-ਡਿਪਟੀ ਕਮਿਸ਼ਨਰ ਨੇ ਡਰਾਅ ਕੱਢ ਕੇ ਠੇਕਿਆਂ ਦੀ ਨਿਲਾਮੀ ਦੀ ਕੀਤੀ ਸ਼ੁਰੂਆਤ
-ਜ਼ਿਲ੍ਹੇ ਨੂੰ 222,39,17,595 ਰੁਪਏ ਦਾ ਆਵੇਗਾ ਸਲਾਨਾ ਮਾਲੀਆ : ਡਿਪਟੀ ਕਮਿਸ਼ਨਰ
- ਨਿਲਾਮੀ ਮੌਕੇ 4 ਕਰੋੜ 58 ਲੱਖ 78 ਹਜ਼ਾਰ 351 ਰੁਪਏ ਦੀ ਜ਼ਮਾਨਤੀ ਰਾਸ਼ੀ ਜਮ੍ਹਾ ਕਰਵਾਈ ਗਈ : ਭਾਂਵਰਾ
ਹੁਸ਼ਿਆਰਪੁਰ, 29 ਮਾਰਚ: ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਲਈ ਡਰਾਅ ਸਥਾਨਕ ਗਾਰਡਨ ਕੋਰਟ ਪੈਲਸ ਹੁਸ਼ਿਆਰਪੁਰ ਵਿਖੇ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਤਰੀਕੇ ਨਾਲ ਕੱਢੇ ਗਏ। ਡਿਪਟੀ ਕਮਿਸ਼ਨਰ ਨੇ ਠੇਕਿਆਂ ਦੀ ਅਲਾਟਮੈਂਟ ਦੀ ਸ਼ੁਰੂਆਤ ਕਰਦੇ ਹੋਏ ਤਲਵਾੜਾ ਗਰੁੱਪ ਦਾ ਡਰਾਅ ਕੱਢਿਆ ਜੋ ਮੈਸ ਕੰਚਨ ਦੇ ਨਾਂ 'ਤੇ ਨਿਕਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਆਬਕਾਰੀ ਪਾਲਿਸੀ-2017-18 ਅਨੁਸਾਰ ਜ਼ਿਲ੍ਹੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਕਰਨ ਲਈ ਹੁਸ਼ਿਆਰਪੁਰ ਜ਼ਿਲ੍ਹੇ ਨੂੰ 9 ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਮਿਉਂਸਪਲ ਕਾਰਪੋਰੇਸ਼ਨ ਨੂੰ ਜ਼ੋਨ-1 ਅਤੇ ਜ਼ੋਨ-2 ਦਾ ਨਾਂ ਦਿੱਤਾ ਗਿਆ, ਜਦਕਿ ਬਾਕੀ ਗਰੁੱਪਾਂ ਨੂੰ ਗੜ੍ਹਸ਼ੰਕਰ, ਮਾਹਿਲਪੁਰ, ਹਰਿਆਣਾ, ਟਾਂਡਾ, ਦਸੂਹਾ, ਮੁਕੇਰੀਆਂ ਅਤੇ ਤਲਵਾੜਾ ਵਿੱਚ ਵੰਡਿਆ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਨੂੰ 9 ਗਰੁੱਪਾਂ ਵਿੱਚ ਵੰਡ ਕੇ ਕੱਢੇ ਗਏ ਡਰਾਅ ਤੋਂ ਆਬਕਾਰੀ ਤੇ ਕਰ ਵਿਭਾਗ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ 222,39,17,595 ਰੁਪਏ ਦਾ ਮਾਲੀਆ ਆਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਉਲੀਕੀ ਗਈ ਆਬਕਾਰੀ ਪਾਲਿਸੀ 2017-18 ਅਨੁਸਾਰ ਜ਼ਿਲ੍ਹੇ ਲਈ ਦੇਸੀ ਸ਼ਰਾਬ ਦਾ ਕੋਟਾ 12.25 ਪ੍ਰਤੀਸ਼ਤ ਅਤੇ ਅੰਗਰੇਜ਼ੀ ਸ਼ਰਾਬ ਦਾ ਕੋਟਾ 19 ਪ੍ਰਤੀਸ਼ਤ ਘਟਾਇਆ ਗਿਆ ਹੈ।
ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੈਡਮ ਹਰਦੀਪ ਭਾਂਵਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਆਬਕਾਰੀ ਤੇ ਕਰ ਵਿਭਾਗ ਨੂੰ 222 ਕਰੋੜ 39 ਲੱਖ 17 ਹਜ਼ਾਰ 595 ਰੁਪਏ ਦਾ ਮਾਲੀਆ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ ਹੁਸ਼ਿਆਰਪੁਰ ਜ਼ੋਨ-1 ਵਿੱਚ 37 ਕਰੋੜ, ਜ਼ੋਨ-2 ਵਿੱਚ ਵੀ 37 ਕਰੋੜ, ਹਰਿਆਣੇ ਵਿੱਚ 22 ਕਰੋੜ 25 ਲੱਖ, ਟਾਂਡਾ 25 ਕਰੋੜ 14 ਲੱਖ 17 ਹਜ਼ਾਰ 595, ਦਸੂਹਾ 20 ਕਰੋੜ 50 ਲੱਖ, ਤਲਵਾੜਾ 16 ਕਰੋੜ 50 ਲੱਖ, ਮੁਕੇਰੀਆਂ 20 ਕਰੋੜ, ਮਾਹਿਲਪੁਰ 21 ਕਰੋੜ 50 ਲੱਖ, ਗੜ੍ਹਸ਼ੰਕਰ 22 ਕਰੋੜ 50 ਲੱਖ ਰੁਪਏ ਦਾ ਮਾਲੀਆ ਇਕੱਤਰ ਹੋਵੇਗਾ। ਉਨ੍ਹਾਂ ਕਿਹਾ ਕਿ ਨਿਲਾਮੀ ਮੌਕੇ 'ਤੇ ਜਮ੍ਹਾ ਕਰਵਾਈ ਗਈ ਜ਼ਮਾਨਤੀ ਰਾਸ਼ੀ ਵਿੱਚ 4 ਕਰੋੜ 58 ਲੱਖ 78 ਹਜ਼ਾਰ 351 ਰੁਪਏ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਤਲਵਾੜਾ ਗਰੁੱਪ ਦਾ ਡਰਾਅ ਡਿਪਟੀ ਕਮਿਸ਼ਨਰ ਵਲੋਂ ਕੱਢਿਆ ਗਿਆ, ਜੋ ਮੈਸ ਕੰਚਨ ਦੇ ਨਾਂ 'ਤੇ ਨਿਕਲਿਆ, ਜਦਕਿ ਬਾਕੀ ਗਰੁੱਪਾਂ ਦੇ ਕੱਢੇ ਗਏ ਡਰਾਅ ਅਨੁਸਾਰ ਹੁਸ਼ਿਆਰਪੁਰ ਸਿਟੀ ਜ਼ੋਨ-1 ਵਿੱਚ ਸ੍ਰੀ ਰਾਕੇਸ਼ ਸਹਿਗਲ, ਜ਼ੋਨ ਨੰ:-2 ਜਸਦੀਪ ਕੌਰ ਚੱਢਾ, ਹਰਿਆਣਾ ਵਿੱਚ ਰਜਿੰਦਰ ਪਾਲ, ਟਾਂਡਾ ਵਿੱਚ ਮੈਸ ਹੁਸ਼ਿਆਰਪੁਰ ਵਾਈਨ, ਦਸੂਹਾ ਕ੍ਰਿਸ਼ਨ ਦੇਵ, ਮੁਕੇਰੀਆਂ ਕ੍ਰਿਸ਼ਨ ਦੇਵ, ਮਾਹਿਲਪੁਰ ਹੁਸ਼ਿਆਰਪੁਰ ਟੇਡਰਜ਼ ਅਤੇ ਗੜ੍ਹਸ਼ੰਕਰ ਗਰੁੱਪ ਵਿੱਚ ਹੁਸ਼ਿਆਰਪੁਰ ਵਾਈਨ ਗਰੁੱਪਾਂ ਦੇ ਡਰਾਅ ਨਿਕਲੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭੰਗ ਦੇ ਲਾਇਸੰਸ ਦਾ ਡਰਾਅ ਵੀ ਕੱਢਿਆ ਗਿਆ ਜੋ ਸੰਜੀਵ ਕੁਮਾਰ ਰਾਣਾ ਦੇ ਨਾਂ 'ਤੇ ਨਿਕਲਿਆ।
ਮੈਡਮ ਭਾਂਵਰਾ ਨੇ ਦੱਸਿਆ ਕਿ ਪਾਰਦਰਸ਼ਤਾ ਨਾਲ ਹੋਈ ਠੇਕਿਆਂ ਦੀ ਨਿਲਾਮੀ ਵਿੱਚ ਜਿਲ੍ਹੇ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਸੀਨੀਅਰ ਵਕੀਲ, ਚਾਰਟਡ ਅਕਾਊਂਟੈਂਟ ਅਤੇ ਮੀਡੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ, ਜਿਨ੍ਹਾਂ ਦੀ ਹਾਜ਼ਰੀ ਵਿੱਚ ਪੰਜਾਬ ਸਰਕਾਰ ਦੁਆਰਾ ਉਲੀਕੀ ਗਈ ਆਬਕਾਰੀ ਪਾਲਿਸੀ ਅਨੁਸਾਰ ਸਫ਼ਲਤਾਪੂਰਵਕ ਇਸ ਅਲਾਟਮੈਂਟ ਨੂੰ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਜਿਨ੍ਹਾਂ ਫ਼ਰਮਾਂ/ਵਿਅਕਤੀਆਂ ਦੇ ਠੇਕਿਆਂ ਦੇ ਡਰਾਅ ਨਿਕਲੇ ਹਨ, ਉਨ੍ਹਾਂ ਪਾਸੋਂ ਮੌਕੇ 'ਤੇ 2 ਫ਼ੀਸਦੀ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ 3 ਫ਼ੀਸਦੀ ਦੀ ਅਗਲੀ ਕਿਸ਼ਤ 48 ਘੰਟਿਆਂ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ। ਉਸ ਤੋਂ ਬਾਅਦ ਦੀ 7 ਫ਼ੀਸਦੀ ਰਾਸ਼ੀ 15 ਅਪਰੈਲ ਤੋਂ ਪਹਿਲਾਂ ਜਮ੍ਹਾ ਕਰਵਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 756 ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਪਰਮਜੀਤ ਸਿੰਘ, ਐਸ.ਪੀ. (ਐਚ) ਸ੍ਰੀ ਅਮਰੀਕ ਸਿੰਘ ਪੁਆਰ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।

No comments:
Post a Comment