ਹੁਸ਼ਿਆਰਪੁਰ, 26 ਅਪ੍ਰੈਲ:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਵੱਲੋਂ ਲੋਕ ਸਭਾ ਹਲਕਾ -05 ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਨੂੰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 77 ਅਧੀਨ ਲੋਕ ਸਭਾ ਚੋਣਾ ਲਈ ਪ੍ਰਚਾਰ ਸਬੰਧੀ ਵਾਹਨਾਂ ਸਮੇਤ ਹੋਰ ਦਿੱਤੀਆਂ ਸਾਰੀਆਂ ਪ੍ਰਵਾਨਗੀਆਂ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਉਕਤ ਉਮੀਦਵਾਰ ਖਿਲਾਫ਼ ਭਾਰਤ ਦੰਡਾਵਲੀ ਦੀ ਧਾਰਾ 171-1 ਤਹਿਤ ਸ਼ਿਕਾਇਤ ਦਰਜ ਕਰਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਨੂੰ ਧਾਰਾ 77 (1) ਅਧੀਨ ਲੋਕ ਪ੍ਰਤੀਨਿਧਤਾ ਐਕਟ 1951 ਚੋਣ ਖਰਚਾ ਰਜਿਸਟਰ ਨਾ ਪੇਸ਼ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਚੋਣ ਲੜ ਰਹੇ ਉਮੀਦਵਾਰ ਦਾ ਖਰਚਾ ਆਬਜਰਵਰ ਵੱਲੋਂ ਚੋਣ ਖਰਚਾ ਰਜਿਸਟਰ ਵਾਚਣ ਸਬੰਧੀ ਪਹਿਲੀ ਵਾਰ 19 ਅਪ੍ਰੈਲ ਅਤੇ ਦੂਜੀ ਵਾਰ 24 ਅਪ੍ਰੈਲ ਨੂੰ ਖਰਚਾ ਰਜਿਸਟਰ ਮਿਲਾਣ ਲਈ ਪੇਸ਼ ਕਰਨ ਦੇ ਮੌਕੇ ਦਿੱਤੇ ਗਏ ਸਨ। ਉਕਤ ਉਮੀਦਵਾਰ ਵੱਲੋਂ ਖਰਚਾ ਰਜਿਸਟਰ ਪੇਸ਼ ਨਾ ਕਰਨ ਤੇ ਸੈਕਸ਼ਨ 77 ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ।

No comments:
Post a Comment