ਚੱਬੇਵਾਲ, 20 ਜਨਵਰੀ: ਚੱਬੇਵਾਲ ਦੇ ਪੇਂਡੂ ਖੇਤਰਾਂ ਵਿਚ ਵੱਖ-ਵੱਖ ਵਿਕਾਸ ਕਾਰਜ਼ ਕਰਾਉਣ ਲਈ ਇਸ ਸਾਲ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਗਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸੱਕਤਰ ਖੇਤੀਬਾੜੀ ਵਿਭਾਗ ਸ਼੍ਰੀ ਸੋਹਣ ਸਿੰਘ ਠੰਡਲ ਨੇ ਪਿੰਡ ਜਿਆਣ ਵਿਖੇ ਚੈਕ ਵੰਡ ਸਮਾਗਮ ਦੌਰਾਨ ਕੀਤਾ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਕਾਰਜਕਾਰੀ ਇੰਜੀਨੀਅਰ ਭੂਮੀ ਰਖਿਆ ਵਿਭਾਗ ਜੁਗਿੰਦਰ ਸਿੰਘ, ਐਸ ਡੀ ਓ ਨਰੇਸ਼ ਗੁਪਤਾ, ਚੇਅਰਮੈਨ ਬਲਾਕ ਸੰਮਤੀ ਪਰਮਜੀਤ ਸਿੰਘ ਪੰਜੋੜ, ਮੈਂਬਰ ਜਨਰਲ ਕੋਂਸਲ ਇਕਬਾਲ ਸਿੰਘ ਖੇੜਾ ਅਤੇ ਸੰਤ ਬਾਬਾ ਬਲਬੀਰ ਸਿੰਘ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।
ਸ਼੍ਰੀ ਠੰਡਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਪਿੰਡਾਂ ਵਿਚ ਨਵੇਂ ਟਿਊਬਵੈਲ ਲਗਾ ਕੇ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕਰਵਾਇਆ ਗਿਆ ਹੈ। ਇਸ ਸਾਲ ਹਰ ਵਿਧਾਨ ਸਭਾ ਹਲਕੇ ਵਿਚ 20 ਕਿਲੋਮੀਟਰ ਨਵੀਆਂ ¦ਿਕ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਪੁਰਾਣੀਆਂ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਸ਼ਿਆਰਪੁਰ-ਫਗਵਾੜਾ ਸੜਕ ਨੂੰ 23 ਫੁੱਟ ਤੋਂ 33 ਫੁੱਟ ਚੌੜਾ ਤੇ ਮਜ਼ਬੂਤ ਕਰਨ ਲਈ 45 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼੍ਰੀ ਠੰਡਲ ਨੇ ਹੋਰ ਦਸਿਆ ਕਿ ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਵਿਚ 650 ਖੇਤੀਬਾੜੀ ਮਸ਼ੀਨਰੀ ਸੇਵਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਜਿਸ ਨਾਲ ਛੋਟੇ ਕਿਸਾਨ ਇਹਨਾਂ ਸੇਵਾ ਕੇਂਦਰਾਂ ਤੋਂ ਖੇਤੀ ਸੰਦ ਕਿਰਾਏ ਤੇ ਲੈ ਕੇ ਆਪਣੀ ਖੇਤੀਬਾੜੀ ਕਰ ਰਹੇ ਹਨ ਜਿਸ ਨਾਲ ਉਹਨਾਂ ਨੁੰ ਕਾਫੀ ਲਾਭ ਹੋ ਰਿਹਾ ਹੈ। ਉਨ੍ਹਾਂ ਕੰਢੀ ਖੇਤਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੰਚਾਈ ਲਈ ਭੂਮੀ ਰਖਿਆ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਪਨਾਉਣ, ਇਸ ਨਾਲ ਪਾਣੀ ਅਤੇ ਪੈਸੇ ਦੀ ਬੱਚਤ ਹੁੰਦੀ ਹੇ ਅਤੇ ਖੇਤਾਂ ਦੀ ਸਿੰਚਾਈ ਵੀ ਠੀਕ ਢੰਗ ਨਾਲ ਹੁੰਦੀ ਹੇ। ਭੂਮੀ ਰੱਖਿਆ ਵਿਭਾਗ ਵਲੋਂ ਤੁਪਕਾ ਸਕੀਮ ਅਤੇ ਡ੍ਰਿਪ ਸਿੰਚਾਈ ਸਕੀਮਾਂ ਲਗਾਉਣ ਤੇ ਸਬਸਿਡੀ ਵੀ ਦਿਤੀ ਜਾ ਰਹੀ ਹੈ। ਇਸ ਮੌਕੇ ਤੇ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ਼ਾਂ ਲਈ 4 ਲੱਖ 25 ਹਜ਼ਾਰ 500 ਰੁਪਏ ਦੇ ਚੈਕ ਤਕਸੀਮ ਕੀਤੇ ਜਿਹਨਾਂ ਵਿਚ ਪਿੰਡ ਲੈਹਲੀਕਲਾਂ ਨੂੰ 1 ਲੱਖ ਰੁਪਏ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਅਤੇ 25500 ਰੁਪਏ ਸਕੂਲ ਦੀ ਮੁਰੰਮਤ ਲਈ ਦਿਤੇ, ਪਿੰਡ ਬਿਹਾਲਾ ਲਈ 1 ਲੱਖ ਰੁਪਏ , ਪਿੰਡ ਹਰੀਪੁਰ ਲਈ 1 ਲੱਖ ਰੁਪਏ, ਪਿੰਡ ਬੋਹਨ ਲਈ 50 ਹਜ਼ਾਰ ਰੁਪਏ ਅਤੇ ਪਿੰਡ ਬਸੀਕਲਾਂ ਲਈ 50 ਹਜ਼ਾਰ ਰੁਪਏ ਦੇ ਚੈਕ ਵੱਖ-ਵੱਖ ਵਿਕਾਸ ਕਾਰਜ਼ਾਂ ਲਈ ਸ਼ਾਮਲ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਤਰਸੇਮ ਸਿੰਘ, ਸਰਪੰਚ ਭੀਲੋਵਾਲ ਨਿਰਮਲ ਸਿੰਘ, ਸਰਪੰਚ ਚੱਬੇਵਾਲ ਸੁਰਿੰਦਰਪਾਲ ਸਿੰਘ ਸੰਧੂ, ਪਰਮਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਵੱਖ-ਵੱਖ ਪਿੰਡਾਂ ਦੇ ਸਰਪੰਚ,ਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।

No comments:
Post a Comment