-ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦਸੂਹਾ ਵਿਖੇ ਜੇਤੂ ਵਿਦਿਆਰਥੀਆਂ ਨੂੰ ਵੰਡੇ ਇਨਾਮ
ਦਸੂਹਾ, 9 ਮਾਰਚ: ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਵਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦਸੂਹਾ ਵਿਖੇ ਚੱਲ ਰਿਹਾ ਦੋ ਦਿਨਾਂ ਯੁਵਕ ਮੇਲਾ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਯੁਵਕ ਮੇਲੇ ਦੇ ਆਖਰੀ ਦਿਨ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਵਾਰ ਗਾਇਕ, ਕਵਿਸ਼ਰੀ, ਮੋਨੋਐਕਟਿੰਗ, ਲੋਕ ਸਾਜ ਅਤੇ ਲੋਕ ਗੀਤ ਦੇ ਮੁਕਾਬਲੇ ਕਰਵਾਏ ਗਏ, ਜੋ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਪ੍ਰੋ: ਸੁਖਦੇਵ ਸਾਗਰ, ਪ੍ਰੋ: ਪਵਿੱਤਰ ਸਿੰਘ ਅਤੇ ਪ੍ਰੋ: ਸ਼ਰਿੰਦਰ ਸਿੰਘ ਮੰਡ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਨਿਭਾਈ। ਮੇਲੇ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿੱਚ ਫੁਲਕਾਰੀ ਵਿੱਚੋਂ ਪਹਿਲਾ ਸਥਾਨ ਹਰਮਿੰਦਰ ਕੌਰ ਐਸ.ਡੀ.ਕਾਲਜ ਹੁਸ਼ਿਆਰਪੁਰ, ਚਰਨਜੀਤ ਕੌਰ ਜੀ.ਜੀ.ਐਸ.ਡੀ.ਕਾਲਜ ਹਰਿਆਣਾ ਨੇ ਦੂਜੇ ਸਥਾਨ ਅਤੇ ਪ੍ਰਿਆ ਰਾਣੀ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਪੀੜ੍ਹੀ ਬਣਾਉਣ ਦੇ ਮੁਕਾਬਿਲਆਂ ਵਿੱਚ ਅਮਨਦੀਪ ਸਿੰਘ ਡੀ.ਏ.ਵੀ.ਕਾਲਜ ਹੁਸ਼ਿਆਰਪੁਰ, ਸਿਮਰਨਦੀਪ ਕੌਰ ਜੀ.ਟੀ.ਬੀ. ਖਾਲਸਾ ਕਾਲਜ ਫਾਰ ਵੋਮੈਨ ਦਸੂਹਾ, ਸੰਦੀਪ ਕੌਰ ਐਸ.ਪੀ.ਐਨ. ਮੁਕੇਰੀਆਂ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਛਿੱਕੂ ਬਣਾਉਣ ਦੇ ਮੁਕਾਬਲਿਆਂ ਵਿੱਚ ਅਮਨਪ੍ਰੀਤ ਕੌਰ ਸਰਕਾਰੀ ਕਾਲਜ ਟਾਂਡਾ, ਅਰੋਮਾ ਦੇਵੀ ਐਸ.ਡੀ.ਕਾਲਜ ਹੁਸ਼ਿਆਰਪੁਰ, ਜਤਿੰਦਰ ਕੌਰ ਐਸ.ਪੀ.ਐਨ. ਮੁਕੇਰੀਆਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪੱਖੀ ਬਣਾਉਣੀ ਦੇ ਮੁਕਾਬਲਿਆਂ ਵਿੱਚ ਮੋਨਿਕਾ ਐਸ.ਪੀ.ਐਨ. ਮੁਕੇਰੀਆਂ, ਰਣਜੀਤ ਕੌਰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਅਤੇ ਮਮਤਾ ਦੇਵੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦਸੂਹਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਬੇਕਾਰ ਵਸਤੂਆਂ ਦਾ ਸਦਉਪਯੋਗ ਮੁਕਾਬਲਿਆਂ ਵਿੱਚ ਅਸ਼ਮਾ ਐਸ.ਡੀ.ਕਾਲਜ ਹੁਸ਼ਿਆਰਪੁਰ, ਅਭਿਸ਼ੇਕ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਅਤੇ ਹਰਮਿੰਦਰ ਕੁਮਾਰ ਡੀ.ਏ.ਵੀ. ਕਾਲਜ ਦਸੂਹਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਗਿੱਧੇ ਦੇ ਮੁਕਾਬਲੇ ਵਿੱਚ ਦਸ਼ਮੇਸ਼ ਗਰਲਜ਼ ਕਾਲਜ ਮੁਕੇਰੀਆਂ ਨੇ ਪਹਿਲਾ, ਜੀ.ਟੀ.ਬੀ. ਖਾਲਸਾ ਕਾਲਜ ਆਫ਼ ਐਜੂਕੇਸ਼ਨ ਨੇ ਦੂਜਾ ਅਤੇ ਜੀ.ਟੀ.ਬੀ. ਖਾਲਸਾ ਕਾਲਜ ਫਾਰ ਵੋਮੈਨ ਦਸੂਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੁਰਾਤਨ ਪ੍ਰਤੀਯੋਗਤਾ ਵਿੱਚ ਪ੍ਰਦੀਪ ਕੌਰ ਡੀ.ਏ.ਵੀ. ਕਾਲਜ ਹੁਸ਼ਿਆਰਪੁਰ, ਪਰਮਿੰਦਰ ਜੀਤ ਕੌਰ ਜੀ.ਟੀ.ਬੀ. ਦਸੂਹਾ, ਮਨਪ੍ਰੀਤ ਕੌਰ ਕੇ.ਐਮ.ਐਸ. ਕਾਲਜ ਦਸੂਹਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਐਸ.ਡੀ.ਕਾਲਜ ਦੀ ਭੰਗੜਾ ਟੀਮ ਪਹਿਲੇ ਸਥਾਨ 'ਤੇ ਰਹੀ। ਕਵੀਸ਼ਰੀ ਮੁਕਾਬਲਿਆਂ ਵਿੱਚ ਐਸ.ਪੀ.ਐਸ. ਕਾਲਜ ਮੁਕੇਰੀਆਂ ਦੀ ਟੀਮ ਪਹਿਲੇ, ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਦੂਸਰੇ ਸਥਾਨ 'ਤੇ, ਜੀ.ਟੀ.ਬੀ. ਖਾਲਸਾ ਕਾਲਜ ਦਸੂਹਾ ਦੀ ਟੀਮ ਤੀਜੇ ਸਥਾਨ 'ਤੇ ਰਹੀ। ਲੋਕ ਸਾਜ ਮੁਕਾਬਲਿਆਂ ਵਿੱਚ ਦਸ਼ਮੇਸ਼ ਗਰਲਜ਼ ਕਾਲਜ ਚੱਕਅੱਲਾ ਬਖਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੋਨੋਐਕਟਿੰਗ ਮੁਕਾਬਲਿਆਂ ਵਿੱਚ ਨਰਿੰਦਰ ਸਿੰਘ ਡੀ.ਏ.ਵੀ. ਕਾਲਜ ਦਸੂਹਾ, ਰਿਸ਼ਭ ਮੰਗਲ ਐਸ.ਪੀ.ਐਨ. ਮੁਕੇਰੀਆਂ, ਆਂਚਲ ਜੀ.ਟੀ.ਬੀ. ਖਾਲਸਾ ਕਾਲਜ ਦਸੂਹਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ। ਭਾਸ਼ਨ ਮੁਕਾਬਲਿਆਂ ਵਿੱਚ ਪਰਮਿੰਦਰਜੀਤ ਕੌਰ ਜੀ.ਟੀ.ਬੀ. ਖਾਲਸਾ ਕਾਲਜ ਦਸੂਹਾ, ਅਭਿਸ਼ੇਕ ਸ਼ਰਮਾ ਹਰਿਆਣਾ ਯੂਥ ਕਲੱਬ ਅਤੇ ਅਰਪਨਾ ਚੌਧਰੀ ਐਸ.ਪੀ.ਐਨ. ਮੁਕੇਰੀਆਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਲੋਕ ਗੀਤ ਮੁਕਾਬਲਿਆਂ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦਸੂਹਾ ਦੀ ਹਰਵਿੰਦਰ ਕੌਰ, ਐਸ.ਐਮ.ਐਸ. ਕਰਮਜੋਤ ਮਿਆਣੀ ਦੀ ਬਲਜਿੰਦਰ ਕੌਰ ਅਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦਾ ਜਸਰਾਜ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੇਲੇ ਦੇ ਅਖੀਰ ਵਿੱਚ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਅਜਿਹੇ ਯੁਵਕ ਮੇਲੇ ਕਰਵਾਉਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ 'ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਉਪ ਪ੍ਰਧਾਨ ਸ੍ਰ: ਅਜਮੇਰਪਾਲ ਸਿੰਘ ਘੁੰਮਣ, ਜੁਆਇੰਟ ਸਕੱਤਰ ਸ੍ਰ: ਜਗਦੀਸ਼ ਸਿੰਘ ਰੰਧਾਵਾ, ਟਰੱਸਟੀ ਸ੍ਰ: ਪ੍ਰਸ਼ੋਤਮ ਸਿੰਘ ਸੈਣੀ, ਡਾ. ਗੀਤਾ ਸੈਣੀ ਵਰਮਾ, ਡਾ. ਸੁਰਜੀਤ ਕੌਰ ਬਾਜਵਾ, ਸਹਾਇਕ ਯੁਵਕ ਸੇਵਾਵਾਂ ਹੁਸ਼ਿਆਰਪੁਰ/ਪਠਾਨਕੋਟ ਸ੍ਰੀ ਪ੍ਰੀਤ ਕੋਹਲੀ, ਪ੍ਰਿੰਸੀਪਲ ਸ੍ਰੀਮਤੀ ਨਰਿੰਦਰ ਕੌਰ ਘੁੰਮਣ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਸਮੇਤ ਭਾਰੀ ਸੰਖਿਆ ਵਿੱਚ ਵਿਦਿਆਰਥੀ ਮੌਜੂਦ ਸਨ।
No comments:
Post a Comment