ਹੁਸ਼ਿਆਰਪੁਰ 27 ਅਪ੍ਰੈਲ: ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2014 ਨੂੰ ਅਮਨ ਅਮਾਨ, ਆਜਾਦ , ਨਿਰਪੱਖ , ਸੁਚਾਰੂ ਅਤੇ ਸਫਲਤਾ ਪੂਰਵਕ ਕਰਾਉਣ ਲਈ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਸ੍ਰੀਮਤੀ ਤਨੂ ਕਸ਼ਯਪ ਦੀ ਅਗਵਾਈ ਹੇਠ 30 ਅਪ੍ਰੈਲ 2014 ਨੂੰ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਸਬੰਧੀ ਜਿਲਾ ਹੁਸ਼ਿਆਰਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਚੋਣ ਅਫਸਰਾਂ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਤੀਸਰੀ ਰਿਹਰਸਲ ਕਰਵਾਈ ਗਈ । ਵਿਧਾਨ ਸਭਾ ਹਲਕਾ-39 ਮੁਕੇਰੀਆਂ ਦੀ ਰਿਹਸਲ ਐਸ ਪੀ ਐਨ ਕਾਲਜ ਮੁਕੇਰੀਆਂ ਵਿਖੇ ਕਰਵਾਈ ਗਈ । ਇਸੇ ਤਰਾਂ ਵਿਧਾਨ ਸਭਾ ਹਲਕਾ-40 ਦਸੂਹਾ ਦੀ ਰਿਹਸਲ ਪੰਚਾਇਤ ਸੰਮਤੀ ਸਟੇਡੀਅਮ ਦਸੂਹਾ , 41-ਉੜਮੁੜ ਦੀ ਰਿਹਰਸਲ ਪੰਡਿਤ ਜੇ ਆਰ ਪੋਲੀਟੇਕਨਿਕ ਕਾਲਜ ਹੁਸ਼ਿਆਰਪੁਰ , 42-ਸ਼ਾਮ ਚੁਰਾਸੀ ਦੀ ਰਿਹਰਸਲ ਆਈ ਟੀ ਆਈ ਹੁਸ਼ਿਆਰਪੁਰ , 43-ਹੁਸ਼ਿਆਰਪੁਰ ਦੀ ਰਿਹਸਲ ਸਰਕਾਰੀ ਕਾਲਜ ਹੁਸ਼ਿਆਰਪੁਰ , 44-ਚੱਬੇਵਾਲ ਦੀ ਰਿਹਸਲ ਇੰਨਡੋਰ ਸਟੇਡੀਅਮ ਹੁਸ਼ਿਆਰਪੁਰ ਅਤੇ 45-ਗੜਸ਼ੰਕਰ ਦੀ ਰਿਹਰਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਵਿਖੇ ਕਰਵਾਈ ਗਈ ।
ਵਿਧਾਨ ਸਭਾ ਹਲਕਾ 44-ਚੱਬੇਵਾਲ ਦੇ ਪੋਲਿੰਗ ਸਟਾਫ ਦੀ ਰਿਹਰਸਲ ਇੰਨਡੋਰ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ( ਵਿਕਾਸ ) -ਕਮ-ਸਹਾਇਕ ਰਿਟਰਨਿੰਗ ਅਫਸਰ ਸ੍ਰੀ ਹਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ । ਵਧੀਕ ਡਿਪਟੀ ਕਮਿਸ਼ਨਰ ਨੇ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ । ਉਨਾਂ ਦੱਸਿਆ ਕਿ ਅੱਜ ਦੀ ਰਿਹਰਸਲ ਵਿਚ ਮਾਸਟਰ ਟਰੇਨਰਾਂ ਵਲੋ ਚੋਣ ਅਮਲੇ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸਬੰਧੀ ਜਾਣਕਾਰੀ ਦਿੱਤੀ ਗਈ । ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ-44 ਚੱਬੇਵਾਲ ਦੇ 201 ਪੋਲਿੰਗ ਬੂਥਾਂ ਲਈ 1050 ਅਧਿਕਾਰੀ/ਕਰਮਚਾਰੀ ਅਤੇ 15 ਸੈਕਟਰ ਅਫਸਰ ਚੋਣ ਡਿਊਟੀ ਤੇ ਲਗਾਏ ਗਏ ਹਨ । ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ-44 ਚੱਬੇਵਾਲ ਦੇ 153303 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਨਾਂ ਵਿਚ 79180 ਮਰਦ ਅਤੇ 74123 ਇਸਤਰੀ ਵੋਟਰ ਸ਼ਾਮਿਲ ਹਨ । ਉਨਾਂ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਈ ਵੀ ਐਮ ਅਤੇ ਹੋਰ ਚੋਣ ਸਮੱਗਰੀ ਚੈਕ ਕਰਕੇ ਪ੍ਰਾਪਤ ਕਰਨ ਜੇ ਕਿਤੇ ਕੋਈ ਈ ਵੀ ਐਮ ਖਰਾਬ ਲਗਦੀ ਹੈ ਤਾਂ ਉਸੇ ਵੇਲੇ ਬਦਲੀ ਜਾਵੇ ।
ਗੁਰਵਿੰਦਰ ਸਿੰਘ ਬਾਜਵਾ , ਭੂਸ਼ਨ ਸ਼ਰਮਾਂ ਅਤੇ ਚੋਣ ਕਾਨੂੰਗੋ ਹਰਮਿੰਦਰ ਸਿੰਘ ਨੇ ਇਸ ਮੋਕੇ ਤੇ ਚੋਣ ਡਿਊਟੀ ਤੇ ਤਾਇਨਾਤ ਪੋਲਿੰਗ ਸਟਾਫ ਨੂੰ ਇਲੈਕਟ੍ਰਾਨਿਕ ਵੋਟਿੰਗ ਮਸੀਨਾਂ ਅਤੇ ਚੋਣ ਪ੍ਰਕ੍ਰਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਦਿਆਂ ਦੱਸਿਆ ਕਿ ਪੀ ਆਰ ਓ ਹੈਂਡਬੁੱਕ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਚੋਣਾਂ ਸਬੰਧੀ ਹਦਾਇਤਾਂ ਨੂੰ ਧਿਆਨ ਨਾਲ ਪੜ ਲਿਆ ਜਾਵੇ ਤਾਂ ਜੋ ਵੋਟਿੰਗ ਸਮੇ ਉਨਾਂ ਨੂੰ ਕੋਈ ਮਸ਼ਕਿਲ ਪੇਸ਼ ਨਾ ਆਵੇ । ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਇਸ ਮੋਕੇ ਤੇ ਐਸ ਐਮ ਐਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।

No comments:
Post a Comment