ਹੁਸ਼ਿਆਰਪੁਰ, 20 ਅਪ੍ਰੈਲ: ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਚੋਣਾਂ ਦੌਰਾਨ ਸ਼ਰਾਬ ਦੀ ਵਰਤੋਂ ਅਤੇ ਭੰਡਾਰ ਨੂੰ ਰੋਕਣ ਸਬੰਧੀ ਬਣਾਏ ਗਏ ਫਲਾਇੰਗ ਸਕੂਐਡ ਟੀਮ ਵੱਲੋਂ ਦਸੂਹਾ ਵਿੱਚ ਨਜਾਇਜ਼ ਤੌਰ ਤੇ ਭੰਡਾਰ ਕੀਤੀ ਗਈ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਜਿਸ ਵਿੱਚ ਲਗਭਗ 4 ਕਰੋੜ 98 ਲੱਖ 3 ਹਜ਼ਾਰ ਮਿਲੀਲੀਟਰ ਸ਼ਰਾਬ 4 ਵੱਖ-ਵੱਖ ਥਾਵਾਂ ਤੇ ਸਥਿਤ ਗੋਦਾਮਾਂ ਵਿੱਚੋਂ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦੱਸਿਆ ਕਿ ਦਸੂਹਾ-ਮੁਕੇਰੀਆ ਹਾਈਵੇਅ ਤੇ ਸਥਿਤ ਪਿੰਡ ਉਸਮਾਨ ਸ਼ਹੀਦ ਜੋ ਕਿ ਮੁੱਖ ਜੀ ਟੀ ਰੋਡ ਤੇ ਸਥਿਤ ਹੈ ਦੇ ਦੋ ਗੋਦਾਮਾਂ ਵਿੱਚ ਸ਼ਰਾਬ ਇਕੱਠੀ ਕੀਤੀ ਜਾਣ ਸਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੇ ਦਸੂਹਾ ਦੇ ਉਪ ਮੰਡਲ ਮੈਜਿਸਟਰੇਟ ਬਰਜਿੰਦਰ ਸਿੰਘ ਅਤੇ ਡੀ ਐਸ ਪੀ ਦਸੂਹਾ ਵਰਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਚੋਣ ਕਮਿਸ਼ਨ ਵੱਲੋਂ ਗਠਿਤ ਕੀਤੇ ਗਏ ਫਲਾਇੰਗ ਸੂਕੈਅਡ ਟੀਮ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਛਾਪਾਮਾਰੀ ਕੀਤੀ। ਉਸਮਾਨ ਸ਼ਹੀਦ ਵਿੱਚ ਦੋ ਗੋਦਾਮਾਂ ਵਿੱਚ 1 ਕਰੋੜ 36 ਲੱਖ 53 ਹਜ਼ਾਰ ਮਿਲੀਲੀਟਰ ਦੇ ਕਰੀਬ ਦੇਸੀ ਅਤੇ ਅੰਗਰੇਜੀ ਸ਼ਰਾਬ ਨਜਾਇਜ਼ ਤੌਰ ਤੇ ਭੰਡਾਰ ਕੀਤੀ ਪਾਈ ਗਈ। ਮੌਕੇ ਤੇ 6 ਵਿਅਕਤੀ ਜੋ ਗੋਦਾਮ ਵਿੱਚ ਹਾਜ਼ਰ ਸਨ, ਗ੍ਰਿਫਤਾਰ ਕਰ ਲਏ ਗਏ ਹਨ ਅਤੇ ਇੱਕ ਗੱਡੀ ਮਹਿੰਦਰਾ ਜੋ ਸ਼ਰਾਬ ਢੋਣ ਲਈ ਵਰਤੀ ਜਾ ਰਹੀ ਸੀ, ਵੀ ਜਬਤ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਪਿੰਡ ਬੁਧੋਬਰਕਤ ਵਿੱਚ ਸਥਿਤ ਗੋਦਾਮ ਜਿਸ ਵਿੱਚ ਲਗਭਗ 2 ਕਰੋੜ 40 ਲੱਖ ਮਿਲੀਲੀਟਰ ਸ਼ਰਾਬ ਜੋ ਕਿ ਨਜਾਇਜ਼ ਰੱਖੀ ਗਈ ਸੀ, ਉਹ ਵੀ ਫਲਾਇੰਗ ਸਕੂਐਡ ਟੀਮ ਵੱਲੋਂ ਛਾਪਾਮਾਰੀ ਕਰਕੇ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸੇ ਪ੍ਰਕਾਰ ਪ੍ਰਾਪਤ ਸੂਚਨਾ ਦੇ ਆਧਾਰ ਤੇ ਰਾਧਾ ਸੁਆਮੀ ਸਤਿਸੰਗ ਭਵਨ ਦਸੂਹਾ ਦੇ ਨਜਦੀਕ ਸਥਿਤ ਗੋਦਾਮ ਵਿੱਚ ਇੱਕ ਕਰੋੜ 21 ਲੱਖ 50 ਹਜ਼ਾਰ ਮਿਲੀਲੀਟਰ ਨਜਾਇਜ਼ ਸ਼ਰਾਬ ਦਾ ਭੰਡਾਰ ਫਲਾਇੰਗ ਸਕੂਐਡ ਟੀਮ ਵੱਲੋਂ ਛਾਪਾਮਾਰੀ ਕਰਕੇ ਬਰਾਮਦ ਕੀਤੀ ਗਈ। ਆਬਕਾਰੀ ਤੇ ਕਰ ਅਫ਼ਸਰ ਅਵਤਾਰ ਸਿੰਘ ਕੰਗ ਵੱਲੋਂ ਫੜੇ ਗਏ ਉਕਤ ਸਾਰੇ ਗੋਦਾਮ ਸੀਲ ਕਰ ਦਿੱਤੇ ਗਏ ਹਨ ਅਤੇ ਐਕਸਾਈਜ਼ ਅੇਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਦਸੂਹਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ।

No comments:
Post a Comment