13 ਅਪ੍ਰੈਲ ਬਾਅਦ ਦੁਪਹਿਰ 3 ਵਜੇਂ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਪੇਸ਼ਗੀ ਰਕਮ ਦਾ ਡੀ.ਡੀ.
ਹੁਸ਼ਿਆਰਪੁਰ, 2 ਅਪ੍ਰੈਲ:
ਵਿੱਤੀ ਸਾਲ 2018-19 ਭਾਵ 1 ਮਈ 2018 ਤੋਂ 31 ਮਾਰਚ 2019 ਦੇ ਸਮੇਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਠੇਕਾ ਚਾਹ ਕੰਟੀਨ ਅਤੇ ਠੇਕਾ ਸਾਈਕਲ ਸਟੈਂਡ ਦੇ ਠੇਕਿਆਂ ਦੀ ਨਿਲਾਮੀ ਮਿਤੀ 16 ਅਪ੍ਰੈਲ 2018 ਨੂੰ ਬਾਅਦ ਦੁਪਹਿਰ 3 ਵਜੇਂ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਜੀ ਦੇ ਦਫ਼ਤਰੀ ਕਮਰੇ ਵਿੱਚ ਹੋਵੇਗੀ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਓਪਰੇਸ਼ਨ ਅਤੇ ਮੈਨਟੀਨੈਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਠੇਕਾ ਚਾਹ ਕੰਟੀਨ ਲਈ ਰਾਖਵੀ ਕੀਮਤ 7 ਲੱਖ 10 ਹਜ਼ਾਰ ਰੁਪਏ ਅਤੇ ਠੇਕਾ ਸਾਈਕਲ ਸਟੈਂਡ ਲਈ ਰਾਖਵੀ ਕੀਮਤ 10 ਲੱਖ 33 ਹਜ਼ਾਰ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੇ-ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 50 ਹਜ਼ਾਰ ਰੁਪਏ ਪੇਸ਼ਗੀ ਰਕਮ ਡਿਮਾਂਡ ਡਰਾਫਟ ਰਾਹੀਂ ਜੋ ਕਿ ਚੇਅਰਮੈਨ ਓਪਰੇਸ਼ਨ ਐਂਡ ਮੈਨਟੀਨੈਸ ਸੁਸਾਇਟੀ ਹੁਸ਼ਿਆਰਪੁਰ ਦੇ ਹੱਕ ਵਿੱਚ ਹੋਵੇ, ਜਮ੍ਹਾਂ ਕਰਵਾਉਣ ਉਪਰੰਤ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਪੇਸ਼ਗੀ ਰਕਮ ਦਾ ਡੀ.ਡੀ. ਜ਼ਿਲ੍ਹਾ ਨਾਜਰ, ਡੀ.ਸੀ. ਦਫ਼ਤਰ, ਹੁਸ਼ਿਆਰਪੁਰ ਪਾਸ ਕਮਰਾ ਨੰਬਰ 1 ਵਿੱਚ ਮਿਤੀ 13 ਅਪ੍ਰੈਲ 2018 ਬਾਅਦ ਦੁਪਹਿਰ 3 ਵਜੇਂ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ, ਜੋ ਕਿ ਸਫਲ ਬੋਲੀਕਾਰ ਤੋਂ ਇਲਾਵਾ ਬਾਕੀਆਂ ਦਾ ਡੀ.ਡੀ. ਵਾਪਸ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੋਲੀ ਦੀਆਂ ਸ਼ਰਤਾਂ ਦੀ ਕਾਪੀ ਹਰ ਬੋਲੀਕਾਰ 4 ਅਪ੍ਰੈਲ 2018 ਤੋਂ ਨਜਾਰਤ ਸ਼ਾਖਾ ਕਰਮਾਂ ਨੰ: 1 ਤੋਂ ਇਕ ਹਜ਼ਾਰ ਰੁਪਏ ਦੀ ਕੀਮਤ ਅਦਾ ਕਰਕੇ ਪ੍ਰਾਪਤ ਕਰ ਸਕਦਾ ਹੈ।

No comments:
Post a Comment