ਹੁਸ਼ਿਆਰਪੁਰ, 10 ਅਪ੍ਰੈਲ: ਲੋਕ ਸਭਾ ਚੋਣਾਂ
2014 ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 2 ਅਪ੍ਰੈਲ ਤੋਂ 9 ਅਪ੍ਰੈਲ ਤੱਕ ਦਾਖਲ ਕੀਤੀਆਂ ਗਈਆਂ
ਨਾਮਜਦਗੀਆਂ ਦੀ ਜਾਂਚ-ਪੜਤਾਲ ਉਪਰੰਤ 19 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ
ਦੱਸਿਆ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਭਗਵਾਨ ਸਿੰਘ ਚੋਹਾਨ
ਪੁੱਤਰ ਸ਼ਾਮ ਸਿੰਘ ਚੋਹਾਨ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਵਜੋਂ, ਮਹਿੰਦਰ ਸਿੰਘ ਕੇ
ਪੀ ਪੁੱਤਰ ਸ੍ਰੀ ਦਰਸ਼ਨ ਸਿੰਘ ਕੇ ਪੀ ਇੰਡੀਅਨ ਨੈਸ਼ਨਲ ਕਾਂਗਰਸ ਵਜੋਂ, ਵਿਜੇ ਸਾਂਪਲਾ
ਪੁੱਤਰ ਦਰਸ਼ਨ ਰਾਮ ਭਾਰਤੀ ਜਨਤਾ ਪਾਰਟੀ, ਅਨੂਪ ਸਿੰਘ ਪੁੱਤਰ ਬਖਸ਼ੀ ਰਾਮ ਭਾਰਤੀਆ ਜਨ
ਸੁਰੱਕਸ਼ਾ ਪਾਰਟੀ, ਸ਼ਮਸ਼ੇਰ ਸਿੰਘ ਪੁੱਤਰ ਸੁੱਚਾ ਸਿੰਘ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
(ਸਿਮਰਨਜੀਤ ਸਿੰਘ ਮਾਨ), ਜਸਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਸ਼ਿਵ ਸੈਨਾ, ਦੀਪਕ ਕੁਮਾਰ
ਪੁੱਤਰ ਮਹਿੰਦਰ ਪਾਲ ਬਹੁਜਨ ਮੁਕਤੀ ਪਾਰਟੀ, ਯਾਮਿਨੀ ਗੋਮਰ ਪਤਨੀ ਸੁਖਵਿੰਦਰ ਕੁਮਾਰ ਆਮ
ਆਦਮੀ ਪਾਰਟੀ, ਰਾਹੁਲ ਪਾਲ ਪੁੱਤਰ ਚਮਨ ਲਾਲ ਪਾਲ ਜੈ ਮਹਾਂਭਾਰਤ ਪਾਰਟੀ, ਲਖਵਿੰਦਰ ਸਿੰਘ
ਪੁੱਤਰ ਪ੍ਰਕਾਸ਼ ਸਿੰਘ ਡੈਮੋਕਰੇਟਿਕ ਭਾਰਤੀਆ ਸਮਾਜ ਪਾਰਟੀ, ਵਿਜੇ ਕੁਮਾਰ ਪੁੱਤਰ ਰਹਿਮਤ
ਸਰਵਜਨ ਸਮਾਜ ਪਾਰਟੀ (ਡੀ), ਓਮ ਪ੍ਰਕਾਸ਼ ਜੱਖੂ ਪੁੱਤਰ ਗੁਰਬਚਨ ਚੰਦ ਆਜ਼ਾਦ, ਅਨੂ ਕੁਮਾਰ
ਪੁੱਤਰ ਕਰਮਜੀਤ ਸਿੰਘ ਆਜ਼ਾਦ, ਪ੍ਰੋ: ਹਰਬੰਸ ਸਿੰਘ ਪੁੱਤਰ ਗੁਰਬਖਸ਼ ਸਿੰਘ ਆਜ਼ਾਦ, ਦਵਿੰਦਰ
ਸਿੰਘ ਪੁੱਤਰ ਸੁੱਚਾ ਸਿੰਘ ਆਜ਼ਾਦ, ਪਵਨ ਕੁਮਾਰ ਪੁੱਤਰ ਜੀਵਨ ਲਾਲ ਆਜ਼ਾਦ, ਬਿਸ਼ਨ ਦਾਸ
ਪੁੱਤਰ ਭਗਤ ਰਾਮ ਆਜ਼ਾਦ, ਰਵੀਦੱਤ ਪੁੱਤਰ ਸਵ: ਜੋਗਿੰਦਰ ਦਾਸ ਆਜ਼ਾਦ ਅਤੇ ਰਾਮ ਕਿਸ਼ਨ ਪੁੱਤਰ
ਰਘੂ ਰਾਮ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਸ੍ਰੀਮਤੀ ਤਨੂ ਕਸ਼ਯਪ ਨੇ ਹੋਰ ਦੱਸਿਆ ਕਿ 12 ਅਪ੍ਰੈਲ 2014 ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।
ਸ੍ਰੀਮਤੀ ਤਨੂ ਕਸ਼ਯਪ ਨੇ ਹੋਰ ਦੱਸਿਆ ਕਿ 12 ਅਪ੍ਰੈਲ 2014 ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।
No comments:
Post a Comment