ਹੁਸ਼ਿਆਰਪੁਰ, 3 ਅਪ੍ਰੈਲ:
ਸੇਫ਼ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਇਨਸਪੈਕਸ਼ਨ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸਾਂ ਅਧੀਨ ਐਪੀਟੋਮ ਵਰਲਡ ਸਕੂਲ ਦੀਆਂ 4 ਅਤੇ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੀਆਂ 9 ਬੱਸਾਂ ਸਮੇਤ ਕੁਲ 13 ਬੱਸਾਂ ਦੇ ਚਲਾਨ ਕੱਟੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਐਪੀਟੋਮ ਵਰਲਡ ਸਕੂਲ ਦੀਆਂ 6 ਬੱਸਾਂ ਦੀ ਚੈਕਿੰਗ ਦੌਰਾਨ 4 ਬੱਸਾਂ ਦੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਬੱਸਾਂ ਵਿੱਚ ਇਕ ਗੱਡੀ 'ਤੇ ਨੰਬਰ ਪਲੇਟ ਅਤੇ ਕਾਗਜ਼ ਸਬੰਧੀ ਕਈ ਕਮੀਆਂ ਪਾਈਆਂ ਗਈਆਂ ਸਨ। ਉਨ੍ਹਾਂ ਨੇ ਸਕੂਲ ਟਰਾਂਸਪੋਰਟ ਇੰਚਾਰਜ ਨੂੰ ਸਕੂਲੀ ਬੱਸਾਂ ਵਿੱਚ ਪਾਈਆਂ ਖਾਮੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ 10 ਅਪ੍ਰੈਲ ਤੱਕ ਸਾਰੀਆਂ ਕਮੀਆਂ ਦੂਰ ਕਰਨ ਸਬੰਧੀ ਹਦਾਇਤ ਕੀਤੀ।
ਉਧਰ ਟੀਮ ਵਲੋਂ ਸੇਟ ਪਾਲ ਕਾਨਵੈਂਟ ਸਕੂਲ ਦਸੂਹਾ ਦੀ ਚੈਕਿੰਗ ਦੌਰਾਨ 9 ਬੱਸਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਟਰਾਂਸਪੋਰਟ ਇੰਚਾਰਜ ਅਤੇ ਪ੍ਰਿੰਸੀਪਲ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਸਬੰਧੀ ਹਦਾਇਤ ਕੀਤੀ ਗਈ ਹੈ। ਇਸ ਦੌਰਾਨ ਚੈਕਿੰਗ ਟੀਮ ਵਿੱਚ ਬਾਲ ਸੁਰੱਖਿਆ ਅਫ਼ਸਰ ਸ੍ਰੀ ਯੋਗੇਸ਼ ਕੁਮਾਰ, ਲੀਗਲ-ਕਮ-ਪ੍ਰੋਬੇਸ਼ਨ ਅਫ਼ਸਰ ਸ੍ਰੀ ਸੁਖਜਿੰਦਰ ਸਿੰਘ, ਸੋਸ਼ਲ ਵਰਕਰ ਸ੍ਰੀ ਹਰਪ੍ਰੀਤ ਸਿੰਘ, ਇੰਸਪੈਕਟਰ ਸ੍ਰੀ ਗੋਲਡੀ, ਏ.ਐਸ.ਆਈ. ਸ੍ਰੀ ਨਰੇਸ਼ ਕੁਮਾਰ ਅਤੇ ਆਰ.ਟੀ.ਏ ਦਫ਼ਤਰ ਤੋਂ ਸ੍ਰੀ ਬੇਅੰਤ ਸਿੰਘ ਵੀ ਮੌਜੂਦ ਸਨ।

No comments:
Post a Comment