ਹੁਸ਼ਿਆਰਪੁਰ, 13 ਅਪ੍ਰੈਲ: ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਹਲਕਾ 05- ਹੁਸ਼ਿਆਰਪੁਰ ਲਈ ਚੋਣ ਮੁਕਾਬਲੇ ਵਿਚ ਰਹਿ ਗਏ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ, ਆਜਾਦ ਉਮੀਦਵਾਰਾਂ ਨੂੰ ਮਾਡਲ ਕੋਡ ਆਫ ਕੰਡਕਟ, ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਚੋਣਾਂ ਸਬੰਧੀ ਲੋੜੀਦੀ ਜਾਣਕਾਰੀ ਤੋ ਜਾਣੂ ਕਰਾਉਣ ਲਈ ਵਿਸ਼ੇਸ਼ ਮੀਟਿੰਗ ਕੀਤੀ । ਜਿਲਾ ਚੋਣ ਅਫਸਰ ਨੇ ਸਮੂਹ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਦੁਆਰਾ ਚੋਣਾਂ ਲਈ ਛਪਾਏ ਜਾਣ ਵਾਲੇ ਪੈਫਲੈਟ ਅਤੇ ਹੋਰ ਸਮਗਰੀ ਸਬੰਧੀ ਹਦਾਇਤਾਂ , ਡਿਫੇਸਮੈਟ ਆਫ ਪ੍ਰਾਪਟੀ ਐਕਟ ਨੂੰ ਲਾਗੂ ਕਰਨਾ , ਜਲਸੇ ਜਲੂਸ ਅਤੇ ਲਾਊਡ ਸਪੀਕਰਾਂ ਦੀ ਪੂਰਵ ਪ੍ਰਵਾਨਗੀ ਦੀ ਜਾਣਕਾਰੀ ਦੇ ਨਾਲ ਨਾਲ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1951 ਅਧੀਨ ਕੋਈ ਵੀ ਵਿਅਕਤੀ ਰਿਸ਼ਵਤ , ਧਮਕੀ , ਧਾਰਮਿਕ ਲੈਵਲ ਤੇ ਵੋਟਾਂ ਪਾਉਣ ਦੀ ਅਪੀਲ , ਧਾਰਮਿਕ ਸਿੰਬਲ , ਧਾਰਮਿਕ ਪੱਧਰ ਤੇ ਵੱਖ ਵੱਖ ਜਾਤੀਆਂ ਵਿਚ ਨਸਲ , ਧਰਮ ਅਤੇ ਭਾਸ਼ਾ ਸਬੰਧੀ ਨਫਰਤ ਪੈਦਾ ਨਹੀ ਕਰੇਗਾ ਅਤੇ ਕੋਈ ਕਿਸੇ ਦੇ ਜਾਤੀ ਤੋਰ ਤੇ ਝੂਠਾ ਪ੍ਰਚਾਰ ਨਹੀ ਕਰੇਗਾ । ੁਉਨਾਂ ਇਹ ਵੀ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਦੇ 9 ਵਿਧਾਨ ਸਭਾ ਹਲਕਿਆਂ ਵਿਚ 1860 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ , ਜਿਨਾਂ ਵਿਚ 14 ਲੱਖ 85 ਹਜਾਰ 286 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ । ਚੋਣਾਂ ਤੋ 48 ਘੰਟੇ ਪਹਿਲਾਂ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਚੋਣਾਂ ਵਾਲੇ ਦਿਨ ਨੂੰ ਡਰਾਈ-ਡੇ ਡਿਕਲੇਅਰ ਕੀਤਾ ਗਿਆ ਹੈ । ਉਨਾਂ ਹਰੇਕ ਉਮੀਦਵਾਰ ਨੂੰ ਪੋਲਿੰਗ ਬੂਥ ਤੇ ਆਪਣਾ ਪੋਲਿੰਗ ਏਜੰਟ 30 ਅਪ੍ਰੈਲ ਨੂੰ ਚੋਣਾਂ ਦੇ ਨਿਰਧਾਰਤ ਸਮੇ ਸਵੇਰੇ 7-00 ਵਜੇ ਤੋ ਇੰਕ ਘੰਟਾ ਪਹਿਲਾਂ ਭੇਜਣਾ ਯਕੀਨੀ ਬਨਾਉਣ ਤਾਂ ਜੋ ਉਨਾਂ ਦੀ ਹਾਜ਼ਰੀ ਵਿਚ ਮੋਕ ਪੋਲ ਕਰਵਾਈ ਜਾ ਸਕੇ । ਉਨਾਂ ਉਮੀਦਵਾਰਾਂ ਨੂੰ ਇਹ ਵੀ ਕਿਹਾ ਕਿ ਖਰਚੇ ਸਬੰਧੀ ਰਜਿਸਟਰ ਚੈਕ ਕਰਵਾਇਆ ਜਾਵੇ ਅਤੇ ਖਰਚੇ ਦਾ ਸਾਰਾ ਹਿਸਾਬ ਨਾਮਜ਼ਦਗੀ ਭਰਨ ਦੀ ਮਿਤੀ ਤੋ ਲੈ ਕੇ ਚੋਣਾਂ ਦੇ ਨਤੀਜੇ ਤੱਕ ਭਰਨਾ ਹੋਵੇਗਾ ।
ਜਰਨਲ ਅਬਜਰਵਰ ਸ੍ਰੀ ਸੁਮੰਤ ਸਿੰਘ ਨੇ ਦੱਸਿਆ ਕਿ ਉਹ ਸਮੂਹ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਦੇ ਨੁਮਾਇਦਿਆਂ ਵਲੋ ਕਿਸੇ ਕਿਸਮ ਦੀ ਸ਼ਕਾਇਤ ਸਬੰਧੀ ਉਨਾਂ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਪਹਿਲੀ ਮੰਜਿਲ ਦੇ ਕਮਰਾ ਨੰਬਰ 109 ਵਿਚ ਮਿਲ ਸਕਦੇ ਹਨ ਜਾਂ ਉਨਾਂ ਨੂੰ ਟੈਲੀਫੋਨ ਨੰ:94780-60912 ਤੇ ਸੰਪਰਕ ਕਰ ਸਕਦੇ ਹਨ ।
ਇਸ ਮੋਕੇ ਹੁਸ਼ਿਆਰਪੁਰ ਲੋਕ ਸਭਾ ਹਲਕਾ ਲਈ ਚੋਣ ਕਮਿਸ਼ਨ ਵਲੋ ਨਿਯੁਕਤ ਕੀਤੇ ਗਏ ਖਰਚਾ ਅਬਜਰਵਰ ਸ੍ਰੀ ਦਿਨੇਸ਼ ਸਿੰਘ ਦੇਵਲ ਨੇ ਮੀਟਿੰਗ ਦੋਰਾਨ ਕਿਹਾ ਹਰੇਕ ਉਮੀਦਵਾਰ ਚੋਣ ਮੁਹਿੰਮ ਦੇ ਸਮੇ ਵਿਚ ਆਪਣੇ ਖਰਚੇ ਸਬੰਧੀ ਰਜਿਸਟਰ 3 ਵਾਰ ਚੈਕ ਕਰਵਾਏਗਾ ਜਿਨਾਂ ਲਈ ਕਿ ਸਮੂਹ ਉਮੀਦਵਾਰਾਂ ਦਾ ਖਰਚਾ ਰਜਿਸਟਰ 19,24 ਅਤੇ 28 ਅਪ੍ਰੈਲ ਨੂੰ ਪ੍ਰਬੰਧਕੀ ਕੰਪਲੈਕਸ ਦੇ ਵੀ ਸੀ ਰੂਮ ਵਿਚ 11-00 ਵਜੇ ਤੋ 01-00 ਵਜੇ ਤੱਕ ਚੈਕ ਕੀਤਾ ਜਾਵੇਗਾ । ਉਨਾਂ ਉਮੀਦਵਾਰਾਂ ਨੂੰ ਖਰਚੇ ਸਬੰਧੀ ਪੂਰੀ ਜਾਣਕਾਰੀ ਰਜਿਸਟਰ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਰਜ ਕਰਨ ਲਈ ਕਿਹਾ । ਇਸ ਮੋਕੇ ਤੇ ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਉਨਾਂ ਦੇ ਨੁਮਾਇਦੇ ਹਾਜ਼ਰ ਸਨ ।

No comments:
Post a Comment