ਹੁਸ਼ਿਆਰਪੁਰ, 29 ਜਨਵਰੀ: ਹੁਸ਼ਿਆਰਪੁਰ ਤੋਂ ਥੋੜੀ ਦੂਰ ਪਿੰਡ ਖੜਕਾਂ ਵਿਖੇ 60 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਜ਼ਮੀਨ ਵਿੱਚ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੀ ਉਸਾਰੀ ਕੀਤੀ ਜਾਵੇਗੀ ਜਿਸ ਦਾ ਨੀਂਹ ਪੱਥਰ ਜਲਦੀ ਹੀ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਰੱਖਣਗੇ। ਇਹ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਸਥਾਨਕ ਪੰਚਾਇਤ ਘਰ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਕੈਂਪਸ ਆਫਿਸ ਨੂੰ ਸ਼ੁਰੂ ਕਰਨ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਸੂਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਬਣਾਉਣ ਸਬੰਧੀ 25 ਏਕੜ ਜਮੀਨ ਪਿੰਡ ਖੜਕਾਂ ਦੀ ਪੰਚਾਇਤ ਨੇ ਸਰਕਾਰ ਨੂੰ ਸਰਵਸੰਮਤੀ ਨਾਲ ਟਰਾਂਸਫਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਯੂਨੀਵਰਸਿਟੀ ਦੀ ਇਮਾਰਤ ਦੇ ਨਿਰਮਾਣ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਸਥਾਨਕ ਪੰਚਾਇਤ ਭਵਨ ਵਿਖੇ ਇਹ ਯੂਨੀਵਰਸਿਟੀ ਬਕਾਇਦਾ ਆਪਣਾ ਕੰਮ ਕਰੇਗੀ ਅਤੇ ਇਸ ਦਾ ਸੈਸ਼ਨ ਇਸ ਸਾਲ ਤੋਂ ਪੰਚਾਇਤ ਭਵਨ ਵਿਖੇ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਬਣਨ ਨਾਲ ਪੰਜਾਬ ਦੇ ਲੋਕਾਂ ਦਾ ਅਤੇ ਖਾਸ ਕਰਕੇ ਹੁਸ਼ਿਆਰਪੁਰ ਦੇ ਲੋਕਾਂ ਦਾ ਸੂਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਲੋਕਾਂ ਲਈ ਇੱਕ ਵਰਦਾਨ ਸਾਬਤ ਹੋਵੇਗੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਸੰਸਾਰ ਦੇ ਨਕਸ਼ੇ ਤੇ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਿੰਦੁਸਤਾਨ ਵਿੱਚ ਪਹਿਲਾਂ ਦੋ ਸਰਕਾਰੀ ਆਯੂਰਵੈਦਿਕ ਯੂਨੀਵਰਸਿਟੀਆਂ ਰਾਜਸਥਾਨ ਅਤੇ ਗੁਜ਼ਰਾਤ ਵਿੱਚ ਚਲ ਰਹੀਆਂ ਹਨ ਅਤੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹਿੰਦੁਸਤਾਨ ਦੀ ਤੀਜੀ ਸਰਕਾਰੀ ਆਯੂਰਵੈਦਿਕ ਯੂਨੀਵਰਸਿਟੀ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੇ ਕੰਮਕਾਜ ਸ਼ੁਰੂ ਹੋਣ ਨਾਲ ਆਯੂਰਵੈਦਿਕ ਦੇ 43 ਕਾਲਜ ਜਿਨ੍ਹਾਂ ਵਿੱਚ 12 ਆਯੂਰਵੈਦਿਕ ਡਿਗਰੀ ਕਾਲਜ, ਹੋਮਿਉਪੈਥੀ ਦੇ 4 ਕਾਲਜ ਅਤੇ 27 ਆਯੂਰਵੈਦਿਕ ਡਿਪਲੋਮਾ ਕੋਰਸ ਵਾਲੇ ਕਾਲਜ ਜੋ ਇਸ ਵੇਲੇ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਚਲ ਰਹੇ ਹਨ, ਉਹ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਅਧੀਨ ਆ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਬੀ ਫਾਰਮੇਸੀ ਅਤੇ ਐਮ ਫਾਰਮੇਸੀ ਦੇ ਕੋਰਸ ਵੀ ਸ਼ੁਰੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਵਿੱਚ ਖੜਕਾਂ ਪਿੰਡ ਦੇ ਯੋਗ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਮੁਹੱਈਆ ਦਿੱਤਾ ਜਾਵੇਗਾ।
ਸ੍ਰੀ ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਉਸਾਰੀ ਲਈ ਪਹਿਲੇ ਫੇਸ ਵਿੱਚ 20 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਯੂਨੀਵਰਸਿਟੀ ਦੇ ਸ਼ੁਰੂ ਹੋਣ ਨਾਲ ਕੈਂਪ ਆਫਿਸ ਵਿਖੇ ਪ੍ਰਬੰਧਕੀ ਬਲਾਕ, ਆਯੂਰਵੈਦਿਕ ਦਵਾਈਆਂ ਦੀ ਪ੍ਰਯੋਗਸ਼ਾਲਾ, ਆਯੂਰਵੈਦਿਕ ਜੜੀ-ਬੂਟੀਆਂ ਲਈ ਹਰਬਲ ਗਾਰਡਨ, ਹਸਪਤਾਲ ਅਤੇ ਇਸ ਵਿੱਚ ਇੱਕ ਆਯੂਰਵੈਦਿਕ ਕਾਲਜ ਖੋਲ੍ਹਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਦੇ ਕੰਮ-ਕਾਰ ਦੀ ਦੇਖ-ਰੇਖ ਲਈ ਪੰਜਾਬ ਸਰਕਾਰ ਵੱਲੋਂ ਡਾਕਟਰ ਰਵਿੰਦਰ ਕੌਰ ਕੰਟਰੋਲਰ ਪ੍ਰੀਖਿਆਵਾਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੂੰ ਲਗਾਇਆ ਗਿਆ ਹੈ।
ਇਸ ਮੌਕੇ ਤੇ ਸ੍ਰ: ਸੀਤਲ ਸਿੰਘ ਮੁੱਖ ਸੰਸਦੀ ਸਕੱਤਰ ਡਾਕਟਰੀ ਸਿੱਖਿਆ ਤੇ ਖੋਜ, ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਸੰਸਦੀ ਸਕੱਤਰ ਲੋਕ ਨਿਰਮਾਣ, ਡਾ ਐਸ ਐਸ ਗਿੱਲ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫਰੀਦਕੋਟ, ਸ੍ਰੀ ਕਮਲ ਸ਼ਰਮਾ, ਡਾ ਏ ਐਸ ਥਿੰਦ ਪ੍ਰਧਾਨ ਗੁਰੂ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ, ਸ੍ਰੀ ਸੋਮ ਪ੍ਰਕਾਸ਼, ਡਾ ਜੈ ਕਿਸ਼ਨ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਤੇ ਖੋਜ ਪੰਜਾਬ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਗੁਰਮੇਲ ਰਾਮ ਝਿੰਮ, ਬਾਬਾ ਰਾਮ ਮੂਰਤੀ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ, ਸੰਤ ਨਿਰਮਲ ਦਾਸ, ਬਾਬਾ ਰਣਜੀਤ ਸਿੰਘ, ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ, ਵੱਖ-ਵੱਖ ਸੰਤ ਸਮਾਜ ਦੇ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਤਹਿਸੀਲਦਾਰ ਵਿਜੇ ਕੁਮਾਰ ਸ਼ਰਮਾ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਤੇ ਸ੍ਰੀ ਕਮਲਜੀਤ ਸੇਤੀਆ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਸ੍ਰ੍ਰੀਮਤੀ ਆਯੂਰਵੈਦਿਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗਾ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ, ਪਤਵੰਤੇ ਅਤੇ ਵੱਖ-ਵੱਖ ਸੰਤ ਸਮਾਜ ਦੇ ਨੁਮਾਇੰਦਿਆਂ ਦਾ ਸਨਮਾਨ ਵੀ ਕੀਤਾ ਗਿਆ।

No comments:
Post a Comment