ਹੁਸ਼ਿਆਰਪੁਰ, 21 ਜਨਵਰੀ: ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਸਤਬੀਰ ਸਿੰਘ ਨੇ ਦਸਿਆ ਕਿ ਬਾਗਬਾਨੀ ਵਿਭਾਗ ਬਾਗਬਾਨਾਂ ਨੂੰ ਨਵੇਂ ਬਾਗ ਲਗਾਉਣ ਲਈ ਯੋਜਨਾਬੰਦੀ, ਮਿੱਟੀ ਦੀ ਕਿਸਮ ਦੇ ਬਣਤਰ ਅਨੁਸਾਰ ਢੁੱਕਵੇਂ ਫਲ ਦੀ ਕਾਸ਼ਤ ਦੀ ਸ਼ਿਫਾਰਸ਼ ਕਰਨ,ਚੰਗੀ ਨਸਲ ਦੇ ਬੀਮਾਰੀ ਰਹਿਤ ਬੂਟਿਆਂ ਦਾ ਪ੍ਰਬੰਧ ਕਰਕੇ ਦੇਣ, ਨਿਸ਼ਾਨਦੇਹੀ ਕਰਵਾਉਣ,ਫਲਦਾਰ ਬੂਟਿਆਂ ਦੀ ਸੁੱਚਜੀ ਦੇਖਭਾਲ,ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸਹੀ ਵਰਤੋਂ, ਸੁਚੱਜੇ ਮੰਡੀਕਰਨ ਲਈ ਧਿਆਨ ਦੇਣ ਯੋਗ ਨੁਕਤੇ ਬਾਗਬਾਨਾਂ ਤਕ ਪਹੁੰਚਾ ਕੇ ਉਨ੍ਹਾਂ ਦੇ ਬਾਗਾਂ ਦੇ ਫਲ ਦੀ ਕੁਆਲਟੀ ਤੇ ਉਤਪਾਦਕਤਾ ਵਧਾਉਣ ਲਈ ਸਹਾਇਤਾ ਦਿੰਦਾ ਹੈ। ਇਸ ਮੰਤਵ ਲਈ ਹਰ ਬਲਾਕ ਵਿਚ ਇੱਕ ਬਾਗਬਾਨੀ ਵਿਕਾਸ ਅਫਸਰ ਆਪਣੇ ਅਧੀਨ ਸਟਾਫ ਸਹਿਤ ਤਾਇਨਾਤ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਾਗਾਂ ਹੇਠ ਕੁੱਲ ਰਕਬਾ 8758 .10 ਹੈਕਟੇਅਰ ਹੈ ਜਿਸ ਵਿਚੋਂ ਕਿੰਨੂੰ ਹੇਠ ਰਕਬਾ 6338.85 ਹੈਕਟੇਅਰ ਹੈ। ਇਸ ਸਾਲ ਹੁੱਣ ਤਕ 423 .00 ਹੈਕਟੇਅਰ ਰਕਬੇ ਵਿਚ ਵੱਖ-ਵੱਖ ਫਲਾਂ ਦੀ ਪਲਾਂਟੇਸ਼ਨ ਕਰਵਾਈ ਗਈ ਹੈ। ਉਨ੍ਹਾਂ ਦਸਿਆ ਕਿ ਕਿੰਨੂੰ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿਚ ਪੰਜਾਬ ਸਰਕਾਰ ਵਲੋਂ ਦੋ ਸਿਟਰਸ ਅਸਟੇਟਾਂ ਛਾਉਣੀ ਕਲਾਂ ( ਬਜਵਾੜਾ ) ਅਤੇ ਹਰਿਆਣਾ (ਭੂੰਗਾ) ਵਿਖੇ ਬਣਾਈਆਂ ਗਈਆਂ ਹਨ। ਇਨ੍ਹਾਂ ਅਸਟੇਟਾਂ ਵਿਚ ਮਕੈਨੀਕਲ ਗਰੇਡਿੰਗ ਤੇ ਵੈਕਸਿੰਗ ਕੇਂਦਰ ਛਾਉਣੀ ਕਲਾਂ ਅਤੇ ਕੰਗਮਾਈ ਵਿਚ ਪੰਜਾਬ, ਐਗਰੀ ਐਕਸਪੋਰਟ ਕਾਰਪੋਰੇਸ਼ਨ ਵਲੋਂ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਦੇ ਬਾਗਬਾਨ ਆਪਣੇ ਫਲ ਦੀ ਗਰੇਡਿੰਗ ਤੇ ਵੈਕਸਿੰਗ ਕਰਵਾ ਕੇ ਸੁਚੱਜੀ ਪੈਕਿੰਗ ਕਰਵਾ ਕੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿਚ ਲਾਹੇਵੰਦ ਰੇਟਾਂ ਤੇ ਵੇਚ ਕੇ ਵਧੇਰੇ ਮੁਨਾਫਾ ਕਰ ਸਕਦੇ ਹਨ। ਇਸ ਮੰਤਵ ਲਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵਲੋ ਗਰੇਡਿੰਗ ਤੇ ਵੈਕਸਿੰਗ , ਪੈਕਿੰਗ ਮੈਟੀਰੀਅਲ ਅਤੇ ਟਰਾਂਸਪੋਰਟ ਤੇ ਸਬਸਿਡੀ ਦਿੰਦੀ ਹੈ । ਇਨਾਂ ਅਸਟੇਟਾਂ ਵਿਚ ਹੋਰ ਸੁਧਰੇ ਬਾਗਬਾਨੀ ਸੰਦ ਜਿਵੇਂ ਕਿ ਮਾਡਰਨ ਸਪਰੇਅਰ , ਹਾਈਡਰੋਲਿਕ ਪਰੂਨਰ ਤੇ ਹੋਰ ਸੰਦ ਬਾਗਬਾਨ ਆਪਣੀ ਵਰਤਂੋ ਲਈ ਨਿਰਧਾਰਿਤ ਕਿਰਾਏ ਤੇ ਪ੍ਰਾਪਤ ਕਰਕੇ ਲਾਭ ਉਠਾ ਸਕਦੇ ਹਨ । ਇਸ ਸਾਲ ਲਗਭਗ 3000 ਟਨ ਕਿੰਨੂ ਗਰੇਡਿੰਗ ਤੇ ਵੈਕਸਿੰਗ ਉਪਰੰਤ ਦੁਰੇਡੀਆਂ ਮੰਡੀਆਂ ਵਿਚ ਭੇਜ ਕੇ ਬਾਗਬਾਨ ਲਾਹੇਵੰਦ ਕੀਮਤ ਪ੍ਰਾਪਤ ਕਰਨਗੇ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਕੌਮੀ ਬਾਗਬਾਨੀ ਮਿਸ਼ਨ ਤਹਿਤ ਨਵੇਂ ਬਾਗ ਲਗਾਉਣ ਲਈ 50-75% ਤੱਕ ਉਤਪਾਦਨ ਦਿੱਤਾ ਜਾਂਦਾ ਹੈ । ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ ਦਵਾਈਆਂ ਆਦਿ ਤੇ 50 ਪ੍ਰਤੀਸ਼ਤ ਉਪਦਾਨ (15000 ਰੁਪਏ ਪ੍ਰਤੀ ਹੈਕਟੇਅਰ) ਪ੍ਰਤੀ ਬਾਗਬਾਨ ਦਿੱਤੀ ਜਾਂਦੀ ਹੈ। ਪਾਵਰ ਸਪਰੇਅ ਪੰਪ ਆਦਿ ਤੇ 50 ਪ੍ਰਤੀਸ਼ਤ (ਵੱਧ ਤੋਂ ਵੱਧ 17500 ਰੁਪਏ ) ਉਪਦਾਨ ਦਿੱਤਾ ਜਾਂਦਾ ਹੈ। ਬਾਗਬਾਨੀ ਵਿਭਾਗ ਸਟੇਟ ਫਾਰਮਰ ਕਮਿਸ਼ਨ ਪੰਜਾਬ ਦੀ ਸਹਾਇਤਾ ਨਾਲ ਜ਼ਿਲ੍ਹੇ ਵਿੱਚ ਨਵੀਂ ਤਕਨੀਕੀ (ਨੈਟ ਹਾਊਸ) ਰਾਹੀਂ ਸਬਜੀਆਂ ਦੀ ਕਾਸ਼ਤ ਕਰਵਾ ਕੇ ਜਿੰਮੀਦਾਰ ਭਰਾਵਾਂ ਦੀ ਆਮਦਨ ਵਿੱਚ ਚੌਖਾ ਵਾਧਾ ਕਰ ਰਿਹਾ ਹੈ ਅਤੇ ਇੱਕ ਕਨਾਲ ਦੇ ਨੈਟ ਹਾਊਸ ਉਪਰ 40 ਹਜ਼ਾਰ ਰੁਪਏ ਉਪਦਾਨ ਦੇ ਰਿਹਾ ਹੈ। ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵਿਭਾਗ ਵੱਲੋਂ ਕੁਲ 90 ਨੈਟ ਹਾਊਸ ਲਗਾਏ ਜਾ ਚੁੱਕੇ ਹਨ ਜਿਸ ਤੇ ਜਿੰਮੀਦਾਰਾਂ ਨੂੰ 36 ਲੱਖ ਰੁਪਏ ਉਪਦਾਨ ਦਿੱਤਾ ਗਿਆ ਹੈ।

No comments:
Post a Comment