ਹੁਸ਼ਿਆਰਪੁਰ, 19 ਜਨਵਰੀ: ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਿਜ਼ ਅਫ਼ਸਰ ਹੁਸ਼ਿਆਰਪੁਰ ਸ਼੍ਰੀ ਧਰਮਦੱਤ ਤਰਨਾਚ ਨੇ ਦਸਿਆ ਕਿ ਜਨਗਣਨਾ 2011 ਦੇ ਦੂਜੇ ਗੇੜ ਦਾ ਕੰਮ 9 ਫਰਵਰੀ 2011 ਤੋਂ ਸ਼ੁਰੂ ਹੋ ਕੇ 28 ਫਰਵਰੀ 2011 ਤਕ ਚਲੇਗਾ। ਇਸ ਸਬੰਧੀ ਰਿਹਸਲਾਂ/ਟਰੇਨਿੰਗਾਂ ਦੇਣ ਦਾ ਕੰਮ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਚਲ ਰਿਹਾ ਹੈ। ਸ਼੍ਰੀ ਤਰਨਾਚ ਨੇ ਸਮੂਹ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾ ਨੂੰ ਕਿਹਾ ਕਿ ਜਨਗਣਨਾ 2011 ਦਾ ਕੰਮ ਰਾਸ਼ਟਰੀ ਪੱਧਰ ਤੇ ਆਪਸੀ ਸਹਿਯੋਗ ਨਾਲ ਨੇਪਰੇ ਚਾੜਨਾ ਹੈ। ਜਿਸ ਵਿਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਦੀ ਅਤਿ ਲੋੜ ਹੈ। ਇਸ ਲਈ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪੂਰੇ ਤਨ-ਮਨ ਨਾਲ ਇਸ ਰਾਸ਼ਟਰੀ ਕਾਰਜ਼ ਨੂੰ ਸਮਾਂ ਬੱਧ ਢੰਗ ਨਾਲ ਮੁਕੰਮਲ ਕਰਨ ਵਿਚ ਪੂਰਾ-ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦਸਿਆ ਕਿ ਇਸ ਸਬੰਧੀ ਕੁੱਝ ਕਰਮਚਾਰੀਆਂ ਵਲੋਂ ਇਨ੍ਹਾਂ ਟ੍ਰੇਨਿੰਗਾਂ ਦੌਰਾਨ ਆਪਣੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ । ਜਿਸ ਵਿਚ ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਜਨਗਣਨਾ ਦੇ ਕਾਰਜ ਦੌਰਾਨ ਸਮਾਂ ਨਿਰਧਾਰਤ ਕੀਤਾ ਜਾਵੇ। ਸ਼੍ਰੀ ਤਰਨਾਚ ਨੇ ਕਿਹਾ ਕਿ ਕਰਮਚਾਰੀਆਂ ਦਾ ਮੰਗ ਪੱਤਰ ਸਰਕਾਰ ਨੂੰ ਵਿਚਾਰਨ ਅਤੇ ਯੋਗ ਕਾਰਵਾਈ ਹਿਤ ਤੁਰੰਤ ਭੇਜ ਦਿਤਾ ਜਾਵੇਗਾ। ਉਹਨਾਂ ਜਨਗਣਨਾ ਲਈ ਤਾਇਨਾਤ ਕਰਮਚਾਰੀਆਂ ਨੂੰ ਚੰਗੇ ਮਾਹੌਲ ਵਿਚ ਇਸ ਰਾਸ਼ਟਰੀ ਕਾਰਜ ਨੂੰ ਨਿਰਵਿਘਨ ਤਰੀਕੇ ਨਾਲ ਕਰਨ ਲਈ ਕਿਹਾ। ਉਹਨਾ ਕਿਹਾ ਕਿ ਚੰਗੇ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦਾ ਪ੍ਰਸ਼ਾਸ਼ਨ ਵਲੋਂ ਪੂਰਾ-ਪੂਰਾ ਸਤਿਕਾਰ ਅਤੇ ਸਨਮਾਨ ਕੀਤਾ ਜਾਵੇਗਾ ਪਰ ਇਸ ਰਾਸ਼ਟਰੀ ਕਾਰਜ਼ ਵਿਚ ਅੜਚਨ ਪੈਦਾ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਦੇ ਖਿਲਾਫ ਰੂਲਾਂ ਤਹਿਤ ਸਖਤ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।

No comments:
Post a Comment