ਜ਼ਿਲ੍ਹਾ ਪ੍ਰੀਸ਼ਦ ਦਾ 53 ਕਰੋੜ 61 ਲੱਖ 33 ਹਜ਼ਾਰ 855 ਰੁਪਏ ਦਾ ਬਜ਼ਟ ਹੋਇਆ ਪਾਸ
- 8 ਪੰਚਾਇਤ ਸੰਮਤੀਆਂ ਦੇ ਬਜ਼ਟ ਨੂੰ ਵੀ ਦਿੱਤੀ ਮਨਜ਼ੂਰੀ
- ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਹੋਇਆ ਵਿਸ਼ੇਸ਼ ਬੈਠਕ ਦਾ ਆਯੋਜਨ
ਹੁਸ਼ਿਆਰਪੁਰ, 30 ਮਾਰਚ: ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ: ਸਰਬਜੋਤ ਸਿੰਘ ਸਾਬੀ ਦੀ ਪ੍ਰਧਾਨਗੀ ਹੇਠ ਰੱਖੀ ਗਈ ਬਜ਼ਟ ਸਬੰਧੀ ਵਿਸ਼ੇਸ਼ ਬੈਠਕ ਦੌਰਾਨ ਸਰਬਸੰਮਤੀ ਨਾਲ 2017-18 ਲਈ 53 ਕਰੋੜ 61 ਲੱਖ 33 ਹਜ਼ਾਰ 855 ਰੁਪਏ ਦਾ ਬਜ਼ਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ ਦੀ ਮੌਜੂਦਗੀ ਵਿੱਚ ਬਜ਼ਟ ਸਬੰਧੀ ਰਾਸ਼ੀ ਨੂੰ ਪ੍ਰਵਾਨਗੀ ਦਿੰਦੇ ਹੋਏ ਸ੍ਰ: ਸਰਬਜੋਤ ਸਿੰਘ ਸਾਬੀ ਨੇ ਦੱਸਿਆ ਕਿ ਪਾਸ ਕੀਤੀ ਗਈ ਬਜ਼ਟ ਦੀ ਰਾਸ਼ੀ ਵਿੱਚੋਂ 51 ਕਰੋੜ 72 ਲੱਖ 15 ਹਜ਼ਾਰ ਰੁਪਏ ਖਰਚ ਹੋਣ ਦੀ ਤਜਵੀਜ਼ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2016-17 ਦੌਰਾਨ 42 ਕਰੋੜ 96 ਲੱਖ 44 ਹਜ਼ਾਰ 12 ਰੁਪਏ ਦੀ ਰਾਸ਼ੀ ਵੱਖ ਵੱਖ ਮੱਦਾਂ ਅਧੀਨ ਪ੍ਰਾਪਤ ਹੋਈ ਸੀ ਅਤੇ ਇਸ ਵਿੱਚੋਂ 42 ਕਰੋੜ 65 ਲੱਖ 35 ਹਜ਼ਾਰ 121 ਰੁਪਏ ਦੀ ਰਾਸ਼ੀ ਖਰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 8 ਪੰਚਾਇਤ ਸੰਮਤੀਆਂ ਦੇ ਬਜ਼ਟ ਵੀ ਪਾਸ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਪੰਚਾਇਤ ਸੰਮਤੀ ਮਾਹਿਲਪੁਰ ਦਾ ਸਾਲ 2017 18 ਦਾ ਅਨੁਮਾਨਿਤ ਬਜ਼ਟ 1 ਕਰੋੜ 43 ਲੱਖ 69 ਹਜ਼ਾਰ ਰੁਪਏ ਪਾਸ ਕੀਤਾ ਗਿਆ ਹੈ, ਜਿਸ ਵਿੱਚੋਂ 1 ਕਰੋੜ 30 ਲੱਖ 84 ਹਜ਼ਾਰ 200 ਰੁਪਏ ਰਾਸ਼ੀ ਦਾ ਅਨੁਮਾਨਿਤ ਖਰਚ ਹੋਣ ਦੀ ਤਜਵੀਜ਼ ਕਾਰਜਸਾਧਕ ਅਫ਼ਸਰ ਪੰਚਾਇਤ ਸੰਮਤੀ ਮਾਹਿਲਪੁਰ ਵਲੋਂ ਭੇਜੀ ਗਈ ਹੈ। ਇਸੇ ਤਰ੍ਹਾਂ ਪੰਚਾਇਤ ਸੰਮਤੀ ਗੜ੍ਹਸ਼ੰਕਰ ਦਾ ਅਨੁਮਾਨਿਤ ਬਜ਼ਟ 1 ਕਰੋੜ 73 ਲੱਖ 80 ਹਜ਼ਾਰ ਅਤੇ ਅਨੁਮਾਨਿਤ ਖਰਚ 1 ਕਰੋੜ 67 ਲੱਖ 77 ਹਜ਼ਾਰ, ਪੰਚਾਇਤ ਸੰਮਤੀ ਹੁਸ਼ਿਆਰਪੁਰ 2 ਦਾ ਅਨੁਮਾਨਿਤ ਬਜ਼ਟ 2 ਕਰੋੜ 5 ਲੱਖ ਅਤੇ ਖਰਚ 1 ਕਰੋੜ 86 ਲੱਖ, ਪੰਚਾਇਤ ਸੰਮਤੀ ਟਾਂਡਾ ਦਾ ਅਨੁਮਾਨਿਤ ਬਜ਼ਟ 1 ਕਰੋੜ 68 ਲੱਖ 20 ਹਜ਼ਾਰ ਅਤੇ ਅਨੁਮਾਨਿਤ ਖਰਚ 1 ਕਰੋੜ 62 ਲੱਖ 60 ਹਜ਼ਾਰ, ਪੰਚਾਇਤ ਸੰਮਤੀ ਭੂੰਗਾ ਦਾ ਅਨਾਮਨਿਤ ਬਜ਼ਟ 2 ਕਰੋੜ 73 ਲੱਖ ਅਤੇ ਅਨੁਮਾਨਿਤ ਖਰਚ 2 ਕਰੋੜ 61 ਲੱਖ, ਪੰਚਾਇਤ ਸੰਮਤੀ ਮੁਕੇਰੀਆਂ ਦਾ ਅਨੁਮਾਨਿਤ ਬਜ਼ਟ 1 ਕਰੋੜ 97 ਲੱਖ 41 ਹਜ਼ਾਰ ਅਤੇ ਅਨੁਮਾਨਿਤ ਖਰਚ 1 ਕਰੋੜ 88 ਲੱਖ 66 ਹਜ਼ਾਰ, ਪੰਚਾਇਤ ਸੰਮਤੀ ਦਸੂਹਾ ਦਾ ਅਨੁਮਾਨਿਤ ਬਜ਼ਟ 2 ਕਰੋੜ 18 ਲੱਖ 25 ਹਜ਼ਾਰ ਅਤੇ ਅਨੁਮਾਨਿਤ ਖਰਚ 2 ਕਰੋੜ 1 ਲੱਖ 65 ਹਜ਼ਾਰ ਰੁਪਏ ਸਬੰਧਤ ਕਾਰਜਸਾਧਕ ਅਫ਼ਸਰਾਂ ਵਲੋਂ ਭੇਜੇ ਗਏ ਸਨ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)- ਕਮ-ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਗਨਰੇਗਾ ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਸਾਲ 2016 17 ਦੌਰਾਨ 2181 ਲੱਖ ਰੁਪਏ ਦਾ ਲੇਬਰ ਬਜ਼ਟ ਮਨਜ਼ੂਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 83567 ਜਾਬ ਕਾਰਡ ਜਾਰੀ ਕੀਤੇ ਗਏ ਹਨ ਅਤੇ 44501 ਪਰਿਵਾਰਾਂ ਨੂੰ ਕੰਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2017-18 ਦਾ ਲੇਬਰ ਬਜ਼ਟ ਵਿੱਚ ਲੇਬਰ ਕੰਪੋਨੈਟ ਦਾ 117 ਕਰੋੜ 80 ਲੱਖ 90 ਹਜ਼ਾਰ ਰੁਪਏ ਪਾਸ ਕੀਤਾ ਗਿਆ, ਜਦਕਿ 3293873 ਦਿਹਾੜੀਆਂ ਜਨਰੇਟ ਕਰਦੇ ਹੋਏ 5489 ਕੰਮਾਂ ਦੀ ਗਿਣਤੀ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ 'ਤੇ ਵਾਈਸ ਚੇਅਰਮੈਨ ਚੰਦਰ ਕਾਂਤਾ ਦੱਤਾ, ਉਪ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਬੁੱਧੀ ਰਾਜ ਅਤੇ ਸੁਪਰਡੰਟ ਸ੍ਰੀ ਰਣਜੀਤ ਸਿੰਘ ਵੀ ਮੌਜੂਦ ਸਨ।
No comments:
Post a Comment