ਸੇਫ਼ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਇਨਸਪੈਕਸ਼ਨ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਾਰੈਂਸ ਪਬਲਿਕ ਹਾਈ ਸਕੂਲ ਚੱਬੇਵਾਲ ਅਤੇ ਸ੍ਰੀ ਗੁਰੂ ਨਾਨਕ ਪਬਲਿਕ ਹਾਈ ਸਕੂਲ ਬਸੀ ਸਕੂਲਾਂ ਦੀ ਚੈਕਿੰਗ ਕਰਕੇ 4 ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਲਾਰੈਂਸ ਪਬਲਿਕ ਹਾਈ ਸਕੂਲ ਚੱਬੇਵਾਲ ਦੀ 1 ਬੱਸ ਅਤੇ ਸ੍ਰੀ ਗੁਰੂ ਨਾਨਕ ਪਬਲਿਕ ਹਾਈ ਸਕੂਲ ਬਸੀ ਦੀਆਂ 3 ਬੱਸਾਂ,
ਜੋ ਕਿ ਸੇਫ਼ ਸਕੂਲ ਪਾਲਿਸੀ ਤਹਿਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਸਨ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨਸਪੈਕਸ਼ਨ ਕਮੇਟੀ ਵਲੋਂ ਜੀ.ਐਮ.ਏ. ਸਿਟੀ ਪਬਲਿਕ ਸਕੂਲ ਚੱਬੇਵਾਲ ਵਿਖੇ ਵੀ ਚੈਕਿੰਗ ਕੀਤੀ ਗਈ ਅਤੇ ਇਸ ਸਕੂਲ ਦੀਆਂ ਸਾਰੀਆਂ ਬੱਸਾਂ ਸੇਫ਼ ਸਕੂਲ ਪਾਲਿਸੀ ਤਹਿਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਪਾਈਆਂ ਗਈਆਂ। ਉਨ੍ਹਾਂ ਪੰਜਾਬ ਰਾਜ ਬਾਲ ਸੁਰੱਖਿਆ ਮਿਸ਼ਨ ਮੁਹਾਲ ਵਲੋਂ ਜਾਰੀ ਹੋਈਆਂ ਹਦਾਇਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲੀ ਬੱਸਾਂ ਦਾ ਰੰਗ ਪੀਲਾ, ਫਸਟ ਏਠ ਕਿਟ, ਅੱਗ ਕੰਟਰੋਲ ਯੰਤਰ, ਜਿਸ ਬੱਸ ਵਿੱਚ ਬੱਚੇ ਸਫ਼ਰ ਕਰ ਰਹੇ ਹੋਣ, ਉਸ ਵਿੱਚ ਮਹਿਲਾਂ ਸੇਵਾਦਾਰ ਦਾ ਹੋਣਾ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸ਼ਨ ਨੂੰ ਸਕੂਲ ਦੇ ਡਰਾਇਵਰਾਂ, ਕੰਡਕਟਰਾਂ ਅਤੇ ਸਕੂਲ ਸਟਾਫ਼ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਉਣੀ ਚਾਹੀਦੀ ਹੈ। ਚੈਕਿੰਗ ਟੀਮ ਵਿੱਚ ਬਾਲ ਸੁਰੱਖਿਆ ਅਫ਼ਸਰ ਮੈਡਮ ਅੰਕਿਤਾ ਅਤੇ ਏ.ਐਸ.ਆਈ. ਸ੍ਰੀ ਸੂਰਜ ਮੋਹਨ ਵੀ ਹਾਜ਼ਰ ਸਨ।
No comments:
Post a Comment