ਹੁਸ਼ਿਆਰਪੁਰ, 24 ਅਪ੍ਰੈਲ:ਲੋਕ ਸਭਾ ਚੋਣਾਂ-2014 ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 30 ਅਪ੍ਰੈਲ ਨੂੰ ਵੋਟਾਂ ਪਾਉਣ ਲਈ ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਪੋਲਿੰਗ ਬੂਥਾਂ ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਦੇ ਨਾਲ-ਨਾਲ ਹਰੇਕ ਵਿਧਾਨ ਸਭਾ ਹਲਕੇ ਵਿੱਚ 25 ਮਾਡਲ ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ । ਇਹ ਜਾਣਕਾਰੀ ਜਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕ੍ਰਿਆ ਸਬੰਧੀ ਕੰਮਾਂ ਦਾ ਜਾਇਜ਼ਾ ਲੈਣ ਅਤੇ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਾਉਣ ਲਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਹਰੇਕ ਮਾਡਲ ਪੋਲਿੰਗ ਬੂਥ ਉਤੇ ਚੰਗੀ ਹਾਲਤ ਦੀ ਇਮਾਰਤ ਦੇ ਨਾਲ-ਨਾਲ ਚੋਣ ਕਮਿਸ਼ਨ ਦੀਆਂ ਪ੍ਰਮੁੱਖ ਹਦਾਇਤਾਂ, ਪੋਲਿੰਗ ਸਟੇਸ਼ਨ ਦੀਆਂ ਦਿਸ਼ਾਵਾਂ, ਪ੍ਰਵੇਸ਼ ਦੁਆਰ, ਜ਼ਿਲ੍ਹਾ ਚੋਣ ਅਤੇ ਭਾਰਤ ਚੋਣ ਕਮਿਸ਼ਨ ਦੇ ਸਿੰਬਲ ਆਦਿ ਦਰਸਾਉਂਦੇ ਨਿਸ਼ਾਨ ਵੋਟਰਾਂ ਦੀ ਸਹੂਲਤ ਲਈ ਲਗਾਏ ਜਾਣਗੇ। ਪੋਲਿੰਗ ਸਟੇਸ਼ਨ ਦੇ ਅੰਦਰੂਨੀ ਹਿੱਸੇ ਪੂਰੀ ਤਰ੍ਹਾਂ ਬਿਜਲਈ ਰੌਸ਼ਨੀ, ਚਲਦੇ ਪਾਣੀ ਵਾਲੇ ਸਾਫ਼ ਪਖਾਨੈ ਅਤੇ ਪੋਲਿੰਗ ਸਟੇਸ਼ਨ ਦੇ ਬਾਹਰ ਵੋਟਰਾਂ ਦੀ ਸਹੂਲਤ ਲਈ ਬੀ ਐਲੀ ਓ ਵੋਟਰ ਸਲਿਪਾਂ ਨਾਲ ਬੈਠਣਗੇ। ਵੋਟਰਾਂ ਨੂੰ ਅਦਬ ਨਾਲ ਲਾਈਨ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਵੋਟ ਪਾਉਣ ਲਈ ਲਾਈਨ ਵਿੱਚ ਖੜੇ ਵੋਟਰਾਂ ਨੂੰ ਪੀਣ ਲਈ ਪਾਣੀ ਮੁਹੱਈਆ ਕਰਾਉਣ ਦੀ ਵਿਵਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰੀਰਕ ਤੇ ਮਾਨਸੀਕ ਤੌਰ ਤੇ ਕਮਜ਼ੋਰ ਵਿਅਕਤੀਆਂ, ਨੇਤਰਹੀਣਾਂ, ਬਜੁਰਗ ਵੋਟਰਾਂ, ਗਰਭਵਤੀ ਅਤੇ ਛੋਟੇ ਬੱਚਿਆਂ ਵਾਲੀਆਂ ਮਾਤਾਵਾਂ ਨੂੰ ਪਹਿਲ ਦੇ ਆਧਾਰ ਤੇ ਵੋਟ ਪਾਉਣ ਲਈ ਮੱਦਦ ਕੀਤੀ ਜਾਵੇਗੀ। ਪੋਲਿੰਗ ਸਟੇਸ਼ਨ ਅੰਦਰ ਕੁਝ ਕੁਰਸੀਆਂ ਰੱਖੀਆਂ ਜਾਣਗੀਆਂ ਤਾਂ ਜੋ ਅਚਾਨਕ ਸਿਹਤ ਵਿਗੜਨ ਜਾਂ ਲਾਈਨ ਵਿੱਚ ਖਲੋਤਿਆਂ ਮੁਸ਼ਕਲ ਹਾਲਾਤਾਂ ਲਈ ਵਰਤੀਆਂ ਜਾ ਸਕਣ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਰ ਸਲਿਪਾਂ ਦੀ ਵੰਡ ਨੂੰ ਯਕੀਨੀ ਬਣਾਉਣ ਅਤੇ ਵੋਟਰ ਲਿਸਟਾਂ ਦੇ ਨਾਲ ਗੈਰ-ਹਾਜ਼ਰ, ਥਾਂ ਬਦਲ ਗਏ ਜਾਂ ਮਰ ਚੁੱਕੇ ਵੋਟਰਾਂ ਸੂਚੀ ਦੇਣ ਤਾਂ ਜੋ ਪੋਲਿੰਗ ਪਾਰਟੀਆਂ ਨੂੰ ਮੁਹੱਈਆ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਛਪਵਾਏ ਗਏ ਅਪੀਲ ਪੱਤਰ ਜਿਸ ਵਿੱਚ ਹਰੇਕ ਵੋਟਰ ਨੂੰ ਬਿਨਾਂ ਕਿਸੇ ਡਰ ਤੋਂ ਵੋਟ ਜ਼ਰੂਰ ਕਰੂੰਗਾ ਪੋਲਿੰਗ ਬੂਥਾਂ ਤੇ ਦਿੱਤਾ ਜਾਵੇ। ਉਨ੍ਹਾਂ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਚੋਣ ਪ੍ਰਕ੍ਰਿਆ ਸਬੰਧੀ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਕਰਨ ਲਈ ਆਦੇਸ਼ ਦਿੱਤੇ। ਸ੍ਰੀਮਤੀ ਕਸ਼ਯਪ ਨੇ ਇਹ ਵੀ ਦੱਸਿਆ ਕਿ ਚੋਣ ਡਿਊਟੀ ਤੇ ਨਿਯੁਕਤ ਇਸਤਰੀ ਮੁਲਾਜ਼ਮਾਂ ਨੂੰ ਨਿਰਧਾਰਤ ਦੂਰੀ ਦੇ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਪੋਲਿੰਗ ਸਟੇਸ਼ਨਾਂ ਤੇ ਤਾਇਨਾਤ ਕੀਤਾ ਜਾ ਰਿਹਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਵਿਧਾਨ ਸਭਾ ਲਕਾ 8-ਸ੍ਰੀ ਹਰਗੋਬਿੰਦਪੁਰ,, 26-ਭੁਲੱਥ, 29-ਫਗਵਾੜਾ, 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ ਦੇ ਸਹਾਇਕ ਰਿਟਰਨਿੰਗ ਅਫ਼ਸਰ, ਐਸ ਪੀ ਹੈਡਕੁਆਟਰ ਡੀ ਐਸ ਗਿੱਲ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।

No comments:
Post a Comment