ਸ੍ਰੀ ਅਨੰਦਪੁਰ ਸਾਹਿਬ, 02 ਮਾਰਚ : ਹੋਲੇ ਮੁੱਹਲੇ ਦੇ 08 ਮਾਰਚ ਤੋਂ 13 ਮਾਰਚ ਤੱਕ (08 ਤੋਂ 10 ਤੱਕ ਕੀਰਤਪੁਰ ਸਾਹਿਬ ਅਤੇ 11 ਤੋਂ 13 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ) ਚਲਣ ਵਾਲੇ ਕੌਮੀ ਤਿਓਹਾਰ ਦੌਰਾਨ ਆਉਣ ਵਾਲੀਆਂ ਸੰਗਤਾਂ ਦੀ ਸਹੂਲਤਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਇਥੇ ਐਸ.ਡੀ.ਐਮ. ਦਫਤਰ ਸ੍ਰੀ ਅਨੰਦਪੁਰ ਸਾਹਿਬ ਦੇ ਮੀਟਿੰਗ ਹਾਲ ਵਿਚ ਇੱਕ ਵਿਸ਼ੇyਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇਸ ਕੌਮੀ ਮਹੱਤਵ ਦੇ ਮੇਲੇ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਵੱਖਵੱਖ ਵਿਭਾਗਾਂ ਦੇ ਮੁਖੀਆਂ ਪਾਸੋਂ ਇੱਕਇੱਕ ਕਰਕੇ ਜਾਇਜਾ ਲਿਆ ਗਿਆ।
ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਸਾਲ ਪਿਛਲੇ ਸਾਲਾਂ ਨਾਲੋ ਜਿਆਦਾ ਸ਼ਰਧਾਲੂਆ ਦੇ ਆਉਣ ਦੀ ਸੰਭਾਵਨਾ ਹੈ। ਇਸ ਲਈ ਇਸ ਵਾਰ ਪਹਿਲੇ ਸਾਲਾਂ ਨਾਲੋਂ ਵਧੇਰੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਸ਼ਰਧਾਲੂ ਨੂੰ ਕੋਈ ਸਮਸਿਆ ਪੇਸ਼ ਨਾ ਆਵੇ। ਉਹਨਾ ਕਿਹਾ ਕਿ ਮੇਲੇ ਦੇ ਸਾਰੇ ਪ੍ਰਬੰਧ ਸਮੇ ਸਿਰ ਪੂਰੀ ਤਰ੍ਹਾਂ ਮੁੰਕਮਲ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕਈ ਵਿਭਾਗਾ ਵੱਲੋ ਕੰਟਰੋਲ ਰੂਮ ਵਿੱਚ ਡਿਊਟੀਆ ਲਗਾਉਣ ਸਬੰਧੀ ਰਿਪੋਰਟਾ ਨਾ ਭੇਜਣ ਨੂੰ ਗੰਭੀਰਤਾ ਨਾਲ ਲੈਦਿਆ ਰਿਪੋਰਟਾ ਤੁਰੰਤ ਭੇਜਣ ਦੇ ਆਦੇਸ਼ ਦਿੱਤੇ। ਸਿਹਤ ਵਿਭਾਗ ਨੂੰ ਉਨ੍ਹਾਂ
ਹੁਣੇ ਤੋਂ ਹੀ ਖਾਣਪੀਣ ਦੀਆਂ ਵਸਤਾਂ ਦੀ ਦੁਕਾਨਾਂ ਦੀ ਚੈਕਿੰਗ ਸਖਤੀ ਨਾਲ ਕਰਦੇ ਹੋਏ ਇਨ੍ਹਾਂ ਦੀ ਸੈਂਪਲਿੰਗ ਕਰਨ ਲਈ ਆਖਿਆ ਇਸ ਤੋਂ ਇਲਾਵਾ ਉਨ੍ਹਾਂ ਆਰਜੀ ਡਿਸਪੈਂਸਰੀਆਂ, ਐਂਬੂਲੈਂਸਾਂ ਅਤੇ ਟਰੋਮਾਂ ਸੈਂਟਰ ਆਦਿ ਦੇ ਸਾਰੇ ਪ੍ਰਬੰਧ ਚੈੱਕ ਕਰਨ ਲਈ ਆਖਿਆ। ਉਨ੍ਹਾਂ ਪੁਲਿਸ ਵਿਭਾਗ ਨੂੰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਈਆਂ ਪਾਬੰਦੀਆਂ ਨੂੰ ਵੀ ਸਖਤੀ ਨਾਲ ਲਾਗੂ ਕਰਵਾਉਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਵਿਕਾਸ ਨੂੰ ਦਰਸਾਉਦੀਆ ਨੁਮਾਇਸ਼ਾਂ ਲਈ ਆਪਣੀ ਮੰਗ ਤੁਰੰਤ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਜਿਲ੍ਹਾ ਲੋਕ ਸਪੰਰਕ ਅਫਸਰ ਦੇ ਦਫਤਰ ਵਿਖੇ ਭੇਜੀਆਂ ਜਾਣ। ਉਹਨਾ ਦੱਸਿਆ ਕਿ ਸ਼੍ਰੀ ਰਾਕੇਸ਼ ਕੁਮਾਰ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਨੂੰ ਮੇਲਾ ਅਫਸਰ ਜਦ ਕਿ ਸ੍ਰੀ ਮਨਵੀਰ ਸਿੰਘ ਢਿਲੋਂ ਤਹਿਸੀਲਦਾਰ ਨੂੰ ਸਹਾਇਕ ਮੇਲਾ ਅਫਸਰ ਲਗਾਇਆ ਗਿਆ ਹੈ ।ਮੇਲੇ ਦੌਰਾਨ ਐਸ.ਡੀ.ਐਮ. ਦਫਤਰ ਵਿਖੇ ਮੁੱਖ ਕੰਟਰੋਲ ਰੂਮ ਤੋ ਇਲਾਵਾ ਇਕ ਮੇਨ ਪੁਲਿਸ ਕੰਟਰੋਲ ਰੂਮ ਅਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੱਖਰਾ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਇਹ ਸਾਰੇ ਕੰਟਰੋਲ ਰੂਮ 24 ਘੰਟੇ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਮੇਲਾ ਰਾਸ਼ਟਰੀ ਪੱਧਰ ਦਾ ਹੋਣ ਕਰਕੇ ਰੂਪਨਗਰ ਜਿਲ੍ਹੇ ਲਈ ਬਹੁਤ ਮਹੱਤਵ ਰਖਦਾ ਹੈ ਇਸ ਲਈ ਉਨ੍ਹਾਂ ਮੀਟਿੰਗ ਵਿਚ ਹਾਜਰ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ । ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਲਗਭਗ 20 ਤੋਂ 25 ਲੱਖ ਸ਼ਰਧਾਲੂ ਆਉਣ ਦੀ ਸੰਭਾਵਨਾ ਹੈ ਜਿਨ੍ਹਾਂ ਦੀ ਪਾਰਕਿੰਗ, ਲੰਗਰ, ਮੈਡੀਕਲ ਸਹੂਲਤਾਂ ਅਤੇ ਸੁਰੱਖਿਆ ਲਈ ਢੁਕਵੇਂ ਪ੍ਰਬੰਧਾਂ ਦੀ ਲੋੜ ਹੈ ਇਸ ਲਈ ਉਨ੍ਹਾਂ ਨੇ ਸਮੂਹ ਵਿਭਾਗਾਂ ਨੂੰ ਆਪਣੀ ਡਿਊਟੀ ਜਿਮੇਵਾਰੀ ਨਾਲ ਨਿਭਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮੇਲੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ 9 ਸੈਕਟਰਾਂ ਵਿੱਚ ਵੰਡਿਆ ਜਾਵੇਗਾ ਇਨ੍ਹਾਂ ਸੈਕਟਰਾਂ ਵਿਚ 24 ਘੰਟੇ ਡਿਊਟੀ ਮੈਜਿਸਟ੍ਰੇਟ ਡਿਊਟੀ ਤੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਅਤੇ ਸੁਚਾਰੂ ਟਰੈਫਿਕ ਪ੍ਰਬੰਧਾਂ ਲਈ ਪੁਲਿਸ ਵਿਭਾਗ ਵੱਲੋਂ 10 ਸਬ ਸੈਕਟਰ ਬਣਾਏ ਜਾਣਗੇ।ਇਸ ਤੋ ਇਲਾਵਾ ਕੀਰਤਪੁਰ ਸਾਹਿਬ ਵਿਖੇ ਵੀ ਕੰਟਰੋਲ ਰੂਮ ਬਣਾਏ ਜਾ ਰਹੇ ਹਨ। ਮੇਲੇ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ 14 ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਜਾ ਰਹੇ ਹਨ ਜੋ ਕਿ ਦੋ ਸ਼ਿਫਟਾਂ ਵਿਚ 24 ਘੰਟੇ ਤਾਇਨਾਤ ਰਹਿਣਗੇ ਅਤੇ 14 ਵਾਚ ਟਾਵਰ ਲਗਾਕੇ ਪੂਰੇ ਖੇਤਰ ਦੀ 24 ਘੰੰਟੇ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ 22 ਅੰਬੁਲੈਂਸ ਵੈਨਾਂ ਅਤੇ 3 ਰਿਕਵਰੀ ਵੈਨਾਂ ਵਿਸ਼ੇਸ ਤੌਰ ਤੇ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਅਤੇ ਗੋਤਾਖੋਰਾਂ ਦਾ ਵੀ ਵਿਸੇਸ ਪ੍ਰਬੰਧ ਕਰ ਲਿਆ ਗਿਆ ਹੈ ਉਹਨਾ ਇਹਨਾ ਗੋਤਾਖੋਰਾ ਦੇ ਨੰਬਰ ਕੰਟਰੋਲ ਰੂਮ ਤੇ ਉਪਲਬਧ ਕਰਵਾਉਣ ਲਈ ਕਿਹਾ। ਉਨ੍ਹਾਂ ਦਸਿਆ ਕਿ ਮੇਲੇ ਦੌਰਾਨ ਸੰਗਤਾਂ ਲਈ ਕਲੋਰੀਨੇਸ਼ਨ ਕੀਤਾ ਸਾਫ ਪੀਣ ਵਾਲਾ ਪਾਣੀ, ਆਰਜੀ ਪਖਾਨੇ, 14 ਮੈਡੀਕਲ ਡਿਸਪੈਂਸਰੀਆਂ ਅਤੇ ਪਸ਼ੂ ਡਿਸਪੈਂਸਰੀਆਂ ਵੀ ਬਣਾਈਆਂ ਜਾਣਗੀਆਂ। ਇਸ ਤੋ ਇਲਾਵਾ ਜਿਲ੍ਹਾ ਰੈਡ ਕਰਾਸ ਵਲੋਂ 11 ਫਸਟ ਏਡ ਪੋਸਟਾਂ ਵੀ ਬਣਾਈਆਂ ਜਾ ਰਹੀਆ ਹਨ। ਉਹਨਾ ਇਹ ਵੀ ਦੱਸਿਆ ਕਿ ਮੇੇਲੇ ਦੋਰਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਕਾਸ ਨੂੰ ਦਰਸਾਉਦੀਆ ਨੁਮਾਇਸ਼ਾਂ ਵੀ ਲਗਾਈਆ ਜਾਣਗੀਆ।
ਡਿਪਟੀ ਕਮਿਸ਼ਨਰ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਸੜਕਾਂ ਤੇ ਲਗੀਆਂ ਲਾਈਟਾਂ ਚਾਲੂ ਕੀਤੀਆ ਜਾਣ ਤਾ ਜੋ ਸਰਧਾਲੂਆ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ ਪੈਟਰੋਲ, ਡੀਜਲ, ਗੈਸ, ਮਿੱਟੀ ਦਾ ਤੇਲ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਉਚਿਤ ਮਾਤਰਾਂ ਵਿਚ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆ ਨੂੰੂ ਮੇਲੇ ਤੋ ਪਹਿਲਾਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਪਹੁੰਚਣ ਵਾਲੀਆ ਸੜ੍ਹਕਾ ਦੀ ਮੁਰੰਮਤ ਕਰਨ ਲਈ ਵੀ ਆਖਿਆ ਤਾ ਜੋ ਟ੍ਰੈਫਿਕ ਨਿਰਵਿਘਨ ਚਾਲੂ ਰੱਖਿਆ ਜਾ ਸਕੇ। ਉਨ੍ਹਾਂ ਕਾਰਜਸਾਧਕ ਅਫਸਰ ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਇਲਾਕੇ ਲਈ ਅਤੇ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਇਲਾਕੇ ਦੀ ਸਫਾਈ ਕਰਾਉਣਾ ਯਕੀਨੀ ਬਨਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਮੇਲੇ ਦੌਰਾਨ ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਫੋਗਿੰਗ ਕਰਵਾਈ ਜਾਵੇਗੀ। ਉਨ੍ਹਾਂ ਨੇ ਮੇਲੇ ਦੌਰਾਨ 25 ਮਿੰਨੀ ਬੱਸਾ ਤੇ ਅਧਾਰਿਤ ਸ਼ਟਲ ਬੱਸ ਸਰਵਿਸ ਚਲਾਈ ਜਾਵੇਗੀ ਜੋ ਕਿ 5 ਪਾਰਕਿੰਗ ਵਾਲੀਆ ਥਾਵਾਂ ਤੇ ਨਿਰਵਿਘਨ ਚੱਲਦੀਆ ਰਹਿਣਗੀਆ।
ਉਨ੍ਹਾਂ ਦਸਿਆ ਕਿ ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਦਫਾ 144 ਅਧੀਨ ਹੁਕਮ ਵੀ ਜਾਰੀ ਕੀਤੇ ਗਏ ਹਨ ਜਿੰਨਾਂ ਵਿਚ ਆਮ ਪਬਲਿਕ ਵਲੋ ਪਟਾਕੇ/ਆਤਿਸ਼ਬਾਜੀ ਚਲਾਉਣ ਤੇ ਪਾਬੰਦੀ ਹੋਵੇਗੀ, ਭੰਗ ਤੰਬਾਕੂ, ਸਿਗਰਟ, ਬੀੜੀ, ਜਰਦਾ, ਗੁਟਕਾ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਕਰਨ, ਕਾਰਾਂ ਮੋਟਰ ਸਾਈਕਲਾਂ ਜਾਂ ਹੋਰ ਵਾਹਨਾਂ ਵਲੋ ਪ੍ਰੈਸ਼ਰ ਹਾਰਨ ਵਜਾਉਣ ਤੇ, ਗੁਲਾਲ ਵੇਚਣ ਅਤੇ ਗੁਲਾਲ ਉਡਾਉਣ/ਸੁਟਣ ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਵੀ ਬੰਦ ਰਹਿਣਗੇ।
ਉਨ੍ਹਾਂ ਦਸਿਆ ਕਿ ਇਤਿਹਾਸਿਕ ਪਰੰਪਰਾਵਾਂ ਅਨੁਸਾਰ ਨਿਹੰਗ ਸਿੰਘਾਂ ਨੂੰ ਗੁਲਾਲ ਦੀ ਵਰਤੋਂ ਲਈ 13 ਮਾਰਚ ਨੂੰ ਨਗਰ ਕੀਰਤਨ ਦੌਰਾਨ ਛੋਟ ਰਹੇਗੀ, ਕਿਸੇ ਵੀ ਵਿਅਕਤੀ ਦੇ ਅਸਲਾ ਲੈ ਕੇ ਚੱਲਣ ਤੇ ਪਾਬੰਦੀ ਰਹੇਗੀ, ਪਰੰਤੂ ਇਹ ਪਾਬੰਦੀ ਡਿਊਟੀ ਤੇ ਤਾਇਨਾਤ ਪੈਰਾ ਮਿਲਟਰੀ ਫੋਰਸ ਜਾਂ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗੀ।ਉਨ੍ਹਾਂ ਇਹ ਵੀ ਦਸਿਆ ਕਿ ਮੇਲੇ ਦੌਰਾਨ ਮੰਗਤਿਆਂ ਵਲੋਂ ਆਮ ਪਬਲਿਕ ਅਤੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਦਾ ਹੈ ਜਿਸ ਦੇ ਮੱਦੇਨਜ਼ਰ ਮੰਗਤਿਆਂ ਦੇ ਮੇਲੇ ਵਿਚ ਦਾਖਲ ਹੋਣ ਤੇ ਪਾਬੰਦੀ ਲਗਾਈ ਗਈ ਹੈ ਇਸ ਤੋਂ ਇਲਾਵਾ ਮੇਲੇ ਦੌਰਾਨ ਸਤਲੁਜ ਦਰਿਆ ਅਤੇ ਨਹਿਰਾਂ ਵਿਚ ਨਹਾਉਣ ਤੇ ਵੀ ਪਾਬੰਦੀ ਲਗਾਈ ਗਈ ਹੈ ਕਿਉਂਕਿ ਲੋਕ ਸਤਲੁਜ ਦਰਿਆ ਤੇ ਨਹਿਰਾਂ ਵਿਚ ਨਹਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਮੰਦਭਾਗੀ ਘਟਨਾਂ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।
ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਨੇ ਵੱਖ ਵੱਖ ਥਾਵਾਂ ਤੇ ਜਾ ਕੇ ਪ੍ਰਬੰਧਾਂ ਦਾ ਜਾਇਜਾ ਲਿਆ ਜਿਸ ਵਿਚ ਕਾਨਫਰੰਸ ਵਾਲਾ ਸਥਾਨ, ਵਿਕਾਸ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵਾਲਾ ਸਥਾਨ ਅਤੇ ਪਾਰਕਿੰਗ ਵਾਲੀਆਂ ਥਾਵਾਂ ਤੇ ਵੀ ਖੁਦ ਜਾ ਕੇ ਜਾਇਜਾ ਲਿਆ।
ਇਸ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਸ਼੍ਰੀ ਅਮਨਦੀਪ ਬਾਂਸਲ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ , ਸ਼੍ਰੀ ਰਾਕੇਸ਼ ਕੁਮਾਰ ਐਸ. ਡੀ .ਐਮ. ਸ੍ਰੀ ਅਨੰਦਪੁਰ ਸਾਹਿਬ, ਸ਼੍ਰੀ ਸੁਭਾਸ਼ ਚੰਦਰ ਐਸ.ਡੀ.ਐਮ. ਨੰਗਲ, ਸ਼੍ਰੀ ਪਰੇਸ਼ ਗਾਰਗੀ ਸਹਾਇਕ ਕਮਿਸ਼ਨਰ ਜਨਰਲ, ਸ੍ਰੀ ਅਜਿੰਦਰ ਸਿੰਘ ਸਿੱਧੂ ਪੁਲਿਸ ਕਪਤਾਨ, ਸ੍ਰੀ ਪ੍ਰਦੀਪ ਸਿੰਘ ਢਿਲੋਂ ਵਧੀਕ ਜਿਲ੍ਹਾ ਟਰਾਂਸਪੋਰਟ ਅਫਸਰ, ਸ਼੍ਰੀ ਸੁਰਿੰਦਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਤਹਿਸੀਲਦਾਰ ਸ੍ਰੀ ਮਨਵੀਰ ਸਿੰਘ ਢਿਲੋਂ,ਸ਼੍ਰੀ ਹਰਿੰਦਰ ਸਿੰਘ ਤੇ ਸ੍ਰੀ ਇੰਦਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ,ਡਾ ਰੀਤਾ ਸਹਾਇਕ ਸਿਵਲ ਸਰਜਨ,ਸ਼੍ਰੀ ਭੁਪਿੰਦਰ ਸਿੰਘ ਚਾਨਾ ਮੈਨੇਜਰ ਵਿਰਾਸਤੇ ਖਾਲਸਾ,ਐਡਵੋਕੇਟ ਹਰਦੇਵ ਸਿੰਘ ਹੈਪੀ ਸੂਚਨਾ ਅਫਸਰ ਤਖਤ ਸ੍ਰੀ ਕੇਸਗੜ ਸਾਹਿਬ, ਸ੍ਰੀ ਚੇਤਨ ਸ਼ਰਮਾ ਕਾਰਜ ਸਾਧਕ ਅਫਸਰ ਨੰਗਲ, ਸ਼੍ਰੀ ਰਾਕੇਸ਼ ਅਰੌੜਾ ਕਾਰਜ ਸਾਧਕ ਅਫਸਰ ਸ਼੍ਰੀ ਆਨੰਦਪੁਰ ਸਾਹਿਬ,ਸ੍ਰੀ ਮਨਜਿੰਦਰ ਸਿੰਘ ਕਾਰਜ ਸਾਧਕ ਅਫਸਰ ਰੂਪਨਗਰ, ਸ਼੍ਰੀ ਜੋਰਾਵਰ ਸਿੰਘ ਆਂਬਕਾਰੀ ਇੰਸ਼ਪੈਕਟਰ ,ਸ੍ਰੀ ਸੰਜੀਵ ਬੁੱਧੀਰਾਜਾ ਸਕੱਤਰ ਜਿਲ੍ਹਾ ਰੈਡ ਕਰਾਸ, ਸ਼੍ਰੀਮਤੀ ਚਰਨਜੀਤ ਕੌਰ ਸੀ.ਡੀ.ਪੀ.ਓ., ਸ਼ੀz ਮੋਹਨ ਸਿੰਘ ਲੈਹਲ ਤੇ ਸ੍ਰੀ ਬਲਬੀਰ ਸਿੰਘ ਜਿਲ੍ਹਾ ਸਿਖਿਆ ਅਫਸਰ ਵੀ ਹਾਜ਼ਰ ਸਨ ।

No comments:
Post a Comment