ਮਾਹਿਲਪੁਰ, 19 ਜਨਵਰੀ: ਅਕਾਲੀ-ਭਾਜਪਾ ਸਰਕਾਰ ਵਲੋਂ ਖੇਡਾਂ ਨੂੰ ਉਤਸਾਹਿਤ ਕਰਨ ਲਈ ਇਸ ਸਾਲ 100 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਗਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸੱਕਤਰ ਖੇਤੀਬਾੜੀ ਵਿਭਾਗ ਸ਼੍ਰੀ ਸੋਹਨ ਸਿੰਘ ਠੰਡਲ ਨੇ ਪਿੰਡ ਜਿਆਣ ਵਿਖੇ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਨੂੰ ਸਮਰਪਿੱਤ ਪਿੰਡ ਵਾਸੀਆਂ,ਪਿੰਡ ਦੀ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਗਏ 21ਵੇਂ ਫੁੱਟਬਾਲ ਟੂਰਨਾਮੈਂਟ ਦੇ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਦੇ ਮੋਕੇ ਤੇ ਖੇਡ ਪ੍ਰੇਮੀਆ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਕਾਰਜਕਾਰੀ ਇੰਜੀਨੀਅਰ ਭੂਮੀ ਰੱਖਿਆ ਵਿਭਾਗ ਜੁਗਿੰਦਰ ਸਿੰਘ, ਐਸ ਡੀ ਓ ਨਰੇਸ਼ ਗੁਪਤਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਐਸ ਐਚ ਓ ਚੱਬੇਵਾਲ ਲਖਬੀਰ ਸਿੰਘ, ਚੇਅਰਮੈਨ ਬਲਾਕ ਸੰਮਤੀ ਪਰਮਜੀਤ ਸਿੰਘ ਪੰਜੌੜ, ਮੈਂਬਰ ਜਨਰਲ ਕੋਂਸਲ ਇਕਬਾਲ ਸਿੰਘ ਖੇੜਾ ਅਤੇ ਸੰਤ ਬਾਬਾ ਬਲਬੀਰ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਸ੍ਰ੍ਰੀ ਸੋਹਨ ਸਿੰਘ ਠੰਡਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਖੇਡ ਦਾ ਮੈਦਾਨ ਸਾਨੂੰ ਆਪਸ ਵਿਚ ਮਿਲਵਰਤਣ, ਸਦਭਾਵਨਾ, ਆਪਸੀ ਭਾਈਚਾਰਾ ਅਤੇ ਅਨੁਸ਼ਾਸ਼ਨ ਵਿਚ ਰਹਿਣਾ ਸਿਖਾਉਂਦਾ ਹੈ। ਖੇਡਾਂ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੇ, ਉਥੇ ਨੌਜਵਾਨ ਵਰਗ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਹੈ। ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵਲੋਂ ਵੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਸਾਲ ਮਾਂ-ਖੇਡ ਕਬੱਡੀ ਨੂੰ ਮਾਨਤਾ ਦੇ ਕੇ ਅੰਤਰ-ਰਾਸ਼ਟਰੀ ਪੱਧਰ ਤੇ ਕਬੱਡੀ ਮੁਕਾਬਲੇ ਕਰਵਾਏ ਗਏ ਸਨ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿਤੇ ਗਏ ਸਨ ਅਤੇ ਇਹਨਾਂ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਦਿਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਦੀ ਭਰਤੀ ਵਿਚ ਲਗਭਗ 100 ਆਸਾਮੀਆਂ ਤੇ ਸਪੋਰਟਸ ਕੋਟੇ ਦੇ ਖਿਡਾਰੀ ਭਰਤੀ ਕੀਤੇ ਜਾਣਗੇ। ਸ਼੍ਰੀ ਠੰਡਲ ਨੇ ਕਿਹਾ ਕਿ ਅੱਜ ਦੇ ਫੁਟਬਾਲ ਦੇ ਮੈਚਾਂ ਵਿਚ ਖਿਡਾਰੀਆਂ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਪਿੰਡ ਵਾਸੀਆਂ ,ਪਿੰਡ ਦੀ ਪੰਚਾਇਤ ਅਤੇ ਐਨ ਆਰ ਆਈ ਭਰਾਵਾਂ ਵਲੋਂ ਕਰਵਾਏ ਗਏ ਇਸ ਵਧੀਆ ਫੁਟਬਾਲ ਟੂਰਨਾਮੈਂਟ ਲਈ ਉਹ ਬਹੁਤ ਹੀ ਵਧਾਈ ਦੇ ਪਾਤਰ ਹਨ। ਇਸ ਮੋੌਕੇ ਤੇ ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਜੇਤੂ ਖਿਡਾਰੀਆਂ ਵਿਚ ਪਹਿਲੇ ਨੰਬਰ ਤੇ ਆਉਣ ਤੇ ਹੱਲੂਵਾਲ ਦੀ ਟੀਮ ਨੂੰ 21000 ਰੁਪਏ ਨਕਦ ਅਤੇ ਟ੍ਰਾਫੀ ਦਿਤੀ ਗਈ ਅਤੇ ਦੂਜੇ ਸਥਾਨ ਤੇ ਆਉਣ ਵਾਲੀ ਚੱਕਮੱਲਾਂ ਦੀ ਟੀਮ ਨੂੰ 15000 ਰੁਪਏ ਨਕਦ ਅਤੇ ਟ੍ਰਾਫੀ ਦਿਤੀ ਗਈ। ਇਸ ਮੌਕੇ ਤੇ ਸ਼੍ਰੀ ਠੰਡਲ ਵਲੋਂ 2 ਲੱਖ ਰੁਪਏ ਆਪਣੇ ਅਖਤਿਆਰੀ ਫੰਡ ਵਿਚੋਂ ਦੇਣ ਦਾ ਐਲਾਨ ਕੀਤਾ ਜਿਸ ਵਿਚ ਪਿੰਡ ਦੇ ਨੌਜਵਾਨ ਕਲੱਬ ਨੂੰ 50000 ਰੁਪਏ , ਸ਼ਮਸ਼ਾਨਘਾਟ ਲਈ 50000 ਰੁਪਏ ਅਤੇ 100000 ਰੁਪਏ ਸਕੂਲ ਦੀ ਮੁਰੰਮਤ ਲਈ ਸ਼ਾਮਲ ਹਨ।। ਫੁਟਬਾਲ ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਅਤੇ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ।
9 ਜਨਵਰੀ 2011 ਤੋਂ 18 ਜਨਵਰੀ 2011 ਤਕ ਚਲੇ ਇਸ ਫੁਟਬਾਲ ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਦੀਆਂ 32 ਟੀਮਾਂ ਨੇ ਭਾਗ ਲਿਆ ।ਜਿਸ ਵਿਚ ਪਹਿਲਾ ਸੈਮੀਫਾਈਨਲ ਮੈਚ ਹੱਲੂਵਾਲ ਅਤੇ ਖੈਰੜ ਅੱਛਰਵਾਲ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਚ ਹੱਲੂਵਾਲ ਦੀ ਟੀਮ ਨੇ 2-1 ਗੋਲ ਤੇ ਜਿੱਤ ਹਾਸਲ ਕੀਤੀ। ਦੂਜਾ ਸੈਮੀਫਾਈਨਲ ਮੈਚ ਚੱਕਮੱਲਾਂ ਅਤੇ ਮੇਘੋਵਾਲ ਟੀਮ ਵਿਚਕਾਰ ਹੋਇਆ ਜਿਸ ਵਿਚ ਚੱਕਮੱਲਾਂ ਦੀ ਟੀਮ ਨੇ 2-0 ਨਾਲ ਜਿੱਤ ਹਾਸਲ ਕੀਤੀ। ਫਾਈਨਲ ਮੈਚ ਹੱਲੂਵਾਲ ਅਤੇ ਚੱਕਮੱਲਾਂ ਦੀ ਟੀਮ ਵਿਚਕਾਰ ਹੋਇਆ। ਦੋਨਾਂ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 3-3 ਗੋਲ ਕਰਕੇ ਬਰਾਬਰ ਰਹੀਆਂ ਜਿਸ ਤੇ ਟਾਈਬ੍ਰੇਕਰ ਰਾਹੀਂ ਜਿੱਤ ਹਾਰ ਦਾ ਫੈਸਲਾ ਕੀਤਾ ਗਿਆ ਅਤੇ ਹੱਲੂਵਾਲ ਦੀ ਟੀਮ ਪਹਿਲੇ ਸਥਾਨ ਤੇ ਚੱਕਮੱਲਾਂ ਦੀ ਟੀਮ ਦੂਜੇ ਸਥਾਨ ਤੇ ਰਹੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸਰਪੰਚ ਤਰਸੇਮ ਸਿੰਘ, ਹਰਬੰਸ ਸਿੰਘ, ਨਵਦੀਪ ਸਿੰਘ, ਬਲਜੀਤ ਸਿੰਘ, ਜਸਬੀਰ ਸਿੰਘ, ਸੂਰਜ ਝੂਟੀ, ਪਰਮਿੰਦਰ ਸਿੰਘ, ਅਵਤਾਰ ਸਿੰਘ ਤਾਰੀ ,ਨਿਰਮਲ ਸਿੰਘ, ਸਰਪੰਚ ਭੀਲੋਵਾਲ, ਸੁਰਿੰਦਰਪਾਲ ਸਿੰਘ ਸੰਧੂ, ਸਰਪੰਚ ਚੱਬੇਵਾਲ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।

No comments:
Post a Comment