਦੀ ਪਰਖ ਸਬੰਧੀ, ਸ਼੍ਰੀ ਦੇਸਵੀਰ (ਰਿਟਾ:)ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਲੋਕ ਪਾਲ ਨਰੇਗਾ ਵਲੋਂ ਨਰੇਗਾ ਸਬੰਧੀ ਵਿਸ਼ਿਆਂ ਨੂੰ ਖੋਜ ਲਈ ਅਪਣਾਇਆ।
ਬ੍ਰਿਗੇਡੀਅਰ ਸ੍ਰ: ਸੁਰਜੀਤ ਸਿੰਘ ਬਤੌਰ ਡਿਫੈਂਸ ਓਵਜਰਵਰ ਦੇ ਤੌਰ ਤੇ ਇਸ ਵਿਚਾਰ ਗੋਸ਼ਟੀ ਵਿਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ਨੇ ਪ੍ਰਬੰਧਕੀ ਖੋਜ ਨੂੰ ਸੁਧਾਰਵਾਦੀ ਉਦੇਸ਼ਾਂ ਨਾਲ ਸਮਾਜ ਕਲਿਆਣ ਲਈ ਵਰਤੋਂ ਵਿਚ ਲਿਆਉਣ ਅਤੇ ਸਮੇਂ-ਬੰਧ ਤਰੀਕੇ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨ ਸਬੰਧੀ ਜਾਣਕਾਰੀ ਦਿਤੀ।

No comments:
Post a Comment