ਹੁਸ਼ਿਆਰਪੁਰ, 20 ਅਪ੍ਰੈਲ:
ਗਰਮੀਆਂ ਦੇ ਸੀਜ਼ਨ ਦੌਰਾਨ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਵਣ ਮੰਡਲ ਦਫ਼ਤਰ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਟੈਲੀਫੋਨ ਨੰ: 01882-250715 ਹੈ। ਇਹ ਕੰਟਰੋਲ ਰੂਮ 24 ਘੰਟੇ ਖੁੱਲ੍ਹਾ ਰਹੇਗਾ ਅਤੇ ਹਰ ਸਮੇਂ ਇਕ ਕਰਮਚਾਰੀ ਡਿਊਟੀ 'ਤੇ ਤਾਇਨਾਤ ਰਹੇਗਾ। ਇਹ ਜਾਣਕਾਰੀ ਦਿੰਦੇ ਹੋਏ ਵਣ ਮੰਡਲ ਅਫ਼ਸਰ ਸ੍ਰੀ ਸੁਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਕੰਟਰੋਲ ਰੂਮ ਵਿੱਚ ਤਾਇਨਾਤ ਕਰਮਚਾਰੀ ਕਿਸੇ ਵੀ ਜੰਗਲ ਵਿੱਚ ਲੱਗੀ ਅੱਗ ਵਾਲੇ ਸੰਦੇਸ਼ ਪ੍ਰਾਪਤ ਕਰੇਗਾ ਅਤੇ ਇਸ ਦਾ ਰਿਕਾਰਡ ਵੀ ਮੇਨਟੇਨ ਕਰੇਗਾ। ਇਸ ਅੱਗ ਸਬੰਧੀ ਸੂਚਨਾ ਉਹ ਸਬੰਧਤ ਵਣ ਰੇਂਜ ਅਫ਼ਸਰ ਅਤੇ ਹੇਠਲੇ ਕਾਰਜਕਾਰੀ ਅਮਲੇ ਨੂੰ ਤੁਰੰਤ ਦੇਵਾਗਾ, ਤਾਂ ਜੋ ਅੱਗ 'ਤੇ ਕਾਬੂ ਪਾਉਣ ਲਈ ਕਾਰਵਾਈ ਤੁਰੰਤ ਕੀਤੀ ਜਾ ਸਕੇ। ਇਹ ਕੰਟਰੋਲ ਰੂਮ 30 ਜੂਨ ਤੱਕ ਕੰਮ ਕਰੇਗਾ।
No comments:
Post a Comment