ਮਾਹਿਲਪੁਰ, 22 ਜਨਵਰੀ: ਕੰਢੀ ਖੇਤਰ ਵਿੱਚ ਪੈਂਦੇ ਪਿੰਡਾਂ ਨੂੰ ਬਰਸਾਤ ਦੇ ਪਾਣੀ ਅਤੇ ਚੋਆਂ ਦੀ ਮਾਰ ਤੋਂ ਬਚਾਉਣ ਲਈ ਭੂਮੀ ਰੱਖਿਆ ਵਿਭਾਗ ਵੱਲੋਂ 10 ਕਰੋੜ ਰੁਪਏ ਖਰਚ ਕਰਕੇ ਛੋਟੇ ਬੰਨ੍ਹ ਬਣਾਏ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡ ਪੰਡੋਰੀ ਬੀਬੀ ਵਿਖੇ ਇੱਕ ਚੈਕ ਵੰਡ ਸਮਾਗਮ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡਾਂ ਵਿੱਚ ਗਰੀਬ ਪ੍ਰੀਵਾਰਾਂ ਨੂੰ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਆਟਾ-ਦਾਲ ਸਕੀਮ ਤਹਿਤ 16. 50 ਲੱਖ ਗਰੀਬ ਪ੍ਰੀਵਾਰਾਂ ਨੂੰ ਸਸਤੇ ਭਾਅ ਤੇ ਆਟਾ-ਦਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਿੰਡਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਸਕੂਲਾਂ ਦੀਆਂ ਇਮਾਰਤਾਂ ਅਤੇ ਚਾਰ-ਦੀਵਾਰੀਆਂ ਦਾ ਨਵ-ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸਾਲ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਸਰਕਾਰੀ ਸਕੂਲਾਂ ਦੀ ਮੁਰੰਮਤ ਤੇ 1. 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
ਸ੍ਰ: ਠੰਡਲ ਨੇ ਕਿਹਾ ਕਿ ਹਰ ਪਿੰਡ ਨੂੰ ਵਿਕਾਸ ਕਾਰਜਾਂ ਲਈ ਬਿਨਾਂ ਭੇਦ-ਭਾਵ ਦੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਰਾਂਟਾਂ ਨੂੰ ਜਲਦੀ ਤੋਂ ਜਲਦੀ ਪਾਰਦਰਸ਼ੀ ਢੰਗ ਨਾਲ ਖਰਚ ਕਰਨ ਤਾਂ ਜੋ ਉਨ੍ਹਾਂ ਨੂੰ ਰਹਿੰਦੇ ਵਿਕਾਸ ਕਾਰਜਾਂ ਲਈ ਹੋਰ ਗਰਾਂਟਾਂ ਦਿੱਤੀਆਂ ਜਾ ਸਕਣ। ਇਸ ਮੌਕੇ ਤੇ ਸ੍ਰ: ਠੰਡਲ ਨੇ ਪਿੰਡ ਪੰਡੋਰੀ ਬੀਬੀ ਦੀਆਂ ਗਲੀਆਂ-ਨਾਲੀਆਂ ਦੇ ਨਿਰਮਾਣ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਵੀ ਫੰਡ ਜਲਦੀ ਹੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਤੇ ਉਨ੍ਹਾ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 6. 15 ਲੱਖ ਰੁਪਏ ਦੇ ਚੈਕ ਵੰਡੇ। ਜਿਨ੍ਹਾਂ ਵਿੱਚ ਪੰਡੋਰੀ ਬੀਬੀ ਦੇ ਸ਼ਮਸ਼ਾਨਘਾਟ ਲਈ 70 ਹਜ਼ਾਰ ਰੁਪਏ ਦਾ ਚੈਕ, ਢੱਕੋਵਾਲ ਦੀ ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਦੀ ਮੁਰੰਮਤ ਲਈ ਇੱਕ ਲੱਖ ਰੁਪਏ, ਪਿੰਡ ਭੱਟੀਆਂ ਦੇ ਸ਼ਮਸ਼ਾਨਘਾਟ ਲਈ 70 ਹਜ਼ਾਰ ਰੁਪਏ ਅਤੇ ਖੇਡਾਂ ਲਈ 50 ਹਜ਼ਾਰ ਰੁਪਏ, ਪਿੰਡ ਮੋਨਾ ਦੀ ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਲਈ 50 ਹਜ਼ਾਰ ਰੁਪਏ, ਪਿੰਡ ਕਾਹਰੀ ਦੀ ਧਰਮਸ਼ਾਲਾ ਲਈ 75 ਹਜ਼ਾਰ ਰੁਪਏ ਅਤੇ ਪਿੰਡ ਅੱਤੋਵਾਲ ਦੀ ਧਰਮਸ਼ਾਲਾ ਲਈ ਇੱਕ ਲੱਖ ਰੁਪਏ ਦੇ ਚੈਕ ਸ਼ਾਮਲ ਹਨ।
ਇਸ ਤੋਂ ਉਪਰੰਤ ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡ ਲਹਿਲੀ ਖੁਰਦ ਵਿਖੇ ਇੱਕ ਚੈਕ ਵੰਡ ਸਮਾਗਮ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 2. 40 ਲੱਖ ਰੁਪਏ ਦੇ ਚੈਕ ਵੰਡੇ ਜਿਨ੍ਹਾਂ ਵਿੱਚ ਲਹਿਲੀ ਖੁਰਦ ਦੀ ਪੰਚਾਇਤ ਨੂੰ ਖੇਡਾਂ ਦੇ ਵਿਕਾਸ ਲਈ 50 ਹਜ਼ਾਰ ਰੁਪਏ, ਸ਼ਮਸ਼ਾਨਘਾਟ ਲਈ 70 ਹਜ਼ਾਰ ਰੁਪਏ, ਪਿੰਡ ਨਵਾਂ ਜੱਟਪੁਰ ਦੀ ਅਨੁਸੂਚਿਤ ਜਾਤੀ ਦੀ ਧਰਮਸ਼ਾਲਾ ਲਈ 70 ਹਜ਼ਾਰ ਰੁਪਏ, ਪਿੰਡ ਕਾਲੇਵਾਲ ਭਗਤਾਂ ਦੀ ਧਰਮਸ਼ਾਲਾ ਦੀ ਮੁਰੰਮਤ ਲਈ 50 ਹਜ਼ਾਰ ਰੁਪਏ ਦੇ ਚੈਕ ਸ਼ਾਮਲ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਿੰਡ ਪੰਡੋਰੀ ਬੀਬੀ ਦੀ ਸਰਪੰਚ ਗੁਰਮੀਤ ਕੌਰ, ਸਾਬਕਾ ਸਰਪੰਚ ਹਰਖੋਵਾਲ ਕੁਲਦੀਪ ਸਿੰਘ, ਮੈਂਬਰ ਜਨਰਲ ਕੌਂਸਲ ਇਕਬਾਲ ਸਿੰਘ ਖੇੜਾ, ਚੇਅਰਮੈਨ ਬਲਾਕ ਸੰਮਤੀ ਪਰਮਜੀਤ ਸਿੰਘ ਪੰਜੌੜ, ਮੈਂਬਰ ਜਨਰਲ ਕੌਂਸਲ ਮਨਜੀਤ ਸਿੰਘ ਰਾਜਪੁਰ ਭਾਈਆਂ, ਚੇਅਰਮੈਨ ਲੈਂਡ ਮੋਟਗੇਜ ਬੈਂਕ ਕੁਲਦੀਪ ਕੁਮਾਰ ਲਵਲੀ, ਹਰਬੰਸ ਸਿੰਘ ਹਾਰਟਾ, ਨਿਰਮਲ ਸਿੰਘ ਭੀਲੋਵਾਲ, ਮੈਂਬਰ ਪੰਚਾਇਤ ਸੰਮਤੀ ਰਘਬੀਰ ਸਿੰਘ, ਮੈਂਬਰ ਬਲਾਕ ਸੰਮਤੀ ਦਲਜੀਤ ਕੌਰ, ਸਰਪੰਚ ਹਰਖੋਵਾਲ ਮਨਜੀਤ ਸਿੰਘ, ਸਰਪੰਚ ਢੱਕੋਵਾਲ ਕੁਲਵਿੰਦਰ ਕੌਰ, ਸਰਪੰਚ ਮੋਨਾ ਸਤੀਸ਼ ਕੁਮਾਰ, ਸਰਪੰਚ ਕਾਹਰੀ ਧਰਮਪਾਲ, ਸਰਪੰਚ ਭਟੀਆਂ ਹਰਜਿੰਦਰ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਜਸਪਾਲ ਸਿੰਘ ਨੇ ਬਾਖੂਬੀ ਨਿਭਾਈ।

No comments:
Post a Comment