ਹੁਸ਼ਿਆਰਪੁਰ 28 ਅਪ੍ਰੈਲ: ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2014 ਲਈ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪੋਲਿੰਗ ਬੂਥਾਂ ਤੇ ਚੋਣ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ ਆਬਜਰਵਰ ਸ੍ਰੀ ਸੁਮੰਤ ਸਿੰਘ ਨੇ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵਿਖੇ ਕੰਪਿਊਟਰ ਰਾਹੀਂ ਪੋਲਿੰਗ ਸਟਾਫ ਦੀਆਂ ਡਿਊਟੀਆਂ ਲਗਾਉਣ ਲਈ ਤੀਸਰੇ ਗੇੜ ਦੀ ਰੈਡਾਮਾਈਜੇਸ਼ਨ ਅਤੇ ਮਾਈਕਰੋ ਆਬਜਰਵਰਾਂ ਦੀਆਂ ਡਿਊਟੀਆਂ ਲਗਾਉਣ ਲਈ ਦੂਸਰੇ ਗੇੜ ਦੀ ਰੈਡਾਮਾਈਜੇਸ਼ਨ ਆਪਣੀ ਦੇਖ-ਰੇਖ ਹੇਠ ਕਰਵਾਈ । ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਅਤੇ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਵੀ ਇਸ ਮੌਕੇ ਤੇ ਹਾਜ਼ਰ ਸਨ।
ਇਸ ਮੌਕੇ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ 1494 ਪੋਲਿੰਗ ਸਟੇਸ਼ਨਾਂ ਲਈ 7239 ਅਧਿਕਾਰੀ / ਕਰਮਚਾਰੀ ਤੀਸਰੇ ਗੇੜ ਦੀ ਰੈਡਾਮਾਈਜੇਸ਼ਨ ਰਾਹੀਂ ਪੋਲਿੰਗ ਪਾਰਟੀਆਂ ਬਣਾ ਕੇ ਚੋਣ ਡਿਊਟੀ ਤੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਲਈ 240 ਪੋਲਿੰਗ ਪਾਰਟੀਆਂ ਬਣਾ ਕੇ 960 ਅਧਿਕਾਰੀ / ਕਰਮਚਾਰੀ ਚੋਣ ਡਿਊਟੀ ਤੇ ਲਗਾਏ ਗਏ ਹਨ। ਇਸੇ ਤਰਾਂ 40-ਦਸੂਹਾ ਲਈ 212 ਪੋਲਿੰਗ ਪਾਰਟੀਆਂ ਵਿੱਚ 848, 41-ਉੜਮੁੜ ਲਈ 211 ਪੋਲਿੰਗ ਪਾਰਟੀਆਂ ਵਿੱਚ 844, 42-ਸ਼ਾਮਚੁਰਾਸੀ ਲਈ 211 ਪੋਲਿੰਗ ਪਾਰਟੀਆਂ ਵਿੱਚ 844, 43-ਹੁਸਿਆਰਪੁਰ ਦੀਆਂ 192 ਪੋਲਿੰਗ ਪਾਰਟੀਆਂ ਵਿੱਚ 768, 44-ਚੱਬੇਵਾਲ ਦੀਆਂ 201 ਪੋਲਿੰਗ ਪਾਰਟੀਆਂ ਵਿੱਚ 804 ਅਤੇ ਵਿਧਾਨ ਸਭਾ ਹਲਕਾ 45-ਗੜ੍ਹਸੰਕਰ ਦੀਆਂ 227 ਪੋਲਿੰਗ ਪਾਰਟੀਆਂ ਵਿੱਚ 908 ਅਧਿਕਾਰੀ/ ਕਰਮਚਾਰੀ ਰੈਡਾਮਾਈਜੇਸ਼ਨ ਰਾਹੀਂ ਚੋਣ ਡਿਊਟੀ ਤੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਨਾਜ਼ੁਕ ਅਤੇ ਅਤਿ ਨਾਜ਼ੁਕ ਪੁਲਿੰਗ ਬੂਥਾਂ ਤੇ ਨਜ਼ਰ ਰੱਖਣ ਲਈ 401 ਪੋਲਿੰਗ ਬੂਥਾਂ ਤੇ 477 ਮਾਈਕਰੋ ਆਬਜ਼ਰਵਰ ਲਗਾਏ ਗਏ ਹਨ।

No comments:
Post a Comment